ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
1. ਤਦ ਦਾਊਦ ਨੇ ਆਖਿਆ, ਇਹ ਹੀ ਯਹੋਵਾਹ ਪਰਮੇਸ਼ੁਰ ਦਾ ਭਵਨ ਅਰ ਇਹ ਦੀ ਇਸਰਾਏਲ ਦੇ ਲਈ ਹੋਮ ਦੀਆਂ ਬਲੀਆਂ ਦੀ ਜਗਵੇਦੀ ਹੈ!
2. ਤਾਂ ਦਾਊਦ ਨੇ ਆਗਿਆ ਦਿੱਤੀ ਭਈ ਉਨ੍ਹਾਂ ਓਪਰਿਆਂ ਨੂੰ ਜਿਹੜੇ ਇਸਰਾਏਲ ਦੇ ਦੇਸ ਵਿੱਚ ਹਨ, ਇਕੱਠਾ ਕਰਨ ਅਰ ਉਸ ਨੇ ਪੱਥਰ ਘਾੜਿਆਂ ਨੂੰ ਠਹਿਰਾਇਆ ਜੋ ਉਹ ਪਰਮੇਸ਼ੁਰ ਦੇ ਭਵਨ ਦੀ ਰਚਨਾ ਲਈ ਪੱਥਰ ਦੀਆਂ ਚੌਨੁਕਰੀਆਂ ਇੱਟਾਂ ਘੜਨ
3. ਅਤੇ ਦਾਊਦ ਨੇ ਬੂਹਿਆਂ ਦੇ ਤਾਕਾਂ ਦੇ ਲਈ ਮੇਖਾਂ ਅਤੇ ਕਬਜ਼ਿਆਂ ਦੇ ਲਈ ਬਹੁਤ ਸਾਰਾ ਲੋਹਾ ਤਿਆਰ ਕੀਤਾ ਅਤੇ ਪਿੱਤਲ ਦੇ ਤੋਲ ਦੀ ਕੁਝ ਗਿਣਤੀ ਨਹੀਂ, ਪਿੱਤਲ ਢੇਰ ਸਾਰਾ ਸੀ
4. ਅਤੇ ਦਿਆਰ ਦੀ ਲੱਕੜੀ ਦੇ ਵਲੇ ਜੋ ਗਿਣਤੀਓਂ ਬਾਹਰ ਸਨ, ਤਿਆਰ ਕੀਤੇ, ਕਿਉਂ ਜੋ ਸੀਦੋਨੀ ਅਤੇ ਸੂਰ ਦੇ ਵਸਨੀਕ, ਦਾਊਦ ਦੇ ਕੋਲ ਬਹੁਤ ਦਿਆਰ ਦੇ ਵੇਲੇ ਲਿਆਉਂਦੇ ਸਨ
5. ਅਰ ਦਾਊਦ ਨੇ ਆਖਿਆ, ਮੇਰਾ ਪੁੱਤ੍ਰ ਸੁਲੇਮਾਨ ਅਜੇ ਤਾਂ ਇਆਣਾ ਅਤੇ ਬਾਲਕ ਹੈ ਅਤੇ ਲੋੜੀਦਾ ਹੈ, ਜੋ ਉਹ ਭਵਨ ਜਿਹੜਾ ਯਹੋਵਾਹ ਦੇ ਲਈ ਬਣਾਇਆ ਜਾਵੇਗਾ ਬਹੁਤ ਹੀ ਸੁੰਦਰ ਹੋਵੇ, ਜੋ ਉਹ ਦਾ ਨਾਮ ਅਤੇ ਪ੍ਰਤਾਪ ਦੇਸਾਂ ਦੇਸਾਂ ਵਿੱਚ ਉਜਾਗਰ ਹੋਵੇ, ਇਸ ਲਈ ਮੈਂ ਆਪ ਹੀ ਉਹ ਦੇ ਲਈ ਤਿਆਰੀ ਕਰਾਂਗਾ। ਗੱਲ ਕਾਹਦੀ, ਦਾਊਦ ਨੇ ਆਪਣੇ ਮਰਨ ਤੋਂ ਪਹਿਲਾਂ ਅਤਿਅੰਤ ਤਿਆਰੀਆਂ ਕੀਤੀਆਂ।।
6. ਉਪਰੰਤ ਉਸ ਨੇ ਆਪਣੇ ਪੁੱਤ੍ਰ ਸੁਲੇਮਾਨ ਨੂੰ ਸੱਦਿਆ ਅਰ ਉਸ ਨੂੰ ਆਗਿਆ ਦਿੱਤੀ ਜੋ ਉਹ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੇ ਲਈ ਇੱਕ ਭਵਨ ਬਣਾਵੇ
7. ਅਰ ਦਾਊਦ ਨੇ ਸੁਲੇਮਾਨ ਨੂੰ ਆਖਿਆ, ਹੇ ਮੇਰੇ ਪੁੱਤ੍ਰ! ਮੈਂ, ਹਾਂ, ਮੈਂ ਆਪਣੇ ਮਨ ਵਿੱਚ ਇਹ ਕਲਪਨਾ ਕੀਤੀ ਸੀ ਭਈ ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਲਈ ਇੱਕ ਭਵਨ ਬਣਾਵਾਂ
8. ਪਰ ਯਹੋਵਾਹ ਦੀ ਬਾਣੀ ਮੇਰੇ ਮਨ ਵਿੱਚ ਇਸ ਪ੍ਰਕਾਰ ਆਈ, ਭਈ ਤੂੰ ਤਾਂ ਏਡਾ ਲਹੂ ਵਹਾਇਆ ਹੈ, ਅਤੇ ਏਡੀਆਂ ਵੱਡੀਆਂ ਲੜਾਈਆਂ ਮਾਰੀਆਂ ਹਨ, ਤੂੰ ਮੇਰੇ ਨਾਮ ਦੇ ਲਈ ਕੋਈ ਭਵਨ ਨਾ ਬਣਾਵੇਂਗਾ, ਕਿਉਂ ਜੋ ਤੈਂ ਧਰਤੀ ਉੱਤੇ ਮੇਰੀ ਦ੍ਰਿਸ਼ਟ ਵਿੱਚ ਬਿਅੰਤ ਲਹੂ ਵਹਾਇਆ ਹੈ
9. ਵੇਖ, ਤੇਰੇ ਘਰ ਇੱਕ ਪ੍ਰੱਤ੍ਰ ਜੰਮੇਗਾ ਜੋ ਸਮਤਾ ਵਾਲਾ ਹੋਵੇਗਾ ਅਰ ਮੈਂ ਉਸ ਨੂੰ ਚੁਫੇਰਿਓਂ ਉਹ ਦੇ ਸਾਰੇ ਵੈਰੀਆਂ ਤੋਂ ਅਰਾਮ ਦਿਆਂਗਾ ਕਿਉਂ ਜੋ ਉਹ ਦਾ ਨਾਉਂ ਸੁਲੇਮਾਨ ਹੋਵੇਗਾ ਅਤੇ ਮੈਂ ਉਹ ਦੇ ਸਮੇਂ ਵਿੱਚ ਇਸਰਾਏਲ ਨੂੰ ਸੁਖ ਸਾਂਦ ਅਰ ਮੇਲ ਬਖ਼ਸ਼ਾਂਗਾ
10. ਉਹ ਮੇਰੇ ਨਾਮ ਦੇ ਲਈ ਇੱਕ ਭਵਨ ਬਣਾਏਗਾ ਪਰ ਉਹ ਮੇਰਾ ਪੁੱਤ੍ਰ ਹੋਵੇਗਾ ਅਰ ਮੈਂ ਉਹ ਦਾ ਪਿਤਾ ਹੋਵਾਂਗਾ, ਅਰ ਮੈਂ ਇਸਰਾਏਲ ਉੱਤੇ ਉਸ ਦੇ ਰਾਜ ਦਾ ਸਿੰਘਾਸਣ ਸਦੀਪ ਕਾਲ ਤੋੜੀ ਇਸਥਿਰ ਕਰਾਂਗਾ
11. ਹੁਣ ਹੇ ਮੇਰੇ ਪੁੱਤ੍ਰ, ਯਹੋਵਾਹ ਤੇਰੇ ਅੰਗ ਸੰਗ ਰਹੇ, ਜੋ ਤੂੰ ਭਾਗਵਾਨ ਹੋਵੇਂ ਅਰ ਯਹੋਵਾਹ ਆਪਣੇ ਪਰਮੇਸ਼ੁਰ ਦੇ ਭਵਨ ਨੂੰ ਬਣਾਵੇਂ, ਜਿਵੇਂ ਉਸ ਨੇ ਤੇਰੇ ਲਈ ਆਖਿਆ ਹੈ
12. ਨਿਰੀ ਯਹੋਵਾਹ ਤੈਨੂੰ ਬੁੱਧ ਅਤੇ ਸਮਝ ਦੇਵੇ ਅਤੇ ਇਸਰਾਏਲ ਦੇ ਲਈ ਤੈਨੂੰ ਖਾਸ ਆਗਿਆ ਦੇਵੇ, ਤਾਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਬਿਵਸਥਾ ਦੀ ਪਾਲਨਾ ਕਰੇਂ
13. ਤਾਂ ਤੂੰ ਭਾਗਵਾਨ ਹੋਵੇਂਗਾ, ਜੋ ਤੂੰ ਉਨ੍ਹਾਂ ਬਿਧੀਆਂ ਅਤੇ ਬਿਵਸਥਾਂ ਉੱਤੇ ਵਰਤਾਰਾ ਕਰੇਂਗਾ, ਜਿਹੜੀਆਂ ਯਹੋਵਾਹ ਨੇ ਇਸਰਾਏਲ ਦੇ ਲਈ ਮੂਸਾ ਨੂੰ ਆਗਿਆਂ ਦਿੱਤੀਆਂ ਸਨ। ਤਕੜਾ ਹੋ, ਅਰ ਉਤਸਾਹ ਰੱਖ, ਡਰ ਨਹੀਂ, ਅਰ ਨਾ ਘਾਬਰ
14. ਵੇਖ, ਮੈਂ ਆਪਣੀ ਕਸ਼ਟ ਦੀ ਦਸ਼ਾ ਵਿੱਚ ਯਹੋਵਾਹ ਦੇ ਭਵਨ ਲਈ ਇੱਕ ਲੱਖ ਕੰਤਾਰ ਸੋਨਾ ਅਤੇ ਦਸ ਲੱਖ ਕੰਤਾਰ ਚਾਂਦੀ ਅਤੇ ਬਿਓੜਕਾ ਪਿੱਤਲ ਅਰ ਲੋਹਿਆ ਇਕੱਠਾ ਕੀਤਾ, ਜੋ ਉਹ ਤਾਂ ਬਹੁਤਾਇਤ ਨਾਲ ਹੈ, ਅਤੇ ਲੱਕੜ ਕਾਠ ਅਤੇ ਸਿਲ ਪੱਥਰ ਨੂੰ ਵੀ ਤਿਆਰ ਕੀਤਾ, ਤੂੰ ਉਨ੍ਹਾਂ ਨੂੰ ਹੋਰ ਅਧਕ ਕਰ ਸਕੇਂ
15. ਉਪਰੰਤ ਤੇਰੇ ਕੋਲ ਬਹੁਤ ਸਾਰੇ ਕਾਰੀਗਰ ਵੀ ਹਨ, ਅਰਥਾਤ ਪੱਥਰ ਘਾੜੇ ਅਤੇ ਪੱਥਰ ਫੋੜੇ ਅਤੇ ਤਰਖਾਨ, ਸਭ ਤਰਾਂ ਦੇ ਕਾਰੀਗਰ ਹਰੇਕ ਕੰਮ ਦੇ ਲਈ ਤੇਰੇ ਕੋਲ ਹਨ।।
16. ਸੋਨੇ, ਚਾਂਦੀ, ਪਿੱਤਲ, ਅਤੇ ਲੋਹੇ ਦੀ ਤਾਂ ਗਿਣਤੀ ਹੀ ਨਹੀਂ, ਉੱਠ ਖੜਾ ਹੋ, ਲੱਕ ਬੰਨ੍ਹ ਕੇ ਕੰਮ ਕਰ, ਯਹੋਵਾਹ ਤੇਰੇ ਅੰਗ ਸੰਗ ਹੋਵੇ!।।
17. ਅਰ ਦਾਊਦ ਨੇ ਇਸਰਾਏਲ ਦੇ ਸਾਰਿਆਂ ਸਰਦਾਰਾਂ ਨੂੰ ਵੀ ਆਗਿਆ ਦਿੱਤੀ, ਜੋ ਉਹ ਦੇ ਪੁੱਤ੍ਰ ਸੁਲੇਮਾਨ ਦੀ ਸਹਾਇਤਾ ਕਰਨ ਅਰ ਇਹ ਆਖਿਆ,
18. ਕੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ ਨਹੀਂ ਹੈ? ਕੀ ਉਸ ਨੇ ਚਾਰ ਚੁਫੇਰਿਓਂ ਤੁਹਾਨੂੰ ਸੁਖ ਨਹੀਂ ਦਿੱਤਾ ਹੈ? ਕਿਉਂ ਜੋ ਉਸ ਨੇ ਦੇਸ ਦੇ ਵਾਸੀਆਂ ਨੂੰ ਮੇਰੇ ਹੱਥ ਵਿੱਚ ਸੌਂਪ ਦਿੱਤਾ ਹੈ ਅਤੇ ਏਹ ਦੇਸ ਯਹੋਵਾਹ ਦੇ ਅੱਗੇ ਅਤੇ ਉਹ ਦੀ ਪਰਜਾ ਦੇ ਸਾਹਮਣੇ ਅਧੀਨ ਹੋਇਆ ਹੈ
19. ਸੋ ਹੁਣ ਤੁਸੀਂ ਆਪਣੇ ਮਨ ਅਤੇ ਤਨ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੀ ਭਾਲ ਵਿੱਚ ਲੱਗੇ ਰਹੋ ਅਤੇ ਉੱਠ ਕੇ ਖੜੇ ਹੋਵੋ ਅਰ ਯਹੋਵਾਹ ਪਰਮੇਸ਼ੁਰ ਦੇ ਪਵਿੱਤ੍ਰ ਅਸਥਾਨ ਨੂੰ ਬਣਾਓ, ਜੋ ਤੁਸੀਂ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਅਤੇ ਪਰਮੇਸ਼ੁਰ ਦੇ ਪਵਿੱਤ੍ਰ ਭਾਂਡਿਆਂ ਨੂੰ ਉੱਸੇ ਭਵਨ ਦੇ ਵਿੱਚ ਜਿਹੜਾ ਯਹੋਵਾਹ ਦੇ ਨਾਮ ਦੇ ਲਈ ਬਣਾਇਆ ਜਾਵੇਗਾ ਚੜ੍ਹਾ ਲਿਆਓ।।

Notes

No Verse Added

Total 29 ਅਧਿਆਇ, Selected ਅਧਿਆਇ 22 / 29
੧ ਤਵਾਰੀਖ਼ 22:53
1 ਤਦ ਦਾਊਦ ਨੇ ਆਖਿਆ, ਇਹ ਹੀ ਯਹੋਵਾਹ ਪਰਮੇਸ਼ੁਰ ਦਾ ਭਵਨ ਅਰ ਇਹ ਦੀ ਇਸਰਾਏਲ ਦੇ ਲਈ ਹੋਮ ਦੀਆਂ ਬਲੀਆਂ ਦੀ ਜਗਵੇਦੀ ਹੈ! 2 ਤਾਂ ਦਾਊਦ ਨੇ ਆਗਿਆ ਦਿੱਤੀ ਭਈ ਉਨ੍ਹਾਂ ਓਪਰਿਆਂ ਨੂੰ ਜਿਹੜੇ ਇਸਰਾਏਲ ਦੇ ਦੇਸ ਵਿੱਚ ਹਨ, ਇਕੱਠਾ ਕਰਨ ਅਰ ਉਸ ਨੇ ਪੱਥਰ ਘਾੜਿਆਂ ਨੂੰ ਠਹਿਰਾਇਆ ਜੋ ਉਹ ਪਰਮੇਸ਼ੁਰ ਦੇ ਭਵਨ ਦੀ ਰਚਨਾ ਲਈ ਪੱਥਰ ਦੀਆਂ ਚੌਨੁਕਰੀਆਂ ਇੱਟਾਂ ਘੜਨ 3 ਅਤੇ ਦਾਊਦ ਨੇ ਬੂਹਿਆਂ ਦੇ ਤਾਕਾਂ ਦੇ ਲਈ ਮੇਖਾਂ ਅਤੇ ਕਬਜ਼ਿਆਂ ਦੇ ਲਈ ਬਹੁਤ ਸਾਰਾ ਲੋਹਾ ਤਿਆਰ ਕੀਤਾ ਅਤੇ ਪਿੱਤਲ ਦੇ ਤੋਲ ਦੀ ਕੁਝ ਗਿਣਤੀ ਨਹੀਂ, ਪਿੱਤਲ ਢੇਰ ਸਾਰਾ ਸੀ 4 ਅਤੇ ਦਿਆਰ ਦੀ ਲੱਕੜੀ ਦੇ ਵਲੇ ਜੋ ਗਿਣਤੀਓਂ ਬਾਹਰ ਸਨ, ਤਿਆਰ ਕੀਤੇ, ਕਿਉਂ ਜੋ ਸੀਦੋਨੀ ਅਤੇ ਸੂਰ ਦੇ ਵਸਨੀਕ, ਦਾਊਦ ਦੇ ਕੋਲ ਬਹੁਤ ਦਿਆਰ ਦੇ ਵੇਲੇ ਲਿਆਉਂਦੇ ਸਨ 5 ਅਰ ਦਾਊਦ ਨੇ ਆਖਿਆ, ਮੇਰਾ ਪੁੱਤ੍ਰ ਸੁਲੇਮਾਨ ਅਜੇ ਤਾਂ ਇਆਣਾ ਅਤੇ ਬਾਲਕ ਹੈ ਅਤੇ ਲੋੜੀਦਾ ਹੈ, ਜੋ ਉਹ ਭਵਨ ਜਿਹੜਾ ਯਹੋਵਾਹ ਦੇ ਲਈ ਬਣਾਇਆ ਜਾਵੇਗਾ ਬਹੁਤ ਹੀ ਸੁੰਦਰ ਹੋਵੇ, ਜੋ ਉਹ ਦਾ ਨਾਮ ਅਤੇ ਪ੍ਰਤਾਪ ਦੇਸਾਂ ਦੇਸਾਂ ਵਿੱਚ ਉਜਾਗਰ ਹੋਵੇ, ਇਸ ਲਈ ਮੈਂ ਆਪ ਹੀ ਉਹ ਦੇ ਲਈ ਤਿਆਰੀ ਕਰਾਂਗਾ। ਗੱਲ ਕਾਹਦੀ, ਦਾਊਦ ਨੇ ਆਪਣੇ ਮਰਨ ਤੋਂ ਪਹਿਲਾਂ ਅਤਿਅੰਤ ਤਿਆਰੀਆਂ ਕੀਤੀਆਂ।। 6 ਉਪਰੰਤ ਉਸ ਨੇ ਆਪਣੇ ਪੁੱਤ੍ਰ ਸੁਲੇਮਾਨ ਨੂੰ ਸੱਦਿਆ ਅਰ ਉਸ ਨੂੰ ਆਗਿਆ ਦਿੱਤੀ ਜੋ ਉਹ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੇ ਲਈ ਇੱਕ ਭਵਨ ਬਣਾਵੇ 7 ਅਰ ਦਾਊਦ ਨੇ ਸੁਲੇਮਾਨ ਨੂੰ ਆਖਿਆ, ਹੇ ਮੇਰੇ ਪੁੱਤ੍ਰ! ਮੈਂ, ਹਾਂ, ਮੈਂ ਆਪਣੇ ਮਨ ਵਿੱਚ ਇਹ ਕਲਪਨਾ ਕੀਤੀ ਸੀ ਭਈ ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਲਈ ਇੱਕ ਭਵਨ ਬਣਾਵਾਂ 8 ਪਰ ਯਹੋਵਾਹ ਦੀ ਬਾਣੀ ਮੇਰੇ ਮਨ ਵਿੱਚ ਇਸ ਪ੍ਰਕਾਰ ਆਈ, ਭਈ ਤੂੰ ਤਾਂ ਏਡਾ ਲਹੂ ਵਹਾਇਆ ਹੈ, ਅਤੇ ਏਡੀਆਂ ਵੱਡੀਆਂ ਲੜਾਈਆਂ ਮਾਰੀਆਂ ਹਨ, ਤੂੰ ਮੇਰੇ ਨਾਮ ਦੇ ਲਈ ਕੋਈ ਭਵਨ ਨਾ ਬਣਾਵੇਂਗਾ, ਕਿਉਂ ਜੋ ਤੈਂ ਧਰਤੀ ਉੱਤੇ ਮੇਰੀ ਦ੍ਰਿਸ਼ਟ ਵਿੱਚ ਬਿਅੰਤ ਲਹੂ ਵਹਾਇਆ ਹੈ 9 ਵੇਖ, ਤੇਰੇ ਘਰ ਇੱਕ ਪ੍ਰੱਤ੍ਰ ਜੰਮੇਗਾ ਜੋ ਸਮਤਾ ਵਾਲਾ ਹੋਵੇਗਾ ਅਰ ਮੈਂ ਉਸ ਨੂੰ ਚੁਫੇਰਿਓਂ ਉਹ ਦੇ ਸਾਰੇ ਵੈਰੀਆਂ ਤੋਂ ਅਰਾਮ ਦਿਆਂਗਾ ਕਿਉਂ ਜੋ ਉਹ ਦਾ ਨਾਉਂ ਸੁਲੇਮਾਨ ਹੋਵੇਗਾ ਅਤੇ ਮੈਂ ਉਹ ਦੇ ਸਮੇਂ ਵਿੱਚ ਇਸਰਾਏਲ ਨੂੰ ਸੁਖ ਸਾਂਦ ਅਰ ਮੇਲ ਬਖ਼ਸ਼ਾਂਗਾ 10 ਉਹ ਮੇਰੇ ਨਾਮ ਦੇ ਲਈ ਇੱਕ ਭਵਨ ਬਣਾਏਗਾ ਪਰ ਉਹ ਮੇਰਾ ਪੁੱਤ੍ਰ ਹੋਵੇਗਾ ਅਰ ਮੈਂ ਉਹ ਦਾ ਪਿਤਾ ਹੋਵਾਂਗਾ, ਅਰ ਮੈਂ ਇਸਰਾਏਲ ਉੱਤੇ ਉਸ ਦੇ ਰਾਜ ਦਾ ਸਿੰਘਾਸਣ ਸਦੀਪ ਕਾਲ ਤੋੜੀ ਇਸਥਿਰ ਕਰਾਂਗਾ 11 ਹੁਣ ਹੇ ਮੇਰੇ ਪੁੱਤ੍ਰ, ਯਹੋਵਾਹ ਤੇਰੇ ਅੰਗ ਸੰਗ ਰਹੇ, ਜੋ ਤੂੰ ਭਾਗਵਾਨ ਹੋਵੇਂ ਅਰ ਯਹੋਵਾਹ ਆਪਣੇ ਪਰਮੇਸ਼ੁਰ ਦੇ ਭਵਨ ਨੂੰ ਬਣਾਵੇਂ, ਜਿਵੇਂ ਉਸ ਨੇ ਤੇਰੇ ਲਈ ਆਖਿਆ ਹੈ 12 ਨਿਰੀ ਯਹੋਵਾਹ ਤੈਨੂੰ ਬੁੱਧ ਅਤੇ ਸਮਝ ਦੇਵੇ ਅਤੇ ਇਸਰਾਏਲ ਦੇ ਲਈ ਤੈਨੂੰ ਖਾਸ ਆਗਿਆ ਦੇਵੇ, ਤਾਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਬਿਵਸਥਾ ਦੀ ਪਾਲਨਾ ਕਰੇਂ 13 ਤਾਂ ਤੂੰ ਭਾਗਵਾਨ ਹੋਵੇਂਗਾ, ਜੋ ਤੂੰ ਉਨ੍ਹਾਂ ਬਿਧੀਆਂ ਅਤੇ ਬਿਵਸਥਾਂ ਉੱਤੇ ਵਰਤਾਰਾ ਕਰੇਂਗਾ, ਜਿਹੜੀਆਂ ਯਹੋਵਾਹ ਨੇ ਇਸਰਾਏਲ ਦੇ ਲਈ ਮੂਸਾ ਨੂੰ ਆਗਿਆਂ ਦਿੱਤੀਆਂ ਸਨ। ਤਕੜਾ ਹੋ, ਅਰ ਉਤਸਾਹ ਰੱਖ, ਡਰ ਨਹੀਂ, ਅਰ ਨਾ ਘਾਬਰ 14 ਵੇਖ, ਮੈਂ ਆਪਣੀ ਕਸ਼ਟ ਦੀ ਦਸ਼ਾ ਵਿੱਚ ਯਹੋਵਾਹ ਦੇ ਭਵਨ ਲਈ ਇੱਕ ਲੱਖ ਕੰਤਾਰ ਸੋਨਾ ਅਤੇ ਦਸ ਲੱਖ ਕੰਤਾਰ ਚਾਂਦੀ ਅਤੇ ਬਿਓੜਕਾ ਪਿੱਤਲ ਅਰ ਲੋਹਿਆ ਇਕੱਠਾ ਕੀਤਾ, ਜੋ ਉਹ ਤਾਂ ਬਹੁਤਾਇਤ ਨਾਲ ਹੈ, ਅਤੇ ਲੱਕੜ ਕਾਠ ਅਤੇ ਸਿਲ ਪੱਥਰ ਨੂੰ ਵੀ ਤਿਆਰ ਕੀਤਾ, ਤੂੰ ਉਨ੍ਹਾਂ ਨੂੰ ਹੋਰ ਅਧਕ ਕਰ ਸਕੇਂ 15 ਉਪਰੰਤ ਤੇਰੇ ਕੋਲ ਬਹੁਤ ਸਾਰੇ ਕਾਰੀਗਰ ਵੀ ਹਨ, ਅਰਥਾਤ ਪੱਥਰ ਘਾੜੇ ਅਤੇ ਪੱਥਰ ਫੋੜੇ ਅਤੇ ਤਰਖਾਨ, ਸਭ ਤਰਾਂ ਦੇ ਕਾਰੀਗਰ ਹਰੇਕ ਕੰਮ ਦੇ ਲਈ ਤੇਰੇ ਕੋਲ ਹਨ।। 16 ਸੋਨੇ, ਚਾਂਦੀ, ਪਿੱਤਲ, ਅਤੇ ਲੋਹੇ ਦੀ ਤਾਂ ਗਿਣਤੀ ਹੀ ਨਹੀਂ, ਉੱਠ ਖੜਾ ਹੋ, ਲੱਕ ਬੰਨ੍ਹ ਕੇ ਕੰਮ ਕਰ, ਯਹੋਵਾਹ ਤੇਰੇ ਅੰਗ ਸੰਗ ਹੋਵੇ!।। 17 ਅਰ ਦਾਊਦ ਨੇ ਇਸਰਾਏਲ ਦੇ ਸਾਰਿਆਂ ਸਰਦਾਰਾਂ ਨੂੰ ਵੀ ਆਗਿਆ ਦਿੱਤੀ, ਜੋ ਉਹ ਦੇ ਪੁੱਤ੍ਰ ਸੁਲੇਮਾਨ ਦੀ ਸਹਾਇਤਾ ਕਰਨ ਅਰ ਇਹ ਆਖਿਆ, 18 ਕੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ ਨਹੀਂ ਹੈ? ਕੀ ਉਸ ਨੇ ਚਾਰ ਚੁਫੇਰਿਓਂ ਤੁਹਾਨੂੰ ਸੁਖ ਨਹੀਂ ਦਿੱਤਾ ਹੈ? ਕਿਉਂ ਜੋ ਉਸ ਨੇ ਦੇਸ ਦੇ ਵਾਸੀਆਂ ਨੂੰ ਮੇਰੇ ਹੱਥ ਵਿੱਚ ਸੌਂਪ ਦਿੱਤਾ ਹੈ ਅਤੇ ਏਹ ਦੇਸ ਯਹੋਵਾਹ ਦੇ ਅੱਗੇ ਅਤੇ ਉਹ ਦੀ ਪਰਜਾ ਦੇ ਸਾਹਮਣੇ ਅਧੀਨ ਹੋਇਆ ਹੈ 19 ਸੋ ਹੁਣ ਤੁਸੀਂ ਆਪਣੇ ਮਨ ਅਤੇ ਤਨ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੀ ਭਾਲ ਵਿੱਚ ਲੱਗੇ ਰਹੋ ਅਤੇ ਉੱਠ ਕੇ ਖੜੇ ਹੋਵੋ ਅਰ ਯਹੋਵਾਹ ਪਰਮੇਸ਼ੁਰ ਦੇ ਪਵਿੱਤ੍ਰ ਅਸਥਾਨ ਨੂੰ ਬਣਾਓ, ਜੋ ਤੁਸੀਂ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਅਤੇ ਪਰਮੇਸ਼ੁਰ ਦੇ ਪਵਿੱਤ੍ਰ ਭਾਂਡਿਆਂ ਨੂੰ ਉੱਸੇ ਭਵਨ ਦੇ ਵਿੱਚ ਜਿਹੜਾ ਯਹੋਵਾਹ ਦੇ ਨਾਮ ਦੇ ਲਈ ਬਣਾਇਆ ਜਾਵੇਗਾ ਚੜ੍ਹਾ ਲਿਆਓ।।
Total 29 ਅਧਿਆਇ, Selected ਅਧਿਆਇ 22 / 29
Common Bible Languages
West Indian Languages
×

Alert

×

punjabi Letters Keypad References