ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
1. ਫੇਰ ਅਜਿਹਾ ਹੋਇਆ ਕਿ ਨਵੇਂ ਸੰਮਤ ਦੇ ਅਰੰਭ ਵਿੱਚ ਜਦ ਰਾਜੇ ਜੁੱਧ ਕਰਨ ਨੂੰ ਬਾਹਰ ਨਿੱਕਲਦੇ ਹਨ ਤਾਂ ਯੋਆਬ ਨੇ ਫੌਜ ਦੇ ਮੁਖੀ ਸੂਰਮਿਆਂ ਨੂੰ ਲੈ ਜਾ ਕੇ ਅੰਮੋਨੀਆਂ ਦੀ ਧਰਤੀ ਨੂੰ ਲੁੱਟਿਆ ਅਰ ਰੱਬਾਹ ਨਗਰ ਨੂੰ ਆਣ ਘੇਰਾ ਪਾਇਆ ਪਰ ਦਾਊਦ ਯਰੂਸ਼ਲਮ ਵਿੱਚ ਅਟਕ ਰਿਹਾ ਅਰ ਯੋਆਬ ਨੇ ਰਬਾਹ ਨੂੰ ਜਿੱਤ ਲਿਆ, ਅਤੇ ਉਸ ਨੂੰ ਮੂਲੋਂ ਉਜਾੜ ਦਿੱਤਾ
2. ਅਰ ਦਾਊਦ ਨੇ ਉਨ੍ਹਾਂ ਦੇ ਰਾਜੇ ਦਾ ਮੁਕਟ ਉਹ ਦੇ ਸਿਰ ਉੱਤੋਂ ਲਾਹ ਲਿਆ ਅਤੇ ਇਹ ਮਲੂਮ ਕੀਤਾ ਜੋ ਉਹ ਦੇ ਸੋਨੇ ਦਾ ਤੋਲ ਇੱਕ ਤੋਂੜਾ ਸੀ ਅਰ ਹੀਰਿਆਂ ਮੋਤੀਆਂ ਦੇ ਨਾਲ ਜੜਿਆ ਹੋਇਆ ਸੀ ਅਰ ਉਹ ਮੁਕਟ ਦਾਊਦ ਦੇ ਸਿਰ ਉੱਤੇ ਧਰਿਆ ਗਿਆ ਅਤੇ ਉਸ ਨੇ ਉਸ ਸਹਿਰ ਵਿੱਚੋਂ ਬਹੁਤ ਪਦਾਰਥ ਲੁੱਟ ਲਿਆ
3. ਅਰ ਉਸ ਨੇ ਉਸ ਦੇ ਵਿੱਚੋਂ ਲੋਕਾਂ ਨੂੰ ਬਾਹਰ ਕੱਢ ਕੇ ਉਨ੍ਹਾਂ ਨੂੰ ਆਰੀਆਂ ਅਤੇ ਲੋਹੇ ਦੇ ਹੱਲਾਂ ਅਤੇ ਕੁਹਾੜਿਆਂ ਨਾਲ ਵੱਢ ਸੱਟਿਆ ਅਰ ਦਾਊਦ ਨੇ ਅੰਮੋਨੀਆਂ ਦੇ ਸਾਰਿਆਂ ਨਗਰਾਂ ਨਾਲ ਏਹੋ ਜੇਹਾ ਵਰਤਾਰਾ ਕੀਤਾ, ਫੇਰ ਦਾਊਦ ਸਾਰੇ ਲੋਕਾਂ ਨਾਲ ਯਰੂਸ਼ਲਮ ਨੂੰ ਮੁੜ ਆਇਆ।।
4. ਉਪਰੰਤ ਅਜਿਹਾ ਹੋਇਆ ਕਿ ਗਜ਼ਰ ਵਿੱਚ ਫਲਿਸਤੀਆਂ ਨਾਲ ਜੁੱਧ ਦਾ ਅਰੰਭ ਹੋਇਆ ਤਦ ਹੁੱਸ਼ਾਥ ਸਿਬਕਾਈ ਨੇ ਸਿੱਪਈ ਨੂੰ ਜਿਹੜਾ ਰਫਾ ਦੀ ਅੰਸ ਵਿੱਚੋਂ ਸੀ ਮਾਰ ਸੁੱਟਿਆ ਅਰ ਓਹ ਹਾਰ ਗਏ
5. ਫਲਿਸਤੀਆਂ ਨਾਲ ਫੇਰ ਲੜਾਈ ਹੋਈ, ਤਦ ਯਾਈਰ ਦੇ ਪੁੱਤ੍ਰ ਅਲਹਨਾਨ ਨੇ ਗਿੱਤੀ ਗੋਲਿਅਥ ਦੇ ਭਰਾ ਲਹਮੀ ਨੂੰ ਜਿਹ ਦੇ ਨੇਜੇ ਦਾ ਛੜ ਜੁਲਾਹੇ ਦੀ ਤੁਰ ਵਰਗਾ ਸੀ ਮਾਰ ਸੁੱਟਿਆ
6. ਅਰ ਗਥ ਵਿੱਚ ਇੱਕ ਹੋਰ ਲੜਾਈ ਹੋਈ, ਅਰ ਉੱਥੇ ਇੱਕ ਵੱਡਾ ਲੰਮਾ ਜੋਧਾ ਸੀ ਜਿਸ ਦੇ ਹੱਥਾਂ ਪੈਰਾਂ ਦੀਆਂ ਛੇ ਛੇ ਉਂਗਲੀਆਂ ਅਰਥਾਤ ਉਸ ਦੀਆਂ ਚੱਵੀ ਉਂਗਲੀਆਂ ਸਨ ਅਰ ਉਸ ਦਾ ਜਨਮ ਰਫਾ ਦੀ ਕੁਲ ਵਿੱਚੋਂ ਸੀ
7. ਅਰ ਜਾਂ ਉਸ ਨੇ ਇਸਰਾਏਲ ਨੂੰ ਡਾਢੇ ਉਲਾਂਭੇ ਦਿੱਤੇ ਤਾਂ ਦਾਊਦ ਦੇ ਭਰਾ ਸ਼ਿਮਈ ਦੇ ਪੁੱਤ੍ਰ ਯੋਨਾਥਾਨ ਨੇ ਉਸ ਦੀ ਜਿੰਦ ਕੱਢ ਦਿੱਤੀ
8. ਏਹ ਜਣੇ ਗਥ ਦੇ ਵਿੱਚ ਰਫਾ ਦੇ ਘਰ ਜੰਮੇ, ਅਰ ਦਾਊਦ, ਅਤੇ ਉਹ ਦੇ ਸੇਵਕਾਂ ਦੇ ਹੱਥੋਂ ਉਨ੍ਹਾਂ ਦਾ ਘਾਤ ਹੋਇਆ।।

Notes

No Verse Added

Total 29 Chapters, Current Chapter 20 of Total Chapters 29
੧ ਤਵਾਰੀਖ਼ 20:1

×

Alert

×

punjabi Letters Keypad References