1. ਪਰ ਆਤਮਾ ਸਾਫ਼ ਆਖਦਾ ਹੈ ਭਈ ਆਉਣ ਵਾਲਿਆਂ ਸਮਿਆਂ ਵਿੱਚ ਕਈ ਲੋਕ ਭਰਮਾਉਣ ਵਾਲੀਆਂ ਰੂਹਾਂ ਅਤੇ ਭੂਤਾਂ ਦੀਆਂ ਸਿੱਖਿਆ ਵੱਲ ਚਿੱਤ ਲਾ ਕੇ ਨਿਹਚਾ ਤੋਂ ਫਿਰ ਜਾਣਗੇ
|
3. ਜਿਹੜੇ ਵਿਆਹ ਕਰਨ ਤੋਂ ਵਰਜਦੇ ਅਤੇ ਉਨ੍ਹਾਂ ਭੋਜਨਾਂ ਦੇ ਖਾਣ ਤੋਂ ਮਨੇ ਕਰਦੇ ਹਨ ਜੋ ਪਰਮੇਸ਼ੁਰ ਨੇ ਉਤਪਤ ਕੀਤੇ ਭਈ ਨਿਹਚਾ ਕਰਨ ਵਾਲੇ ਅਤੇ ਸਚਿਆਈ ਦੇ ਜਾਣਨ ਵਾਲੇ ਧੰਨਵਾਦ ਨਾਲ ਵਰਤਣ
|
4. ਕਿਉਂ ਜੋ ਪਰਮੇਸ਼ੁਰ ਦੀ ਉਤਪਤ ਕੀਤੀ ਹੋਈ ਹਰੇਕ ਵਸਤ ਚੰਗੀ ਹੈ ਅਤੇ ਕੋਈ ਤਿਆਗਣ ਦੇ ਜੋਗ ਨਹੀਂ ਜੋ ਕਦੇ ਉਹ ਧੰਨਵਾਦ ਨਾਲ ਲਈ ਜਾਵੇ
|
6. ਜੇ ਤੂੰ ਭਰਾਵਾਂ ਦੇ ਅੱਗੇ ਏਹ ਗੱਲਾਂ ਪੇਸ਼ ਕਰੇਂ ਤਾਂ ਤੂੰ ਨਿਹਚਾ ਅਤੇ ਉਸ ਚੰਗੀ ਸਿੱਖਿਆ ਦੀਆਂ ਗੱਲਾਂ ਤੋਂ ਜਿਨ੍ਹਾਂ ਦੇ ਮਗਰ ਤੂੰ ਲੱਗਿਆ ਜਿਹਾ ਪਲ ਕੇ ਮਸੀਹ ਯਿਸੂ ਦਾ ਚੰਗਾ ਸੇਵਕ ਬਣੇਂਗਾ
|
8. ਕਿਉਂ ਜੋ ਸਰੀਰਕ ਸਾਧਨਾ ਤੋਂ ਲਾਭ ਥੋੜਾ ਹੈ ਪਰ ਭਗਤੀ ਸਭਨਾਂ ਗੱਲਾਂ ਲਈ ਲਾਭਵੰਤ ਹੈ ਕਿਉਂ ਜੋ ਹੁਣ ਦਾ ਅਤੇ ਆਉਣ ਵਾਲੇ ਜੀਵਨ ਦਾ ਵਾਇਦਾ ਉਹ ਦੇ ਨਾਲ ਹੈ
|
10. ਇਸੇ ਨਮਿੱਤ ਅਸੀਂ ਮਿਹਨਤ ਅਤੇ ਜਤਨ ਕਰਦੇ ਹਾਂ ਇਸ ਲਈ ਜੋ ਅਸਾਂ ਜੀਉਂਦੇ ਪਰਮੇਸ਼ੁਰ ਉੱਤੇ ਆਸ ਲਾਈ ਹੋਈ ਹੈ ਜਿਹੜਾ ਸਾਰਿਆਂ ਮਨੁੱਖਾਂ ਦਾ ਪਰ ਖਾਸ ਕਰਕੇ ਨਿਹਚਾਵਾਨਾਂ ਦਾ ਮੁਕਤੀ ਦਾਤਾ ਹੈ।।
|
12. ਕੋਈ ਤੇਰੀ ਜੁਆਨੀ ਨੂੰ ਤੁੱਛ ਨਾ ਜਾਣੇ ਸਗੋਂ ਤੂੰ ਨਿਹਚਾਵਾਨਾਂ ਲਈ ਬਚਨ ਵਿੱਚ, ਚਾਲ ਚਲਣ ਵਿੱਚ, ਪ੍ਰੇਮ ਵਿੱਚ, ਨਿਹਚਾ ਵਿੱਚ, ਪਵਿੱਤਰਤਾਈ ਵਿੱਚ, ਨਮੂਨਾ ਬਣੀਂ
|
14. ਤੂੰ ਉਸ ਦਾਤ ਦੀ ਬੇਪਰਵਾਹੀ ਨਾ ਕਰ ਜੋ ਤੇਰੇ ਵਿੱਚ ਹੈ ਜਿਹੜੀ ਅਗੰਮ ਵਾਕ ਦੇ ਰਾਹੀਂ ਪਰਿਹਾ ਦੇ ਹੱਥ ਰੱਖਣ ਨਾਲ ਤੈਨੂੰ ਦਿੱਤੀ ਗਈ ਹੈ
|
16. ਆਪਣੇ ਆਪ ਦੀ ਅਤੇ ਆਪਣੀ ਸਿੱਖਿਆ ਦੀ ਰਾਖੀ ਕਰ । ਇਨ੍ਹਾਂ ਗੱਲਾਂ ਉੱਤੇ ਪੱਕਿਆ ਰਹੁ ਕਿਉਂ ਜੋ ਤੂੰ ਇਹ ਕਰ ਕੇ ਨਾਲੇ ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ।।
|