2. ਹੇ ਸ਼ੇਰ ਦੇ ਭਰੇ ਏ ਰੌਲੇ ਵਾਲੇ ਸ਼ਹਿਰ! ਹੇ ਅਨੰਦਮਈ ਨਗਰ! ਤੇਰੇ ਵੱਢੇ ਹੋਏ ਨਾ ਤਲਵਾਰ ਨਾਲ ਵੱਢੇ ਗਏ, ਨਾ ਜੰਗ ਵਿੱਚ ਮਾਰੇ ਗਏ!
|
3. ਤੇਰੇ ਸਾਰੇ ਆਗੂ ਇਕੱਠੇ ਭੱਜ ਗਏ, ਓਹ ਤੀਰ ਅੰਦਾਜਾਂ ਤੋਂ ਫੜੇ ਗਏ, ਜਿੰਨੇ ਲੱਭ ਪਏ ਓਹ ਇਕੱਠੇ ਫੜੇ ਗਏ, ਓਹ ਦੂਰੋਂ ਭੱਜ ਗਏ।
|
4. ਏਸ ਲਈ ਮੈਂ ਆਖਿਆ, ਮੇਰੀ ਵੱਲ ਨਾ ਤੱਕ, ਮੈਂ ਵਿਲਕ ਵਿਲਕ ਕੇ ਰੋਵਾਂਗਾ। ਮੇਰੀ ਪਰਜਾ ਦੀ ਧੀ ਦੀ ਬਰਬਾਦੀ ਉੱਤੇ, ਮੇਰੀ ਤਸੱਲੀ ਦਾ ਜਤਨ ਨਾ ਕਰ।
|
5. ਸੈਨਾਂ ਦੇ ਪ੍ਰਭੁ ਯਹੋਵਾਹ ਦਾ ਇੱਕ ਦਿਨ ਹੈ, ਰੌਲਾ ਅਤੇ ਲਤਾੜਨਾ ਅਤੇ ਗੜਬੜ ਦਰਸ਼ਣ ਵਾਲੀ ਦੂਣ ਵਿੱਚ, ਕੰਧਾਂ ਦਾ ਢੱਠਣਾ ਅਤੇ ਪਹਾੜਾਂ ਤੀਕ ਰੌਲਾ!
|
7. ਤਾਂ ਐਉਂ ਹੋਇਆ ਕਿ ਤੇਰੀਆਂ ਚੰਗੇਰੀਆਂ ਦੂਣਾਂ ਰਥਾਂ ਨਾਲ ਭਰੀਆਂ ਹੋਈਆਂ ਸਨ, ਅਤੇ ਘੋੜ ਚੜ੍ਹਿਆਂ ਨੇ ਫਾਟਕ ਦੇ ਅੱਗੇ ਪਾਲ ਬੰਨ੍ਹੀ ਹੋਈ ਸੀ।
|
11. ਤੁਸਾਂ ਪੁਰਾਣੇ ਤਾਲ ਦੇ ਪਾਣੀ ਲਈ ਦੋਹਾਂ ਕੰਧਾਂ ਦੇ ਵਿਚਕਾਰ ਇੱਕ ਹੌਦ ਬਣਾਇਆ ਪਰ ਤੁਸਾਂ ਉਹ ਦੇ ਬਣਾਉਣ ਵਾਲੇ ਦਾ ਗੌਹ ਨਾ ਕੀਤਾ, ਨਾ ਉਹ ਦੇ ਮੁੱਢ ਦੇ ਢੰਗ ਸੋਚਣ ਵਾਲੇ ਵੱਲ ਧਿਆਨ ਦਿੱਤਾ।।
|
13. ਅਤੇ ਵੇਖੋ, ਖੁਸ਼ੀ ਅਤੇ ਅਨੰਦ, ਬਲਦਾਂ ਦਾ ਕੱਟਣਾ ਅਤੇ ਭੇਡਾਂ ਦਾ ਕੱਟਣਾ, ਮਾਸ ਖਾਣਾ ਅਤੇ ਮਧ ਪੀਣੀ, - ਅਸੀਂ ਖਾਈਏ ਪੀਵੀਏ, ਕਿਉਂ ਜੋ ਕੱਲ ਅਸੀਂ ਮਰਾਂਗੇ।।
|
14. ਤਾਂ ਮੇਰੇ ਕੰਨ ਵਿੱਚ ਸੈਨਾਂ ਦੇ ਯਹੋਵਾਹ ਤੋਂ ਏਹ ਪਰਗਟ ਕੀਤਾ ਕਿਆ, ਕਿ ਤੁਹਾਡੇ ਲਈ ਏਸ ਬਦੀ ਦਾ ਪਰਾਸਚਿਤ ਨਾ ਹੋਵੇਗਾ, ਜਦ ਤੀਕ ਤੁਸੀਂ ਨਾ ਮਰੋਗੇ, ਸੈਨਾਂ ਦਾ ਪ੍ਰਭੁ ਯਹੋਵਾਹ ਏਹ ਆਖਦਾ ਹੈ।।
|
16. ਐਥੇ ਤੇਰੇ ਕੋਲ ਕੀ ਹੈ? ਅਤੇ ਐਥੇ ਤੇਰੇ ਕੋਲ ਕੌਣ ਹੈ? ਕਿ ਤੈਂ ਆਪਣੇ ਲਈ ਐਥੇ ਇੱਕ ਕਬਰ ਪੁੱਟੀ ਹੈ! ਉਚਿਆਈ ਤੇ ਉਹ ਆਪਣੀ ਕਬਰ ਪੁੱਟਦਾ, ਚਟਾਨ ਵਿੱਚ ਉਹ ਆਪਣੇ ਲਈ ਇੱਕ ਟਿਕਾਣਾ ਘੜਦਾ ਹੈ!
|
18. ਉਹ ਜ਼ੋਰ ਨਾਲ ਘੁਮਾ ਘੁਮਾ ਕੇ ਤੈਨੂੰ ਖਿੱਦੋ ਵਾਂਙੁ ਮੋਕਲੇ ਦੇਸ ਵਿੱਚ ਸੁੱਟੇਗਾ, ਉੱਥੇ ਤੂੰ ਮਰੇਂਗਾ ਅਤੇ ਉੱਥੇ ਤੇਰੇ ਸ਼ਾਨਦਾਰ ਰਥ ਹੋਣਗੇ, ਹੇ ਤੂੰ ਆਪਣੇ ਮਾਲਕ ਦੇ ਘਰ ਦੀ ਸ਼ਰਮ!
|
21. ਅਤੇ ਮੈਂ ਤੇਰਾ ਚੋਗਾ ਉਸ ਤੇ ਪਾਵਾਂਗਾ ਅਤੇ ਤੇਰੀ ਪੇਟੀ ਨਾਲ ਉਸ ਨੂੰ ਕੱਸਾਂਗਾ ਅਤੇ ਤੇਰੀ ਹਕੂਮਤ ਉਸ ਦੇ ਹੱਥ ਦਿਆਂਗਾ ਅਤੇ ਉਹ ਯਰੂਸ਼ਲਮ ਦੇ ਵਾਸੀਆਂ ਦਾ ਅਤੇ ਯਹੂਦਾਹ ਦੇ ਘਰਾਣੇ ਦਾ ਪਿਤਾ ਹੋਵੇਗਾ
|
22. ਮੈਂ ਉਹ ਦੇ ਮੋਢੇ ਉੱਤੇ ਦਾਊਦ ਦੇ ਘਰ ਦੀ ਕੁੰਜੀ ਰੱਖਾਂਗਾ ਤਾਂ ਉਹ ਖੋਲ੍ਹੇਗਾ ਅਰ ਕੋਈ ਬੰਦ ਨਾ ਕਰੇਗਾ ਅਤੇ ਉਹ ਬੰਦ ਕਰੇਗਾ ਅਰ ਕੋਈ ਖੋਲ੍ਹੇਗਾ ਨਾ
|
23. ਮੈਂ ਉਹ ਨੂੰ ਕੀਲੇ ਵਾਂਙੁ ਪੱਕੇ ਥਾਂ ਵਿੱਚ ਠੋਕਾਂਗਾ ਅਤੇ ਉਹ ਆਪਣੇ ਪਿਤਾ ਦੇ ਘਰਾਣੇ ਲਈ ਇੱਕ ਤੇਜਵਾਨ ਸਿੰਘਾਸਣ ਹੋਵੇਗਾ
|
24. ਅਤੇ ਓਹ ਉਹ ਦੇ ਉੱਤੇ ਉਹ ਦੇ ਪਿਤਾ ਦੇ ਘਰਾਣੇ ਦਾ ਸਾਰਾ ਭਾਰ ਪਾ ਦੇਣਗੇ ਅਰਥਾਤ ਆਲ ਔਲਾਦ, ਸਾਰੇ ਛੋਟੇ ਭਾਂਡੇ ਕਟੋਰਿਆਂ ਤੋਂ ਲੈਕੇ ਸਾਰੀਆਂ ਗਾਗਰਾਂ ਤੀਕ
|
25. ਓਸ ਦਿਨ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਉਹ ਕੀਲਾ ਜਿਹੜਾ ਪੱਕੇ ਥਾਂ ਵਿੱਚ ਠੋਕਿਆ ਹੋਇਆ ਸੀ ਉਖੜ ਜਾਵੇਗਾ ਅਤੇ ਉਹ ਵੱਢਿਆ ਜਾਵੇਗਾ ਅਤੇ ਡਿੱਗੇਗਾ ਅਤੇ ਉਹ ਬੋਝ ਜਿਹੜਾ ਉਸ ਉੱਤੇ ਹੈ ਅੱਡ ਹੋ ਜਾਵੇਗਾ ਕਿਉਂ ਜੋ ਯਹੋਵਾਹ ਇਉਂ ਬੋਲਿਆ ਹੈ।।
|