6. ਅਤੇ ਯਹੂਦੀਆਂ ਦੇ ਸ਼ੁੱਧ ਕਰਨ ਦੀ ਰੀਤ ਅਨੁਸਾਰ ਪੱਥਰ ਦੇ ਛੇ ਮੱਟ ਉੱਥੇ ਧਰੇ ਹੋਏ ਸਨ ਜੋ ਹਰੇਕ ਵਿੱਚ ਦੋ ਯਾ ਤਿੰਨ ਮਣ ਜਲ ਪੈਂਦਾ ਸੀ
|
9. ਜਾਂ ਸਭਾ ਦੇ ਪਰਧਾਨ ਨੇ ਉਹ ਜਲ ਜਿਹੜਾ ਮੈ ਬਣ ਗਿਆ ਸੀ ਚੱਖਿਆ ਅਰ ਨਾ ਜਾਤਾ ਜੋ ਇਹ ਕਿੱਥੋਂ ਹੈ ਪਰ ਟਹਿਲੂਏ ਜਿਨ੍ਹਾਂ ਨੇ ਉਹ ਜਲ ਕੱਢਿਆ ਸੀ ਜਾਣਦੇ ਸਨ ਸਭਾ ਦੇ ਪਰਧਾਨ ਨੇ ਲਾੜੇ ਨੂੰ ਸੱਦ ਕੇ
|
10. ਉਹ ਨੂੰ ਆਖਿਆ, ਹਰੇਕ ਮਨੁੱਖ ਪਹਿਲਾਂ ਅੱਛੀ ਮੈ ਦਿੰਦਾ ਹੈ ਅਤੇ ਜਾਂ ਬਹੁਤ ਪੀ ਚੁੱਕੇ ਤਾਂ ਮਗਰੋਂ ਮਾੜੀ ਪਰ ਤੈਂ ਅੱਛੀ ਮੈ ਹੁਣ ਤੀਕੁਰ ਰੱਖ ਛੱਡੀ ਹੈ!।।
|
11. ਇਹ ਨਿਸ਼ਾਨਾਂ ਦਾ ਅੰਰਭ ਸੀ ਜਿਹੜਾ ਯਿਸੂ ਨੇ ਗਲੀਲ ਦੇ ਕਾਨਾ ਵਿੱਚ ਵਿਖਾ ਕੇ ਆਪਣਾ ਤੇਜ ਪਰਗਟ ਕੀਤਾ, ਅਰ ਉਹ ਦੇ ਚੇਲਿਆਂ ਨੇ ਉਸ ਉੱਤੇ ਨਿਹਚਾ ਕੀਤੀ।।
|
12. ਇਹ ਦੇ ਪਿੱਛੋਂ ਉਹ ਅਰ ਉਸ ਦੀ ਮਾਤਾ ਅਤੇ ਉਸ ਦੇ ਭਰਾ ਅਤੇ ਉਸ ਦੇ ਚੇਲੇ ਕਫ਼ਰਨਾਹੂਮ ਨੂੰ ਗਏ ਅਤੇ ਉੱਥੇ ਕੁਝ ਦਿਨ ਟਿਕੇ।।
|
15. ਉਪਰੰਤ ਉਸ ਨੇ ਰੱਸੀ ਦਾ ਕੋਰੜਾ ਬਣਾ ਕੇ ਸਭਨਾਂ ਨੂੰ ਹੈਕਲੋਂ ਬਾਹਰ ਕੱਢ ਦਿੱਤਾ, ਨਾਲੇ ਭੇਡਾਂ, ਨਾਲੇ ਡੰਗਰ ਅਤੇ ਸਰਾਫ਼ਾਂ ਦੀ ਰੋਕੜ ਖਿੰਡਾ ਦਿੱਤੀ ਅਤੇ ਤਖ਼ਤਪੋਸ਼ ਉਲਟਾ ਸੁੱਟੇ
|
16. ਅਰ ਕਬੂਤਰ ਵੇਚਣ ਵਾਲਿਆਂ ਨੂੰ ਆਖਿਆ, ਇਨ੍ਹਾਂ ਚੀਜ਼ਾਂ ਨੂੰ ਐੱਥੋਂ ਲੈ ਜਾਓ! ਮੇਰੇ ਪਿਤਾ ਦੇ ਘਰ ਨੂੰ ਬੁਪਾਰ ਦੀ ਮੰਡੀ ਨਾ ਬਣਾਓ!
|
19. ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਇਸ ਹੈਕਲ ਨੂੰ ਢਾਹ ਸੁੱਟੋ ਤਾਂ ਮੈਂ ਤਿੰਨਾਂ ਦਿਨਾਂ ਵਿੱਚ ਇਹ ਨੂੰ ਖੜਾ ਕਰ ਦਿਆਂਗਾ
|
20. ਤਦ ਯਹੂਦੀਆਂ ਨੇ ਕਿਹਾ, ਛਿਤਾਹਲੀਆਂ ਵਰਿਹਾਂ ਵਿੱਚ ਇਹ ਹੈਕਲ ਬਣੀ ਸੀ, ਫੇਰ ਕੀ ਤੂੰ ਇਹ ਨੂੰ ਤਿੰਨਾਂ ਦਿਨਾਂ ਵਿੱਚ ਖੜਾ ਕਰੇਂਗਾॽ
|
22. ਸੋ ਜਾਂ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਤਾਂ ਉਸ ਦੇ ਚੇਲਿਆਂ ਨੂੰ ਚੇਤੇ ਆਇਆ ਜੋ ਉਸ ਨੇ ਇਹ ਆਖਿਆ ਸੀ ਅਤੇ ਉਨ੍ਹਾਂ ਨੇ ਉਸ ਲਿਖਤ ਦੀ ਅਤੇ ਉਸ ਬਚਨ ਦੀ ਜੋ ਯਿਸੂ ਨੇ ਕਿਹਾ ਸੀ ਪਰਤੀਤ ਕੀਤੀ।।
|
23. ਜਾਂ ਉਹ ਪਸਾਹ ਤੇ ਤਿਉਹਾਰ ਦੇ ਵੇਲੇ ਯਰੂਸ਼ਲਮ ਵਿੱਚ ਸੀ ਤਾਂ ਬਹੁਤ ਲੋਕਾਂ ਨੇ ਉਨ੍ਹਾਂ ਨਿਸ਼ਾਨਾਂ ਨੂੰ ਜਿਹੜੇ ਉਸ ਨੇ ਵਿਖਾਏ ਸਨ ਵੇਖ ਕੇ ਉਹ ਦੇ ਨਾਮ ਉੱਤੇ ਨਿਹਚਾ ਕੀਤੀ
|
25. ਅਤੇ ਉਹ ਨੂੰ ਇਹ ਲੋੜ ਨਹੀਂ ਸੀ ਕਿ ਮਨੁੱਖ ਦੇ ਵਿਖੇ ਕੋਈ ਸਾਖੀ ਦੇਵੇ ਕਿਉਂਕਿ ਉਹ ਆਪੇ ਜਾਣਦਾ ਸੀ ਭਈ ਮਨੁੱਖ ਦੇ ਅੰਦਰ ਕੀ ਹੈ।।
|