2. ਕਿ ਇਸਰਾਏਲੀਆਂ ਦਾ ਹਰ ਮਨੁੱਖ ਆਪਣੇ ਝੰਡੇ ਕੋਲ ਆਪਣੇ ਪਿਤ੍ਰਾਂ ਦੇ ਘਰਾਣਿਆਂ ਦੇ ਨਿਸ਼ਾਨਾਂ ਨਾਲ ਆਪਣਾ ਤੰਬੂ ਖੜਾ ਕਰੇ। ਮੰਡਲੀ ਦੇ ਤੰਬੂ ਦੇ ਸਾਹਮਣੇ ਅਰ ਆਲੇ ਦੁਆਲੇ ਓਹ ਤੰਬੂ ਲਾਉਣ
|
3. ਜਿਹੜੇ ਸੂਰਜ ਦੇ ਨਿੱਕਲਣ ਵੱਲ ਚੜ੍ਹਦੇ ਪਾਸੇ ਡੇਰਾ ਲਾਉਣ ਓਹ ਯਹੂਦਾਹ ਦੇ ਡੇਰੇ ਦੇ ਝੰਡੇ ਦੇ ਹੋਣ ਆਪਣੀਆਂ ਸੈਨਾਂ ਅਨੁਸਾਰ ਅਤੇ ਯਹੂਦਾਹ ਦੇ ਲੋਕਾਂ ਦਾ ਪਰਧਾਨ ਅੰਮੀਨਾਦਾਬ ਦਾ ਪੁੱਤ੍ਰ ਨਹਸ਼ੋਨ ਹੋਵੇ
|
5. ਅਤੇ ਜਿਹੜੇ ਉਸ ਦੇ ਕੋਲ ਡੇਰਾ ਲਾਉਣ ਓਹ ਯਿੱਸਾਕਾਰ ਦੇ ਗੋਤ ਦੇ ਹੋਣ ਅਤੇ ਯਿੱਸਾਕਾਰ ਦੇ ਲੋਕਾਂ ਦਾ ਪਰਧਾਨ ਸੂਆਰ ਦਾ ਪੁੱਤ੍ਰ ਨਥਨਿਏਲ ਹੋਵੇ
|
9. ਯਹੂਦਾਹ ਦੇ ਡੇਰੇ ਦੇ ਸਾਰੇ ਗਿਣੇ ਹੋਏ ਲੋਕ ਇੱਕ ਲੱਖ ਛਿਆਸੀ ਹਜ਼ਾਰ ਚਾਰ ਸੌ ਉਨ੍ਹਾਂ ਦੀਆਂ ਸੈਨਾਂ ਅਨੁਸਾਰ ਸਨ। ਪਹਿਲਾਂ ਓਹ ਕੂਚ ਕਰਨ।।
|
10. ਰਊਬੇਨ ਦੇ ਡੇਰੇ ਦਾ ਝੰਡਾ ਦੱਖਣ ਵੱਲ ਉਨ੍ਹਾਂ ਦੀਆਂ ਸੈਨਾਂ ਅਨੁਸਾਰ ਹੋਵੇ ਅਤੇ ਰਊਬੇਨ ਦੇ ਲੋਕਾਂ ਦਾ ਪਰਧਾਨ ਸ਼ਦੇਊਰ ਦਾ ਪੁੱਤ੍ਰ ਅਲੀਸੂਰ ਹੋਵੇ
|
12. ਜਿਹੜੇ ਉਸ ਦੇ ਕੋਲ ਡੇਰਾ ਲਾਉਣ ਓਹ ਸ਼ਿਮਓਨ ਦੇ ਗੋਤ ਦੇ ਹੋਣ ਅਤੇ ਸ਼ਿਮਓਨ ਦੇ ਲੋਕਾਂ ਦਾ ਪਰਧਾਨ ਸੂਰੀਸ਼ਦਾਈ ਦਾ ਪੁੱਤ੍ਰ ਸ਼ਲੁਮੀਏਲ ਹੋਵੇ
|
16. ਰਊਬੇਨ ਦੇ ਡੇਰੇ ਦੇ ਸਾਰੇ ਗਿਣੇ ਹੋਏ ਲੋਕ ਇੱਕ ਲੱਖ ਇੱਕਵੰਜਾ ਹਜ਼ਾਰ ਚਾਰ ਸੌ ਪੰਜਾਹ ਉਨ੍ਹਾਂ ਦੀਆਂ ਸੈਨਾਂ ਅਨੁਸਾਰ ਸਨ ਅਤੇ ਦੂਜੇ ਓਹ ਕੂਚ ਕਰਨ।।
|
17. ਫੇਰ ਮੰਡਲੀ ਦੇ ਤੰਬੂ ਦਾ ਕੂਚ ਹੋਵੇ ਅਤੇ ਲੇਵੀਆਂ ਦਾ ਡੇਰਾ ਡੇਰਿਆਂ ਦੇ ਵਿਚਕਾਰ ਹੋਵੇ। ਜਿਵੇਂ ਉਨ੍ਹਾਂ ਡੇਰੇ ਲਾਏ ਤਿਵੇਂ ਓਹ ਕੂਚ ਕਰਨ। ਹਰ ਮਨੁੱਖ ਆਪਣੇ ਥਾਂ ਵਿੱਚ ਆਪਣੇ ਝੰਡਿਆਂ ਕੋਲ ਹੋਵੇ।।
|
18. ਅਫ਼ਰਈਮ ਦੇ ਡੇਰੇ ਦਾ ਝੰਡਾ ਉਨ੍ਹਾਂ ਦੀਆਂ ਸੈਨਾਂ ਅਨੁਸਾਰ ਲਹਿੰਦੇ ਪਾਸੇ ਵੱਲ ਹੋਵੇ ਅਤੇ ਅਫ਼ਰਈਮ ਦੋ ਲੋਕਾਂ ਦਾ ਪਰਧਾਨ ਅੰਮੀਹੂਦ ਦਾ ਪੁੱਤ੍ਰ ਅਲੀਸ਼ਾਮਾ ਹੋਵੇ
|
24. ਅਫ਼ਰਈਮ ਦੇ ਡੇਰੇ ਦੇ ਸਾਰੇ ਗਿਣੇ ਹੋਏ ਲੋਕ ਇੱਕ ਲੱਖ ਅੱਠ ਹਜ਼ਾਰ ਇੱਕ ਸੌ ਉਨ੍ਹਾਂ ਦੀਆਂ ਸੈਨਾਂ ਅਨੁਸਾਰ ਸਨ। ਤੀਜੇ ਓਹ ਕੂਚ ਕਰਨ।।
|
25. ਦਾਨ ਦੇ ਡੇਰੇ ਦਾ ਝੰਡਾ ਉੱਤਰ ਵੱਲ ਦੇ ਪਾਸੇ ਉਨ੍ਹਾਂ ਦੀਆਂ ਸੈਨਾ ਅਨੁਸਾਰ ਹੋਵੇ ਅਤੇ ਦਾਨ ਦੇ ਲੋਕਾਂ ਦਾ ਪਰਧਾਨ ਅੰਮੀਸ਼ੱਦਾਈ ਦਾ ਪੁੱਤ੍ਰ ਅਹੀਅਜ਼ਰ ਹੋਵੇ
|
27. ਜਿਹੜੇ ਉਹ ਦੇ ਕੋਲ ਡੇਰਾ ਲਾਉਣ ਓਹ ਆਸ਼ੇਰ ਦੇ ਗੋਤ ਦੇ ਹੋਣ ਅਤੇ ਆਸ਼ੇਰ ਦੇ ਲੋਕਾਂ ਦਾ ਪਰਧਾਨ ਆਕਰਾਨ ਦਾ ਪੁੱਤ੍ਰ ਪਗੀਏਲ ਹੋਵੇ
|
31. ਦਾਨ ਦੇ ਡੇਰੇ ਦੇ ਸਾਰੇ ਗਿਣੇ ਹੋਏ ਲੋਕ ਇੱਕ ਲੱਖ ਸਤਵੰਜਾ ਹਜ਼ਾਰ ਛੇ ਸੌ ਸਨ। ਉਹ ਸਭ ਤੋਂ ਪਿੱਛੇ ਆਪਣੇ ਝੰਡਿਆਂ ਦੇ ਨਾਲ ਨਾਲ ਕੂਚ ਕਰਨ।।
|
32. ਏਹ ਓਹ ਇਸਰਾਲੀ ਹਨ ਜਿਹੜੇ ਆਪਣੇ ਪਿਤ੍ਰਾਂ ਦੇ ਘਰਾਣਿਆਂ ਅਨੁਸਾਰ ਗਿਣੇ ਗਏ। ਡੇਰਿਆਂ ਦੇ ਸਾਰੇ ਗਿਣੇ ਹੋਏ ਉਨ੍ਹਾਂ ਦੀਆਂ ਸੈਨਾ ਅਨੁਸਾਰ ਛੇ ਲੱਖ ਤਿੰਨ ਹਜ਼ਾਰ ਪੰਜ ਸੌ ਪੰਜਾਹ ਸਨ
|
34. ਇਸਰਾਏਲੀਆਂ ਨੇ ਸਭ ਕੁਝ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। ਇਉਂ ਓਹ ਆਪਣੇ ਝੰਡਿਆਂ ਕੋਲ ਡੇਰਾ ਲਾਉਂਦੇ ਸਨ ਅਤੇ ਇਉਂ ਓਹ ਕੂਚ ਕਰਦੇ ਸਨ, ਹਰ ਮਨੁੱਖ ਆਪਣੀਆਂ ਕੁਲਾਂ ਨਾਲ ਆਪਣੇ ਪਿਤ੍ਰਾਂ ਦੇ ਘਰਾਣਿਆਂ ਅਨੁਸਾਰ।।
|