ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
1. ਮੈਂ ਆਖਿਆ ਕਿ ਮੈਂ ਆਪਣੇ ਨਾਲ ਚਲਣ ਦੀ ਚੌਕਸੀ ਕਰਾਂਗਾ, ਭਈ ਕਿਤੇ ਆਪਣੀ ਜੀਭ ਨਾਲ ਪਾਪ ਨਾ ਕਰਾਂ। ਜਿੰਨਾ ਚਿਰ ਦੁਸ਼ਟ ਮੇਰੇ ਅੱਗੇ ਹੈ। ਮੈਂ ਲਗਾਮ ਆਪਣੇ ਮੂੰਹ ਵਿੱਚ ਰੱਖਾਂਗਾ।
2. ਮੈਂ ਚੁੱਪ ਕੀਤਾ ਗੁੰਗਾ ਹੋ ਗਿਆ, ਅਤੇ ਭਲਿਆਈ ਤੋਂ ਵੀ ਚੁੱਪ ਵੱਡ ਛੱਡੀ, ਅਤੇ ਮੇਰਾ ਸੋਗ ਜਾਗ ਪਿਆ।
3. ਮੇਰਾ ਮਨ ਮੇਰੇ ਅੰਦਰੋਂ ਤਪ ਗਿਆ, ਮੇਰੇ ਸੋਚਦਿਆਂ ਸੋਚਦਿਆਂ ਅੱਗ ਭੜਕ ਉੱਠੀ, ਤਾਂ ਮੈਂ ਆਪਣੀ ਜੀਭ ਤੋਂ ਬੋਲ ਉੱਠਿਆ,
4. ਹੇ ਯਹੋਵਾਹ, ਮੈਨੂੰ ਮੇਰਾ ਓੜਕ ਦੱਸ, ਅਤੇ ਇਹ ਵੀ ਕਿ ਮੇਰੇ ਦਿਨਾਂ ਦੀ ਲੰਬਾਈ ਕਿੰਨੀ ਹੈ, ਤਾਂ ਕਿ ਮੈਂ ਜਾਣਾਂ ਕਿ ਮੈਂ ਕੇਡਾ ਅਨਿੱਤ ਹਾਂ
5. ਵੇਖ, ਤੈਂ ਮੇਰੇ ਦਿਨ ਚੱਪਾ ਭਰ ਠਹਿਰਾਏ ਹਨ, ਅਤੇ ਮੇਰੀ ਉਮਰ ਤੇਰੇ ਅੱਗੇ ਕੁਝ ਹੈ ਹੀ ਨਹੀਂ। ਸੱਚ ਮੁੱਚ ਹਰ ਆਦਮੀ ਭਾਵੇਂ ਇਸਥਿਰ ਵੀ ਹੋਵੇ, ਤਦ ਵੀ ਸਾਹ ਮਾਤ੍ਰ ਹੀ ਹੈ!।। ਸਲਹ।।
6. ਸੱਚ ਮੁਚ ਮਨੁੱਖ ਛਾਇਆ ਹੀ ਵਾਂਙੁ ਫਿਰਦਾ ਹੈ, ਸੱਚ ਮੁੱਚ ਉਹ ਵਿਅਰਥ ਰੌਲਾ ਪਾਉਂਦਾ ਹੈ! ਉਹ ਮਾਇਆ ਜੋੜਦਾ ਹੈ ਪਰ ਨਹੀਂ ਜਾਣਦਾ ਭਈ ਉਹ ਨੂੰ ਕੌਣ ਸਾਂਭੇਗਾ!।।
7. ਹੁਣ, ਹੇ ਪ੍ਰਭੁ, ਮੈਂ ਕਾਹਦੀ ਉਡੀਕ ਕਰਾਂॽ ਮੈਨੂੰ ਤੇਰੀ ਹੀ ਆਸ ਹੈ।
8. ਮੇਰਿਆਂ ਸਾਰਿਆਂ ਅਪਰਾਧਾਂ ਤੋਂ ਮੈਨੂੰ ਛੁਡਾ, ਮੂਰਖਾਂ ਦਾ ਉਲਾਂਭਾ ਮੈਨੂੰ ਨਾ ਠਹਿਰਾ!
9. ਮੈਂ ਗੁੰਗਾ ਬਣ ਗਿਆ, ਮੈਂ ਆਪਣਾ ਮੁੰਹ ਨਾ ਖੋਲ੍ਹਿਆ, ਕਿਉਂ ਜੋ ਤੈਂ ਹੀ ਇਹ ਕੀਤਾ ਹੈ।
10. ਆਪਣੀ ਸੱਟ ਨੂੰ ਮੈਥੋਂ ਹਟਾ ਦੇਹ, ਤੇਰੇ ਹੱਥ ਦੀ ਮਾਰ ਨਾਲ ਮੈਂ ਭਸਮ ਹੋਇਆ ਹਾਂ।
11. ਜਦੋਂ ਤੂੰ ਬਦੀ ਦੇ ਕਾਰਨ ਝਿੜਕ ਝੰਬ ਕੇ ਮਨੁੱਖ ਨੂੰ ਤਾੜਦਾ ਹੈਂ, ਤਦੋਂ ਤੂੰ ਉਹ ਦੇ ਸੁਹੱਪਣ ਨੂੰ ਪਤੰਗੇ ਵਾਂਙੁ ਅਲੋਪ ਕਰਦਾ ਹੈ, ਸੱਚ ਮੁੱਚ ਹਰ ਇਨਸਾਨ ਸੁਆਸ ਹੀ ਹੈ! ।। ਸਲਹ।।
12. ਹੇ ਯਹੋਵਾਹ, ਮੇਰੀ ਪ੍ਰਾਰਥਨਾ ਸੁਣ ਅਤੇ ਮੇਰੀ ਦੁਹਾਈ ਵੱਲ ਕੰਨ ਧਰ, ਮੇਰਿਆਂ ਅੰਝੂਆਂ ਨੂੰ ਵੇਖ ਕੇ ਚੁੱਪ ਨਾ ਕਰ, ਕਿਉਂ ਜੋ ਮੈਂ ਤੇਰਾ ਪਰਦੇਸੀ ਹਾਂ, ਅਤੇ ਆਪਣਿਆਂ ਸਾਰੇ ਪਿਉ ਦਾਦਿਆਂ ਵਰਗਾ ਮੁਸਾਫਰ ਹਾਂ।
13. ਮੈਂਥੋਂ ਅੱਖ ਫੇਰ ਲੈ ਭਈ ਮੈਂ ਟਹਿਕਾਂ, ਇਸ ਤੋਂ ਪਹਿਲਾਂ ਕਿ ਮੈਂ ਚਲਾ ਜਾਵਾਂ ਅਤੇ ਫੇਰ ਨਾ ਹੋਵਾਂ।।

Notes

No Verse Added

Total 150 Chapters, Current Chapter 39 of Total Chapters 150
ਜ਼ਬੂਰ 39

×

Alert

×

punjabi Letters Keypad References