1. ਹੇ ਪਰਮੇਸ਼ੁਰ, ਅਸਾਂ ਆਪਣੀਂ ਕੰਨੀਂ ਸੁਣਿਆ, ਸਾਡੇ ਪਿਉ ਦਾਦਿਆਂ ਨੇ ਸਾਡੇ ਲਈ ਵਰਨਣ ਕੀਤਾ ਹੈ, ਕਿ ਤੈਂ ਉਨ੍ਹਾਂ ਦੇ ਦਿਨਾਂ ਵਿੱਚ ਅਤੇ ਪਰਾਚੀਨ ਸਮਿਆਂ ਵਿੱਚ ਕੀ ਕੰਮ ਕੀਤਾ।
|
2. ਤੈਂ ਆਪਣੇ ਹੱਥ ਨਾਲ ਪਰਾਈਆਂ ਕੌਮਾਂ ਨੂੰ ਪੁੱਟ ਦਿੱਤਾ। ਪਰ ਉਨ੍ਹਾਂ ਨੂੰ ਲਾਇਆ। ਤੈਂ ਉੱਮਤਾਂ ਨੂੰ ਦੁੱਖ ਦਿੱਤਾ, ਪਰ ਉਨ੍ਹਾਂ ਨੂੰ ਫੈਲਾ ਦਿੱਤਾ।
|
3. ਉਨ੍ਹਾਂ ਨੇ ਤਾਂ ਆਪਣੀ ਤਲਵਾਰ ਨਾਲ ਉਸ ਧਰਤੀ ਨੂੰ ਮਿਲਖ ਵਿੱਚ ਨਹੀਂ ਲਿਆ, ਨਾ ਉਨ੍ਹਾਂ ਦੀ ਭੁਜਾ ਨੇ ਉਨ੍ਹਾਂ ਨੂੰ ਬਚਾਇਆ, ਸਗੋਂ ਤੇਰੇ ਸੱਜੇ ਹੱਥ ਅਰ ਤੇਰੀ ਭੁਜਾ ਅਰ ਤੇਰੇ ਮੁਖੜੇ ਦੇ ਚਾਨਣ ਨੇ ਇਹ ਕੀਤਾ, ਕਿਉਂ ਜੋ ਤੈਂ ਉਨ੍ਹਾਂ ਦਾ ਪੱਖ ਕੀਤਾ।।
|
5. ਤੇਰੇ ਰਾਹੀਂ ਅਸੀਂ ਆਪਣਿਆਂ ਵਿਰੋਧੀਆਂ ਨੂੰ ਹੇਠਾਂ ਧੱਕਾਂਗੇ, ਤੇਰੇ ਨਾਮ ਤੋਂ ਅਸੀਂ ਆਪਣਿਆਂ ਦੁਸ਼ਮਣਾਂ ਨੂੰ ਮਿੱਧਾਂਗੇ,
|
11. ਤੂੰ ਸਾਨੂੰ ਖਾਧੀਆ ਜਾਣ ਵਾਲੀਆਂ ਭੇਡਾਂ ਵਾਂਙੁ ਬਣਾਉਂਦਾ ਹੈਂ, ਅਤੇ ਪਰਾਈਆਂ ਕੌਮਾਂ ਵਿੱਚ ਤੈਂ ਸਾਨੂੰ ਖਿੰਡਾ ਦਿੱਤਾ ਹੈ।
|
13. ਤੂੰ ਸਾਡੇ ਗੁਆਂਢੀਆਂ ਲਈ ਸਾਨੂੰ ਨਿੰਦਿਆ, ਅਤੇ ਆਲੇ ਦੁਆਲੇ ਰਹਿਣ ਵਾਲਿਆਂ ਲਈ ਸਾਨੂੰ ਠੱਠਾ ਅਤੇ ਹਾਸੀ ਬਣਾਉਂਦਾ ਹੈਂ।
|
22. ਹਾਂ ਅਸੀਂ ਤੇਰੇ ਲਈ ਦਿਨ ਭਰ ਜਾਨੋਂ ਮਾਰੇ ਜਾਂਦੇ ਹਾਂ, ਅਸੀਂ ਕੋਹੀਆਂ ਜਾਣ ਵਾਲੀਆਂ ਭੇਡਾਂ ਦੇ ਤੁੱਲ ਗਿਣੇ ਜਾਂਦੇ ਹਾਂ!।।
|