ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
1. ਮੂਰਤੀਆਂ ਦੀਆਂ ਭੇਟਾਂ ਦੇ ਵਿਖੇ ਅਸੀਂ ਇਹ ਜਾਣਦੇ ਹਾਂ ਜੋ ਅਸਾਂ ਸਭਨਾਂ ਨੂੰ ਇਲਮ ਹੈ। ਇਲਮ ਫੁਲਾਉਂਦਾ ਹੈ ਪਰ ਪ੍ਰੇਮ ਬਣਾਉਂਦਾ ਹੈ
2. ਜੇ ਕੋਈ ਆਪਣੇ ਭਾਣੇ ਕੁੱਝ ਜਾਣਦਾ ਹੋਵੇ ਤਾਂ ਜਿਵੇਂ ਜਾਣਨਾ ਚਾਹੀਦਾ ਹੈ ਤਿਵੇਂ ਅਜੇ ਨਹੀਂ ਜਾਣਦਾ
3. ਪਰ ਜੇ ਕੋਈ ਪਰਮੇਸ਼ੁਰ ਨਾਲ ਪ੍ਰੇਮ ਰੱਖੇ ਤਾਂ ਉਹ ਉਸ ਤੋਂ ਜਾਣਿਆ ਜਾਂਦਾ ਹੈ
4. ਸੋ ਮੂਰਤੀਆਂ ਦੀਆਂ ਭੇਟਾਂ ਦੇ ਖਾਣ ਵਿਖੇ ਅਸੀਂ ਜਾਣਦੇ ਹਾਂ ਜੋ ਮੂਰਤੀ ਜਗਤ ਵਿੱਚ ਕੁੱਝ ਨਹੀਂ ਅਤੇ ਇੱਕ ਪਰਮੇਸ਼ੁਰ ਤੋਂ ਛੁੱਟ ਦੂਜਾ ਕੋਈ ਨਹੀਂ।
5. ਭਾਵੇਂ ਕਿੰਨੇ ਹੀ ਹਨ ਕੀ ਅਕਾਸ਼ ਵਿੱਚ ਕੀ ਧਰਤੀ ਉੱਤੇ ਜਿਹੜੇ ਦਿਓਤੇ ਕਰਕੇ ਸਦਾਉਂਦੇ ਹਨ ਯਥਾ ਬਾਹਲੇ ਦਿਓਤੇ ਅਤੇ ਬਾਹਲੇ ਸੁਆਮੀ ਹਨ
6. ਪਰ ਸਾਡੇ ਭਾਣੇ ਇੱਕੋ ਪਰਮੇਸ਼ੁਰ ਹੈ ਜੋ ਪਿਤਾ ਹੈ ਜਿਸ ਤੋਂ ਸੱਭੇ ਕੁੱਝ ਹੋਇਆ ਹੈ ਅਤੇ ਅਸੀਂ ਉਹ ਦੇ ਲਈ ਹਾਂ ਅਰ ਇੱਕੋ ਪ੍ਰਭੁ ਹੈ ਜੋ ਯਿਸੂ ਮਸੀਹ ਹੈ ਜਿਹ ਦੇ ਰਾਹੀਂ ਸੱਭੋ ਕੁਝ ਹੋਇਆ ਨਾਲੇ ਅਸੀਂ ਵੀ
7. ਪਰ ਸਭਨਾਂ ਨੂੰ ਇਹ ਇਲਮ ਨਹੀਂ ਸਗੋਂ ਕਈਕੁ ਜਿਹੜੇ ਹੁਣ ਤੀਕ ਮੂਰਤੀ ਨਾਲ ਗਿੱਝੇ ਹੋਏ ਹਨ ਉਹ ਨੂੰ ਮੂਰਤੀ ਦੀ ਭੇਟ ਦਾ ਮਾਸ ਕਰਕੇ ਖਾ ਲੈਂਦੇ ਹਨ ਅਤੇ ਉਨ੍ਹਾਂ ਦਾ ਅੰਤਹਕਰਨ ਨਿਤਾਣਾ ਹੋਕੇ ਮਲੀਨ ਹੋ ਜਾਂਦਾ ਹੈ
8. ਪਰ ਭੋਜਨ ਸਾਨੂੰ ਪਰਮੇਸ਼ੁਰ ਅੱਗੇ ਨਹੀਂ ਸਲਾਹੇਗਾ ਜੇ ਨਾ ਖਾਈਏ ਸਾਨੂੰ ਕੁੱਝ ਘਾਟਾ ਨਹੀਂ ਅਤੇ ਜੇ ਖਾਈਏ ਤਾਂ ਕੁਝ ਵਾਧਾ ਨਹੀਂ
9. ਪਰ ਸੁਚੇਤ ਰਹੋ ਭਈ ਤੁਹਾਡਾ ਇਹ ਹੱਕ ਕਿੱਤੇ ਨਿਤਾਣਿਆਂ ਲਈ ਠੋਕਰ ਲਾਉਣ ਦਾ ਕਾਰਨ ਨਾ ਹੋਵੇ
10. ਕਿਉਂਕਿ ਜੇ ਕੋਈ ਤੈਨੂੰ ਜਿਹੜਾ ਇਲਮ ਰੱਖਦਾ ਹੈਂ ਮੂਰਤੀ ਦੇ ਮੰਦਰ ਵਿੱਚ ਬੈਠਿਆ ਖਾਂਦੇ ਵੇਖੇ ਤਾਂ ਜੇ ਉਹ ਨਿਤਾਣਾ ਹੈ ਕੀ ਉਹ ਦਾ ਅੰਤਹਕਰਨ ਮੂਰਤੀਆਂ ਦੀ ਭੇਟਾਂ ਦੇ ਖਾਣ ਨੂੰ ਦਿਲੇਰ ਨਹੀਂ ਹੋਵੇਗਾ?
11. ਸੋ ਤੇਰੇ ਇਲਮ ਦੇ ਕਾਰਨ ਉਹ ਜੋ ਨਿਤਾਣਾ ਹੈ ਨਾਸ ਹੁੰਦਾ ਅਰਥਾਤ ਉਹ ਭਾਈ ਜਿਹ ਦੇ ਲਈ ਮਸੀਹ ਮੋਇਆ
12. ਅਤੇ ਐਉਂ ਭਾਈਆਂ ਦਾ ਪਾਪ ਕਰ ਕੇ ਅਤੇ ਉਨ੍ਹਾਂ ਦੇ ਅੰਤਹਕਰਨ ਨੂੰ ਜਦੋਂ ਉਹ ਨਿਤਾਣਾ ਹੈ ਸੱਟ ਲਾ ਕੇ ਤੁਸੀਂ ਮਸੀਹ ਦਾ ਪਾਪ ਕਰਦੇ ਹੋ
13. ਇਸੇ ਕਾਰਨ ਜੇ ਭੋਜਨ ਮੇਰੇ ਭਾਈ ਨੂੰ ਠੋਕਰ ਖੁਆਵੇ ਤਾਂ ਮੈਂ ਅੰਤ ਸਮੇਂ ਤੀਕ ਕਦੇ ਵੀ ਬਲੀ ਨਹੀਂ ਖਾਵਾਂਗਾ ਤਾਂ ਐਉਂ ਨਾ ਹੋਵੇ ਜੋ ਮੈਂ ਆਪਣੇ ਭਾਈ ਨੂੰ ਠੋਕਰ ਖੁਆਵਾਂ।।

Notes

No Verse Added

Total 16 Chapters, Current Chapter 8 of Total Chapters 16
1 2 3 4 5 6 7 8 9 10 11 12 13 14 15 16
੧ ਕੁਰਿੰਥੀਆਂ 8:1

×

Alert

×

punjabi Letters Keypad References