2. ਪਰ ਨਾਦਾਬ ਤੇ ਅਬੀਹੂ ਆਪਣੇ ਪਿਤਾ ਦੇ ਮਰਨ ਤੋਂ ਪਹਿਲਾਂ ਔਂਤ ਮਰ ਗਏ ਇਸ ਕਾਰਨ ਅਲਆਜ਼ਾਰ ਤੇ ਈਥਾਮਾਰ ਨੇ ਜਾਜਕਾਈ ਦਾ ਕੰਮ ਕੀਤਾ
|
3. ਅਤੇ ਦਾਊਦ ਨੇ ਉਨ੍ਹਾਂ ਨੂੰ ਅਰਥਾਤ ਅਲਆਜ਼ਾਰ ਦੇ ਪੁੱਤ੍ਰਾਂ ਵਿੱਚੋਂ ਸਾਦੋਕਤੇ ਈਥਾਮਾਰ ਦੇ ਪੁੱਤ੍ਰਾਂ ਵਿੱਚੋਂ ਅਹੀਮਲਕ ਨੂੰ ਉਨ੍ਹਾਂ ਦੇ ਫਰਜਾਂ ਅਨੁਸਾਰ ਉਨ੍ਹਾਂ ਦੀ ਉਪਾਸਨਾ ਲਈ ਵੰਡ ਦਿੱਤਾ
|
4. ਅਤੇ ਅਲਆਜ਼ਾਰ ਦੇ ਪੁੱਤ੍ਰਾਂ ਵਿੱਚੋਂ ਈਥਾਮਾਰ ਦੇ ਪੁੱਤ੍ਰਾਂ ਨਾਲੋਂ ਵਧੀਕ ਮੁਖੀਏ ਪੁਰਸ਼ ਪਾਏ ਗਏ ਸਨ ਅਤੇ ਓਹ ਐਉਂ ਵੰਡੇ ਗਏ, - ਅਲਆਜ਼ਾਰ ਦੇ ਪੁੱਤ੍ਰਾਂ ਵਿੱਚੋਂ ਪਿਤਰਾਂ ਦੇ ਘਰਾਣਿਆਂ ਦੇ ਸੋਲਾਂ ਮੁਖੀਏ ਸਨ ਅਤੇ ਈਥਾਮਾਰ ਦੇ ਪੁੱਤ੍ਰਾਂ ਵਿੱਚੋਂ ਪਿਤਰਾਂ ਦੇ ਘਰਾਣਿਆਂ ਦੇ ਅੱਠ ਸਨ
|
5. ਐਉਂ ਗੁਣਾ ਪਾ ਕੇ ਓਹ ਰੱਲਵੇਂ ਵੰਡੇ ਗਏ ਕਿਉਂ ਜੋ ਅਲਆਜ਼ਾਰ ਦੇ ਪੁੱਤ੍ਰਾਂ ਨਾਲੇ ਈਥਾਮਾਰ ਦੇ ਪੁੱਤ੍ਰਾਂ ਵਿੱਚੋਂ ਪਵਿੱਤ੍ਰ ਅਸਥਾਨ ਦੇ ਸਰਦਾਰ ਅਤੇ ਪਰਮੇਸ਼ੁਰ ਦੇ ਸਰਦਾਰ ਸਨ
|
6. ਅਤੇ ਲੇਵੀਆਂ ਵਿੱਚੋਂ ਨਥਨਿਏਲ ਦੇ ਪੁੱਤ੍ਰ ਸ਼ਮਆਯਾਹ ਲਿਖਾਰੀ ਨੇ ਉਨ੍ਹਾਂ ਨੂੰ ਪਾਤਸ਼ਾਹ ਦੇ ਅਰ ਸਰਦਾਰਾਂ ਦੇ ਅਰ ਸਾਦੋਕ ਜਾਜਕ ਦੇ ਅਰ ਅਬਯਾਥਾਰ ਦੇ ਪੁੱਤ੍ਰ ਅਹੀਮਲਕ ਦੇ ਅਰ ਲੇਵੀਆਂ ਤੇ ਜਾਜਕਾਂ ਦੇ ਪਿਤਰਾਂ ਦੇ ਘਰਾਣਿਆਂ ਦੇ ਮੁਖੀਆਂ ਦੇ ਸਨਮੁੱਖ ਲਿਖਿਆ। ਪਿਤਰਾਂ ਦਾ ਇੱਕ ਘਰਾਣਾ ਅਲਆਜ਼ਾਰ ਲਈ ਅਤੇ ਇੱਕ ਈਥਾਮਾਰ ਲਈ ਲਿਆ ਗਿਆ।।
|
19. ਏਹ ਉਨ੍ਹਾਂ ਦੀ ਉਪਾਸਨਾ ਦੀਆਂ ਤਰਤੀਬਾਂ ਸਨ ਕਿ ਓਹ ਯਹੋਵਾਹ ਦੇ ਭਵਨ ਵਿੱਚ ਉਸ ਹੁਕਮਨਾਮੇ ਦੇ ਅਨੁਸਾਰ ਆਉਣ ਜਿਹ ਦਾ ਹੁਕਮ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਨੇ ਉਨ੍ਹਾਂ ਦੇ ਪਿਤਾ ਹਾਰੂਨ ਦੇ ਰਾਹੀਂ ਦਿੱਤਾ ਸੀ।।
|
20. ਲੇਵੀ ਦੇ ਰਹਿੰਦੇ ਪੁੱਤ੍ਰ ਏਹ ਸਨ, - ਅਮਰਾਮ ਦੇ ਪੁੱਤ੍ਰਾਂ ਵਿੱਚੋਂ, ਸ਼ੂਬਾਏਲ। ਸ਼ੂਬਾਏਲ ਦੇ ਪੁੱਤ੍ਰਾਂ ਵਿੱਚੋਂ, ਜਹਦਯਾਹ
|
30. ਅਤੇ ਮੂਸ਼ੀ ਦੇ ਪੁੱਤ੍ਰ, - ਮਹਲੀ ਤੇ ਏਦਰ ਤੇ ਯਿਰੀਮੋਥ। ਏਹ ਲੇਵੀ ਦੇ ਪੁੱਤ੍ਰ ਆਪਣੇ ਪਿਤਰਾਂ ਦੇ ਘਰਾਣਿਆਂ ਅਨੁਸਾਰ ਸਨ
|
31. ਇਨ੍ਹਾਂ ਨੇ ਵੀ ਹਾਰੂਨ ਦੇ ਪੁੱਤ੍ਰਾਂ ਆਪਣੇ ਭਰਾਵਾਂ ਵਾਂਙੁ ਦਾਊਦ ਪਾਤਸ਼ਾਹ ਦੇ, ਸਾਦੋਕ ਦੇ, ਅਹੀਮਲਕ ਦੇ ਅਤੇ ਲੇਵੀਆਂ ਤੇ ਜਾਜਕਾਂ ਦੇ ਪਿਤਰਾਂ ਦੇ ਘਰਾਣਿਆਂ ਦੇ ਮੁਖੀਆਂ ਦੇ ਸਨਮੁਖ ਗੁਣਾ ਪਾਇਆ ਅਰਥਾਤ ਮੁਖੀਏ ਦੇ ਪਿਤਰਾਂ ਦੇ ਘਰਾਣੇ ਆਪਣੇ ਛੋਟੇ ਭਰਾਵਾਂ ਦੇ ਬਰਾਬਰ।।
|