ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
1. ਸੋ ਫਲਿਸਤੀਆਂ ਦੇ ਸਾਰੇ ਦਲ ਅਫੇਕ ਵਿੱਚ ਇਕੱਠੇ ਹੋਏ ਸਨ ਅਤੇ ਇਸਰਾਏਲੀਆਂ ਨੇ ਇੱਕ ਸੁੰਬ ਦੇ ਨੇੜੇ ਜੋ ਯਿਜ਼ਰਾਏਲ ਵਿੱਚ ਹੈ ਆ ਡੇਰੇ ਲਾਏ
2. ਅਤੇ ਫਲਿਸਤੀਆਂ ਦੇ ਸਰਦਾਰ ਸੈਂਕੜਿਆਂ ਤੇ ਹਜ਼ਾਰਾਂ ਦੇ ਨਾਲ ਅੱਗੇ ਅੱਗੇ ਜਾਂਦੇ ਸਨ ਪਰ ਦਾਊਦ ਆਪਣਿਆਂ ਮਨੁੱਖਾਂ ਸਣੇ ਪਿੱਛੇ ਪਿੱਛੇ ਆਕੀਸ਼ ਨਾਲ ਆਉਂਦਾ ਸੀ
3. ਤਦ ਫਲਿਸਤੀ ਸਰਦਾਰਾਂ ਨੇ ਆਖਿਆ, ਇਨ੍ਹਾਂ ਇਬਰਾਨੀਆਂ ਦਾ ਇੱਥੇ ਕੀ ਕੰਮ? ਆਕੀਸ਼ ਨੇ ਫਲਿਸਤੀ ਸਰਦਾਰਾਂ ਨੂੰ ਆਖਿਆ, ਭਲਾ, ਇਹ ਦਾਊਦ ਇਸਰਾਏਲ ਦੇ ਪਾਤਸ਼ਾਹ ਸ਼ਾਊਲ ਦਾ ਟਹਿਲੂਆ ਨਹੀਂ ਜੇ ਐੱਨੇ ਦਿਨਾਂ ਅਤੇ ਐੱਨੇ ਵਰਿਹਾਂ ਦਾ ਮੇਰੇ ਨਾਲ ਹੈ ਅਤੇ ਜਦ ਦਾ ਉਹ ਮੇਰੇ ਕੋਲ ਆ ਪਿਆ ਹੈ ਮੈਂ ਉਹ ਦੇ ਵਿੱਚ ਕੋਈ ਖੋਟ ਨਹੀਂ ਡਿੱਠਾ?
4. ਤਦ ਫਲਿਸਤੀਆਂ ਦੇ ਸਰਦਾਰ ਉਹ ਦੇ ਨਾਲ ਗੁੱਸੇ ਹੋਏ ਅਤੇ ਫਲਿਸਤੀ ਸਰਦਾਰਾਂ ਨੇ ਉਹ ਨੂੰ ਆਖਿਆ ਭਈ ਇਸ ਮਨੁੱਖ ਨੂੰ ਐੱਥੋਂ ਮੋੜ ਦਿਓ ਜੋ ਉਹ ਆਪਣੇ ਥਾਂ ਵੱਲ ਜੋ ਤੁਸੀਂ ਉਹ ਦੇ ਲਈ ਠਹਿਰਾਇਆ ਹੈ ਮੁੜ ਜਾਵੇ ਪਰ ਸਾਡੇ ਨਾਲ ਰਲ ਕੇ ਲੜਾਈ ਵਿੱਚ ਨਾ ਜਾਵੇ। ਕੀ ਜਾਣੀਏ ਜੋ ਉਹ ਲੜਾਈ ਵੇਲੇ ਸਾਡੇ ਨਾਲ ਵੈਰ ਕਰੇ ਕਿਉਂ ਜੋ ਉਹ ਆਪਣੇ ਮਾਲਕ ਨਾਲ ਕਿਵੇਂ ਮੇਲ ਕਰੇਗਾ ਭਲਾ, ਇਨ੍ਹਾਂ ਲੋਕਾਂ ਦੇ ਸਿਰਾਂ ਨਾਲ ਨਹੀਂ?
5. ਭਲਾ, ਇਹ ਉਹ ਦਾਊਦ ਨਹੀਂ ਜਿਸ ਦੇ ਲਈ ਓਹ ਨੱਚਦੀਆਂ ਹੋਈਆਂ ਗਾਉਂਦੀਆਂ ਸਨ, - ਸ਼ਾਊਲ ਨੇ ਆਪਣੇ ਹਜ਼ਾਰਾਂ ਨੂੰ ਮਾਰਿਆ, ਅਤੇ ਦਾਊਦ ਨੇ ਆਪਣੇ ਲੱਖਾਂ ਨੂੰ?।।
6. ਤਦ ਆਕੀਸ਼ ਨੇ ਦਾਊਦ ਨੂੰ ਸੱਦ ਕੇ ਆਖਿਆ, ਜੀਉਂਦੇ ਯਹੋਵਾਹ ਦੀ ਸੌਂਹ, ਸੱਚ ਮੁੱਚ ਤੂੰ ਸਿੱਧਾ ਹੀ ਹੈਂ ਅਤੇ ਮੇਰੇ ਨਾਲ ਦਲ ਵਿੱਚ ਤੇਰਾ ਆਉਣਾ ਜਾਣਾ ਮੈਨੂੰ ਚੰਗਾ ਦਿੱਸਿਆ ਕਿਉਂ ਜੋ ਜਿਸ ਦਿਨ ਦਾ ਤੂੰ ਮੇਰੇ ਕੋਲ ਆਇਆ ਹੈਂ ਅੱਜ ਤੋੜੀ ਮੈਂ ਤੇਰੇ ਵਿੱਚ ਕੋਈ ਔਗੁਣ ਨਹੀਂ ਲੱਭਾ ਪਰ ਸਰਦਾਰ ਤੇਰੇ ਉੱਤੇ ਰਾਜ਼ੀ ਨਹੀਂ
7. ਸੋ ਹੁਣ ਤੂੰ ਮੁੜ ਅਤੇ ਸੁਖ ਨਾਲ ਚੱਲਿਆ ਜਾਹ ਜੋ ਫਲਿਸਤੀ ਸਰਦਾਰਾਂ ਨੂੰ ਗੁੱਸੇ ਨਾ ਕਰੇਂ।।
8. ਤਦ ਦਾਊਦ ਨੇ ਆਕੀਸ਼ ਨੂੰ ਆਖਿਆ, ਮੈਂ ਕੀ ਕੀਤਾ ਹੈ ਅਤੇ ਜਿਸ ਸਮੇਂ ਦਾ ਮੈਂ ਤੇਰੇ ਕੋਲ ਆ ਰਿਹਾ ਹਾਂ ਤਦ ਦਾ ਅੱਜ ਤੋੜੀ ਤੈਂ ਮੇਰੇ ਵਿੱਚ ਕੀ ਡਿੱਠਾ ਹੈ ਜੋ ਮੈਂ ਆਪਣੇ ਸੁਆਮੀ ਪਾਤਸ਼ਾਹ ਦੇ ਵੈਰੀਆਂ ਨਾਲ ਲੜਨ ਲਈ ਨਾ ਜਾਵਾਂ?
9. ਤਦ ਆਕੀਸ਼ ਨੇ ਦਾਊਦ ਨੂੰ ਉੱਤਰ ਦਿੱਤਾ, ਇਹ ਤਾਂ ਮੈਂ ਜਾਣਦਾ ਹਾਂ ਅਤੇ ਤੂੰ ਮੇਰੇ ਵੇਖਣ ਵਿੱਚ ਪਰਮੇਸ਼ੁਰ ਦੇ ਦੂਤ ਵਰਗਾ ਚੰਗਾ ਹੈਂ ਪਰ ਫਲਿਸਤੀ ਸਰਦਾਰਾਂ ਨੇ ਆਖਿਆ, ਜੋ ਉਹ ਸਾਡੇ ਨਾਲ ਲੜਾਈ ਵਿੱਚ ਨਾ ਜਾਏ
10. ਸੋ ਹੁਣ ਤੂੰ ਸਵੇਰੇ ਆਪਣੇ ਮਾਲਕ ਦੇ ਟਹਿਲੂਆਂ ਸਣੇ ਜੋ ਐੱਥੇ ਤੇਰੇ ਨਾਲ ਆਏ ਸਨ ਉੱਠ ਕੇ ਛੇਤੀ ਸਵੇਰੇ ਪਹੁ ਫੁੱਟਦਿਆਂ ਸਾਰ ਵਿਦਿਆ ਹੋ ਜਾਈਂ
11. ਸੋ ਦਾਊਦ ਆਪਣਿਆਂ ਮਨੁੱਖਾਂ ਸਣੇ ਸਵੇਰੇ ਤੜਕੇ ਹੀ ਉੱਠਿਆ ਜੋ ਪਰਭਾਤ ਨੂੰ ਉੱਥੋਂ ਤੁਰ ਕੇ ਫਲਿਸਤੀਆਂ ਦੇ ਦੇਸ ਵਿੱਚ ਮੁੜ ਜਾਵੇ ਅਤੇ ਫਲਿਸਤੀ ਯਿਜ਼ਰਾਏਲ ਵੱਲ ਚੜ੍ਹੇ।।

Notes

No Verse Added

Total 31 ਅਧਿਆਇ, Selected ਅਧਿਆਇ 29 / 31
੧ ਸਮੋਈਲ 29:7
1 ਸੋ ਫਲਿਸਤੀਆਂ ਦੇ ਸਾਰੇ ਦਲ ਅਫੇਕ ਵਿੱਚ ਇਕੱਠੇ ਹੋਏ ਸਨ ਅਤੇ ਇਸਰਾਏਲੀਆਂ ਨੇ ਇੱਕ ਸੁੰਬ ਦੇ ਨੇੜੇ ਜੋ ਯਿਜ਼ਰਾਏਲ ਵਿੱਚ ਹੈ ਆ ਡੇਰੇ ਲਾਏ 2 ਅਤੇ ਫਲਿਸਤੀਆਂ ਦੇ ਸਰਦਾਰ ਸੈਂਕੜਿਆਂ ਤੇ ਹਜ਼ਾਰਾਂ ਦੇ ਨਾਲ ਅੱਗੇ ਅੱਗੇ ਜਾਂਦੇ ਸਨ ਪਰ ਦਾਊਦ ਆਪਣਿਆਂ ਮਨੁੱਖਾਂ ਸਣੇ ਪਿੱਛੇ ਪਿੱਛੇ ਆਕੀਸ਼ ਨਾਲ ਆਉਂਦਾ ਸੀ 3 ਤਦ ਫਲਿਸਤੀ ਸਰਦਾਰਾਂ ਨੇ ਆਖਿਆ, ਇਨ੍ਹਾਂ ਇਬਰਾਨੀਆਂ ਦਾ ਇੱਥੇ ਕੀ ਕੰਮ? ਆਕੀਸ਼ ਨੇ ਫਲਿਸਤੀ ਸਰਦਾਰਾਂ ਨੂੰ ਆਖਿਆ, ਭਲਾ, ਇਹ ਦਾਊਦ ਇਸਰਾਏਲ ਦੇ ਪਾਤਸ਼ਾਹ ਸ਼ਾਊਲ ਦਾ ਟਹਿਲੂਆ ਨਹੀਂ ਜੇ ਐੱਨੇ ਦਿਨਾਂ ਅਤੇ ਐੱਨੇ ਵਰਿਹਾਂ ਦਾ ਮੇਰੇ ਨਾਲ ਹੈ ਅਤੇ ਜਦ ਦਾ ਉਹ ਮੇਰੇ ਕੋਲ ਆ ਪਿਆ ਹੈ ਮੈਂ ਉਹ ਦੇ ਵਿੱਚ ਕੋਈ ਖੋਟ ਨਹੀਂ ਡਿੱਠਾ? 4 ਤਦ ਫਲਿਸਤੀਆਂ ਦੇ ਸਰਦਾਰ ਉਹ ਦੇ ਨਾਲ ਗੁੱਸੇ ਹੋਏ ਅਤੇ ਫਲਿਸਤੀ ਸਰਦਾਰਾਂ ਨੇ ਉਹ ਨੂੰ ਆਖਿਆ ਭਈ ਇਸ ਮਨੁੱਖ ਨੂੰ ਐੱਥੋਂ ਮੋੜ ਦਿਓ ਜੋ ਉਹ ਆਪਣੇ ਥਾਂ ਵੱਲ ਜੋ ਤੁਸੀਂ ਉਹ ਦੇ ਲਈ ਠਹਿਰਾਇਆ ਹੈ ਮੁੜ ਜਾਵੇ ਪਰ ਸਾਡੇ ਨਾਲ ਰਲ ਕੇ ਲੜਾਈ ਵਿੱਚ ਨਾ ਜਾਵੇ। ਕੀ ਜਾਣੀਏ ਜੋ ਉਹ ਲੜਾਈ ਵੇਲੇ ਸਾਡੇ ਨਾਲ ਵੈਰ ਕਰੇ ਕਿਉਂ ਜੋ ਉਹ ਆਪਣੇ ਮਾਲਕ ਨਾਲ ਕਿਵੇਂ ਮੇਲ ਕਰੇਗਾ ਭਲਾ, ਇਨ੍ਹਾਂ ਲੋਕਾਂ ਦੇ ਸਿਰਾਂ ਨਾਲ ਨਹੀਂ? 5 ਭਲਾ, ਇਹ ਉਹ ਦਾਊਦ ਨਹੀਂ ਜਿਸ ਦੇ ਲਈ ਓਹ ਨੱਚਦੀਆਂ ਹੋਈਆਂ ਗਾਉਂਦੀਆਂ ਸਨ, - ਸ਼ਾਊਲ ਨੇ ਆਪਣੇ ਹਜ਼ਾਰਾਂ ਨੂੰ ਮਾਰਿਆ, ਅਤੇ ਦਾਊਦ ਨੇ ਆਪਣੇ ਲੱਖਾਂ ਨੂੰ?।। 6 ਤਦ ਆਕੀਸ਼ ਨੇ ਦਾਊਦ ਨੂੰ ਸੱਦ ਕੇ ਆਖਿਆ, ਜੀਉਂਦੇ ਯਹੋਵਾਹ ਦੀ ਸੌਂਹ, ਸੱਚ ਮੁੱਚ ਤੂੰ ਸਿੱਧਾ ਹੀ ਹੈਂ ਅਤੇ ਮੇਰੇ ਨਾਲ ਦਲ ਵਿੱਚ ਤੇਰਾ ਆਉਣਾ ਜਾਣਾ ਮੈਨੂੰ ਚੰਗਾ ਦਿੱਸਿਆ ਕਿਉਂ ਜੋ ਜਿਸ ਦਿਨ ਦਾ ਤੂੰ ਮੇਰੇ ਕੋਲ ਆਇਆ ਹੈਂ ਅੱਜ ਤੋੜੀ ਮੈਂ ਤੇਰੇ ਵਿੱਚ ਕੋਈ ਔਗੁਣ ਨਹੀਂ ਲੱਭਾ ਪਰ ਸਰਦਾਰ ਤੇਰੇ ਉੱਤੇ ਰਾਜ਼ੀ ਨਹੀਂ 7 ਸੋ ਹੁਣ ਤੂੰ ਮੁੜ ਅਤੇ ਸੁਖ ਨਾਲ ਚੱਲਿਆ ਜਾਹ ਜੋ ਫਲਿਸਤੀ ਸਰਦਾਰਾਂ ਨੂੰ ਗੁੱਸੇ ਨਾ ਕਰੇਂ।। 8 ਤਦ ਦਾਊਦ ਨੇ ਆਕੀਸ਼ ਨੂੰ ਆਖਿਆ, ਮੈਂ ਕੀ ਕੀਤਾ ਹੈ ਅਤੇ ਜਿਸ ਸਮੇਂ ਦਾ ਮੈਂ ਤੇਰੇ ਕੋਲ ਆ ਰਿਹਾ ਹਾਂ ਤਦ ਦਾ ਅੱਜ ਤੋੜੀ ਤੈਂ ਮੇਰੇ ਵਿੱਚ ਕੀ ਡਿੱਠਾ ਹੈ ਜੋ ਮੈਂ ਆਪਣੇ ਸੁਆਮੀ ਪਾਤਸ਼ਾਹ ਦੇ ਵੈਰੀਆਂ ਨਾਲ ਲੜਨ ਲਈ ਨਾ ਜਾਵਾਂ? 9 ਤਦ ਆਕੀਸ਼ ਨੇ ਦਾਊਦ ਨੂੰ ਉੱਤਰ ਦਿੱਤਾ, ਇਹ ਤਾਂ ਮੈਂ ਜਾਣਦਾ ਹਾਂ ਅਤੇ ਤੂੰ ਮੇਰੇ ਵੇਖਣ ਵਿੱਚ ਪਰਮੇਸ਼ੁਰ ਦੇ ਦੂਤ ਵਰਗਾ ਚੰਗਾ ਹੈਂ ਪਰ ਫਲਿਸਤੀ ਸਰਦਾਰਾਂ ਨੇ ਆਖਿਆ, ਜੋ ਉਹ ਸਾਡੇ ਨਾਲ ਲੜਾਈ ਵਿੱਚ ਨਾ ਜਾਏ 10 ਸੋ ਹੁਣ ਤੂੰ ਸਵੇਰੇ ਆਪਣੇ ਮਾਲਕ ਦੇ ਟਹਿਲੂਆਂ ਸਣੇ ਜੋ ਐੱਥੇ ਤੇਰੇ ਨਾਲ ਆਏ ਸਨ ਉੱਠ ਕੇ ਛੇਤੀ ਸਵੇਰੇ ਪਹੁ ਫੁੱਟਦਿਆਂ ਸਾਰ ਵਿਦਿਆ ਹੋ ਜਾਈਂ 11 ਸੋ ਦਾਊਦ ਆਪਣਿਆਂ ਮਨੁੱਖਾਂ ਸਣੇ ਸਵੇਰੇ ਤੜਕੇ ਹੀ ਉੱਠਿਆ ਜੋ ਪਰਭਾਤ ਨੂੰ ਉੱਥੋਂ ਤੁਰ ਕੇ ਫਲਿਸਤੀਆਂ ਦੇ ਦੇਸ ਵਿੱਚ ਮੁੜ ਜਾਵੇ ਅਤੇ ਫਲਿਸਤੀ ਯਿਜ਼ਰਾਏਲ ਵੱਲ ਚੜ੍ਹੇ।।
Total 31 ਅਧਿਆਇ, Selected ਅਧਿਆਇ 29 / 31
Common Bible Languages
West Indian Languages
×

Alert

×

punjabi Letters Keypad References