ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
1. ਉਨ੍ਹੀਂ ਦਿਨੀਂ ਜਾਂ ਚੇਲੇ ਬਹੁਤ ਹੁੰਦੇ ਜਾਂਦੇ ਸਨ ਤਾਂ ਯੂਨਾਨੀ-ਯਹੂਦੀ ਇਬਰਾਨੀਆਂ ਉੱਤੇ ਬੁੜਬੁੜਾਉਣ ਲੱਗੇ ਕਿਉਂ ਜੋ ਦਿਨ ਦਿਨ ਦੀ ਟਹਿਲ ਵਿੱਚ ਉਨ੍ਹਾਂ ਦੀਆਂ ਵਿਧਵਾਂ ਦੀ ਸੁਧ ਨਹੀਂ ਲੈਂਦੇ ਸਨ
2. ਤਦ ਉਨ੍ਹਾਂ ਬਾਰਾਂ ਨੇ ਚੇਲਿਆਂ ਦੀ ਸੰਗਤ ਨੂੰ ਕੋਲ ਸੱਦ ਕੇ ਆਖਿਆ, ਇਹ ਚੰਗੀ ਗੱਲ ਨਹੀਂ ਜੋ ਅਸੀਂ ਪਰਮੇਸ਼ੁਰ ਦਾ ਬਚਨ ਛੱਡ ਕੇ ਖਿਲਾਉਣ ਪਿਲਾਉਣ ਦੀ ਟਹਿਲ ਕਰੀਏ
3. ਸੋ ਭਾਈਓ ਆਪਣੇ ਵਿੱਚੋਂ ਸੱਤ ਨੇਕ ਨਾਮ ਆਦਮੀਆਂ ਨੂੰ ਜਿਹੜੇ ਆਤਮਾ ਅਤੇ ਬੁੱਧ ਨਾਲ ਭਰਪੂਰ ਹੋਣ ਚੁਣ ਲਓ ਭਈ ਅਸੀਂ ਓਹਨਾਂ ਨੂੰ ਇਸ ਕੰਮ ਉੱਤੇ ਠਹਿਰਾਈਏ
4. ਪਰ ਅਸੀਂ ਪ੍ਰਾਰਥਨਾ ਵਿੱਚ ਅਰ ਬਚਨ ਦੀ ਸੇਵਾ ਵਿੱਚ ਲੱਗੇ ਰਹਾਂਗੇ
5. ਇਹ ਗੱਲ ਸਾਰੀ ਸੰਗਤ ਨੂੰ ਚੰਗੀ ਲੱਗੀ ਅਤੇ ਉਨ੍ਹਾਂ ਨੇ ਇਸਤੀਫ਼ਾਨ ਨਾਮੇ ਇੱਕ ਪੁਰਸ਼ ਨੂੰ ਜਿਹੜਾ ਨਿਹਚਾ ਅਰ ਪਵਿੱਤ੍ਰ ਆਤਮਾ ਨਾਲ ਭਰਪੂਰ ਸੀ ਅਰ ਫਿਲਿਪੁੱਸ ਅਰ ਪ੍ਰੋਖੋਰੁਸ ਅਤੇ ਨਿਕਾਨੋਰ ਅਤੇ ਤੀਮੋਨ ਅਰ ਪਰਮਨਾਸ ਅਰ ਨਿਕਲਾਉਸ ਨੂੰ ਜੋ ਅੰਤਾਕਿਯਾ ਦਾ ਇੱਕ ਯਹੂਦੀ-ਮੁਰੀਦ ਸੀ ਚੁਣਿਆ
6. ਅਤੇ ਓਹਨਾਂ ਨੂੰ ਰਸੂਲਾਂ ਦੇ ਅੱਗੇ ਖੜਾ ਕੀਤਾ ਅਤੇ ਉਨ੍ਹਾਂ ਨੇ ਪ੍ਰਾਰਥਨਾ ਕਰ ਕੇ ਓਹਨਾਂ ਉੱਤੇ ਹੱਥ ਰੱਖੇ।।
7. ਤਾਂ ਪਰਮੇਸ਼ੁਰ ਦਾ ਬਚਨ ਫੈਲਦਾ ਗਿਆ ਅਰ ਯਰੂਸ਼ਲਮ ਦਾ ਵਿੱਚ ਚੇਲਿਆਂ ਦੀ ਗਿਣਤੀ ਬਹੁਤ ਵਧਦੀ ਜਾਂਦੀ ਸੀ ਅਤੇ ਬਹੁਤ ਸਾਰੇ ਜਾਜਕ ਉਸ ਮੱਤ ਦੇ ਮੰਨਣ ਵਾਲੇ ਹੋ ਗਏ।।
8. ਇਸਤੀਫ਼ਾਨ ਕਿਰਪਾ ਅਰ ਸ਼ਕਤੀ ਨਾਲ ਭਰਪੂਰ ਹੋ ਕੇ ਵੱਡੇ ਅਚੰਭੇ ਅਤੇ ਨਿਸ਼ਾਨ ਲੋਕਾਂ ਦੇ ਵਿੱਚ ਕਰਦਾ ਸੀ
9. ਪਰ ਉਸ ਸਮਾਜ ਵਿੱਚੋਂ ਜੋ ਲਿਬਰਤੀਨੀਆਂ ਦੀ ਕਹਾਉਂਦੀ ਹੈ ਅਰ ਕੁਰੇਨੀਆਂ ਅਤੇ ਸਿਕੰਦਰੀਆਂ ਵਿੱਚੋਂ ਅਤੇ ਉਨ੍ਹਾਂ ਵਿੱਚੋਂ ਜਿਹੜੇ ਕਿਲਿਕਿਯਾ ਅਤੇ ਅਸਿਯਾ ਤੋਂ ਆਏ ਸਨ ਕਈਕੁ ਆਦਮੀ ਉੱਠ ਕੇ ਇਸਤੀਫ਼ਾਨ ਨਾਲ ਬਹਿਸ ਕਰਨ ਲੱਗੇ
10. ਪਰ ਓਹ ਉਸ ਬੁੱਧ ਅਰ ਆਤਮਾ ਦਾ ਜਿਹ ਦੇ ਨਾਲ ਉਹ ਗੱਲਾਂ ਕਰਦਾ ਸੀ ਸਾਹਮਣਾ ਨਾ ਕਰ ਸੱਕੇ
11. ਫੇਰ ਉਨ੍ਹਾਂ ਨੇ ਮਨੁੱਖਾਂ ਨੂੰ ਗੱਠਿਆ ਜਿਹੜੇ ਬੋਲੇ ਭਈ ਅਸਾਂ ਇਹ ਨੂੰ ਮੂਸਾ ਦੇ ਅਤੇ ਪਰਮੇਸ਼ੁਰ ਦੇ ਵਿਰੁੱਧ ਕੁਫ਼ਰ ਬਕਦੇ ਸੁਣਿਆ
12. ਤਦ ਉਨ੍ਹਾਂ ਨੇ ਲੋਕਾਂ ਅਤੇ ਬਜ਼ੁਰਗਾਂ ਅਤੇ ਗ੍ਰੰਥੀਆਂ ਨੂੰ ਉਭਾਰਿਆ ਅਰ ਉਸ ਉੱਤੇ ਚੜ੍ਹ ਆਏ ਅਤੇ ਫੜ ਕੇ ਮਹਾਂ ਸਭਾ ਵਿੱਚ ਲੈ ਗਏ
13. ਉਨ੍ਹਾਂ ਨੇ ਝੂਠੇ ਗਵਾਹਾਂ ਨੂੰ ਖੜੇ ਕੀਤਾ ਜੋ ਬੋਲੇ ਭਈ ਇਹ ਮਨੁੱਖ ਇਸ ਪਵਿੱਤ੍ਰ ਅਸਥਾਨ ਅਤੇ ਸ਼ਰਾ ਦੇ ਵਿਰੁੱਧ ਬੋਲਣ ਤੋਂ ਨਹੀ ਹਟਦਾ
14. ਅਸੀਂ ਤਾਂ ਉਹ ਨੂੰ ਇਹ ਆਖਦੇ ਸੁਣਿਆ ਹੈ ਭਈ ਇਹ ਯਿਸੂ ਨਾਸਰੀ ਇਸ ਅਸਥਾਨ ਨੂੰ ਢਾਹ ਦੇਊਗਾ ਅਤੇ ਜਿਹੜੀਆਂ ਰੀਤਾਂ ਮੂਸਾ ਨੇ ਸਾਨੂੰ ਸੌਂਪੀਆਂ ਉਨ੍ਹਾਂ ਨੂੰ ਬਦਲ ਦੇਊਗਾ
15. ਜਾਂ ਉਨ੍ਹਾਂ ਸਭਨਾਂ ਨੇ ਜਿਹੜੇ ਮਹਾਂ ਸਭਾ ਵਿੱਚ ਬੈਠੇ ਸਨ ਉਹ ਦੀ ਵੱਲ ਧਿਆਨ ਕੀਤਾ ਤਾਂ ਉਹ ਦਾ ਮੂੰਹ ਦੂਤ ਦੇ ਮੂੰਹ ਵਰਗਾ ਡਿੱਠਾ।।

Notes

No Verse Added

Total 28 ਅਧਿਆਇ, Selected ਅਧਿਆਇ 6 / 28
ਰਸੂਲਾਂ ਦੇ ਕਰਤੱਬ 6:32
1 ਉਨ੍ਹੀਂ ਦਿਨੀਂ ਜਾਂ ਚੇਲੇ ਬਹੁਤ ਹੁੰਦੇ ਜਾਂਦੇ ਸਨ ਤਾਂ ਯੂਨਾਨੀ-ਯਹੂਦੀ ਇਬਰਾਨੀਆਂ ਉੱਤੇ ਬੁੜਬੁੜਾਉਣ ਲੱਗੇ ਕਿਉਂ ਜੋ ਦਿਨ ਦਿਨ ਦੀ ਟਹਿਲ ਵਿੱਚ ਉਨ੍ਹਾਂ ਦੀਆਂ ਵਿਧਵਾਂ ਦੀ ਸੁਧ ਨਹੀਂ ਲੈਂਦੇ ਸਨ 2 ਤਦ ਉਨ੍ਹਾਂ ਬਾਰਾਂ ਨੇ ਚੇਲਿਆਂ ਦੀ ਸੰਗਤ ਨੂੰ ਕੋਲ ਸੱਦ ਕੇ ਆਖਿਆ, ਇਹ ਚੰਗੀ ਗੱਲ ਨਹੀਂ ਜੋ ਅਸੀਂ ਪਰਮੇਸ਼ੁਰ ਦਾ ਬਚਨ ਛੱਡ ਕੇ ਖਿਲਾਉਣ ਪਿਲਾਉਣ ਦੀ ਟਹਿਲ ਕਰੀਏ 3 ਸੋ ਭਾਈਓ ਆਪਣੇ ਵਿੱਚੋਂ ਸੱਤ ਨੇਕ ਨਾਮ ਆਦਮੀਆਂ ਨੂੰ ਜਿਹੜੇ ਆਤਮਾ ਅਤੇ ਬੁੱਧ ਨਾਲ ਭਰਪੂਰ ਹੋਣ ਚੁਣ ਲਓ ਭਈ ਅਸੀਂ ਓਹਨਾਂ ਨੂੰ ਇਸ ਕੰਮ ਉੱਤੇ ਠਹਿਰਾਈਏ 4 ਪਰ ਅਸੀਂ ਪ੍ਰਾਰਥਨਾ ਵਿੱਚ ਅਰ ਬਚਨ ਦੀ ਸੇਵਾ ਵਿੱਚ ਲੱਗੇ ਰਹਾਂਗੇ 5 ਇਹ ਗੱਲ ਸਾਰੀ ਸੰਗਤ ਨੂੰ ਚੰਗੀ ਲੱਗੀ ਅਤੇ ਉਨ੍ਹਾਂ ਨੇ ਇਸਤੀਫ਼ਾਨ ਨਾਮੇ ਇੱਕ ਪੁਰਸ਼ ਨੂੰ ਜਿਹੜਾ ਨਿਹਚਾ ਅਰ ਪਵਿੱਤ੍ਰ ਆਤਮਾ ਨਾਲ ਭਰਪੂਰ ਸੀ ਅਰ ਫਿਲਿਪੁੱਸ ਅਰ ਪ੍ਰੋਖੋਰੁਸ ਅਤੇ ਨਿਕਾਨੋਰ ਅਤੇ ਤੀਮੋਨ ਅਰ ਪਰਮਨਾਸ ਅਰ ਨਿਕਲਾਉਸ ਨੂੰ ਜੋ ਅੰਤਾਕਿਯਾ ਦਾ ਇੱਕ ਯਹੂਦੀ-ਮੁਰੀਦ ਸੀ ਚੁਣਿਆ 6 ਅਤੇ ਓਹਨਾਂ ਨੂੰ ਰਸੂਲਾਂ ਦੇ ਅੱਗੇ ਖੜਾ ਕੀਤਾ ਅਤੇ ਉਨ੍ਹਾਂ ਨੇ ਪ੍ਰਾਰਥਨਾ ਕਰ ਕੇ ਓਹਨਾਂ ਉੱਤੇ ਹੱਥ ਰੱਖੇ।। 7 ਤਾਂ ਪਰਮੇਸ਼ੁਰ ਦਾ ਬਚਨ ਫੈਲਦਾ ਗਿਆ ਅਰ ਯਰੂਸ਼ਲਮ ਦਾ ਵਿੱਚ ਚੇਲਿਆਂ ਦੀ ਗਿਣਤੀ ਬਹੁਤ ਵਧਦੀ ਜਾਂਦੀ ਸੀ ਅਤੇ ਬਹੁਤ ਸਾਰੇ ਜਾਜਕ ਉਸ ਮੱਤ ਦੇ ਮੰਨਣ ਵਾਲੇ ਹੋ ਗਏ।। 8 ਇਸਤੀਫ਼ਾਨ ਕਿਰਪਾ ਅਰ ਸ਼ਕਤੀ ਨਾਲ ਭਰਪੂਰ ਹੋ ਕੇ ਵੱਡੇ ਅਚੰਭੇ ਅਤੇ ਨਿਸ਼ਾਨ ਲੋਕਾਂ ਦੇ ਵਿੱਚ ਕਰਦਾ ਸੀ 9 ਪਰ ਉਸ ਸਮਾਜ ਵਿੱਚੋਂ ਜੋ ਲਿਬਰਤੀਨੀਆਂ ਦੀ ਕਹਾਉਂਦੀ ਹੈ ਅਰ ਕੁਰੇਨੀਆਂ ਅਤੇ ਸਿਕੰਦਰੀਆਂ ਵਿੱਚੋਂ ਅਤੇ ਉਨ੍ਹਾਂ ਵਿੱਚੋਂ ਜਿਹੜੇ ਕਿਲਿਕਿਯਾ ਅਤੇ ਅਸਿਯਾ ਤੋਂ ਆਏ ਸਨ ਕਈਕੁ ਆਦਮੀ ਉੱਠ ਕੇ ਇਸਤੀਫ਼ਾਨ ਨਾਲ ਬਹਿਸ ਕਰਨ ਲੱਗੇ 10 ਪਰ ਓਹ ਉਸ ਬੁੱਧ ਅਰ ਆਤਮਾ ਦਾ ਜਿਹ ਦੇ ਨਾਲ ਉਹ ਗੱਲਾਂ ਕਰਦਾ ਸੀ ਸਾਹਮਣਾ ਨਾ ਕਰ ਸੱਕੇ 11 ਫੇਰ ਉਨ੍ਹਾਂ ਨੇ ਮਨੁੱਖਾਂ ਨੂੰ ਗੱਠਿਆ ਜਿਹੜੇ ਬੋਲੇ ਭਈ ਅਸਾਂ ਇਹ ਨੂੰ ਮੂਸਾ ਦੇ ਅਤੇ ਪਰਮੇਸ਼ੁਰ ਦੇ ਵਿਰੁੱਧ ਕੁਫ਼ਰ ਬਕਦੇ ਸੁਣਿਆ 12 ਤਦ ਉਨ੍ਹਾਂ ਨੇ ਲੋਕਾਂ ਅਤੇ ਬਜ਼ੁਰਗਾਂ ਅਤੇ ਗ੍ਰੰਥੀਆਂ ਨੂੰ ਉਭਾਰਿਆ ਅਰ ਉਸ ਉੱਤੇ ਚੜ੍ਹ ਆਏ ਅਤੇ ਫੜ ਕੇ ਮਹਾਂ ਸਭਾ ਵਿੱਚ ਲੈ ਗਏ 13 ਉਨ੍ਹਾਂ ਨੇ ਝੂਠੇ ਗਵਾਹਾਂ ਨੂੰ ਖੜੇ ਕੀਤਾ ਜੋ ਬੋਲੇ ਭਈ ਇਹ ਮਨੁੱਖ ਇਸ ਪਵਿੱਤ੍ਰ ਅਸਥਾਨ ਅਤੇ ਸ਼ਰਾ ਦੇ ਵਿਰੁੱਧ ਬੋਲਣ ਤੋਂ ਨਹੀ ਹਟਦਾ 14 ਅਸੀਂ ਤਾਂ ਉਹ ਨੂੰ ਇਹ ਆਖਦੇ ਸੁਣਿਆ ਹੈ ਭਈ ਇਹ ਯਿਸੂ ਨਾਸਰੀ ਇਸ ਅਸਥਾਨ ਨੂੰ ਢਾਹ ਦੇਊਗਾ ਅਤੇ ਜਿਹੜੀਆਂ ਰੀਤਾਂ ਮੂਸਾ ਨੇ ਸਾਨੂੰ ਸੌਂਪੀਆਂ ਉਨ੍ਹਾਂ ਨੂੰ ਬਦਲ ਦੇਊਗਾ 15 ਜਾਂ ਉਨ੍ਹਾਂ ਸਭਨਾਂ ਨੇ ਜਿਹੜੇ ਮਹਾਂ ਸਭਾ ਵਿੱਚ ਬੈਠੇ ਸਨ ਉਹ ਦੀ ਵੱਲ ਧਿਆਨ ਕੀਤਾ ਤਾਂ ਉਹ ਦਾ ਮੂੰਹ ਦੂਤ ਦੇ ਮੂੰਹ ਵਰਗਾ ਡਿੱਠਾ।।
Total 28 ਅਧਿਆਇ, Selected ਅਧਿਆਇ 6 / 28
Common Bible Languages
West Indian Languages
×

Alert

×

punjabi Letters Keypad References