ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)
1. ਹੇ ਇਸਤ੍ਰੀਆਂ ਵਿੱਚ ਰੂਪਵੰਤ, ਤੇਰਾ ਬਾਲਮ ਕਿੱਥੇ ਗਿਆ ਹੈॽ ਤੇਰਾ ਬਾਲਮ ਕਿੱਧਰ ਮੁਹਾਣਾ ਕਰ ਗਿਆ, ਭਈ ਅਸੀਂ ਤੇਰੇ ਨਾਲ ਉਹ ਨੂੰ ਭਾਲੀਏॽ।।
2. ਮੇਰਾ ਬਾਲਮ ਆਪਣੇ ਬਾਗ਼ ਲਈ ਉਤਰ ਗਿਆ ਹੈ, ਬਲਸਾਨ ਦੀਆਂ ਕਿਆਰੀਆਂ ਲਈ, ਭਈ ਆਪਣੇ ਬਾਗ਼ਾਂ ਵਿੱਚ ਚਾਰੇ ਤੇ ਸੋਸਨ ਇੱਕਠੀ ਕਰੇ।
3. ਮੈਂ ਆਪਣੇ ਬਾਲਮ ਦੀ ਹਾਂ ਅਤੇ ਮੇਰਾ ਬਾਲਮ ਮੇਰਾ ਹੈ, ਉਹ ਸੋਸਨਾਂ ਵਿੱਚ ਚਾਰਦਾ ਹੈ।।
4. ਹੇ ਮੇਰੀ ਪ੍ਰੀਤਮਾ, ਤੂੰ ਤਿਰਸਾਹ ਦੀ ਨਿਆਈਂ ਰੂਪਵੰਤ, ਯਰੂਸ਼ਲਮ ਵਾਂਙੁ ਸੋਹਣੀ, ਇੱਕ ਝੰਡੇ ਵਾਲੇ ਲਸ਼ਕਰ ਦੀ ਨਿਆਈਂ ਭਿਆਣਕ ਹੈਂ!
5. ਤੂੰ ਆਪਣੀਆਂ ਅੱਖਾਂ ਮੈਥੋਂ ਫੇਰ ਲੈ, ਓਹ ਤਾਂ ਮੈਨੂੰ ਘਬਰਾ ਦਿੰਦੀਆਂ ਹਨ! ਤੇਰੇ ਵਾਲ ਬੱਕਰੀਆਂ ਦੇ ਇੱਜੜ ਵਾਂਙੁ ਹਨ, ਜਿਹੜੀਆਂ ਗਿਲਆਦ ਦੇ ਹੇਠਾਂ ਬੈਠੀਆਂ ਹਨ।
6. ਤੇਰੇ ਦੰਦ ਭੇਡਾਂ ਦੇ ਇੱਜੜ ਵਾਂਙੁ ਹਨ, ਜਿਹੜੀਆਂ ਨਹਾ ਕੇ ਉਤਾਹਾਂ ਆਈਆਂ ਹਨ, ਜਿਨ੍ਹਾਂ ਸਾਰੀਆਂ ਦੇ ਜੌੜੇ ਹਨ, ਤੇ ਕਮੀ ਉਨ੍ਹਾਂ ਵਿੱਚ ਕੋਈ ਨਹੀਂ।
7. ਤੇਰੀਆਂ ਖਾਖਾਂ ਘੁੰਡ ਦੇ ਹੇਠ ਅਨਾਰ ਦੇ ਟੁਕੜੇ ਹਨ।
8. ਸੱਠ ਰਾਣੀਆਂ ਅਤੇ ਅੱਸੀ ਸੁਰੀਤਾਂ, ਅਤੇ ਕੁਆਰੀਆਂ ਅਣਗਿਣਤ ਹਨ।
9. ਮੇਰੀ ਕਬੂਤਰੀ, ਮੇਰੀ ਅਦੁਤੀ ਇੱਕੋ ਹੀ ਹੈ, ਉਹ ਆਪਣੀ ਮਾਂ ਦੀ ਲਾਡਲੀ, ਤੇ ਆਪਣੀ ਜਣਨੀ ਦੀ ਨਿਪੁੰਨ ਹੈ। ਧੀਆਂ ਨੇ ਉਹ ਨੂੰ ਵੇਖ ਕੇ ਧੰਨ ਆਖਿਆ, ਰਾਣੀਆਂ ਤੇ ਸੁਰੀਤਾਂ ਨੇ ਉਹ ਨੂੰ ਵਡਿਆਇਆ।।
10. ਏਹ ਕੌਣ ਹੈ ਜਿਹੜਾ ਫ਼ਜਰ ਵਾਂਙੁ ਝਾਕਦਾ, ਚੰਦ ਵਾਂਙੁ ਰੂਪਵੰਤ ਤੇ ਸੂਰਜ ਵਾਂਙੁ ਨਿਰਮਲ, ਝੰਡੇ ਵਾਲੇ ਲਸ਼ਕਰ ਦੀ ਨਿਆਈਂ ਭਿਆਣਕ ਹੈॽ।।
11. ਮੈਂ ਚਲਗੋਜਿਆਂ ਦੀ ਬਾੜੀ ਵਿੱਚ ਉਤਰ ਗਿਆ, ਭਈ ਦੂਣ ਦੀ ਹਰਿਆਈ ਨੂੰ ਵੇਖਾਂ, ਨਾਲੇ ਵੇਖਾਂ ਕਿ ਅੰਗੂਰਾਂ ਨੂੰ ਕਲੀਆਂ, ਅਤੇ ਅਨਾਰਾਂ ਨੂੰ ਫੁੱਲ ਨਿੱਕਲੇ ਹਨ।
12. ਮੈਂ ਨਾ ਜਾਤਾ, ਮੇਰੀ ਜਾਨ ਨੇ ਮੈਨੂੰ, ਮੇਰੇ ਪਤਵੰਤ ਲੋਕਾਂ ਦੇ ਰਥਾਂ ਵਿੱਚ ਬਿਠਾ ਦਿੱਤਾ ਹੈ।।
13. ਮੁੜ, ਮੁੜ ਆ, ਹੇ ਸ਼ੂਲੰਮੀਥ, ਮੁੜ, ਮੁੜ ਆ, ਕਿ ਅਸੀਂ ਤੇਰੇ ਉੱਤੇ ਨਿਗਾਹ ਕਰੀਏ।। ਤੁਸੀਂ ਕਿਉਂ ਸ਼ੂਲੰਮੀਥ ਦੇ ਉੱਤੇ ਨਿਗਾਹ ਕਰੋਗੇ, ਜਿਵੇਂ ਮਹਨਇਮ ਦੇ ਨਾਚ ਉੱਚੇॽ।।
Total 8 ਅਧਿਆਇ, Selected ਅਧਿਆਇ 6 / 8
1 2 3 4 5 6 7 8
1 ਹੇ ਇਸਤ੍ਰੀਆਂ ਵਿੱਚ ਰੂਪਵੰਤ, ਤੇਰਾ ਬਾਲਮ ਕਿੱਥੇ ਗਿਆ ਹੈॽ ਤੇਰਾ ਬਾਲਮ ਕਿੱਧਰ ਮੁਹਾਣਾ ਕਰ ਗਿਆ, ਭਈ ਅਸੀਂ ਤੇਰੇ ਨਾਲ ਉਹ ਨੂੰ ਭਾਲੀਏॽ।। 2 ਮੇਰਾ ਬਾਲਮ ਆਪਣੇ ਬਾਗ਼ ਲਈ ਉਤਰ ਗਿਆ ਹੈ, ਬਲਸਾਨ ਦੀਆਂ ਕਿਆਰੀਆਂ ਲਈ, ਭਈ ਆਪਣੇ ਬਾਗ਼ਾਂ ਵਿੱਚ ਚਾਰੇ ਤੇ ਸੋਸਨ ਇੱਕਠੀ ਕਰੇ। 3 ਮੈਂ ਆਪਣੇ ਬਾਲਮ ਦੀ ਹਾਂ ਅਤੇ ਮੇਰਾ ਬਾਲਮ ਮੇਰਾ ਹੈ, ਉਹ ਸੋਸਨਾਂ ਵਿੱਚ ਚਾਰਦਾ ਹੈ।। 4 ਹੇ ਮੇਰੀ ਪ੍ਰੀਤਮਾ, ਤੂੰ ਤਿਰਸਾਹ ਦੀ ਨਿਆਈਂ ਰੂਪਵੰਤ, ਯਰੂਸ਼ਲਮ ਵਾਂਙੁ ਸੋਹਣੀ, ਇੱਕ ਝੰਡੇ ਵਾਲੇ ਲਸ਼ਕਰ ਦੀ ਨਿਆਈਂ ਭਿਆਣਕ ਹੈਂ! 5 ਤੂੰ ਆਪਣੀਆਂ ਅੱਖਾਂ ਮੈਥੋਂ ਫੇਰ ਲੈ, ਓਹ ਤਾਂ ਮੈਨੂੰ ਘਬਰਾ ਦਿੰਦੀਆਂ ਹਨ! ਤੇਰੇ ਵਾਲ ਬੱਕਰੀਆਂ ਦੇ ਇੱਜੜ ਵਾਂਙੁ ਹਨ, ਜਿਹੜੀਆਂ ਗਿਲਆਦ ਦੇ ਹੇਠਾਂ ਬੈਠੀਆਂ ਹਨ। 6 ਤੇਰੇ ਦੰਦ ਭੇਡਾਂ ਦੇ ਇੱਜੜ ਵਾਂਙੁ ਹਨ, ਜਿਹੜੀਆਂ ਨਹਾ ਕੇ ਉਤਾਹਾਂ ਆਈਆਂ ਹਨ, ਜਿਨ੍ਹਾਂ ਸਾਰੀਆਂ ਦੇ ਜੌੜੇ ਹਨ, ਤੇ ਕਮੀ ਉਨ੍ਹਾਂ ਵਿੱਚ ਕੋਈ ਨਹੀਂ। 7 ਤੇਰੀਆਂ ਖਾਖਾਂ ਘੁੰਡ ਦੇ ਹੇਠ ਅਨਾਰ ਦੇ ਟੁਕੜੇ ਹਨ। 8 ਸੱਠ ਰਾਣੀਆਂ ਅਤੇ ਅੱਸੀ ਸੁਰੀਤਾਂ, ਅਤੇ ਕੁਆਰੀਆਂ ਅਣਗਿਣਤ ਹਨ। 9 ਮੇਰੀ ਕਬੂਤਰੀ, ਮੇਰੀ ਅਦੁਤੀ ਇੱਕੋ ਹੀ ਹੈ, ਉਹ ਆਪਣੀ ਮਾਂ ਦੀ ਲਾਡਲੀ, ਤੇ ਆਪਣੀ ਜਣਨੀ ਦੀ ਨਿਪੁੰਨ ਹੈ। ਧੀਆਂ ਨੇ ਉਹ ਨੂੰ ਵੇਖ ਕੇ ਧੰਨ ਆਖਿਆ, ਰਾਣੀਆਂ ਤੇ ਸੁਰੀਤਾਂ ਨੇ ਉਹ ਨੂੰ ਵਡਿਆਇਆ।। 10 ਏਹ ਕੌਣ ਹੈ ਜਿਹੜਾ ਫ਼ਜਰ ਵਾਂਙੁ ਝਾਕਦਾ, ਚੰਦ ਵਾਂਙੁ ਰੂਪਵੰਤ ਤੇ ਸੂਰਜ ਵਾਂਙੁ ਨਿਰਮਲ, ਝੰਡੇ ਵਾਲੇ ਲਸ਼ਕਰ ਦੀ ਨਿਆਈਂ ਭਿਆਣਕ ਹੈॽ।। 11 ਮੈਂ ਚਲਗੋਜਿਆਂ ਦੀ ਬਾੜੀ ਵਿੱਚ ਉਤਰ ਗਿਆ, ਭਈ ਦੂਣ ਦੀ ਹਰਿਆਈ ਨੂੰ ਵੇਖਾਂ, ਨਾਲੇ ਵੇਖਾਂ ਕਿ ਅੰਗੂਰਾਂ ਨੂੰ ਕਲੀਆਂ, ਅਤੇ ਅਨਾਰਾਂ ਨੂੰ ਫੁੱਲ ਨਿੱਕਲੇ ਹਨ। 12 ਮੈਂ ਨਾ ਜਾਤਾ, ਮੇਰੀ ਜਾਨ ਨੇ ਮੈਨੂੰ, ਮੇਰੇ ਪਤਵੰਤ ਲੋਕਾਂ ਦੇ ਰਥਾਂ ਵਿੱਚ ਬਿਠਾ ਦਿੱਤਾ ਹੈ।। 13 ਮੁੜ, ਮੁੜ ਆ, ਹੇ ਸ਼ੂਲੰਮੀਥ, ਮੁੜ, ਮੁੜ ਆ, ਕਿ ਅਸੀਂ ਤੇਰੇ ਉੱਤੇ ਨਿਗਾਹ ਕਰੀਏ।। ਤੁਸੀਂ ਕਿਉਂ ਸ਼ੂਲੰਮੀਥ ਦੇ ਉੱਤੇ ਨਿਗਾਹ ਕਰੋਗੇ, ਜਿਵੇਂ ਮਹਨਇਮ ਦੇ ਨਾਚ ਉੱਚੇॽ।।
Total 8 ਅਧਿਆਇ, Selected ਅਧਿਆਇ 6 / 8
1 2 3 4 5 6 7 8
×

Alert

×

Punjabi Letters Keypad References