ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)
1. ਵੇਖੋ, ਮੇਰੀ ਅੱਖ ਨੇ ਏਹ ਸਭ ਕੁੱਝ ਵੇਖਿਆ, ਮੇਰੇ ਕੰਨਾਂ ਨੇ ਇਹ ਸੁਣਿਆ ਤੇ ਸਮਝਿਆ।
2. ਜਿਵੇਂ ਤੁਸੀਂ ਜਾਣਦੇ ਹੋ ਮੈਂ ਵੀ ਜਾਣਦਾ ਹਾਂ, ਮੈਂ ਤੁਹਾਡੇ ਨਾਲੋਂ ਰਿਹਾ ਹੋਇਆ ਨਹੀਂ।।
3. ਪਰੰਤੂ ਮੈਂ ਸਰਬ ਸ਼ਕਤੀਮਾਨ ਨਾਲ ਬੋਲਣਾ, ਅਤੇ ਪਰਮੇਸ਼ੁਰ ਨਾਲ ਬਹਿਸ ਕਰਨੀ ਚਾਹੁੰਦਾ ਹਾਂ,
4. ਪਰੰਤੂ ਤੁਸੀਂ ਝੂਠ ਦੇ ਘੜਨ ਵਾਲੇ ਹੋ, ਤੁਸੀਂ ਨਿਕੰਮੇ ਵੈਦ ਹੋ!
5. ਕਾਸ਼ ਕਿ ਤੁਸੀਂ ਬਿਲਕੁਲ ਚੁੱਪ ਰਹਿੰਦੇ, ਤਾਂ ਏਹ ਤੁਹਾਡੀ ਬੁੱਧੀ ਹੁੰਦੀ!
6. ਤੁਸੀਂ ਹੁਣ ਮੇਰੀ ਦਲੀਲ ਸੁਣੋ, ਅਤੇ ਮੇਰੇ ਬੁੱਲ੍ਹਾਂ ਦੇ ਦਾਵਿਆਂ ਉੱਤੇ ਕੰਨ ਲਾਓ।
7. ਕੀ ਤੁਸੀਂ ਪਰਮੇਸ਼ੁਰ ਲਈ ਕੁਧਰਮ ਦੀਆਂ ਗੱਲਾਂ ਕਰੋਗੇ, ਅਤੇ ਉਹ ਦੇ ਲਈ ਛਲ ਦੀਆਂ ਗੱਲਾਂ ਬੋਲੋਗੇ?
8. ਕੀ ਤੁਸੀਂ ਉਹ ਦਾ ਪੱਖਪਾਤ ਕਰੋਗੇ, ਯਾ ਪਰਮੇਸ਼ੁਰ ਲਈ ਮੁਕੱਦਮਾ ਚਲਾਓਗੇ?
9. ਭਲਾ, ਏਹ ਚੰਗਾ ਹੈ ਭਈ ਉਹ ਤੁਹਾਨੂੰ ਜਾਚੇ, ਯਾ ਤੁਸੀਂ ਉਹ ਨੂੰ ਧੋਖਾ ਦਿਉਗੇ ਜਿਵੇਂ ਆਦਮੀ ਨੂੰ ਧੋਖਾ ਦਿੰਦੇ ਹੋ?
10. ਉਹ ਤੁਹਾਨੂੰ ਸਖਤੀ ਨਾਲ ਝਿੜਕੇਗਾ, ਜੇ ਤੁਸੀਂ ਲੁਕ ਕੇ ਉਹ ਦਾ ਪੱਖਪਾਤ ਕਰੋਗੇ।
11. ਭਲਾ, ਉਹ ਦੀ ਮਹਾਨਤਾ ਤੁਹਾਨੂੰ ਨਹੀਂ ਡਰਾਉਂਦੀ ਅਤੇ ਉਹ ਦਾ ਭੈ ਤੁਹਾਡੇ ਉੱਤੇ ਨਹੀਂ ਪੈਂਦਾ?
12. ਤੁਹਾਡੇ ਮਸਲੇ ਖ਼ਾਕ ਦੀਆਂ ਕਹਾਉਤਾਂ ਹਨ, ਤੁਹਾਡੇ ਧੂੜਕੋਟ ਮਿੱਟੀ ਦੇ ਧੂੜਕੋਟ ਹਨ!।।
13. ਮੇਰੇ ਅੱਗੇ ਚੁੱਪ ਰਹੋ ਭਈ ਮੈਂ ਗੱਲ ਕਰਾਂ, ਫੇਰ ਜੋ ਹੋਵੇ ਸੋ ਹੋਵੇ!
14. ਮੈਂ ਕਿਉਂ ਆਪਣਾ ਮਾਸ ਆਪਣੇ ਦੰਦਾਂ ਵਿੱਚ ਲਵਾਂ, ਅਤੇ ਆਪਣੀ ਜਾਨ ਤਲੀ ਉੱਤੇ ਰੱਖਾਂ?
15. ਵੇਖੋ, ਉਹ ਮੈਨੂੰ ਵੱਢ ਸੁੱਟੇਗਾ, ਮੈਨੂੰ ਆਸਾ ਨਹੀਂ, ਤਾਂ ਵੀ ਮੈਂ ਆਪਣੀਆਂ ਚਾਲਾਂ ਲਈ ਉਹ ਦੇ ਅੱਗੇ ਬਹਿਸ ਕਰਾਂਗਾ।
16. ਏਹ ਵੀ ਮੇਰੀ ਮੁਕਤੀ ਦਾ ਕਾਰਨ ਹੈ ਭਈ ਕੋਈ ਕੁਧਰਮੀ ਉਹ ਦੇ ਹਜੂਰ ਜਾ ਨਹੀਂ ਸੱਕਦਾ।
17. ਮੇਰੇ ਵਖਾਣ ਨੂੰ ਗੌਹ ਨਾਲ ਸੁਣੋ, ਅਤੇ ਮੇਰਾ ਬਿਆਨ ਤੁਹਾਡੇ ਕੰਨਾਂ ਵਿੱਚ ਪਵੇ।
18. ਹੁਣ ਵੇਖੋ, ਮੈਂ ਆਪਣਾ ਮੁਕੱਦਮਾ ਤਿਆਰ ਕਰ ਲਿਆ ਹੈ, ਮੈਂ ਜਾਣਦਾ ਹਾਂ ਭਈ ਮੈਂ ਧਰਮੀ ਠਹਿਰਾਂਗਾ।
19. ਕੌਣ ਮੇਰੇ ਨਾਲ ਬਹਿਸ ਕਰੇਗਾ? ਤਦ ਮੈਂ ਚੁੱਪ ਰਹਿੰਦਾ ਅਤੇ ਪ੍ਰਾਣ ਤਿਆਗ ਦਿੰਦਾ।।
20. ਦੋ ਹੀ ਕੰਮ ਮੇਰੇ ਨਾਲ ਨਾ ਕਰ, ਤਦ ਮੈਂ ਤੇਰੇ ਹ ਜ਼ੂਰੋਂ ਨਾ ਲੁਕਾਂਗਾ
21. ਤੂੰ ਆਪਣਾ ਹੱਥ ਮੇਰੇ ਉੱਤੋਂ ਦੂਰ ਕਰ ਲੈ, ਅਤੇ ਤੇਰਾ ਭੈ ਮੈਨੂੰ ਨਾ ਡਰਾਵੇ।
22. ਤਾਂ ਮੈਨੂੰ ਬੁਲਾਈਂ ਅਤੇ ਮੈਂ ਉੱਤਰ ਦਿਆਂਗਾ, ਯਾ ਮੈਂ ਬੋਲਾਂਗਾ ਅਤੇ ਤੂੰ ਜੁਆਬ ਦੇਹ!
23. ਮੇਰੀਆਂ ਬੁਰਿਆਈਆਂ ਤੇ ਪਾਪ ਕਿੰਨੇ ਹਨ? ਮੇਰਾ ਅਪਰਾਧ ਅਤੇ ਮੇਰੇ ਪਾਪ ਮੈਨੂੰ ਦੱਸ!
24. ਤੂੰ ਕਿਉਂ ਆਪਣਾ ਮੂੰਹ ਲੁਕਾਉਂਦਾ ਹੈ, ਅਤੇ ਮੈਨੂੰ ਆਪਣਾ ਵੈਰੀ ਗਿਣਦਾ ਹੈਂ?
25. ਭਲਾ, ਤੂੰ ਉੱਡਦੇ ਪੱਤੇ ਨੂੰ ਡਰਾਵੇਂਗਾ? ਤੂੰ ਸੁੱਕੇ ਵੱਢ ਦਾ ਪਿੱਛਾ ਕਰੇਂਗਾ?
26. ਕਿਉਂ ਜੋ ਤੂੰ ਮੇਰੇ ਵਿਰੁੱਧ ਕੌੜੀਆਂ ਗੱਲਾਂ ਲਿਖਦਾ ਹੈ, ਅਤੇ ਮੇਰੀ ਜੁਆਨੀ ਦੀਆਂ ਬਦੀਆਂ ਮੇਰੇ ਪੱਲੇ ਪਾਉਂਦਾ ਹੈ।
27. ਤੂੰ ਮੇਰੇ ਪੈਰਾਂ ਨੂੰ ਕਾਠ ਵਿੱਚ ਠੋਕਦਾ ਹੈ, ਅਤੇ ਮੇਰੇ ਸਾਰੇ ਰਾਹਾਂ ਦੀ ਨਿਗਾਹਬਾਨੀ ਕਰਦਾ ਹੈਂ, ਅਤੇ ਮੇਰੇ ਪੈਰਾਂ ਨੂੰ ਕੀਲ ਦਿੰਦਾ ਹੈਂ!
28. ਮੈਂ ਤਾਂ ਸੜੀ ਹੋਈ ਚੀਜ ਵਰਗਾ ਹਾਂ ਜੋ ਹੰਢਾਈ ਹੋਈ ਹੈ, ਯਾ ਉਸ ਲੀੜੇ ਵਰਗਾ ਜਿਹ ਨੂੰ ਲੋਹੇ ਨੇ ਖਾ ਲਿਆ ਹੋਵੇ।।
Total 42 ਅਧਿਆਇ, Selected ਅਧਿਆਇ 13 / 42
1 ਵੇਖੋ, ਮੇਰੀ ਅੱਖ ਨੇ ਏਹ ਸਭ ਕੁੱਝ ਵੇਖਿਆ, ਮੇਰੇ ਕੰਨਾਂ ਨੇ ਇਹ ਸੁਣਿਆ ਤੇ ਸਮਝਿਆ। 2 ਜਿਵੇਂ ਤੁਸੀਂ ਜਾਣਦੇ ਹੋ ਮੈਂ ਵੀ ਜਾਣਦਾ ਹਾਂ, ਮੈਂ ਤੁਹਾਡੇ ਨਾਲੋਂ ਰਿਹਾ ਹੋਇਆ ਨਹੀਂ।। 3 ਪਰੰਤੂ ਮੈਂ ਸਰਬ ਸ਼ਕਤੀਮਾਨ ਨਾਲ ਬੋਲਣਾ, ਅਤੇ ਪਰਮੇਸ਼ੁਰ ਨਾਲ ਬਹਿਸ ਕਰਨੀ ਚਾਹੁੰਦਾ ਹਾਂ, 4 ਪਰੰਤੂ ਤੁਸੀਂ ਝੂਠ ਦੇ ਘੜਨ ਵਾਲੇ ਹੋ, ਤੁਸੀਂ ਨਿਕੰਮੇ ਵੈਦ ਹੋ! 5 ਕਾਸ਼ ਕਿ ਤੁਸੀਂ ਬਿਲਕੁਲ ਚੁੱਪ ਰਹਿੰਦੇ, ਤਾਂ ਏਹ ਤੁਹਾਡੀ ਬੁੱਧੀ ਹੁੰਦੀ! 6 ਤੁਸੀਂ ਹੁਣ ਮੇਰੀ ਦਲੀਲ ਸੁਣੋ, ਅਤੇ ਮੇਰੇ ਬੁੱਲ੍ਹਾਂ ਦੇ ਦਾਵਿਆਂ ਉੱਤੇ ਕੰਨ ਲਾਓ। 7 ਕੀ ਤੁਸੀਂ ਪਰਮੇਸ਼ੁਰ ਲਈ ਕੁਧਰਮ ਦੀਆਂ ਗੱਲਾਂ ਕਰੋਗੇ, ਅਤੇ ਉਹ ਦੇ ਲਈ ਛਲ ਦੀਆਂ ਗੱਲਾਂ ਬੋਲੋਗੇ? 8 ਕੀ ਤੁਸੀਂ ਉਹ ਦਾ ਪੱਖਪਾਤ ਕਰੋਗੇ, ਯਾ ਪਰਮੇਸ਼ੁਰ ਲਈ ਮੁਕੱਦਮਾ ਚਲਾਓਗੇ? 9 ਭਲਾ, ਏਹ ਚੰਗਾ ਹੈ ਭਈ ਉਹ ਤੁਹਾਨੂੰ ਜਾਚੇ, ਯਾ ਤੁਸੀਂ ਉਹ ਨੂੰ ਧੋਖਾ ਦਿਉਗੇ ਜਿਵੇਂ ਆਦਮੀ ਨੂੰ ਧੋਖਾ ਦਿੰਦੇ ਹੋ? 10 ਉਹ ਤੁਹਾਨੂੰ ਸਖਤੀ ਨਾਲ ਝਿੜਕੇਗਾ, ਜੇ ਤੁਸੀਂ ਲੁਕ ਕੇ ਉਹ ਦਾ ਪੱਖਪਾਤ ਕਰੋਗੇ। 11 ਭਲਾ, ਉਹ ਦੀ ਮਹਾਨਤਾ ਤੁਹਾਨੂੰ ਨਹੀਂ ਡਰਾਉਂਦੀ ਅਤੇ ਉਹ ਦਾ ਭੈ ਤੁਹਾਡੇ ਉੱਤੇ ਨਹੀਂ ਪੈਂਦਾ? 12 ਤੁਹਾਡੇ ਮਸਲੇ ਖ਼ਾਕ ਦੀਆਂ ਕਹਾਉਤਾਂ ਹਨ, ਤੁਹਾਡੇ ਧੂੜਕੋਟ ਮਿੱਟੀ ਦੇ ਧੂੜਕੋਟ ਹਨ!।। 13 ਮੇਰੇ ਅੱਗੇ ਚੁੱਪ ਰਹੋ ਭਈ ਮੈਂ ਗੱਲ ਕਰਾਂ, ਫੇਰ ਜੋ ਹੋਵੇ ਸੋ ਹੋਵੇ! 14 ਮੈਂ ਕਿਉਂ ਆਪਣਾ ਮਾਸ ਆਪਣੇ ਦੰਦਾਂ ਵਿੱਚ ਲਵਾਂ, ਅਤੇ ਆਪਣੀ ਜਾਨ ਤਲੀ ਉੱਤੇ ਰੱਖਾਂ? 15 ਵੇਖੋ, ਉਹ ਮੈਨੂੰ ਵੱਢ ਸੁੱਟੇਗਾ, ਮੈਨੂੰ ਆਸਾ ਨਹੀਂ, ਤਾਂ ਵੀ ਮੈਂ ਆਪਣੀਆਂ ਚਾਲਾਂ ਲਈ ਉਹ ਦੇ ਅੱਗੇ ਬਹਿਸ ਕਰਾਂਗਾ। 16 ਏਹ ਵੀ ਮੇਰੀ ਮੁਕਤੀ ਦਾ ਕਾਰਨ ਹੈ ਭਈ ਕੋਈ ਕੁਧਰਮੀ ਉਹ ਦੇ ਹਜੂਰ ਜਾ ਨਹੀਂ ਸੱਕਦਾ। 17 ਮੇਰੇ ਵਖਾਣ ਨੂੰ ਗੌਹ ਨਾਲ ਸੁਣੋ, ਅਤੇ ਮੇਰਾ ਬਿਆਨ ਤੁਹਾਡੇ ਕੰਨਾਂ ਵਿੱਚ ਪਵੇ। 18 ਹੁਣ ਵੇਖੋ, ਮੈਂ ਆਪਣਾ ਮੁਕੱਦਮਾ ਤਿਆਰ ਕਰ ਲਿਆ ਹੈ, ਮੈਂ ਜਾਣਦਾ ਹਾਂ ਭਈ ਮੈਂ ਧਰਮੀ ਠਹਿਰਾਂਗਾ। 19 ਕੌਣ ਮੇਰੇ ਨਾਲ ਬਹਿਸ ਕਰੇਗਾ? ਤਦ ਮੈਂ ਚੁੱਪ ਰਹਿੰਦਾ ਅਤੇ ਪ੍ਰਾਣ ਤਿਆਗ ਦਿੰਦਾ।। 20 ਦੋ ਹੀ ਕੰਮ ਮੇਰੇ ਨਾਲ ਨਾ ਕਰ, ਤਦ ਮੈਂ ਤੇਰੇ ਹ ਜ਼ੂਰੋਂ ਨਾ ਲੁਕਾਂਗਾ 21 ਤੂੰ ਆਪਣਾ ਹੱਥ ਮੇਰੇ ਉੱਤੋਂ ਦੂਰ ਕਰ ਲੈ, ਅਤੇ ਤੇਰਾ ਭੈ ਮੈਨੂੰ ਨਾ ਡਰਾਵੇ। 22 ਤਾਂ ਮੈਨੂੰ ਬੁਲਾਈਂ ਅਤੇ ਮੈਂ ਉੱਤਰ ਦਿਆਂਗਾ, ਯਾ ਮੈਂ ਬੋਲਾਂਗਾ ਅਤੇ ਤੂੰ ਜੁਆਬ ਦੇਹ! 23 ਮੇਰੀਆਂ ਬੁਰਿਆਈਆਂ ਤੇ ਪਾਪ ਕਿੰਨੇ ਹਨ? ਮੇਰਾ ਅਪਰਾਧ ਅਤੇ ਮੇਰੇ ਪਾਪ ਮੈਨੂੰ ਦੱਸ! 24 ਤੂੰ ਕਿਉਂ ਆਪਣਾ ਮੂੰਹ ਲੁਕਾਉਂਦਾ ਹੈ, ਅਤੇ ਮੈਨੂੰ ਆਪਣਾ ਵੈਰੀ ਗਿਣਦਾ ਹੈਂ? 25 ਭਲਾ, ਤੂੰ ਉੱਡਦੇ ਪੱਤੇ ਨੂੰ ਡਰਾਵੇਂਗਾ? ਤੂੰ ਸੁੱਕੇ ਵੱਢ ਦਾ ਪਿੱਛਾ ਕਰੇਂਗਾ? 26 ਕਿਉਂ ਜੋ ਤੂੰ ਮੇਰੇ ਵਿਰੁੱਧ ਕੌੜੀਆਂ ਗੱਲਾਂ ਲਿਖਦਾ ਹੈ, ਅਤੇ ਮੇਰੀ ਜੁਆਨੀ ਦੀਆਂ ਬਦੀਆਂ ਮੇਰੇ ਪੱਲੇ ਪਾਉਂਦਾ ਹੈ। 27 ਤੂੰ ਮੇਰੇ ਪੈਰਾਂ ਨੂੰ ਕਾਠ ਵਿੱਚ ਠੋਕਦਾ ਹੈ, ਅਤੇ ਮੇਰੇ ਸਾਰੇ ਰਾਹਾਂ ਦੀ ਨਿਗਾਹਬਾਨੀ ਕਰਦਾ ਹੈਂ, ਅਤੇ ਮੇਰੇ ਪੈਰਾਂ ਨੂੰ ਕੀਲ ਦਿੰਦਾ ਹੈਂ! 28 ਮੈਂ ਤਾਂ ਸੜੀ ਹੋਈ ਚੀਜ ਵਰਗਾ ਹਾਂ ਜੋ ਹੰਢਾਈ ਹੋਈ ਹੈ, ਯਾ ਉਸ ਲੀੜੇ ਵਰਗਾ ਜਿਹ ਨੂੰ ਲੋਹੇ ਨੇ ਖਾ ਲਿਆ ਹੋਵੇ।।
Total 42 ਅਧਿਆਇ, Selected ਅਧਿਆਇ 13 / 42
×

Alert

×

Punjabi Letters Keypad References