ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)
1. ਏਹ ਹਾਰੂਨ ਅਰ ਮੂਸਾ ਦੀ ਕੁਲ ਪੱਤ੍ਰੀ ਹੈ ਜਿਸ ਦਿਨ ਯਹੋਵਾਹ ਸੀਨਈ ਪਹਾੜ ਉੱਤੇ ਮੂਸਾ ਨਾਲ ਬੋਲਿਆ
2. ਅਤੇ ਏਹ ਹਾਰੂਨ ਦੇ ਪੁੱਤ੍ਰਾਂ ਦੇ ਨਾਉਂ ਹਨ,- ਪਲੋਠਾ ਨਾਦਾਬ ਅਰ ਅਬੀਹੂ ਅਰ ਅਲਆਜ਼ਾਰ ਅਰ ਈਥਾਮਾਰ
3. ਏਹ ਹਾਰੂਨ ਦੇ ਪੁੱਤ੍ਰਾਂ ਦੇ ਨਾਉਂ ਹਨ, ਓਹ ਜਾਜਕ ਜਿਹੜੇ ਮਸਹ ਕੀਤੇ ਗਏ ਅਤੇ ਜਿੰਨ੍ਹਾਂ ਨੂੰ ਉਸ ਨੇ ਜਾਜਕਾਈ ਲਈ ਥਾਪਿਆ
4. ਨਾਦਾਬ ਅਰ ਅਬੀਹੂ ਯਹੋਵਾਹ ਦੇ ਸਨਮੁਖ ਮਰ ਗਏ ਜਦ ਓਹ ਸੀਨਈ ਦੀ ਉਜਾੜ ਵਿੱਚ ਯਹੋਵਾਹ ਦੇ ਸਨਮੁਖ ਓਪਰੀ ਅੱਗ ਲਿਆਏ ਅਤੇ ਉਨ੍ਹਾਂ ਦੇ ਪੁੱਤ੍ਰ ਨਹੀਂ ਸਨ ਸੋ ਅਲਆਜ਼ਾਰ ਅਰ ਈਥਾਮਾਰ ਆਪਣੇ ਪਿਤਾ ਹਾਰੂਨ ਦੇ ਅੱਗੇ ਜਾਜਕਾਈ ਦਾ ਕੰਮ ਕਰਦੇ ਸਨ।।
5. ਯਹੋਵਾਹ ਮੂਸਾ ਨੂੰ ਬੋਲਿਆ
6. ਕਿ ਲੇਵੀ ਦੇ ਗੋਤ ਨੂੰ ਨੇੜੇ ਲਿਆ ਅਤੇ ਉਨ੍ਹਾਂ ਨੂੰ ਹਾਰੂਨ ਜਾਜਕ ਦੇ ਅੱਗੇ ਖੜਾ ਕਰ ਤਾਂ ਜੋ ਓਹ ਉਸ ਦੀ ਸੇਵਾ ਕਰਨ
7. ਅਤੇ ਓਹ ਉਸ ਦਾ ਫਰਜ਼ ਅਤੇ ਸਾਰੀ ਮੰਡਲੀ ਦਾ ਫ਼ਰਜ਼ ਮੰਡਲੀ ਦੇ ਤੰਬੂ ਦੇ ਅੱਗੇ ਪੂਰਾ ਕਰਨ ਭਈ ਓਹ ਡੇਹਰੇ ਦੀ ਟਹਿਲ ਸੇਵਾ ਕਰਨ
8. ਅਤੇ ਉਹ ਮੰਡਲੀ ਦੇ ਤੰਬੂ ਦਾ ਸਾਰਾ ਸਾਮਾਨ ਸਮਾਲ੍ਹਣ ਨਾਲੇ ਇਸਰਾਏਲੀਆਂ ਦਾ ਫਰਜ ਪੂਰਾ ਕਰਨ ਜਦ ਓਹ ਡੇਹਰੇ ਦੀ ਟਹਿਲ ਸੇਵਾ ਕਰਨ
9. ਅਤੇ ਤੂੰ ਲੇਵੀਆਂ ਨੂੰ ਹਾਰੂਨ ਅਰ ਉਸ ਦੇ ਪੁੱਤ੍ਰਾਂ ਨੂੰ ਦੇਈ। ਏਹ ਪੂਰੀ ਤੌਰ ਨਾਲ ਇਸਰਾਏਲੀਆਂ ਵਿੱਚੋਂ ਉਨ੍ਹਾਂ ਨੂੰ ਦਿੱਤੇ ਗਏ ਹਨ
10. ਤੂੰ ਹਾਰੂਨ ਅਰ ਉਸਦੇ ਪੁੱਤ੍ਰਾਂ ਨੂੰ ਠਹਿਰਾਈਂ ਤਾਂ ਜੋ ਓਹ ਆਪਣੀ ਜਾਜਕਾਈ ਸਾਂਭਣ ਪਰ ਓਪਰਾ ਜਿਹੜਾ ਨੇੜੇ ਆਵੇ ਮਾਰਿਆ ਜਾਵੇ।।
11. ਫਿਰ ਯਹੋਵਾਹ ਮੂਸਾ ਨੂੰ ਬੋਲਿਆ
12. ਮੈਂ, ਵੇਖ, ਮੈਂ ਲੇਵੀਆਂ ਨੂੰ ਇਸਰਾਏਲੀਆਂ ਵਿੱਚੋਂ ਸਾਰੇ ਪਲੋਠਿਆਂ ਦੇ ਥਾਂ ਜਿਹੜੇ ਇਸਰਾਏਲੀਆਂ ਵਿੱਚ ਕੁੱਖ ਨੂੰ ਖੋਲ੍ਹਦੇ ਹਨ ਲੈ ਲਿਆ ਹੈ ਸੋ ਇਉਂ ਲੇਵੀ ਮੇਰੇ ਹੋਣਗੇ
13. ਕਿਉਂ ਜੋ ਹਰ ਇੱਕ ਪਲੌਠਾ ਮੇਰਾ ਹੈ ਜਿਸ ਦਿਨ ਤੋਂ ਮੈਂ ਮਿਸਰ ਦੇਸ ਵਿੱਚ ਹਰ ਇੱਕ ਪਲੋਠਾ ਮਾਰਿਆ। ਮੈਂ ਆਪਣੇ ਲਈ ਹਰ ਇੱਕ ਪਲੌਠਾ ਇਸਰਾਏਲ ਵਿੱਚ ਆਦਮੀ ਤੋਂ ਲੈ ਕੇ ਡੰਗਰ ਤੀਕ ਪਵਿੱਤ੍ਰ ਕੀਤਾ, ਓਹ ਮੇਰੇ ਹੋਣਗੇ। ਮੈਂ ਯਹੋਵਾਹ ਹਾਂ।।
14. ਫੇਰ ਯਹੋਵਾਹ ਮੂਸਾ ਨਾਲ ਸੀਨਈ ਦੀ ਉਜਾੜ ਵਿੱਚ ਬੋਲਿਆ,
15. ਲੇਵੀਆਂ ਨੂੰ ਗਿਣ। ਉਨ੍ਹਾਂ ਦੇ ਪਿਤ੍ਰਾਂ ਦੇ ਘਰਾਣਿਆਂ ਅਤੇ ਉਨ੍ਹਾਂ ਦੇ ਟੱਬਰਾਂ ਦੇ ਅਨੁਸਾਰ ਗਿਣ। ਹਰ ਨਰ ਇੱਕ ਮਹੀਨੇ ਤੋਂ ਉੱਪਰ ਦਾ ਗਿਣੀ
16. ਉਪਰੰਤ ਮੂਸਾ ਨੇ ਜਿਵੇਂ ਉਹ ਨੂੰ ਹੁਕਮ ਮਿਲਿਆ ਉਨ੍ਹਾਂ ਨੂੰ ਯਹੋਵਾਹ ਦੇ ਬੋਲ ਅਨੁਸਾਰ ਗਿਣਿਆ
17. ਏਹ ਲੇਵੀ ਦੇ ਪੁੱਤ੍ਰਾਂ ਦੇ ਨਾਉਂ ਸਨ,- ਗੇਰਸ਼ੋਨ, ਕਹਾਥ ਅਰ ਮਰਾਰੀ
18. ਏਹ ਗੇਰਸ਼ੋਨ, ਦੇ ਪੁੱਤ੍ਰਾਂ ਦੇ ਨਾਉਂ ਹਨ ਉਨ੍ਹਾਂ ਦੇ ਟੱਬਰਾਂ ਅਨੁਸਾਰ ਲਿਬਨੀ, ਅਰ ਸ਼ੀਮਈ
19. ਕਹਾਥ ਦੇ ਪੁੱਤ੍ਰ ਉਨ੍ਹਾਂ ਦੇ ਟੱਬਰਾਂ ਅਨੁਸਾਰ,- ਅਮਰਾਮ, ਯਿਸਹਾਰ, ਹਬਰੋਨ ਅਰ ਉੱਜੀਏਲ
20. ਮਰਾਰੀ ਦੇ ਪੁੱਤ੍ਰ ਉਨ੍ਹਾਂ ਦੇ ਟੱਬਰਾਂ ਅਨੁਸਾਰ,- ਮਹਲੀ ਅਰ ਮੂਸ਼ੀ। ਏਹ ਲੇਵੀ ਦੇ ਟੱਬਰ ਉਨ੍ਹਾਂ ਦੇ ਪਿਤ੍ਰਾਂ ਦੇ ਘਰਾਣਿਆਂ ਅਨੁਸਾਰ ਹਨ
21. ਲਿਬਨੀਆਂ ਦਾ ਟੱਬਰ ਅਤੇ ਸ਼ਿਮਈਆਂ ਦਾ ਟੱਬਰ ਗੇਰਸ਼ੋਨ ਦੇ ਹਨ। ਏਹ ਗੇਰਸ਼ੋਨੀਆਂ ਦੇ ਟੱਬਰ ਹਨ
22. ਅਤੇ ਨਰ ਜਿਹੜੇ ਗਿਣਤੀ ਵਿੱਚ ਆਏ ਇੱਕ ਮਹੀਨੇ ਤੋਂ ਉੱਪਰ ਦੇ ਸੱਤ ਹਜ਼ਾਰ ਪੰਜ ਸੌ ਗਿਣੇ ਗਏ
23. ਗੇਰਸ਼ੋਨੀਆਂ ਦੇ ਟੱਬਰ ਡੇਹਰੇ ਦੇ ਪਿੱਛੇ ਲਹਿੰਦੇ ਪਾਸੇ ਡੇਰਾ ਲਾਉਣ
24. ਅਤੇ ਗੇਰਸ਼ੋਨੀਆਂ ਦੇ ਪਿਤ੍ਰਾਂ ਦੇ ਘਰਾਣੇ ਦਾ ਸਰਦਾਰ ਲਾਏਲ ਦਾ ਪੁੱਤ੍ਰ ਅਲਯਾਸਾਫ ਹੋਵੇ
25. ਗੇਰਸ਼ੋਨੀਆਂ ਦੀ ਜ਼ੁੰਮੇਵਾਰੀ ਵਿੱਚ ਮੰਡਲੀ ਦੇ ਤੰਬੂ ਵਿੱਚ ਡੇਹਰਾ ਅਤੇ ਤੰਬੂ, ਉਹ ਦਾ ਢੱਕਣ ਅਤੇ ਮੰਡਲੀ ਦੇ ਦਰਵੱਜੇ ਦੀ ਓਟ ਹੋਣ
26. ਨਾਲੇ ਹਾਤੇ ਦੀ ਕਨਾਤ ਅਤੇ ਹਾਤੇ ਦੇ ਦਰਵੱਜੇ ਦੀ ਓਟ ਜਿਹੜਾ ਡੇਹਰੇ ਦੇ ਕੋਲ ਅਤੇ ਜਗਵੇਦੀ ਦੇ ਕੋਲ ਅਤੇ ਆਲੇ ਦੁਆਲੇ ਅਤੇ ਓਹ ਦੀਆਂ ਲਾਸਾਂ ਓਹ ਦੀ ਸਾਰੀ ਟਹਿਲ ਸੇਵਾ ਲਈ।।
27. ਕਹਾਥ ਵਿੱਚੋਂ ਅਮਰਾਮੀਆਂ ਦਾ ਟੱਬਰ ਅਤੇ ਯਿਸਹਾਰੀਆਂ ਦਾ ਟੱਬਰ ਅਤੇ ਹਬਰੋਨੀਆਂ ਦਾ ਟੱਬਰ ਉੱਜ਼ੀਏਲੀਆਂ ਦਾ ਟੱਬਰ ਸਨ। ਏਹ ਕਹਾਥ ਦੇ ਸਨ
28. ਸਾਰੇਂ ਨਰਾਂ ਦੀ ਗਿਣਤੀ ਜਿਹੜੇ ਇੱਕ ਮਹੀਨੇ ਤੋਂ ਉੱਪਰ ਦੇ ਸਨ ਅੱਠ ਹਜ਼ਾਰ ਛੇ ਸੌ ਸੀ ਜਿਹੜੇ ਪਵਿੱਤ੍ਰ ਅਸਥਾਨ ਦੇ ਜ਼ੁੰਮੇਵਾਰ ਸਨ
29. ਕਹਾਥੀਆਂ ਦੇ ਟੱਬਰ ਡੇਹਰੇ ਦੇ ਦੱਖਣ ਵੱਲ ਆਪਣਾ ਡੇਰਾ ਲਾਉਣ
30. ਅਤੇ ਕਹਾਥੀਆਂ ਦੇ ਟੱਬਰ ਅਨੁਸਾਰ ਪਿਤ੍ਰਾਂ ਦੇ ਘਰਾਣੇ ਦਾ ਸਰਦਾਰ ਉੱਜੀਏਲ ਦਾ ਪੁੱਤ੍ਰ ਅੱਲੀਸਾਫਾਨ ਹੋਵੇ
31. ਉਨ੍ਹਾਂ ਦੀ ਜ਼ੁੰਮੇਵਾਰੀ ਇੱਕ ਸੰਦੂਕ, ਮੇਜ਼, ਸ਼ਮਾਦਾਨ, ਜਗਵੇਦੀਆਂ ਅਰ ਪਵਿੱਤ੍ਰ ਅਸਥਾਨ ਦਾ ਸਮਾਨ ਜਿਨ੍ਹਾਂ ਨਾਲ ਓਹ ਸੇਵਾ ਕਰਦੇ ਹਨ ਅਰ ਓਟ ਅਰ ਉਹ ਦੀ ਸਾਰੀ ਟਹਿਲ ਸੇਵਾ ਹੋਣ
32. ਅਤੇ ਲੇਵੀਆਂ ਦੇ ਸਰਦਾਰਾਂ ਦਾ ਸਰਦਾਰ ਹਾਰੂਨ ਜਾਜਕ ਦਾ ਪੁੱਤ੍ਰ ਅਲਆਜ਼ਾਰ ਹੋਵੇ ਅਤੇ ਉਹ ਪਵਿੱਤ੍ਰ ਅਸਥਾਨ ਦੇ ਸਮਾਲ੍ਹਣ ਵਾਲਿਆਂ ਦੀ ਵੇਖਭਾਲ ਕਰੇਂ
33. ਮਹਲੀਆਂ ਦਾ ਟੱਬਰ ਅਤੇ ਮੂਸ਼ੀਆਂ ਦਾ ਟੱਬਰ ਮਰਾਰੀ ਦੇ ਸਨ। ਏਹ ਮਰਾਰੀ ਦੇ ਟੱਬਰ ਸਨ
34. ਸਾਰੇ ਨਰਾਂ ਦੀ ਗਿਣਤੀ ਜਿਹੜੇ ਗਿਣਤੀ ਵਿੱਚ ਆਏ ਇੱਕ ਮਹੀਨੇ ਤੋਂ ਉੱਪਰ ਦੇ ਛੇ ਹਜ਼ਾਰ ਦੋ ਸੌ ਸਨ
35. ਮਰਾਰੀ ਦੇ ਟੱਬਰਾਂ ਅਨੁਸਾਰ ਉਨ੍ਹਾਂ ਦੇ ਪਿਤ੍ਰਾਂ ਦੇ ਘਰਾਣੇ ਦਾ ਸਰਦਾਰ ਅਬੀਹਾਯਿਲ ਦਾ ਪੁੱਤ੍ਰ ਸੂਰੀਏਲ ਹੋਵੇ। ਡੇਹਰੇ ਦੇ ਉੱਤਰ ਵੱਲ ਓਹ ਆਪਣਾ ਡੇਰਾ ਲਾਉਣ
36. ਮਰਾਰੀਆਂ ਦੀ ਵੇਖ ਭਾਲ ਦੀ ਜੁੰਮੇਵਾਰੀ ਵਿੱਚ ਡੇਹਰੇ ਦੀਆਂ ਫੱਟੀਆਂ, ਉਸ ਦੇ ਹੋੜੇ, ਉਸ ਦੀਆਂ ਥੰਮ੍ਹੀਆਂ, ਉਸ ਦੀਆਂ ਚੀਥੀਆਂ ਅਰ ਉਸ ਦਾ ਸਾਰਾ ਸਮਾਨ ਅਰ ਉਸ ਦੀ ਸਾਰੀ ਸੇਵਾ ਹੋਣ
37. ਨਾਲੇ ਹਾਤੇ ਦੇ ਆਲੇ ਦੁਆਲੇ ਦੀਆਂ ਥੰਮ੍ਹੀਆਂ ਅਰ ਉਨ੍ਹਾਂ ਦੀਆਂ ਚੀਥੀਆਂ ਅਰ ਉਨ੍ਹਾਂ ਦੀਆਂ ਕੀਲੀਆਂ ਅਰ ਉਨ੍ਹਾਂ ਦੀਆਂ ਲਾਸਾਂ।।
38. ਜਿਹੜੇ ਡੇਹਰੇ ਦੇ ਸਾਹਮਣੇ ਪੂਰਬ ਵੱਲ ਮੰਡਲੀ ਦੇ ਤੰਬੂ ਅੱਗੇ ਚੜ੍ਹਦੇ ਪਾਸੇ ਆਪਣੇ ਤੰਬੂ ਲਾਉਣ ਸੋ ਮੂਸਾ ਅਰ ਹਾਰੂਨ ਅਰ ਉਹ ਦੇ ਪੁੱਤ੍ਰ ਹੋਣ ਤਾਂ ਜੋ ਓਹ ਪਵਿੱਤ੍ਰ ਅਸਥਾਨ ਦੀ ਉਸ ਜੁੰਮੇਵਾਰੀ ਦੇ ਸੰਭਾਲ ਹੋਣ ਜਿਹੜੀ ਇਸਰਾਏਲੀਆਂ ਲਈ ਜੁੰਮੇਵਾਰੀ ਹੈ ਪਰ ਜੇ ਕੋਈ ਓਪਰਾ ਨੇੜੇ ਆਵੇ ਤਾਂ ਉਹ ਮਾਰਿਆ ਜਾਵੇ
39. ਲੇਵੀਆਂ ਦੀ ਸਾਰੀ ਗਿਣਤੀ ਜਿਹੜੀ ਮੂਸਾ ਅਤੇ ਹਾਰੂਨ ਨੇ ਯਹੋਵਾਹ ਦੇ ਹੁਕਮ ਤੇ ਕੀਤੀ ਉਨ੍ਹਾਂ ਦੇ ਟੱਬਰਾਂ ਅਨੁਸਾਰ ਅਰਥਾਤ ਸਾਰੇ ਨਰ ਜਿਹੜੇ ਇੱਕ ਮਹੀਨੇ ਤੋਂ ਉੱਪਰ ਦੇ ਸਨ ਬਾਈ ਹਜ਼ਾਰ ਸੀ।।
40. ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ ਇਸਰਾਏਲੀਆਂ ਦੇ ਸਾਰੇ ਪਲੋਠੇ ਨਰ ਗਿਣ ਜਿਹੜੇ ਇੱਕ ਮਹੀਨੇ ਤੋਂ ਉੱਪਰ ਦੇ ਹਨ ਅਤੇ ਉਨ੍ਹਾਂ ਦੇ ਨਾਮਾਂ ਦੀ ਗਿਣਤੀ ਕਰ
41. ਤੂੰ ਲੇਵੀਆਂ ਨੂੰ ਮੇਰੇ ਲਈ, ਮੈਂ ਜੋ ਯਹੋਵਾਹ ਹਾਂ, ਇਸਰਾਏਲੀਆਂ ਦੇ ਸਾਰੇ ਪਲੌਠੀਆਂ ਦੇ ਥਾਂ, ਨਾਲੇ ਲੇਵੀਆਂ ਦੇ ਡੰਗਰ ਦੇ ਇਸਰਾਏਲੀਆਂ ਦੇ ਡੰਗਰਾਂ ਦੇ ਪਲੋਠਿਆਂ ਦੇ ਥਾਂ ਲੈ ਲਈਂ
42. ਜਿਵੇਂ ਯਹੋਵਾਹ ਨੇ ਉਹ ਨੂੰ ਹੁਕਮ ਦਿੱਤਾ ਸੀ ਮੂਸਾ ਨੇ ਇਸਰਾਏਲੀਆਂ ਦੇ ਸਾਰੇ ਪਲੋਠੇ ਗਿਣੇ
43. ਅਤੇ ਸਾਰੇ ਨਰ ਪਲੋਠਿਆਂ ਦੇ ਨਾਮਾਂ ਦੀ ਗਿਣਤੀ ਜਿਹੜੇ ਇੱਕ ਮਹੀਨੇ ਤੋਂ ਉੱਪਰ ਦੇ ਸਨ ਉਨ੍ਹਾਂ ਦੇ ਗਿਣੇ ਹੋਇਆਂ ਵਿੱਚੋਂ ਬਾਈ ਹਜ਼ਾਰ ਦੋ ਸੌ ਤਿਹੱਤ੍ਰ ਸੀ।।
44. ਯਹੋਵਾਹ ਮੂਸਾ ਨੂੰ ਬੋਲਿਆ,
45. ਲੇਵੀਆਂ ਨੂੰ ਇਸਰਾਏਲੀਆਂ ਦੇ ਸਾਰੇ ਪਲੋਠਿਆਂ ਦੇ ਥਾਂ ਅਤੇ ਲੇਵੀਆਂ ਦੇ ਡੰਗਰਾਂ ਨੂੰ ਉਨ੍ਹਾਂ ਦੇ ਡੰਗਰਾਂ ਦੇ ਥਾਂ ਲੈ ਲਈਂ ਅਤੇ ਇਉਂ ਲੇਵੀ ਮੇਰੇ ਲਈ ਹੋਣਗੇ। ਮੈਂ ਯਹੋਵਾਹ ਹਾਂ
46. ਅਤੇ ਉਨ੍ਹਾਂ ਦੋ ਸੌ ਤਿਹੱਤ੍ਰਾਂ ਇਸਰਾਏਲੀ ਪਲੋਠਿਆਂ ਦੇ ਛੁਟਕਾਰੇ ਲਈ ਜਿਹੜੇ ਲੇਵੀਆਂ ਤੋਂ ਵਧੀਕ ਹਨ
47. ਤੂੰ ਪੰਜ ਪੰਜ ਰੁਪਏ ਸਿਰਾਂ ਪਰਤੀ ਪਵਿੱਤ੍ਰ ਅਸਥਾਨ ਦੇ ਸ਼ਕਲ ਦੇ ਅਨੁਸਾਰ ਲਵੀਂ (ਅਰਥਾਤ ਇੱਕ ਸ਼ਕਲ ਵੀਹ ਗੇਰਾਹ ਦਾ ਹੋਵੇ)
48. ਤੂੰ ਉਹ ਚਾਂਦੀ ਹਾਰੂਨ ਅਰ ਉਹ ਦੇ ਪੁੱਤ੍ਰਾਂ ਨੂੰ ਦੇਈਂ। ਉਹ ਉਨ੍ਹਾਂ ਦੇ ਛੁਟਕਾਰੇ ਲਈ ਹੋਵੇ ਜਿਹੜੇ ਉਨ੍ਹਾਂ ਤੋਂ ਵਧੀਕ ਹਨ
49. ਉਪਰੰਤ ਮੂਸਾ ਨੇ ਛੁਟਕਾਰੇ ਦੀ ਚਾਂਦੀ ਉਨ੍ਹਾਂ ਤੋਂ ਜਿਹੜੇ ਲੇਵੀਆਂ ਦੇ ਛੁਡਾਏ ਹੋਇਆਂ ਤੋਂ ਵਧੀਕ ਸਨ ਲਈ
50. ਇਸਰਾਏਲ ਦੇ ਪਲੋਠਿਆਂ ਤੋਂ ਉਸ ਨੇ ਏਹ ਚਾਂਦੀ ਲਈ, ਇੱਕ ਹਜ਼ਾਰ ਤਿੰਨ ਸੌਂ ਪੈਂਹਟ ਰੁਪਏ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ
51. ਤਾਂ ਮੂਸਾ ਨੇ ਛੁਡਾਏ ਹੋਇਆਂ ਦੀ ਚਾਂਦੀ ਹਾਰੂਨ ਅਰ ਉਸ ਦੇ ਪੁੱਤ੍ਰਾਂ ਨੂੰ ਯਹੋਵਾਹ ਦੇ ਬੋਲ ਅਨੁਸਾਰ ਦਿੱਤੀ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।।
Total 36 ਅਧਿਆਇ, Selected ਅਧਿਆਇ 3 / 36
1 ਏਹ ਹਾਰੂਨ ਅਰ ਮੂਸਾ ਦੀ ਕੁਲ ਪੱਤ੍ਰੀ ਹੈ ਜਿਸ ਦਿਨ ਯਹੋਵਾਹ ਸੀਨਈ ਪਹਾੜ ਉੱਤੇ ਮੂਸਾ ਨਾਲ ਬੋਲਿਆ 2 ਅਤੇ ਏਹ ਹਾਰੂਨ ਦੇ ਪੁੱਤ੍ਰਾਂ ਦੇ ਨਾਉਂ ਹਨ,- ਪਲੋਠਾ ਨਾਦਾਬ ਅਰ ਅਬੀਹੂ ਅਰ ਅਲਆਜ਼ਾਰ ਅਰ ਈਥਾਮਾਰ 3 ਏਹ ਹਾਰੂਨ ਦੇ ਪੁੱਤ੍ਰਾਂ ਦੇ ਨਾਉਂ ਹਨ, ਓਹ ਜਾਜਕ ਜਿਹੜੇ ਮਸਹ ਕੀਤੇ ਗਏ ਅਤੇ ਜਿੰਨ੍ਹਾਂ ਨੂੰ ਉਸ ਨੇ ਜਾਜਕਾਈ ਲਈ ਥਾਪਿਆ 4 ਨਾਦਾਬ ਅਰ ਅਬੀਹੂ ਯਹੋਵਾਹ ਦੇ ਸਨਮੁਖ ਮਰ ਗਏ ਜਦ ਓਹ ਸੀਨਈ ਦੀ ਉਜਾੜ ਵਿੱਚ ਯਹੋਵਾਹ ਦੇ ਸਨਮੁਖ ਓਪਰੀ ਅੱਗ ਲਿਆਏ ਅਤੇ ਉਨ੍ਹਾਂ ਦੇ ਪੁੱਤ੍ਰ ਨਹੀਂ ਸਨ ਸੋ ਅਲਆਜ਼ਾਰ ਅਰ ਈਥਾਮਾਰ ਆਪਣੇ ਪਿਤਾ ਹਾਰੂਨ ਦੇ ਅੱਗੇ ਜਾਜਕਾਈ ਦਾ ਕੰਮ ਕਰਦੇ ਸਨ।। 5 ਯਹੋਵਾਹ ਮੂਸਾ ਨੂੰ ਬੋਲਿਆ 6 ਕਿ ਲੇਵੀ ਦੇ ਗੋਤ ਨੂੰ ਨੇੜੇ ਲਿਆ ਅਤੇ ਉਨ੍ਹਾਂ ਨੂੰ ਹਾਰੂਨ ਜਾਜਕ ਦੇ ਅੱਗੇ ਖੜਾ ਕਰ ਤਾਂ ਜੋ ਓਹ ਉਸ ਦੀ ਸੇਵਾ ਕਰਨ 7 ਅਤੇ ਓਹ ਉਸ ਦਾ ਫਰਜ਼ ਅਤੇ ਸਾਰੀ ਮੰਡਲੀ ਦਾ ਫ਼ਰਜ਼ ਮੰਡਲੀ ਦੇ ਤੰਬੂ ਦੇ ਅੱਗੇ ਪੂਰਾ ਕਰਨ ਭਈ ਓਹ ਡੇਹਰੇ ਦੀ ਟਹਿਲ ਸੇਵਾ ਕਰਨ 8 ਅਤੇ ਉਹ ਮੰਡਲੀ ਦੇ ਤੰਬੂ ਦਾ ਸਾਰਾ ਸਾਮਾਨ ਸਮਾਲ੍ਹਣ ਨਾਲੇ ਇਸਰਾਏਲੀਆਂ ਦਾ ਫਰਜ ਪੂਰਾ ਕਰਨ ਜਦ ਓਹ ਡੇਹਰੇ ਦੀ ਟਹਿਲ ਸੇਵਾ ਕਰਨ 9 ਅਤੇ ਤੂੰ ਲੇਵੀਆਂ ਨੂੰ ਹਾਰੂਨ ਅਰ ਉਸ ਦੇ ਪੁੱਤ੍ਰਾਂ ਨੂੰ ਦੇਈ। ਏਹ ਪੂਰੀ ਤੌਰ ਨਾਲ ਇਸਰਾਏਲੀਆਂ ਵਿੱਚੋਂ ਉਨ੍ਹਾਂ ਨੂੰ ਦਿੱਤੇ ਗਏ ਹਨ 10 ਤੂੰ ਹਾਰੂਨ ਅਰ ਉਸਦੇ ਪੁੱਤ੍ਰਾਂ ਨੂੰ ਠਹਿਰਾਈਂ ਤਾਂ ਜੋ ਓਹ ਆਪਣੀ ਜਾਜਕਾਈ ਸਾਂਭਣ ਪਰ ਓਪਰਾ ਜਿਹੜਾ ਨੇੜੇ ਆਵੇ ਮਾਰਿਆ ਜਾਵੇ।। 11 ਫਿਰ ਯਹੋਵਾਹ ਮੂਸਾ ਨੂੰ ਬੋਲਿਆ 12 ਮੈਂ, ਵੇਖ, ਮੈਂ ਲੇਵੀਆਂ ਨੂੰ ਇਸਰਾਏਲੀਆਂ ਵਿੱਚੋਂ ਸਾਰੇ ਪਲੋਠਿਆਂ ਦੇ ਥਾਂ ਜਿਹੜੇ ਇਸਰਾਏਲੀਆਂ ਵਿੱਚ ਕੁੱਖ ਨੂੰ ਖੋਲ੍ਹਦੇ ਹਨ ਲੈ ਲਿਆ ਹੈ ਸੋ ਇਉਂ ਲੇਵੀ ਮੇਰੇ ਹੋਣਗੇ 13 ਕਿਉਂ ਜੋ ਹਰ ਇੱਕ ਪਲੌਠਾ ਮੇਰਾ ਹੈ ਜਿਸ ਦਿਨ ਤੋਂ ਮੈਂ ਮਿਸਰ ਦੇਸ ਵਿੱਚ ਹਰ ਇੱਕ ਪਲੋਠਾ ਮਾਰਿਆ। ਮੈਂ ਆਪਣੇ ਲਈ ਹਰ ਇੱਕ ਪਲੌਠਾ ਇਸਰਾਏਲ ਵਿੱਚ ਆਦਮੀ ਤੋਂ ਲੈ ਕੇ ਡੰਗਰ ਤੀਕ ਪਵਿੱਤ੍ਰ ਕੀਤਾ, ਓਹ ਮੇਰੇ ਹੋਣਗੇ। ਮੈਂ ਯਹੋਵਾਹ ਹਾਂ।। 14 ਫੇਰ ਯਹੋਵਾਹ ਮੂਸਾ ਨਾਲ ਸੀਨਈ ਦੀ ਉਜਾੜ ਵਿੱਚ ਬੋਲਿਆ, 15 ਲੇਵੀਆਂ ਨੂੰ ਗਿਣ। ਉਨ੍ਹਾਂ ਦੇ ਪਿਤ੍ਰਾਂ ਦੇ ਘਰਾਣਿਆਂ ਅਤੇ ਉਨ੍ਹਾਂ ਦੇ ਟੱਬਰਾਂ ਦੇ ਅਨੁਸਾਰ ਗਿਣ। ਹਰ ਨਰ ਇੱਕ ਮਹੀਨੇ ਤੋਂ ਉੱਪਰ ਦਾ ਗਿਣੀ 16 ਉਪਰੰਤ ਮੂਸਾ ਨੇ ਜਿਵੇਂ ਉਹ ਨੂੰ ਹੁਕਮ ਮਿਲਿਆ ਉਨ੍ਹਾਂ ਨੂੰ ਯਹੋਵਾਹ ਦੇ ਬੋਲ ਅਨੁਸਾਰ ਗਿਣਿਆ 17 ਏਹ ਲੇਵੀ ਦੇ ਪੁੱਤ੍ਰਾਂ ਦੇ ਨਾਉਂ ਸਨ,- ਗੇਰਸ਼ੋਨ, ਕਹਾਥ ਅਰ ਮਰਾਰੀ 18 ਏਹ ਗੇਰਸ਼ੋਨ, ਦੇ ਪੁੱਤ੍ਰਾਂ ਦੇ ਨਾਉਂ ਹਨ ਉਨ੍ਹਾਂ ਦੇ ਟੱਬਰਾਂ ਅਨੁਸਾਰ ਲਿਬਨੀ, ਅਰ ਸ਼ੀਮਈ 19 ਕਹਾਥ ਦੇ ਪੁੱਤ੍ਰ ਉਨ੍ਹਾਂ ਦੇ ਟੱਬਰਾਂ ਅਨੁਸਾਰ,- ਅਮਰਾਮ, ਯਿਸਹਾਰ, ਹਬਰੋਨ ਅਰ ਉੱਜੀਏਲ 20 ਮਰਾਰੀ ਦੇ ਪੁੱਤ੍ਰ ਉਨ੍ਹਾਂ ਦੇ ਟੱਬਰਾਂ ਅਨੁਸਾਰ,- ਮਹਲੀ ਅਰ ਮੂਸ਼ੀ। ਏਹ ਲੇਵੀ ਦੇ ਟੱਬਰ ਉਨ੍ਹਾਂ ਦੇ ਪਿਤ੍ਰਾਂ ਦੇ ਘਰਾਣਿਆਂ ਅਨੁਸਾਰ ਹਨ 21 ਲਿਬਨੀਆਂ ਦਾ ਟੱਬਰ ਅਤੇ ਸ਼ਿਮਈਆਂ ਦਾ ਟੱਬਰ ਗੇਰਸ਼ੋਨ ਦੇ ਹਨ। ਏਹ ਗੇਰਸ਼ੋਨੀਆਂ ਦੇ ਟੱਬਰ ਹਨ 22 ਅਤੇ ਨਰ ਜਿਹੜੇ ਗਿਣਤੀ ਵਿੱਚ ਆਏ ਇੱਕ ਮਹੀਨੇ ਤੋਂ ਉੱਪਰ ਦੇ ਸੱਤ ਹਜ਼ਾਰ ਪੰਜ ਸੌ ਗਿਣੇ ਗਏ 23 ਗੇਰਸ਼ੋਨੀਆਂ ਦੇ ਟੱਬਰ ਡੇਹਰੇ ਦੇ ਪਿੱਛੇ ਲਹਿੰਦੇ ਪਾਸੇ ਡੇਰਾ ਲਾਉਣ 24 ਅਤੇ ਗੇਰਸ਼ੋਨੀਆਂ ਦੇ ਪਿਤ੍ਰਾਂ ਦੇ ਘਰਾਣੇ ਦਾ ਸਰਦਾਰ ਲਾਏਲ ਦਾ ਪੁੱਤ੍ਰ ਅਲਯਾਸਾਫ ਹੋਵੇ 25 ਗੇਰਸ਼ੋਨੀਆਂ ਦੀ ਜ਼ੁੰਮੇਵਾਰੀ ਵਿੱਚ ਮੰਡਲੀ ਦੇ ਤੰਬੂ ਵਿੱਚ ਡੇਹਰਾ ਅਤੇ ਤੰਬੂ, ਉਹ ਦਾ ਢੱਕਣ ਅਤੇ ਮੰਡਲੀ ਦੇ ਦਰਵੱਜੇ ਦੀ ਓਟ ਹੋਣ 26 ਨਾਲੇ ਹਾਤੇ ਦੀ ਕਨਾਤ ਅਤੇ ਹਾਤੇ ਦੇ ਦਰਵੱਜੇ ਦੀ ਓਟ ਜਿਹੜਾ ਡੇਹਰੇ ਦੇ ਕੋਲ ਅਤੇ ਜਗਵੇਦੀ ਦੇ ਕੋਲ ਅਤੇ ਆਲੇ ਦੁਆਲੇ ਅਤੇ ਓਹ ਦੀਆਂ ਲਾਸਾਂ ਓਹ ਦੀ ਸਾਰੀ ਟਹਿਲ ਸੇਵਾ ਲਈ।। 27 ਕਹਾਥ ਵਿੱਚੋਂ ਅਮਰਾਮੀਆਂ ਦਾ ਟੱਬਰ ਅਤੇ ਯਿਸਹਾਰੀਆਂ ਦਾ ਟੱਬਰ ਅਤੇ ਹਬਰੋਨੀਆਂ ਦਾ ਟੱਬਰ ਉੱਜ਼ੀਏਲੀਆਂ ਦਾ ਟੱਬਰ ਸਨ। ਏਹ ਕਹਾਥ ਦੇ ਸਨ 28 ਸਾਰੇਂ ਨਰਾਂ ਦੀ ਗਿਣਤੀ ਜਿਹੜੇ ਇੱਕ ਮਹੀਨੇ ਤੋਂ ਉੱਪਰ ਦੇ ਸਨ ਅੱਠ ਹਜ਼ਾਰ ਛੇ ਸੌ ਸੀ ਜਿਹੜੇ ਪਵਿੱਤ੍ਰ ਅਸਥਾਨ ਦੇ ਜ਼ੁੰਮੇਵਾਰ ਸਨ 29 ਕਹਾਥੀਆਂ ਦੇ ਟੱਬਰ ਡੇਹਰੇ ਦੇ ਦੱਖਣ ਵੱਲ ਆਪਣਾ ਡੇਰਾ ਲਾਉਣ 30 ਅਤੇ ਕਹਾਥੀਆਂ ਦੇ ਟੱਬਰ ਅਨੁਸਾਰ ਪਿਤ੍ਰਾਂ ਦੇ ਘਰਾਣੇ ਦਾ ਸਰਦਾਰ ਉੱਜੀਏਲ ਦਾ ਪੁੱਤ੍ਰ ਅੱਲੀਸਾਫਾਨ ਹੋਵੇ 31 ਉਨ੍ਹਾਂ ਦੀ ਜ਼ੁੰਮੇਵਾਰੀ ਇੱਕ ਸੰਦੂਕ, ਮੇਜ਼, ਸ਼ਮਾਦਾਨ, ਜਗਵੇਦੀਆਂ ਅਰ ਪਵਿੱਤ੍ਰ ਅਸਥਾਨ ਦਾ ਸਮਾਨ ਜਿਨ੍ਹਾਂ ਨਾਲ ਓਹ ਸੇਵਾ ਕਰਦੇ ਹਨ ਅਰ ਓਟ ਅਰ ਉਹ ਦੀ ਸਾਰੀ ਟਹਿਲ ਸੇਵਾ ਹੋਣ 32 ਅਤੇ ਲੇਵੀਆਂ ਦੇ ਸਰਦਾਰਾਂ ਦਾ ਸਰਦਾਰ ਹਾਰੂਨ ਜਾਜਕ ਦਾ ਪੁੱਤ੍ਰ ਅਲਆਜ਼ਾਰ ਹੋਵੇ ਅਤੇ ਉਹ ਪਵਿੱਤ੍ਰ ਅਸਥਾਨ ਦੇ ਸਮਾਲ੍ਹਣ ਵਾਲਿਆਂ ਦੀ ਵੇਖਭਾਲ ਕਰੇਂ 33 ਮਹਲੀਆਂ ਦਾ ਟੱਬਰ ਅਤੇ ਮੂਸ਼ੀਆਂ ਦਾ ਟੱਬਰ ਮਰਾਰੀ ਦੇ ਸਨ। ਏਹ ਮਰਾਰੀ ਦੇ ਟੱਬਰ ਸਨ 34 ਸਾਰੇ ਨਰਾਂ ਦੀ ਗਿਣਤੀ ਜਿਹੜੇ ਗਿਣਤੀ ਵਿੱਚ ਆਏ ਇੱਕ ਮਹੀਨੇ ਤੋਂ ਉੱਪਰ ਦੇ ਛੇ ਹਜ਼ਾਰ ਦੋ ਸੌ ਸਨ 35 ਮਰਾਰੀ ਦੇ ਟੱਬਰਾਂ ਅਨੁਸਾਰ ਉਨ੍ਹਾਂ ਦੇ ਪਿਤ੍ਰਾਂ ਦੇ ਘਰਾਣੇ ਦਾ ਸਰਦਾਰ ਅਬੀਹਾਯਿਲ ਦਾ ਪੁੱਤ੍ਰ ਸੂਰੀਏਲ ਹੋਵੇ। ਡੇਹਰੇ ਦੇ ਉੱਤਰ ਵੱਲ ਓਹ ਆਪਣਾ ਡੇਰਾ ਲਾਉਣ 36 ਮਰਾਰੀਆਂ ਦੀ ਵੇਖ ਭਾਲ ਦੀ ਜੁੰਮੇਵਾਰੀ ਵਿੱਚ ਡੇਹਰੇ ਦੀਆਂ ਫੱਟੀਆਂ, ਉਸ ਦੇ ਹੋੜੇ, ਉਸ ਦੀਆਂ ਥੰਮ੍ਹੀਆਂ, ਉਸ ਦੀਆਂ ਚੀਥੀਆਂ ਅਰ ਉਸ ਦਾ ਸਾਰਾ ਸਮਾਨ ਅਰ ਉਸ ਦੀ ਸਾਰੀ ਸੇਵਾ ਹੋਣ 37 ਨਾਲੇ ਹਾਤੇ ਦੇ ਆਲੇ ਦੁਆਲੇ ਦੀਆਂ ਥੰਮ੍ਹੀਆਂ ਅਰ ਉਨ੍ਹਾਂ ਦੀਆਂ ਚੀਥੀਆਂ ਅਰ ਉਨ੍ਹਾਂ ਦੀਆਂ ਕੀਲੀਆਂ ਅਰ ਉਨ੍ਹਾਂ ਦੀਆਂ ਲਾਸਾਂ।। 38 ਜਿਹੜੇ ਡੇਹਰੇ ਦੇ ਸਾਹਮਣੇ ਪੂਰਬ ਵੱਲ ਮੰਡਲੀ ਦੇ ਤੰਬੂ ਅੱਗੇ ਚੜ੍ਹਦੇ ਪਾਸੇ ਆਪਣੇ ਤੰਬੂ ਲਾਉਣ ਸੋ ਮੂਸਾ ਅਰ ਹਾਰੂਨ ਅਰ ਉਹ ਦੇ ਪੁੱਤ੍ਰ ਹੋਣ ਤਾਂ ਜੋ ਓਹ ਪਵਿੱਤ੍ਰ ਅਸਥਾਨ ਦੀ ਉਸ ਜੁੰਮੇਵਾਰੀ ਦੇ ਸੰਭਾਲ ਹੋਣ ਜਿਹੜੀ ਇਸਰਾਏਲੀਆਂ ਲਈ ਜੁੰਮੇਵਾਰੀ ਹੈ ਪਰ ਜੇ ਕੋਈ ਓਪਰਾ ਨੇੜੇ ਆਵੇ ਤਾਂ ਉਹ ਮਾਰਿਆ ਜਾਵੇ 39 ਲੇਵੀਆਂ ਦੀ ਸਾਰੀ ਗਿਣਤੀ ਜਿਹੜੀ ਮੂਸਾ ਅਤੇ ਹਾਰੂਨ ਨੇ ਯਹੋਵਾਹ ਦੇ ਹੁਕਮ ਤੇ ਕੀਤੀ ਉਨ੍ਹਾਂ ਦੇ ਟੱਬਰਾਂ ਅਨੁਸਾਰ ਅਰਥਾਤ ਸਾਰੇ ਨਰ ਜਿਹੜੇ ਇੱਕ ਮਹੀਨੇ ਤੋਂ ਉੱਪਰ ਦੇ ਸਨ ਬਾਈ ਹਜ਼ਾਰ ਸੀ।। 40 ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ ਇਸਰਾਏਲੀਆਂ ਦੇ ਸਾਰੇ ਪਲੋਠੇ ਨਰ ਗਿਣ ਜਿਹੜੇ ਇੱਕ ਮਹੀਨੇ ਤੋਂ ਉੱਪਰ ਦੇ ਹਨ ਅਤੇ ਉਨ੍ਹਾਂ ਦੇ ਨਾਮਾਂ ਦੀ ਗਿਣਤੀ ਕਰ 41 ਤੂੰ ਲੇਵੀਆਂ ਨੂੰ ਮੇਰੇ ਲਈ, ਮੈਂ ਜੋ ਯਹੋਵਾਹ ਹਾਂ, ਇਸਰਾਏਲੀਆਂ ਦੇ ਸਾਰੇ ਪਲੌਠੀਆਂ ਦੇ ਥਾਂ, ਨਾਲੇ ਲੇਵੀਆਂ ਦੇ ਡੰਗਰ ਦੇ ਇਸਰਾਏਲੀਆਂ ਦੇ ਡੰਗਰਾਂ ਦੇ ਪਲੋਠਿਆਂ ਦੇ ਥਾਂ ਲੈ ਲਈਂ 42 ਜਿਵੇਂ ਯਹੋਵਾਹ ਨੇ ਉਹ ਨੂੰ ਹੁਕਮ ਦਿੱਤਾ ਸੀ ਮੂਸਾ ਨੇ ਇਸਰਾਏਲੀਆਂ ਦੇ ਸਾਰੇ ਪਲੋਠੇ ਗਿਣੇ 43 ਅਤੇ ਸਾਰੇ ਨਰ ਪਲੋਠਿਆਂ ਦੇ ਨਾਮਾਂ ਦੀ ਗਿਣਤੀ ਜਿਹੜੇ ਇੱਕ ਮਹੀਨੇ ਤੋਂ ਉੱਪਰ ਦੇ ਸਨ ਉਨ੍ਹਾਂ ਦੇ ਗਿਣੇ ਹੋਇਆਂ ਵਿੱਚੋਂ ਬਾਈ ਹਜ਼ਾਰ ਦੋ ਸੌ ਤਿਹੱਤ੍ਰ ਸੀ।। 44 ਯਹੋਵਾਹ ਮੂਸਾ ਨੂੰ ਬੋਲਿਆ, 45 ਲੇਵੀਆਂ ਨੂੰ ਇਸਰਾਏਲੀਆਂ ਦੇ ਸਾਰੇ ਪਲੋਠਿਆਂ ਦੇ ਥਾਂ ਅਤੇ ਲੇਵੀਆਂ ਦੇ ਡੰਗਰਾਂ ਨੂੰ ਉਨ੍ਹਾਂ ਦੇ ਡੰਗਰਾਂ ਦੇ ਥਾਂ ਲੈ ਲਈਂ ਅਤੇ ਇਉਂ ਲੇਵੀ ਮੇਰੇ ਲਈ ਹੋਣਗੇ। ਮੈਂ ਯਹੋਵਾਹ ਹਾਂ 46 ਅਤੇ ਉਨ੍ਹਾਂ ਦੋ ਸੌ ਤਿਹੱਤ੍ਰਾਂ ਇਸਰਾਏਲੀ ਪਲੋਠਿਆਂ ਦੇ ਛੁਟਕਾਰੇ ਲਈ ਜਿਹੜੇ ਲੇਵੀਆਂ ਤੋਂ ਵਧੀਕ ਹਨ 47 ਤੂੰ ਪੰਜ ਪੰਜ ਰੁਪਏ ਸਿਰਾਂ ਪਰਤੀ ਪਵਿੱਤ੍ਰ ਅਸਥਾਨ ਦੇ ਸ਼ਕਲ ਦੇ ਅਨੁਸਾਰ ਲਵੀਂ (ਅਰਥਾਤ ਇੱਕ ਸ਼ਕਲ ਵੀਹ ਗੇਰਾਹ ਦਾ ਹੋਵੇ) 48 ਤੂੰ ਉਹ ਚਾਂਦੀ ਹਾਰੂਨ ਅਰ ਉਹ ਦੇ ਪੁੱਤ੍ਰਾਂ ਨੂੰ ਦੇਈਂ। ਉਹ ਉਨ੍ਹਾਂ ਦੇ ਛੁਟਕਾਰੇ ਲਈ ਹੋਵੇ ਜਿਹੜੇ ਉਨ੍ਹਾਂ ਤੋਂ ਵਧੀਕ ਹਨ 49 ਉਪਰੰਤ ਮੂਸਾ ਨੇ ਛੁਟਕਾਰੇ ਦੀ ਚਾਂਦੀ ਉਨ੍ਹਾਂ ਤੋਂ ਜਿਹੜੇ ਲੇਵੀਆਂ ਦੇ ਛੁਡਾਏ ਹੋਇਆਂ ਤੋਂ ਵਧੀਕ ਸਨ ਲਈ 50 ਇਸਰਾਏਲ ਦੇ ਪਲੋਠਿਆਂ ਤੋਂ ਉਸ ਨੇ ਏਹ ਚਾਂਦੀ ਲਈ, ਇੱਕ ਹਜ਼ਾਰ ਤਿੰਨ ਸੌਂ ਪੈਂਹਟ ਰੁਪਏ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ 51 ਤਾਂ ਮੂਸਾ ਨੇ ਛੁਡਾਏ ਹੋਇਆਂ ਦੀ ਚਾਂਦੀ ਹਾਰੂਨ ਅਰ ਉਸ ਦੇ ਪੁੱਤ੍ਰਾਂ ਨੂੰ ਯਹੋਵਾਹ ਦੇ ਬੋਲ ਅਨੁਸਾਰ ਦਿੱਤੀ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।।
Total 36 ਅਧਿਆਇ, Selected ਅਧਿਆਇ 3 / 36
×

Alert

×

Punjabi Letters Keypad References