ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
1. ਤਦ ਅਲੀਸ਼ਾ ਨੇ ਆਖਿਆ, ਤੁਸੀਂ ਯਹੋਵਾਹ ਦੀ ਗੱਲ ਸੁਣੋ। ਯਹੋਵਾਹ ਐਉਂ ਫ਼ਰਮਾਉਂਦਾ ਹੈ ਕਿ ਕੱਲ ਇਸੇਕੁ ਵੇਲੇ ਸਾਮਰਿਯਾ ਦੇ ਫਾਟਕ ਤੇ ਦੱਸ ਸੇਰ ਮੈਦਾ ਇੱਕ ਰੁਪਏ ਦਾ ਅਤੇ ਵੀਹ ਸੇਰ ਜੌਂ ਇੱਕ ਰੁਪਏ ਦੇ ਹੋਣਗੇ
2. ਤਦ ਉਸ ਹੁੱਦੇਦਾਰ ਨੇ ਜਿਹ ਦੇ ਹੱਥ ਤੇ ਪਾਤਸ਼ਾਹ ਢਾਸਣਾ ਲੈਂਦਾ ਸੀ ਪਰਮੇਸ਼ੁਰ ਦੇ ਜਨ ਨੂੰ ਉੱਤਰ ਦਿੱਤਾ ਸੀ ਕਿ ਜੇ ਯਹੋਵਾਹ ਅਸਮਾਨ ਵਿੱਚ ਤਾਕੀਆਂ ਭੀ ਲਾ ਦੇਵੇ ਤਾਂ ਭੀ ਕੀ ਏਹ ਗੱਲ ਹੋ ਸੱਕਦੀ ਹੈ? ਉਸ ਨੇ ਆਖਿਆ, ਵੇਖ ਤੂੰ ਇਸ ਨੂੰ ਆਪਣੀਆਂ ਅੱਖੀਆਂ ਨਾਲ ਵੇਖਣ ਹੀ ਵਾਲਾ ਹੈਂ ਪਰ ਤੂੰ ਉਹ ਦੇ ਵਿੱਚੋਂ ਨਾ ਖਾਵੇਂਗਾ।।
3. ਹੁਣ ਫਾਟਕ ਦੇ ਲਾਂਘੇ ਤੇ ਚਾਰ ਕੋੜ੍ਹੀ ਸਨ ਅਤੇ ਉਨ੍ਹਾਂ ਨੇ ਇੱਕ ਦੂਜੇ ਨੂੰ ਆਖਿਆ, ਅਸੀਂ ਇੱਥੇ ਬੈਠੇ ਬੈਠੇ ਕਿਉਂ ਮਰੀਏ?
4. ਜੇ ਅਸੀਂ ਆਖੀਏ ਭਈ ਚੱਲੋ ਸ਼ਹਿਰ ਵਿੱਚ ਵੜੀਏ ਤਾਂ ਸ਼ਹਿਰ ਵਿੱਚ ਕਾਲ ਹੈ ਤੇ ਅਸੀਂ ਉੱਥੇ ਮਰਾਂਗੇ ਅਤੇ ਜੇ ਅਸੀਂ ਇੱਥੇ ਬੈਠੇ ਰਹੀਏ ਤਾਂ ਭੀ ਅਸੀਂ ਮਰਾਂਗੇ। ਹੁਣ ਅਸੀਂ ਅਰਾਮੀਆਂ ਦੇ ਡੇਰੇ ਵਿੱਚ ਜਾ ਪਈਏ। ਜੇ ਉਹ ਸਾਨੂੰ ਜੀਉਂਦਾ ਛੱਡਣ ਤਾਂ ਅਸੀਂ ਜਾਵਾਂਗੇ ਅਤੇ ਜੇ ਓਹ ਸਾਨੂੰ ਮਾਰ ਸੁੱਟਣ ਤਾਂ ਅਸੀਂ ਮਰਨਾ ਤੈਂ ਹੈ ਹੀ
5. ਸੋ ਓਹ ਅਰਾਮੀਆਂ ਦੇ ਡੇਰੇ ਨੂੰ ਜਾਣ ਲਈ ਤਕਾਲੀਂ ਉਠੇ ਅਤੇ ਜਦ ਓਹ ਅਰਾਮੀਆਂ ਦੇ ਡੇਰੇ ਦੀ ਬਾਹਰਲੀ ਹੱਦ ਵਿੱਚ ਵੜੇ ਤਾਂ ਵੇਖਿਆ ਭਈ ਉੱਥੇ ਇੱਕ ਭੀ ਆਦਮੀ ਨਹੀਂ ਹੈ
6. ਇਸ ਲਈ ਭਈ ਪ੍ਰਭੁ ਨੇ ਅਰਾਮੀਆਂ ਦੀ ਫੌਜ ਨੂੰ ਰਥਾਂ ਦੀ ਅਵਾਜ਼ ਤੇ ਘੋੜਿਆ ਦੀ ਅਵਾਜ਼ ਤੇ ਇੱਕ ਵੱਡੇ ਲਸ਼ਕਰ ਦੀ ਅਵਾਜ਼ ਸੁਣਵਾਈ ਸੀ ਤਾਂ ਓਹ ਇੱਕ ਦੂਜੇ ਨੂੰ ਕਹਿਣ ਲੱਗੇ, ਵੇਖੋ, ਇਸਰਾਏਲ ਦੇ ਪਾਤਸ਼ਾਹ ਨੇ ਸਾਡੇ ਵਿਰੁੱਧ ਹਿੱਤਿਆਂ ਦੇ ਰਾਜਿਆਂ ਤੇ ਮਿਸਰੀਆਂ ਦੇ ਰਾਜਿਆਂ ਨੂੰ ਭਾੜੇ ਕੀਤਾ ਹੈ ਭਈ ਸਾਡੇ ਉੱਤੇ ਆ ਚੜ੍ਹਨ
7. ਸੋ ਓਹ ਤਕਾਲੀਂ ਉੱਠ ਕੇ ਨੱਠ ਤੁਰੇ ਅਤੇ ਆਪਣੇ ਤੰਬੂ, ਆਪਣੇ ਘੋੜੇ ਅਤੇ ਆਪਣੇ ਗਧੇ ਅਰਥਾਤ ਡੇਰੇ ਜੇਹੇ ਦੇ ਤੇਹੇ ਛੱਡੇ ਤੇ ਆਪਣੀਆਂ ਜਾਨਾਂ ਲੈ ਕੇ ਨੱਠੇ
8. ਸੋ ਜਦ ਓਹ ਕੋੜ੍ਹੀ ਡੇਰੇ ਦੀ ਬਾਹਰਲੀ ਹੱਦ ਤਾਈਂ ਪਹੁੰਚੇ ਤਾਂ ਉਨ੍ਹਾਂ ਨੇ ਇੱਕ ਤੰਬੂ ਵਿੱਚ ਵੜ ਕੇ ਖਾਧਾ ਪੀਤਾ ਅਰ ਉੱਥੋਂ ਚਾਂਦੀ ਅਰ ਸੋਨਾ ਅਰ ਬਸਤਰ ਲੈ ਜਾ ਕੇ ਲੁਕਾ ਦਿੱਤੇ ਅਰ ਮੁੜ ਕੇ ਆਏ ਅਰ ਇੱਕ ਦੂਜੇ ਤੰਬੂ ਵਿੱਚ ਵੜ ਕੇ ਉੱਥੋਂ ਭੀ ਲੈ ਗਏ ਅਰ ਜਾ ਕੇ ਲੁਕਾ ਦਿੱਤਾ
9. ਤਦ ਓਹ ਇੱਕ ਦੂਜੇ ਨੂੰ ਆਖਣ ਲੱਗੇ, ਅਸੀਂ ਚੰਗੀ ਗੱਲ ਨਹੀਂ ਕਰਦੇ। ਅੱਜ ਦਾ ਦਿਨ ਖੁਸ਼ੀ ਦਾ ਸਮਾਚਾਰ ਦਾ ਦਿਨ ਹੈ ਅਰ ਅਸੀਂ ਚੁੱਪ ਚਾਪ ਹਾਂ। ਜੇ ਅਸੀਂ ਫਜ਼ਰ ਦੇ ਚਾਨਣ ਹੋਣ ਤਾਈਂ ਠਹਿਰੇ ਰਹੀਏ ਤਾਂ ਸਾਡੇ ਉੱਤੇ ਕੋਈ ਬਲਾ ਆਵੇਗੀ। ਹੁਣ ਆਓ ਅਸੀਂ ਜਾ ਕੇ ਪਾਤਸ਼ਾਹ ਦੇ ਘਰਾਣੇ ਨੂੰ ਖਬਰ ਕਰੀਏ
10. ਸੋ ਉਨ੍ਹਾਂ ਨੇ ਸ਼ਹਿਰ ਦੇ ਦਰਬਾਨ ਨੂੰ ਜਾ ਕੇ ਅਵਾਜ਼ ਦਿੱਤੀ ਅਤੇ ਉਨ੍ਹਾਂ ਨੇ ਦੱਸਿਆ ਕਿ ਅਸੀਂ ਅਰਾਮੀਆਂ ਦੇ ਡੇਰੇ ਵਿੱਚ ਵੜੇ ਅਰ ਵੇਖੋ, ਉੱਥੇ ਨਾ ਆਦਮੀ ਸੀ ਨਾ ਆਦਮੀ ਦੀ ਅਵਾਜ਼ ਨਿਰੇ ਘੋੜੇ ਬੱਧੇ ਹੋਏ ਅਤੇ ਗਦੇ ਬੱਧੇ ਹੋਏ ਸਨ ਅਤੇ ਤੰਬੂ ਜੇਹੇ ਦੇ ਤੇਹੇ ਸਨ
11. ਤਾਂ ਫਾਟਕ ਦੇ ਦਰਬਾਨਾਂ ਨੇ ਅਵਾਜ਼ ਦੇ ਕੇ ਪਾਤਸ਼ਾਹ ਦੇ ਘਰਾਣੇ ਨੂੰ ਅੰਦਰ ਖਬਰ ਦਿੱਤੀ
12. ਤਦ ਪਾਤਸ਼ਾਹ ਰਾਤੀਂ ਉੱਠਿਆ ਤੇ ਆਪਣੇ ਚਾਕਰਾਂ ਨੂੰ ਆਖਿਆ, ਮੈਂ ਤੁਹਾਨੂੰ ਦੱਸਦਾ ਹਾਂ ਭਈ ਅਰਾਮੀਆਂ ਨੇ ਸਾਡੇ ਨਾਲ ਕੀ ਕੀਤਾ ਹੈ। ਓਹਨਾਂ ਨੂੰ ਪਤਾ ਸੀ ਭਈ ਅਸੀਂ ਭੁੱਖੇ ਹਾਂ ਸੋ ਓਹ ਇਹ ਆਖ ਕੇ ਡੇਰਿਓਂ ਨਿੱਕਲ ਕੇ ਵਾਹਣ ਵਿੱਚ ਲੁਕਣ ਲਈ ਗਏ ਹਨ ਭਈ ਜਦੋਂ ਅਸੀਂ ਜੀਉਂਦਿਆਂ ਨੂੰ ਫੜ ਲੈਣ ਐਉਂ ਓਹ ਫੇਰ ਸ਼ਹਿਰ ਵਿੱਚ ਆ ਵੜਨਗੇ
13. ਤਦ ਓਹ ਦੇ ਚਾਕਰਾਂ ਵਿੱਚੋਂ ਇੱਕ ਨੇ ਉੱਤਰ ਦਿੱਤਾ ਕਿ ਉਨ੍ਹਾਂ ਬਚਿਆਂ ਹੋਇਆਂ ਘੋੜਿਆਂ ਵਿੱਚੋਂ ਜਿਹੜੇ ਸ਼ਹਿਰ ਵਿੱਚ ਬਾਕੀ ਹਨ ਪੰਜ ਘੋੜੇ ਲਏ ਜਾਣ ਅਤੇ ਅਸੀਂ ਉਨ੍ਹਾਂ ਨੂੰ ਘੱਲ ਕੇ ਵੇਖੀਏ (ਓਹ ਇਸਰਾਏਲ ਦੇ ਸਾਰੇ ਦਲ ਦੇ ਵਾਂਗਰ ਹਨ ਜਿਹੜਾ ਬਚ ਰਿਹਾ ਹੈ ਯਾ ਵੇਖੋ ਓਹ ਇਸਰਾਏਲ ਦੇ ਉਸ ਸਾਰੇ ਦਲ ਦੇ ਵਾਂਗਰ ਹਨ ਜਿਹੜਾ ਨਸ਼ਟ ਹੋ ਗਿਆ ਹੈ)
14. ਸੋ ਉਨ੍ਹਾਂ ਨੇ ਦੋ ਰਥ ਤੇ ਘੋੜੇ ਲਏ ਅਤੇ ਪਾਤਸ਼ਾਹ ਨੇ ਉਨ੍ਹਾਂ ਨੂੰ ਅਰਾਮੀਆਂ ਦੇ ਲਸ਼ਕਰ ਦੇ ਪਿੱਛੇ ਘੱਲਿਆ ਤੇ ਆਖਿਆ, ਜਾਓ ਤੇ ਵੇਖੋ
15. ਸੋ ਓਹ ਯਰਦਨ ਤਾਈਂ ਉਨ੍ਹਾਂ ਦੇ ਪਿੱਛੇ ਗਏ ਅਤੇ ਵੇਖੋ,ਸਾਰਾ ਰਾਹ ਬਸਤਰਾਂ ਤੇ ਭਾਂਡਿਆਂ ਨਾਲ ਭਰਿਆ ਪਿਆ ਸੀ ਜਿਨ੍ਹਾਂ ਨੂੰ ਅਰਾਮੀਆਂ ਨੇ ਹਾਬੜਤਾਈ ਦਿਆਂ ਮਾਰਿਆਂ ਸੁੱਟ ਦਿੱਤਾ ਸੀ। ਤਾਂ ਹਲਾਕਾਰਿਆਂ ਨੇ ਮੁੜ ਕੇ ਪਾਤਸ਼ਾਹ ਨੂੰ ਖਬਰ ਦਿੱਤੀ
16. ਤਦ ਲੋਕਾਂ ਨੇ ਨਿੱਕਲ ਕੇ ਅਰਾਮੀਆਂ ਦੇ ਡੇਰੇ ਨੂੰ ਲੁੱਟਿਆ। ਸੋ ਯਹੋਵਾਹ ਦੇ ਬਚਨ ਦੇ ਅਨੁਸਾਰ ਮੈਦਾ ਇੱਕ ਰੁਪਈਏ ਦਾ ਦਸ ਸੇਰ ਅਤੇ ਜੌਂ ਇੱਕ ਰੁਪਈਏ ਦੇ ਵੀਹ ਸੇਰ ਹੋ ਗਏ
17. ਅਤੇ ਪਾਤਸ਼ਾਹ ਨੇ ਉੱਸੇ ਹੁੱਦੇਦਾਰ ਨੂੰ ਜਿਹ ਦੇ ਹੱਥ ਦਾ ਉਹ ਡਾਸਣਾ ਲੈਂਦਾ ਸੀ ਫਾਟਕ ਦੀ ਦੇਖ ਭਾਲ ਉੱਤੇ ਲਾ ਦਿੱਤਾ ਅਰ ਉਹ ਫਾਟਕ ਦੇ ਵਿੱਚਕਾਰ ਲੋਕਾਂ ਦੇ ਪੈਰਾਂ ਹੇਠਾਂ ਮਿੱਧਿਆ ਗਿਆ ਤੇ ਮਰ ਗਿਆ ਜਿਵੇਂ ਪਰਮੇਸ਼ੁਰ ਦੇ ਜਨ ਨੇ ਆਖਿਆ ਸੀ ਜਦ ਪਾਤਸ਼ਾਹ ਉਹ ਦੇ ਕੋਲ ਆਇਆ
18. ਜਿਵੇਂ ਪਰਮੇਸ਼ੁਰ ਦੇ ਜਾਨ ਨੇ ਪਾਤਸ਼ਾਹ ਨੂੰ ਆਖਿਆ ਸੀ ਭਈ ਕੱਲ ਇਸੇਕੁ ਵੇਲੇ ਸਾਮਰਿਯਾ ਦੇ ਫਾਟਕ ਤੇ ਜੌਂ ਇੱਕ ਰੁਪਏ ਦੇ ਵੀਹ ਸੇਰ ਅਤੇ ਮੈਦਾ ਇੱਕ ਰੁਪਏ ਦਾ ਦਸ ਸੇਰ ਹੋਵੇਗਾ ਤਿਵੇਂ ਹੀ ਹੋਇਆ
19. ਜਦ ਉਸ ਹੁੱਦੇਦਾਰ ਨੇ ਪਰਮੇਸ਼ੁਰ ਦੇ ਜਨ ਨੂੰ ਉੱਤਰ ਦਿੱਤਾ ਸੀ ਕਿ ਵੇਖ ਜੇ ਯਹੋਵਾਹ ਅਸਮਾਨ ਵਿੱਚ ਤਾਕੀਆਂ ਭੀ ਲਾ ਦੇਵੇ ਤਾਂ ਵੀ ਕੀ ਏਹ ਗੱਲ ਹੋ ਸੱਕਦੀ ਹੈ? ਅਤੇ ਉਹ ਨੇ ਆਖਿਆ ਸੀ, ਵੇਖ ਤੂੰ ਇਸ ਨੂੰ ਆਪਣੀਆਂ ਅੱਖਾਂ ਨਾਲ ਵੇਖਣ ਹੀ ਵਾਲਾ ਹੈਂ ਪਰ ਤੂੰ ਉਹ ਦੇ ਵਿੱਚੋਂ ਨਾ ਖਾਵੇਂਗਾ
20. ਸੋ ਉਹ ਦੇ ਨਾਲ ਉਵੇਂ ਹੀ ਹੋਇਆ ਅਰ ਉਹ ਫਾਟਕ ਦੇ ਵਿੱਚਕਾਰ ਲੋਕਾਂ ਦੇ ਪੈਰਾਂ ਹੇਠਾਂ ਮਿੱਧਿਆ ਗਿਆ ਤੇ ਮਰ ਗਿਆ।।

Notes

No Verse Added

Total 25 ਅਧਿਆਇ, Selected ਅਧਿਆਇ 7 / 25
੨ ਸਲਾਤੀਨ 7
1 ਤਦ ਅਲੀਸ਼ਾ ਨੇ ਆਖਿਆ, ਤੁਸੀਂ ਯਹੋਵਾਹ ਦੀ ਗੱਲ ਸੁਣੋ। ਯਹੋਵਾਹ ਐਉਂ ਫ਼ਰਮਾਉਂਦਾ ਹੈ ਕਿ ਕੱਲ ਇਸੇਕੁ ਵੇਲੇ ਸਾਮਰਿਯਾ ਦੇ ਫਾਟਕ ਤੇ ਦੱਸ ਸੇਰ ਮੈਦਾ ਇੱਕ ਰੁਪਏ ਦਾ ਅਤੇ ਵੀਹ ਸੇਰ ਜੌਂ ਇੱਕ ਰੁਪਏ ਦੇ ਹੋਣਗੇ 2 ਤਦ ਉਸ ਹੁੱਦੇਦਾਰ ਨੇ ਜਿਹ ਦੇ ਹੱਥ ਤੇ ਪਾਤਸ਼ਾਹ ਢਾਸਣਾ ਲੈਂਦਾ ਸੀ ਪਰਮੇਸ਼ੁਰ ਦੇ ਜਨ ਨੂੰ ਉੱਤਰ ਦਿੱਤਾ ਸੀ ਕਿ ਜੇ ਯਹੋਵਾਹ ਅਸਮਾਨ ਵਿੱਚ ਤਾਕੀਆਂ ਭੀ ਲਾ ਦੇਵੇ ਤਾਂ ਭੀ ਕੀ ਏਹ ਗੱਲ ਹੋ ਸੱਕਦੀ ਹੈ? ਉਸ ਨੇ ਆਖਿਆ, ਵੇਖ ਤੂੰ ਇਸ ਨੂੰ ਆਪਣੀਆਂ ਅੱਖੀਆਂ ਨਾਲ ਵੇਖਣ ਹੀ ਵਾਲਾ ਹੈਂ ਪਰ ਤੂੰ ਉਹ ਦੇ ਵਿੱਚੋਂ ਨਾ ਖਾਵੇਂਗਾ।। 3 ਹੁਣ ਫਾਟਕ ਦੇ ਲਾਂਘੇ ਤੇ ਚਾਰ ਕੋੜ੍ਹੀ ਸਨ ਅਤੇ ਉਨ੍ਹਾਂ ਨੇ ਇੱਕ ਦੂਜੇ ਨੂੰ ਆਖਿਆ, ਅਸੀਂ ਇੱਥੇ ਬੈਠੇ ਬੈਠੇ ਕਿਉਂ ਮਰੀਏ? 4 ਜੇ ਅਸੀਂ ਆਖੀਏ ਭਈ ਚੱਲੋ ਸ਼ਹਿਰ ਵਿੱਚ ਵੜੀਏ ਤਾਂ ਸ਼ਹਿਰ ਵਿੱਚ ਕਾਲ ਹੈ ਤੇ ਅਸੀਂ ਉੱਥੇ ਮਰਾਂਗੇ ਅਤੇ ਜੇ ਅਸੀਂ ਇੱਥੇ ਬੈਠੇ ਰਹੀਏ ਤਾਂ ਭੀ ਅਸੀਂ ਮਰਾਂਗੇ। ਹੁਣ ਅਸੀਂ ਅਰਾਮੀਆਂ ਦੇ ਡੇਰੇ ਵਿੱਚ ਜਾ ਪਈਏ। ਜੇ ਉਹ ਸਾਨੂੰ ਜੀਉਂਦਾ ਛੱਡਣ ਤਾਂ ਅਸੀਂ ਜਾਵਾਂਗੇ ਅਤੇ ਜੇ ਓਹ ਸਾਨੂੰ ਮਾਰ ਸੁੱਟਣ ਤਾਂ ਅਸੀਂ ਮਰਨਾ ਤੈਂ ਹੈ ਹੀ 5 ਸੋ ਓਹ ਅਰਾਮੀਆਂ ਦੇ ਡੇਰੇ ਨੂੰ ਜਾਣ ਲਈ ਤਕਾਲੀਂ ਉਠੇ ਅਤੇ ਜਦ ਓਹ ਅਰਾਮੀਆਂ ਦੇ ਡੇਰੇ ਦੀ ਬਾਹਰਲੀ ਹੱਦ ਵਿੱਚ ਵੜੇ ਤਾਂ ਵੇਖਿਆ ਭਈ ਉੱਥੇ ਇੱਕ ਭੀ ਆਦਮੀ ਨਹੀਂ ਹੈ 6 ਇਸ ਲਈ ਭਈ ਪ੍ਰਭੁ ਨੇ ਅਰਾਮੀਆਂ ਦੀ ਫੌਜ ਨੂੰ ਰਥਾਂ ਦੀ ਅਵਾਜ਼ ਤੇ ਘੋੜਿਆ ਦੀ ਅਵਾਜ਼ ਤੇ ਇੱਕ ਵੱਡੇ ਲਸ਼ਕਰ ਦੀ ਅਵਾਜ਼ ਸੁਣਵਾਈ ਸੀ ਤਾਂ ਓਹ ਇੱਕ ਦੂਜੇ ਨੂੰ ਕਹਿਣ ਲੱਗੇ, ਵੇਖੋ, ਇਸਰਾਏਲ ਦੇ ਪਾਤਸ਼ਾਹ ਨੇ ਸਾਡੇ ਵਿਰੁੱਧ ਹਿੱਤਿਆਂ ਦੇ ਰਾਜਿਆਂ ਤੇ ਮਿਸਰੀਆਂ ਦੇ ਰਾਜਿਆਂ ਨੂੰ ਭਾੜੇ ਕੀਤਾ ਹੈ ਭਈ ਸਾਡੇ ਉੱਤੇ ਆ ਚੜ੍ਹਨ 7 ਸੋ ਓਹ ਤਕਾਲੀਂ ਉੱਠ ਕੇ ਨੱਠ ਤੁਰੇ ਅਤੇ ਆਪਣੇ ਤੰਬੂ, ਆਪਣੇ ਘੋੜੇ ਅਤੇ ਆਪਣੇ ਗਧੇ ਅਰਥਾਤ ਡੇਰੇ ਜੇਹੇ ਦੇ ਤੇਹੇ ਛੱਡੇ ਤੇ ਆਪਣੀਆਂ ਜਾਨਾਂ ਲੈ ਕੇ ਨੱਠੇ 8 ਸੋ ਜਦ ਓਹ ਕੋੜ੍ਹੀ ਡੇਰੇ ਦੀ ਬਾਹਰਲੀ ਹੱਦ ਤਾਈਂ ਪਹੁੰਚੇ ਤਾਂ ਉਨ੍ਹਾਂ ਨੇ ਇੱਕ ਤੰਬੂ ਵਿੱਚ ਵੜ ਕੇ ਖਾਧਾ ਪੀਤਾ ਅਰ ਉੱਥੋਂ ਚਾਂਦੀ ਅਰ ਸੋਨਾ ਅਰ ਬਸਤਰ ਲੈ ਜਾ ਕੇ ਲੁਕਾ ਦਿੱਤੇ ਅਰ ਮੁੜ ਕੇ ਆਏ ਅਰ ਇੱਕ ਦੂਜੇ ਤੰਬੂ ਵਿੱਚ ਵੜ ਕੇ ਉੱਥੋਂ ਭੀ ਲੈ ਗਏ ਅਰ ਜਾ ਕੇ ਲੁਕਾ ਦਿੱਤਾ 9 ਤਦ ਓਹ ਇੱਕ ਦੂਜੇ ਨੂੰ ਆਖਣ ਲੱਗੇ, ਅਸੀਂ ਚੰਗੀ ਗੱਲ ਨਹੀਂ ਕਰਦੇ। ਅੱਜ ਦਾ ਦਿਨ ਖੁਸ਼ੀ ਦਾ ਸਮਾਚਾਰ ਦਾ ਦਿਨ ਹੈ ਅਰ ਅਸੀਂ ਚੁੱਪ ਚਾਪ ਹਾਂ। ਜੇ ਅਸੀਂ ਫਜ਼ਰ ਦੇ ਚਾਨਣ ਹੋਣ ਤਾਈਂ ਠਹਿਰੇ ਰਹੀਏ ਤਾਂ ਸਾਡੇ ਉੱਤੇ ਕੋਈ ਬਲਾ ਆਵੇਗੀ। ਹੁਣ ਆਓ ਅਸੀਂ ਜਾ ਕੇ ਪਾਤਸ਼ਾਹ ਦੇ ਘਰਾਣੇ ਨੂੰ ਖਬਰ ਕਰੀਏ 10 ਸੋ ਉਨ੍ਹਾਂ ਨੇ ਸ਼ਹਿਰ ਦੇ ਦਰਬਾਨ ਨੂੰ ਜਾ ਕੇ ਅਵਾਜ਼ ਦਿੱਤੀ ਅਤੇ ਉਨ੍ਹਾਂ ਨੇ ਦੱਸਿਆ ਕਿ ਅਸੀਂ ਅਰਾਮੀਆਂ ਦੇ ਡੇਰੇ ਵਿੱਚ ਵੜੇ ਅਰ ਵੇਖੋ, ਉੱਥੇ ਨਾ ਆਦਮੀ ਸੀ ਨਾ ਆਦਮੀ ਦੀ ਅਵਾਜ਼ ਨਿਰੇ ਘੋੜੇ ਬੱਧੇ ਹੋਏ ਅਤੇ ਗਦੇ ਬੱਧੇ ਹੋਏ ਸਨ ਅਤੇ ਤੰਬੂ ਜੇਹੇ ਦੇ ਤੇਹੇ ਸਨ 11 ਤਾਂ ਫਾਟਕ ਦੇ ਦਰਬਾਨਾਂ ਨੇ ਅਵਾਜ਼ ਦੇ ਕੇ ਪਾਤਸ਼ਾਹ ਦੇ ਘਰਾਣੇ ਨੂੰ ਅੰਦਰ ਖਬਰ ਦਿੱਤੀ 12 ਤਦ ਪਾਤਸ਼ਾਹ ਰਾਤੀਂ ਉੱਠਿਆ ਤੇ ਆਪਣੇ ਚਾਕਰਾਂ ਨੂੰ ਆਖਿਆ, ਮੈਂ ਤੁਹਾਨੂੰ ਦੱਸਦਾ ਹਾਂ ਭਈ ਅਰਾਮੀਆਂ ਨੇ ਸਾਡੇ ਨਾਲ ਕੀ ਕੀਤਾ ਹੈ। ਓਹਨਾਂ ਨੂੰ ਪਤਾ ਸੀ ਭਈ ਅਸੀਂ ਭੁੱਖੇ ਹਾਂ ਸੋ ਓਹ ਇਹ ਆਖ ਕੇ ਡੇਰਿਓਂ ਨਿੱਕਲ ਕੇ ਵਾਹਣ ਵਿੱਚ ਲੁਕਣ ਲਈ ਗਏ ਹਨ ਭਈ ਜਦੋਂ ਅਸੀਂ ਜੀਉਂਦਿਆਂ ਨੂੰ ਫੜ ਲੈਣ ਐਉਂ ਓਹ ਫੇਰ ਸ਼ਹਿਰ ਵਿੱਚ ਆ ਵੜਨਗੇ 13 ਤਦ ਓਹ ਦੇ ਚਾਕਰਾਂ ਵਿੱਚੋਂ ਇੱਕ ਨੇ ਉੱਤਰ ਦਿੱਤਾ ਕਿ ਉਨ੍ਹਾਂ ਬਚਿਆਂ ਹੋਇਆਂ ਘੋੜਿਆਂ ਵਿੱਚੋਂ ਜਿਹੜੇ ਸ਼ਹਿਰ ਵਿੱਚ ਬਾਕੀ ਹਨ ਪੰਜ ਘੋੜੇ ਲਏ ਜਾਣ ਅਤੇ ਅਸੀਂ ਉਨ੍ਹਾਂ ਨੂੰ ਘੱਲ ਕੇ ਵੇਖੀਏ (ਓਹ ਇਸਰਾਏਲ ਦੇ ਸਾਰੇ ਦਲ ਦੇ ਵਾਂਗਰ ਹਨ ਜਿਹੜਾ ਬਚ ਰਿਹਾ ਹੈ ਯਾ ਵੇਖੋ ਓਹ ਇਸਰਾਏਲ ਦੇ ਉਸ ਸਾਰੇ ਦਲ ਦੇ ਵਾਂਗਰ ਹਨ ਜਿਹੜਾ ਨਸ਼ਟ ਹੋ ਗਿਆ ਹੈ) 14 ਸੋ ਉਨ੍ਹਾਂ ਨੇ ਦੋ ਰਥ ਤੇ ਘੋੜੇ ਲਏ ਅਤੇ ਪਾਤਸ਼ਾਹ ਨੇ ਉਨ੍ਹਾਂ ਨੂੰ ਅਰਾਮੀਆਂ ਦੇ ਲਸ਼ਕਰ ਦੇ ਪਿੱਛੇ ਘੱਲਿਆ ਤੇ ਆਖਿਆ, ਜਾਓ ਤੇ ਵੇਖੋ 15 ਸੋ ਓਹ ਯਰਦਨ ਤਾਈਂ ਉਨ੍ਹਾਂ ਦੇ ਪਿੱਛੇ ਗਏ ਅਤੇ ਵੇਖੋ,ਸਾਰਾ ਰਾਹ ਬਸਤਰਾਂ ਤੇ ਭਾਂਡਿਆਂ ਨਾਲ ਭਰਿਆ ਪਿਆ ਸੀ ਜਿਨ੍ਹਾਂ ਨੂੰ ਅਰਾਮੀਆਂ ਨੇ ਹਾਬੜਤਾਈ ਦਿਆਂ ਮਾਰਿਆਂ ਸੁੱਟ ਦਿੱਤਾ ਸੀ। ਤਾਂ ਹਲਾਕਾਰਿਆਂ ਨੇ ਮੁੜ ਕੇ ਪਾਤਸ਼ਾਹ ਨੂੰ ਖਬਰ ਦਿੱਤੀ 16 ਤਦ ਲੋਕਾਂ ਨੇ ਨਿੱਕਲ ਕੇ ਅਰਾਮੀਆਂ ਦੇ ਡੇਰੇ ਨੂੰ ਲੁੱਟਿਆ। ਸੋ ਯਹੋਵਾਹ ਦੇ ਬਚਨ ਦੇ ਅਨੁਸਾਰ ਮੈਦਾ ਇੱਕ ਰੁਪਈਏ ਦਾ ਦਸ ਸੇਰ ਅਤੇ ਜੌਂ ਇੱਕ ਰੁਪਈਏ ਦੇ ਵੀਹ ਸੇਰ ਹੋ ਗਏ 17 ਅਤੇ ਪਾਤਸ਼ਾਹ ਨੇ ਉੱਸੇ ਹੁੱਦੇਦਾਰ ਨੂੰ ਜਿਹ ਦੇ ਹੱਥ ਦਾ ਉਹ ਡਾਸਣਾ ਲੈਂਦਾ ਸੀ ਫਾਟਕ ਦੀ ਦੇਖ ਭਾਲ ਉੱਤੇ ਲਾ ਦਿੱਤਾ ਅਰ ਉਹ ਫਾਟਕ ਦੇ ਵਿੱਚਕਾਰ ਲੋਕਾਂ ਦੇ ਪੈਰਾਂ ਹੇਠਾਂ ਮਿੱਧਿਆ ਗਿਆ ਤੇ ਮਰ ਗਿਆ ਜਿਵੇਂ ਪਰਮੇਸ਼ੁਰ ਦੇ ਜਨ ਨੇ ਆਖਿਆ ਸੀ ਜਦ ਪਾਤਸ਼ਾਹ ਉਹ ਦੇ ਕੋਲ ਆਇਆ 18 ਜਿਵੇਂ ਪਰਮੇਸ਼ੁਰ ਦੇ ਜਾਨ ਨੇ ਪਾਤਸ਼ਾਹ ਨੂੰ ਆਖਿਆ ਸੀ ਭਈ ਕੱਲ ਇਸੇਕੁ ਵੇਲੇ ਸਾਮਰਿਯਾ ਦੇ ਫਾਟਕ ਤੇ ਜੌਂ ਇੱਕ ਰੁਪਏ ਦੇ ਵੀਹ ਸੇਰ ਅਤੇ ਮੈਦਾ ਇੱਕ ਰੁਪਏ ਦਾ ਦਸ ਸੇਰ ਹੋਵੇਗਾ ਤਿਵੇਂ ਹੀ ਹੋਇਆ 19 ਜਦ ਉਸ ਹੁੱਦੇਦਾਰ ਨੇ ਪਰਮੇਸ਼ੁਰ ਦੇ ਜਨ ਨੂੰ ਉੱਤਰ ਦਿੱਤਾ ਸੀ ਕਿ ਵੇਖ ਜੇ ਯਹੋਵਾਹ ਅਸਮਾਨ ਵਿੱਚ ਤਾਕੀਆਂ ਭੀ ਲਾ ਦੇਵੇ ਤਾਂ ਵੀ ਕੀ ਏਹ ਗੱਲ ਹੋ ਸੱਕਦੀ ਹੈ? ਅਤੇ ਉਹ ਨੇ ਆਖਿਆ ਸੀ, ਵੇਖ ਤੂੰ ਇਸ ਨੂੰ ਆਪਣੀਆਂ ਅੱਖਾਂ ਨਾਲ ਵੇਖਣ ਹੀ ਵਾਲਾ ਹੈਂ ਪਰ ਤੂੰ ਉਹ ਦੇ ਵਿੱਚੋਂ ਨਾ ਖਾਵੇਂਗਾ 20 ਸੋ ਉਹ ਦੇ ਨਾਲ ਉਵੇਂ ਹੀ ਹੋਇਆ ਅਰ ਉਹ ਫਾਟਕ ਦੇ ਵਿੱਚਕਾਰ ਲੋਕਾਂ ਦੇ ਪੈਰਾਂ ਹੇਠਾਂ ਮਿੱਧਿਆ ਗਿਆ ਤੇ ਮਰ ਗਿਆ।।
Total 25 ਅਧਿਆਇ, Selected ਅਧਿਆਇ 7 / 25
Common Bible Languages
West Indian Languages
×

Alert

×

punjabi Letters Keypad References