ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)

ਨਹਮਿਆਹ ਅਧਿਆਇ 1

1 ਹਕਲਯਾਹ ਦੇ ਪੁੱਤ੍ਰ ਨਹਮਯਾਹ ਦੀਆਂ ਗੱਲਾਂ। ਤਾਂ ਐਉਂ ਹੋਇਆ ਕਿ ਵੀਹਵੇਂ ਵਰ੍ਹੇ ਕਿਸਲੇਵ ਦੇ ਮਹੀਨੇ ਮੈਂ ਸ਼ੂਸ਼ਨ ਦੇ ਮਹਿਲ ਵਿੱਚ ਸਾਂ 2 ਅਤੇ ਮੇਰੇ ਭਰਾਵਾਂ ਵਿੱਚੋਂ ਹਨਾਨੀ ਅਤੇ ਯਹੂਦੀਆਂ ਵਿੱਚੋਂ ਕਈ ਮਨੁੱਖ ਮੇਰੇ ਕੋਲ ਆਏ ਤਾਂ ਮੈਂ ਓਹਨਾਂ ਕੋਲੋਂ ਉਨ੍ਹਾਂ ਬਚਿਆਂ ਹੋਇਆਂ ਯਹੂਦੀਆਂ ਦੇ ਵਿਖੇ ਅਤੇ ਉਨ੍ਹਾਂ ਅਸੀਰਾਂ ਦੇ ਵਿਖੇ ਜਿਹੜੇ ਰਹਿ ਗਏ ਸਨ ਅਤੇ ਯਰੂਸ਼ਲਮ ਦੇ ਵਿਖੇ ਪੁੱਛਿਆ 3 ਤਾਂ ਓਹਨਾਂ ਮੈਨੂੰ ਆਖਿਆ, ਓਹ ਬਕੀਆ ਜਿਹੜਾ ਉੱਥੇ ਸੂਬੇ ਵਿੱਚ ਅਸੀਰੀ ਵਿੱਚੋਂ ਬਚ ਰਿਹਾ ਸੀ ਵੱਡੀ ਦੂਰਦਸ਼ਾ ਅਤੇ ਨਿਰਾਦਰੀ ਵਿੱਚ ਹੈ ਅਤੇ ਯਰੂਸ਼ਲਮ ਦੀਆਂ ਕੰਧਾਂ ਢੱਠੀਆਂ ਪਈਆਂ ਹਨ ਅਤੇ ਉਸ ਦੇ ਫਾਟਕ ਅੱਗ ਨਾਲ ਜਲੇ ਹੋਏ ਹਨ 4 ਤਾਂ ਐਉਂ ਹੋਇਆ ਕਿ ਜਦ ਮੈਂ ਏਹ ਗੱਲਾਂ ਸੁਣੀਆਂ ਤਾਂ ਮੈਂ ਬੈਠ ਕੇ ਰੋਣ ਲੱਗ ਪਿਆ ਅਤੇ ਮੈਂ ਕਈ ਦਿਨਾਂ ਤੀਕ ਸੋਗ ਕੀਤਾ ਅਤੇ ਵਰਤ ਰੱਖਿਆ ਨਾਲੇ ਅਕਾਸ਼ ਦੇ ਪਰਮੇਸ਼ੁਰ ਦੇ ਸਨਮੁੱਖ ਪ੍ਰਾਰਥਨਾ ਕੀਤੀ 5 ਅਤੇ ਮੈਂ ਆਖਿਆ, ਹੇ ਯਹੋਵਾਹ ਅਕਾਸ਼ ਦੇ ਪਰਮੇਸ਼ੁਰ, ਹੇ ਮਹਾਨ ਤੇ ਭੈ ਜੋਗ ਪਰਮੇਸ਼ੁਰ, ਤੂੰ ਜੋ ਆਪਣੇ ਪ੍ਰੇਮੀਆਂ, ਤੇ ਆਪਣੇ ਹੁਕਮ ਮੰਨਣ ਵਾਲਿਆਂ ਨਾਲ ਦਯਾ ਅਤੇ ਨੇਮ ਦੀ ਪਾਲਨਾ ਕਰਨ ਵਾਲਾ ਹੈਂ 6 ਤੇਰੇ ਕੰਨ ਲੱਗੇ ਰਹਿਣ ਤੇ ਤੇਰੀਆਂ ਅੱਖਾਂ ਖੁੱਲ੍ਹੀਆਂ ਰਹਿਣ ਆਪਣੇ ਦਾਸ ਦੀ ਪ੍ਰਾਰਥਨਾ ਸੁਣਨ ਲਈ ਜਿਹੜੀ ਮੈਂ ਅੱਜ ਤੇਰੇ ਅੱਗੇ ਦਿਨ ਰਾਤ ਤੇਰੇ ਦਾਸਾਂ ਇਸਰਾਏਲੀਆਂ ਦੇ ਲਈ ਪ੍ਰਾਰਥਨਾ ਕਰਦਾ ਹਾਂ ਅਤੇ ਮੈਂ ਇਸਰਾਏਲੀਆਂ ਦੇ ਪਾਪ ਜਿਹੜੇ ਅਸਾਂ ਤੇਰੇ ਵਿਰੁੱਧ ਕੀਤੇ ਮੰਨ ਲਵਾਂਗਾ। ਹਾਂ, ਮੈਂ ਅਤੇ ਮੇਰੇ ਪਿਉ ਦਾਦਿਆਂ ਦੇ ਘਰਾਣੇ ਨੇ ਤੇਰਾ ਪਾਪ ਕੀਤਾ ਹੈ 7 ਅਸਾਂ ਤੇਰੇ ਵਿਰੁੱਧ ਵੱਡੀਆਂ ਭੈੜੀਆਂ ਗੱਲਾਂ ਕੀਤੀਆਂ ਅਤੇ ਅਸਾਂ ਉਨ੍ਹਾਂ ਹੁਕਮਾਂ, ਬਿਧੀਆਂ ਅਤੇ ਨਿਆਵਾਂ ਨੂੰ ਜਿਨ੍ਹਾਂ ਦਾ ਤੈਂ ਆਪਣੇ ਦਾਸ ਮੂਸਾ ਨੂੰ ਹੁਕਮ ਦਿੱਤਾ ਸੀ ਨਹੀਂ ਮੰਨਿਆ 8 ਉਸ ਗੱਲ ਨੂੰ ਯਾਦ ਕਰ ਜਿਹ ਦਾ ਤੈਂ ਆਪਣੇ ਦਾਸ ਮੂਸਾ ਨੂੰ ਹੁਕਮ ਦਿੱਤਾ ਸੀ ਕਿ ਜੇ ਤੁਸੀਂ ਬੇਈਮਾਨੀ ਕਰੋਗੇ ਤਾਂ ਮੈਂ ਤੁਹਾਨੂੰ ਉੱਮਤਾਂ ਵਿੱਚ ਖਿਲਾਰ ਦਿਆਂਗਾ 9 ਜੇ ਤੁਸੀਂ ਮੇਰੀ ਵੱਲ ਮੁੜੋ ਅਤੇ ਮੇਰੇ ਹੁਕਮਾਂ ਦੀ ਪਾਲਨਾ ਕਰ ਕੇ ਤੁਸੀਂ ਉਨ੍ਹਾਂ ਨੂੰ ਪੂਰਾ ਕਰੋ ਤਾਂ ਮੈਂ ਤੁਹਾਡੇ ਵਿੱਚੋਂ ਧੱਕਿਆਂ ਹੋਇਆਂ ਨੂੰ ਭਾਵੇਂ ਓਹ ਆਕਾਸ਼ ਦੇ ਆਖਰੀ ਕੰਢਿਆਂ ਉੱਤੇ ਹੋਣ ਉੱਥੋਂ ਮੈਂ ਓਹਨਾਂ ਨੂੰ ਇੱਕਠੇ ਕਰ ਕੇ ਉਸ ਅਸਥਾਨ ਵਿੱਚ ਲਿਆਵਾਂਗਾ ਜਿਹੜਾ ਮੈਂ ਆਪਣੇ ਨਾਮ ਵਸਾਉਣ ਲਈ ਚੁਣਿਆ ਹੈ 10 ਓਹ ਤੇਰੇ ਦਾਸ ਅਤੇ ਤੇਰੀ ਪਰਜਾ ਹਨ ਜਿਨ੍ਹਾਂ ਨੂੰ ਤੈਂ ਵੱਡੇ ਬਲ ਅਤੇ ਤਕੜੇ ਹੱਥ ਨਾਲ ਛੁਟਕਾਰਾ ਦਿੱਤਾ ਹੈ 11 ਹੇ ਪ੍ਰਭੁ, ਆਪਣੇ ਦਾਸ ਦੀ ਪ੍ਰਾਰਥਨਾ ਉੱਤੇ ਤੇਰੇ ਕੰਨ ਲੱਗੇ ਰਹਿਣ, ਆਪਣੇ ਦਾਸਾਂ ਦੀ ਪ੍ਰਾਰਥਨਾ ਉੱਤੇ ਵੀ ਜਿਹੜੇ ਤੇਰੇ ਨਾਮ ਤੋਂ ਡਰਨ ਦੇ ਚਾਹਵੰਦ ਹਨ ਅਤੇ ਅੱਜ ਤੂੰ ਆਪਣੇ ਦਾਸ ਨੂੰ ਸੁਫਲ ਕਰ ਅਤੇ ਏਸ ਮਨੁੱਖ ਦੇ ਅੱਗੇ ਮੈਨੂੰ ਤਰਸਾਂ ਦਾ ਭਾਗੀ ਬਣਾ। ਮੈਂ ਪਾਤਸ਼ਾਹ ਦਾ ਸਾਕੀ ਸਾਂ।।
1. ਹਕਲਯਾਹ ਦੇ ਪੁੱਤ੍ਰ ਨਹਮਯਾਹ ਦੀਆਂ ਗੱਲਾਂ। ਤਾਂ ਐਉਂ ਹੋਇਆ ਕਿ ਵੀਹਵੇਂ ਵਰ੍ਹੇ ਕਿਸਲੇਵ ਦੇ ਮਹੀਨੇ ਮੈਂ ਸ਼ੂਸ਼ਨ ਦੇ ਮਹਿਲ ਵਿੱਚ ਸਾਂ 2. ਅਤੇ ਮੇਰੇ ਭਰਾਵਾਂ ਵਿੱਚੋਂ ਹਨਾਨੀ ਅਤੇ ਯਹੂਦੀਆਂ ਵਿੱਚੋਂ ਕਈ ਮਨੁੱਖ ਮੇਰੇ ਕੋਲ ਆਏ ਤਾਂ ਮੈਂ ਓਹਨਾਂ ਕੋਲੋਂ ਉਨ੍ਹਾਂ ਬਚਿਆਂ ਹੋਇਆਂ ਯਹੂਦੀਆਂ ਦੇ ਵਿਖੇ ਅਤੇ ਉਨ੍ਹਾਂ ਅਸੀਰਾਂ ਦੇ ਵਿਖੇ ਜਿਹੜੇ ਰਹਿ ਗਏ ਸਨ ਅਤੇ ਯਰੂਸ਼ਲਮ ਦੇ ਵਿਖੇ ਪੁੱਛਿਆ 3. ਤਾਂ ਓਹਨਾਂ ਮੈਨੂੰ ਆਖਿਆ, ਓਹ ਬਕੀਆ ਜਿਹੜਾ ਉੱਥੇ ਸੂਬੇ ਵਿੱਚ ਅਸੀਰੀ ਵਿੱਚੋਂ ਬਚ ਰਿਹਾ ਸੀ ਵੱਡੀ ਦੂਰਦਸ਼ਾ ਅਤੇ ਨਿਰਾਦਰੀ ਵਿੱਚ ਹੈ ਅਤੇ ਯਰੂਸ਼ਲਮ ਦੀਆਂ ਕੰਧਾਂ ਢੱਠੀਆਂ ਪਈਆਂ ਹਨ ਅਤੇ ਉਸ ਦੇ ਫਾਟਕ ਅੱਗ ਨਾਲ ਜਲੇ ਹੋਏ ਹਨ 4. ਤਾਂ ਐਉਂ ਹੋਇਆ ਕਿ ਜਦ ਮੈਂ ਏਹ ਗੱਲਾਂ ਸੁਣੀਆਂ ਤਾਂ ਮੈਂ ਬੈਠ ਕੇ ਰੋਣ ਲੱਗ ਪਿਆ ਅਤੇ ਮੈਂ ਕਈ ਦਿਨਾਂ ਤੀਕ ਸੋਗ ਕੀਤਾ ਅਤੇ ਵਰਤ ਰੱਖਿਆ ਨਾਲੇ ਅਕਾਸ਼ ਦੇ ਪਰਮੇਸ਼ੁਰ ਦੇ ਸਨਮੁੱਖ ਪ੍ਰਾਰਥਨਾ ਕੀਤੀ 5. ਅਤੇ ਮੈਂ ਆਖਿਆ, ਹੇ ਯਹੋਵਾਹ ਅਕਾਸ਼ ਦੇ ਪਰਮੇਸ਼ੁਰ, ਹੇ ਮਹਾਨ ਤੇ ਭੈ ਜੋਗ ਪਰਮੇਸ਼ੁਰ, ਤੂੰ ਜੋ ਆਪਣੇ ਪ੍ਰੇਮੀਆਂ, ਤੇ ਆਪਣੇ ਹੁਕਮ ਮੰਨਣ ਵਾਲਿਆਂ ਨਾਲ ਦਯਾ ਅਤੇ ਨੇਮ ਦੀ ਪਾਲਨਾ ਕਰਨ ਵਾਲਾ ਹੈਂ 6. ਤੇਰੇ ਕੰਨ ਲੱਗੇ ਰਹਿਣ ਤੇ ਤੇਰੀਆਂ ਅੱਖਾਂ ਖੁੱਲ੍ਹੀਆਂ ਰਹਿਣ ਆਪਣੇ ਦਾਸ ਦੀ ਪ੍ਰਾਰਥਨਾ ਸੁਣਨ ਲਈ ਜਿਹੜੀ ਮੈਂ ਅੱਜ ਤੇਰੇ ਅੱਗੇ ਦਿਨ ਰਾਤ ਤੇਰੇ ਦਾਸਾਂ ਇਸਰਾਏਲੀਆਂ ਦੇ ਲਈ ਪ੍ਰਾਰਥਨਾ ਕਰਦਾ ਹਾਂ ਅਤੇ ਮੈਂ ਇਸਰਾਏਲੀਆਂ ਦੇ ਪਾਪ ਜਿਹੜੇ ਅਸਾਂ ਤੇਰੇ ਵਿਰੁੱਧ ਕੀਤੇ ਮੰਨ ਲਵਾਂਗਾ। ਹਾਂ, ਮੈਂ ਅਤੇ ਮੇਰੇ ਪਿਉ ਦਾਦਿਆਂ ਦੇ ਘਰਾਣੇ ਨੇ ਤੇਰਾ ਪਾਪ ਕੀਤਾ ਹੈ 7. ਅਸਾਂ ਤੇਰੇ ਵਿਰੁੱਧ ਵੱਡੀਆਂ ਭੈੜੀਆਂ ਗੱਲਾਂ ਕੀਤੀਆਂ ਅਤੇ ਅਸਾਂ ਉਨ੍ਹਾਂ ਹੁਕਮਾਂ, ਬਿਧੀਆਂ ਅਤੇ ਨਿਆਵਾਂ ਨੂੰ ਜਿਨ੍ਹਾਂ ਦਾ ਤੈਂ ਆਪਣੇ ਦਾਸ ਮੂਸਾ ਨੂੰ ਹੁਕਮ ਦਿੱਤਾ ਸੀ ਨਹੀਂ ਮੰਨਿਆ 8. ਉਸ ਗੱਲ ਨੂੰ ਯਾਦ ਕਰ ਜਿਹ ਦਾ ਤੈਂ ਆਪਣੇ ਦਾਸ ਮੂਸਾ ਨੂੰ ਹੁਕਮ ਦਿੱਤਾ ਸੀ ਕਿ ਜੇ ਤੁਸੀਂ ਬੇਈਮਾਨੀ ਕਰੋਗੇ ਤਾਂ ਮੈਂ ਤੁਹਾਨੂੰ ਉੱਮਤਾਂ ਵਿੱਚ ਖਿਲਾਰ ਦਿਆਂਗਾ 9. ਜੇ ਤੁਸੀਂ ਮੇਰੀ ਵੱਲ ਮੁੜੋ ਅਤੇ ਮੇਰੇ ਹੁਕਮਾਂ ਦੀ ਪਾਲਨਾ ਕਰ ਕੇ ਤੁਸੀਂ ਉਨ੍ਹਾਂ ਨੂੰ ਪੂਰਾ ਕਰੋ ਤਾਂ ਮੈਂ ਤੁਹਾਡੇ ਵਿੱਚੋਂ ਧੱਕਿਆਂ ਹੋਇਆਂ ਨੂੰ ਭਾਵੇਂ ਓਹ ਆਕਾਸ਼ ਦੇ ਆਖਰੀ ਕੰਢਿਆਂ ਉੱਤੇ ਹੋਣ ਉੱਥੋਂ ਮੈਂ ਓਹਨਾਂ ਨੂੰ ਇੱਕਠੇ ਕਰ ਕੇ ਉਸ ਅਸਥਾਨ ਵਿੱਚ ਲਿਆਵਾਂਗਾ ਜਿਹੜਾ ਮੈਂ ਆਪਣੇ ਨਾਮ ਵਸਾਉਣ ਲਈ ਚੁਣਿਆ ਹੈ 10. ਓਹ ਤੇਰੇ ਦਾਸ ਅਤੇ ਤੇਰੀ ਪਰਜਾ ਹਨ ਜਿਨ੍ਹਾਂ ਨੂੰ ਤੈਂ ਵੱਡੇ ਬਲ ਅਤੇ ਤਕੜੇ ਹੱਥ ਨਾਲ ਛੁਟਕਾਰਾ ਦਿੱਤਾ ਹੈ 11. ਹੇ ਪ੍ਰਭੁ, ਆਪਣੇ ਦਾਸ ਦੀ ਪ੍ਰਾਰਥਨਾ ਉੱਤੇ ਤੇਰੇ ਕੰਨ ਲੱਗੇ ਰਹਿਣ, ਆਪਣੇ ਦਾਸਾਂ ਦੀ ਪ੍ਰਾਰਥਨਾ ਉੱਤੇ ਵੀ ਜਿਹੜੇ ਤੇਰੇ ਨਾਮ ਤੋਂ ਡਰਨ ਦੇ ਚਾਹਵੰਦ ਹਨ ਅਤੇ ਅੱਜ ਤੂੰ ਆਪਣੇ ਦਾਸ ਨੂੰ ਸੁਫਲ ਕਰ ਅਤੇ ਏਸ ਮਨੁੱਖ ਦੇ ਅੱਗੇ ਮੈਨੂੰ ਤਰਸਾਂ ਦਾ ਭਾਗੀ ਬਣਾ। ਮੈਂ ਪਾਤਸ਼ਾਹ ਦਾ ਸਾਕੀ ਸਾਂ।।
  • ਨਹਮਿਆਹ ਅਧਿਆਇ 1  
  • ਨਹਮਿਆਹ ਅਧਿਆਇ 2  
  • ਨਹਮਿਆਹ ਅਧਿਆਇ 3  
  • ਨਹਮਿਆਹ ਅਧਿਆਇ 4  
  • ਨਹਮਿਆਹ ਅਧਿਆਇ 5  
  • ਨਹਮਿਆਹ ਅਧਿਆਇ 6  
  • ਨਹਮਿਆਹ ਅਧਿਆਇ 7  
  • ਨਹਮਿਆਹ ਅਧਿਆਇ 8  
  • ਨਹਮਿਆਹ ਅਧਿਆਇ 9  
  • ਨਹਮਿਆਹ ਅਧਿਆਇ 10  
  • ਨਹਮਿਆਹ ਅਧਿਆਇ 11  
  • ਨਹਮਿਆਹ ਅਧਿਆਇ 12  
  • ਨਹਮਿਆਹ ਅਧਿਆਇ 13  
×

Alert

×

Punjabi Letters Keypad References