ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)

ਨਹਮਿਆਹ ਅਧਿਆਇ 8

1 ਫੇਰ ਸਾਰੀ ਪਰਜਾ ਇੱਕ ਮਨ ਹੋ ਕੇ ਜਲ ਫਾਟਕ ਦੇ ਸਾਹਮਣੇ ਚੌਂਕ ਵਿੱਚ ਇੱਕਠੀ ਹੋਈ ਤਾਂ ਉਨ੍ਹਾਂ ਨੇ ਅਜ਼ਰਾ ਲਿਖਾਰੀ ਨੂੰ ਆਖਿਆ ਕਿ ਮੂਸਾ ਦੀ ਬਿਵਸਥਾ ਦੀ ਪੋਥੀ ਨੂੰ ਲਿਆ ਜਿਹਦਾ ਯਹੋਵਾਹ ਨੇ ਇਸਰਾਏਲ ਨੂੰ ਹੁਕਮ ਦਿੱਤਾ ਹੈ 2 ਅਜ਼ਰਾ ਜਾਜਕ ਸੱਤਵੇਂ ਮਹੀਨੇ ਦੀ ਪਹਿਲੀ ਤਾਰੀਖ ਨੂੰ ਮਨੁੱਖਾਂ ਅਤੇ ਤੀਵੀਆਂ ਦੀ ਸਭਾ ਦੇ ਅੱਗੇ ਸਗੋਂ ਸਾਰਿਆਂ ਦੇ ਅੱਗੇ ਜਿਹੜੇ ਸੁਣ ਕੇ ਸਮਝ ਸੱਕਦੇ ਸਨ ਬਿਵਸਥਾ ਨੂੰ ਲਿਆਇਆ 3 ਅਤੇ ਜਲ ਫਾਟਕ ਦੇ ਅੱਗੇ ਚੌਂਕ ਵਿੱਚ ਪੌਹ ਫੁੱਟਨ ਤੋਂ ਲੈ ਕੇ ਅੱਧੇ ਦਿਨ ਤਕ ਮਨੁੱਖਾਂ ਅਤੇ ਤੀਵੀਆਂ ਅਤੇ ਸਿਆਣਿਆਂ ਦੇ ਅੱਗੇ ਪੜ੍ਹਦਾ ਰਿਹਾ ਅਤੇ ਸਾਰੀ ਪਰਜਾ ਦੇ ਕੰਨ ਬਿਵਸਥਾ ਦੀ ਪੋਥੀ ਵੱਲ ਲੱਗੇ ਰਹੇ 4 ਤਾਂ ਅਜ਼ਰਾ ਲਿਖਾਰੀ ਇੱਕ ਲੱਕੜੀ ਦੇ ਤਖਤ ਪੋਸ਼ ਉੱਤੇ ਖੜਾ ਹੋ ਗਿਆ ਜਿਹੜਾ ਉਨ੍ਹਾਂ ਨੇ ਏਸੇ ਕੰਮ ਲਈ ਬਣਾਇਆ ਸੀ ਅਤੇ ਉਹ ਦੇ ਕੋਲ ਮੱਤੀਥਯਾਹ ਅਰ ਸ਼ਮਆ ਅਰ ਅਨਾਯਾਹ ਅਰ ਊਰੀਯਾਹ ਅਰ ਹਿਲਕੀਯਾਹ ਅਤੇ ਮਆਸੇਯਾਹ ਉਹ ਦੇ ਸੱਜੇ ਪਾਸੇ ਅਤੇ ਉਹ ਜੇ ਖੱਬੇ ਪਾਸੇ ਪਦਾਯਾਹ ਅਰ ਮੀਸ਼ਾਏਲ ਅਰ ਮਲਕੀਯਾਹ ਅਰ ਹਾਸ਼ੁਮ ਅਰ ਹਸ਼ਬੱਦਾਨਾਹ ਅਰ ਜ਼ਕਰਯਾਹ ਅਰ ਮਸ਼ੁੱਲਾਮ ਖੜੇ ਸਨ 5 ਤਾਂ ਅਜ਼ਰਾ ਨੇ ਸਾਰੀ ਪਰਜਾ ਦੇ ਵੇਖਦਿਆਂ ਪੋਥੀ ਖੋਲ੍ਹੀ ਕਿਉਂ ਜੋ ਉਹ ਸਾਰੀ ਪਰਜਾ ਤੋਂ ਉੱਚੇ ਥਾਂ ਤੇ ਸੀ ਅਤੇ ਉਹ ਦੇ ਖੋਲ੍ਹਦਿਆਂ ਸਾਰ ਸਾਰੀ ਪਰਜਾ ਉੱਠ ਕੇ ਖੜੀ ਹੋ ਗਈ 6 ਤਾਂ ਅਜ਼ਰਾ ਨੇ ਯਹੋਵਾਹ ਨੂੰ ਜਿਹੜਾ ਮਹਾਨ ਪਰਮੇਸ਼ੁਰ ਹੈ ਮੁਬਾਰਕ ਆਖਿਆ ਤਾਂ ਸਾਰੀ ਪਰਜਾ ਨੇ ਹੱਥ ਚੁੱਕ ਕੇ “ਆਮੀਨ ਆਮੀਨ” ਵਿੱਚ ਉੱਤਰ ਦਿੱਤਾ ਅਤੇ ਯਹੋਵਾਹ ਅੱਗੇ ਧਰਤੀ ਤੀਕ ਸਿਰ ਨੂੰ ਝੁਕਾ ਕੇ ਮੱਥਾ ਟੇਕਿਆ 7 ਅਤੇ ਯੇਸ਼ੂਆ ਅਰ ਬਾਨੀ ਅਰ ਸੇਰੇਬਯਾਹ ਅਰ ਯਾਮੀਨ ਅਰ ਅੱਕੂਬ ਅਰ ਸ਼ਬਥਈ ਅਰ ਹੋਦੀਯਾਹ ਅਰ ਮਅਸੇਯਾਹ ਅਰ ਕਲੀਟਾ ਅਰ ਅਜ਼ਰਯਾਹ ਅਰ ਯੋਜ਼ਾਬਾਦ ਅਰ ਹਨਾਨ ਅਰ ਪਲਾਯਾਹ ਅਤੇ ਲੇਵੀਆਂ ਨੇ ਪਰਜਾ ਨੂੰ ਬਿਵਸਥਾ ਸਮਝਾਈ ਅਰ ਪਰਜਾ ਆਪਣੇ ਥਾਂ ਤੇ ਖੜੀ ਰਹੀ 8 ਅਤੇ ਉਨ੍ਹਾਂ ਨੇ ਪਰਮੇਸ਼ੁਰ ਦੀ ਬਿਵਸਥਾ ਦੀ ਪੋਥੀ ਨੂੰ ਬੜੀ ਸਫਾਈ ਨਾਲ ਪੜ੍ਹਿਆ ਅਤੇ ਅਰਥ ਕੀਤੇ ਏਸ ਪਾਠ ਨੂੰ ਉਨ੍ਹਾਂ ਨੇ ਸਮਝਾ ਦਿੱਤਾ।। 9 ਅਤੇ ਨਹਮਯਾਹ ਜਿਹੜਾ ਹਾਕਮ ਸੀ ਅਤੇ ਅਜ਼ਰਾ ਜਿਹੜਾ ਜਾਜਕ ਤੇ ਲਿਖਾਰੀ ਸੀ ਅਤੇ ਲੇਵੀ ਜਿਹੜੇ ਸਿਖਾਉਂਦੇ ਸਨ, ਸਾਰੀ ਪਰਜਾ ਨੂੰ ਆਖਿਆ, ਅੱਜ ਦਾ ਦਿਨ ਯਹੋਵਾਹ ਤੁਹਾਡੇ ਪਰਮੇਸ਼ੁਰ ਲਈ ਪਵਿੱਤ੍ਰ ਹੈ। ਨਾ ਸੋਗ ਕਰੋ ਨਾ ਰੋਵੋ ਕਿਉਂ ਜੋ ਸਾਰੀ ਪਰਜਾ ਬਿਵਸਥਾ ਦੀਆਂ ਗੱਲਾਂ ਨੂੰ ਸੁਣ ਕੇ ਰੋਂਦੀ ਸੀ 10 ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, ਜਾਓ ਅਤੇ ਥੰਧਿਆਈ ਖਾਓ ਅਤੇ ਮਿਠਾ ਪੀਓ ਅਤੇ ਜਿਨ੍ਹਾਂ ਦੇ ਲਈ ਕੁੱਝ ਤਿਆਰ ਨਹੀਂ ਹੋਇਆ ਉਨ੍ਹਾਂ ਲਈ ਵੀ ਛਾਂਦਾ ਘੱਲੋ ਕਿਉਂ ਜੋ ਅੱਜ ਦਾ ਦਿਨ ਸਾਡੇ ਪ੍ਰਭੁ ਲਈ ਪਵਿੱਤ੍ਰ ਹੈ ਅਤੇ ਤੁਸੀਂ ਝੁਰੇਵਾਂ ਨਾ ਕਰੋ ਕਿਉਕਿ ਯਹੋਵਾਹ ਦਾ ਅਨੰਦ ਤੁਹਾਡਾ ਬਲ ਹੈ 11 ਤਾਂ ਲੇਵੀਆਂ ਨੇ ਸਾਰੀ ਪਰਜਾ ਨੂੰ ਏਹ ਆਖ ਕੇ ਠੰਡਾ ਕੀਤਾ ਕਿ ਚੁੱਪ ਰਹੋ ਕਿਉਂ ਜੋ ਏਹ ਦਿਨ ਪਵਿੱਤ੍ਰ ਹੈ, ਝੁਰੇਵਾਂ ਨਾ ਕਰੋ 12 ਤਾਂ ਸਾਰੀ ਪਰਜਾ ਖਾਣ ਪੀਣ ਅਤੇ ਛਾਂਦੇ ਘੱਲਣ ਲਈ ਅਤੇ ਵੱਡਾ ਅਨੰਦ ਕਰਨ ਲਈ ਚਲੀ ਗਈ ਕਿਉਂ ਜੋ ਓਹ ਏਹਨਾਂ ਗੱਲਾਂ ਨੂੰ ਜਿਹੜੀਆਂ ਉਨ੍ਹਾਂ ਨੂੰ ਦੱਸੀਆਂ ਗਈਆਂ ਸਮਝਦੇ ਸਨ।। 13 ਦੂਜੇ ਦਿਨ ਸਾਰੀ ਪਰਜਾ ਦੇ ਪਿਉ ਦਾਦਿਆਂ ਦੇ ਮੁਖੀਏ ਅਰ ਜਾਜਕ ਅਤੇ ਲੇਵੀ ਅਜ਼ਰਾ ਲਿਖਾਰੀ ਕੋਲ ਇੱਕਠੇ ਹੋਏ ਭਈ ਬਿਵਸਥਾ ਦੀਆਂ ਗੱਲਾਂ ਵੱਲ ਧਿਆਨ ਦੇਣ 14 ਅਤੇ ਉਨ੍ਹਾਂ ਨੂੰ ਬਿਵਸਥਾ ਵਿੱਚ ਏਹ ਲਿਖਿਆ ਮਿਲਿਆ ਕਿ ਯਹੋਵਾਹ ਨੇ ਮੂਸਾ ਦੇ ਰਾਹੀਂ ਹੁਕਮ ਦਿੱਤਾ ਸੀ ਭਈ ਇਸਰਾਏਲ ਸੱਤਵੇਂ ਮਹੀਨੇ ਦੇ ਪਰਬ ਲਈ ਡੇਰਿਆਂ ਵਿੱਚ ਵੱਸਣ 15 ਅਤੇ ਸਾਰਿਆਂ ਸ਼ਹਿਰਾਂ ਅਤੇ ਯਰੂਸ਼ਲਮ ਵਿੱਚ ਏਹ ਸੁਣਾਇਆ ਜਾਏ ਅਤੇ ਏਹ ਦੀ ਡੌਂਡੀ ਪਿਟਾਈ ਜਾਵੇ ਕਿ ਪਹਾੜ ਉੱਤੇ ਜਾ ਕੇ ਜ਼ੈਤੂਨ ਦੀਆਂ ਟਹਿਣੀਆਂ ਅਰ ਤੇਲ ਦੇ ਬਿਰਛ ਦੀਆਂ ਟਹਿਣੀਆਂ ਅਰ ਮਹਿੰਦੀ ਦੀਆਂ ਟਹਿਣੀਆਂ ਅਰ ਖਜੂਰ ਦੀਆਂ ਟਹਿਣੀਆਂ ਅਤੇ ਸੰਘਣੇ ਬਿਰਛਾਂ ਦੀਆਂ ਟਹਿਣੀਆਂ ਡੇਰੇ ਬਣਾਉਣ ਲਈ ਲਿਆਓ ਜਿਵੇਂ ਲਿਖਿਆ ਹੈ 16 ਤਾਂ ਲੋਗ ਬਾਹਰ ਗਏ ਅਤੇ ਓਹ ਇਨ੍ਹਾਂ ਨੂੰ ਲਿਆਏ ਅਤੇ ਹਰ ਮਨੁੱਖ ਨੇ ਆਪਣੀ ਛੱਤ ਉੱਤੇ ਆਪਣੇ ਵੇਹੜੇ ਵਿੱਚ ਅਤੇ ਪਰਮੇਸ਼ੁਰ ਭਵਨ ਦੇ ਵੇਹੜੇ ਦੇ ਵਿੱਚ ਅਤੇ ਜਲ ਫਾਟਕ ਤੇ ਚੌਂਕ ਵਿੱਚ ਅਤੇ ਅਫਰਾਈਮੀ ਫਾਟਕ ਦੇ ਚੌਂਕ ਵਿੱਚ ਅਤੇ ਆਪਣੇ ਲਈ ਡੇਰੇ ਬਣਾਏ 17 ਸਾਰੀ ਸਭਾ ਨੇ ਜਿਹੜੀ ਅਸੀਰੀ ਵਿੱਚੋਂ ਮੁੜ ਆਈ ਸੀ ਡੇਰੇ ਬਣਾਏ ਅਤੇ ਡੇਰਿਆਂ ਵਿੱਚ ਵੱਸ ਗਏ ਕਿਉਂ ਜੋ ਨੂਨ ਦੇ ਪੁੱਤ੍ਰ ਯੇਸ਼ੂਆ ਦੇ ਦਿਨਾਂ ਤੋਂ ਇਸਰਾਏਲੀਆਂ ਨੇ ਅੱਜ ਦੇ ਦਿਨ ਤੀਕ ਏਦਾ ਨਹੀਂ ਕੀਤਾ ਸੀ ਤਾਂ ਬਹੁਤ ਵੱਡਾ ਅਨੰਦ ਹੋਇਆ 18 ਅਤੇ ਪਹਿਲੇ ਦਿਨ ਤੋਂ ਲੈ ਕੇ ਛੇਕੜਲੇ ਦਿਨ ਤੀਕ ਉਸ ਨੇ ਪਰਮੇਸ਼ੁਰ ਦੀ ਬਿਵਸਥਾ ਦੀ ਪੋਥੀ ਨੂੰ ਨਿਤਾ ਨੇਮ ਪੜ੍ਹਿਆ ਅਤੇ ਸੱਤ ਦਿਨ ਉਨ੍ਹਾਂ ਨੂੰ ਪਰਭ ਮਨਾਇਆ ਅਤੇ ਅੱਠਵੇਂ ਦਿਨ ਦਸਤੂਰ ਦੇ ਅਨੁਸਾਰ ਸ਼ਿਰੋਮਣੀ ਸਭਾ ਹੋਈ।।
1. ਫੇਰ ਸਾਰੀ ਪਰਜਾ ਇੱਕ ਮਨ ਹੋ ਕੇ ਜਲ ਫਾਟਕ ਦੇ ਸਾਹਮਣੇ ਚੌਂਕ ਵਿੱਚ ਇੱਕਠੀ ਹੋਈ ਤਾਂ ਉਨ੍ਹਾਂ ਨੇ ਅਜ਼ਰਾ ਲਿਖਾਰੀ ਨੂੰ ਆਖਿਆ ਕਿ ਮੂਸਾ ਦੀ ਬਿਵਸਥਾ ਦੀ ਪੋਥੀ ਨੂੰ ਲਿਆ ਜਿਹਦਾ ਯਹੋਵਾਹ ਨੇ ਇਸਰਾਏਲ ਨੂੰ ਹੁਕਮ ਦਿੱਤਾ ਹੈ 2. ਅਜ਼ਰਾ ਜਾਜਕ ਸੱਤਵੇਂ ਮਹੀਨੇ ਦੀ ਪਹਿਲੀ ਤਾਰੀਖ ਨੂੰ ਮਨੁੱਖਾਂ ਅਤੇ ਤੀਵੀਆਂ ਦੀ ਸਭਾ ਦੇ ਅੱਗੇ ਸਗੋਂ ਸਾਰਿਆਂ ਦੇ ਅੱਗੇ ਜਿਹੜੇ ਸੁਣ ਕੇ ਸਮਝ ਸੱਕਦੇ ਸਨ ਬਿਵਸਥਾ ਨੂੰ ਲਿਆਇਆ 3. ਅਤੇ ਜਲ ਫਾਟਕ ਦੇ ਅੱਗੇ ਚੌਂਕ ਵਿੱਚ ਪੌਹ ਫੁੱਟਨ ਤੋਂ ਲੈ ਕੇ ਅੱਧੇ ਦਿਨ ਤਕ ਮਨੁੱਖਾਂ ਅਤੇ ਤੀਵੀਆਂ ਅਤੇ ਸਿਆਣਿਆਂ ਦੇ ਅੱਗੇ ਪੜ੍ਹਦਾ ਰਿਹਾ ਅਤੇ ਸਾਰੀ ਪਰਜਾ ਦੇ ਕੰਨ ਬਿਵਸਥਾ ਦੀ ਪੋਥੀ ਵੱਲ ਲੱਗੇ ਰਹੇ 4. ਤਾਂ ਅਜ਼ਰਾ ਲਿਖਾਰੀ ਇੱਕ ਲੱਕੜੀ ਦੇ ਤਖਤ ਪੋਸ਼ ਉੱਤੇ ਖੜਾ ਹੋ ਗਿਆ ਜਿਹੜਾ ਉਨ੍ਹਾਂ ਨੇ ਏਸੇ ਕੰਮ ਲਈ ਬਣਾਇਆ ਸੀ ਅਤੇ ਉਹ ਦੇ ਕੋਲ ਮੱਤੀਥਯਾਹ ਅਰ ਸ਼ਮਆ ਅਰ ਅਨਾਯਾਹ ਅਰ ਊਰੀਯਾਹ ਅਰ ਹਿਲਕੀਯਾਹ ਅਤੇ ਮਆਸੇਯਾਹ ਉਹ ਦੇ ਸੱਜੇ ਪਾਸੇ ਅਤੇ ਉਹ ਜੇ ਖੱਬੇ ਪਾਸੇ ਪਦਾਯਾਹ ਅਰ ਮੀਸ਼ਾਏਲ ਅਰ ਮਲਕੀਯਾਹ ਅਰ ਹਾਸ਼ੁਮ ਅਰ ਹਸ਼ਬੱਦਾਨਾਹ ਅਰ ਜ਼ਕਰਯਾਹ ਅਰ ਮਸ਼ੁੱਲਾਮ ਖੜੇ ਸਨ 5. ਤਾਂ ਅਜ਼ਰਾ ਨੇ ਸਾਰੀ ਪਰਜਾ ਦੇ ਵੇਖਦਿਆਂ ਪੋਥੀ ਖੋਲ੍ਹੀ ਕਿਉਂ ਜੋ ਉਹ ਸਾਰੀ ਪਰਜਾ ਤੋਂ ਉੱਚੇ ਥਾਂ ਤੇ ਸੀ ਅਤੇ ਉਹ ਦੇ ਖੋਲ੍ਹਦਿਆਂ ਸਾਰ ਸਾਰੀ ਪਰਜਾ ਉੱਠ ਕੇ ਖੜੀ ਹੋ ਗਈ 6. ਤਾਂ ਅਜ਼ਰਾ ਨੇ ਯਹੋਵਾਹ ਨੂੰ ਜਿਹੜਾ ਮਹਾਨ ਪਰਮੇਸ਼ੁਰ ਹੈ ਮੁਬਾਰਕ ਆਖਿਆ ਤਾਂ ਸਾਰੀ ਪਰਜਾ ਨੇ ਹੱਥ ਚੁੱਕ ਕੇ “ਆਮੀਨ ਆਮੀਨ” ਵਿੱਚ ਉੱਤਰ ਦਿੱਤਾ ਅਤੇ ਯਹੋਵਾਹ ਅੱਗੇ ਧਰਤੀ ਤੀਕ ਸਿਰ ਨੂੰ ਝੁਕਾ ਕੇ ਮੱਥਾ ਟੇਕਿਆ 7. ਅਤੇ ਯੇਸ਼ੂਆ ਅਰ ਬਾਨੀ ਅਰ ਸੇਰੇਬਯਾਹ ਅਰ ਯਾਮੀਨ ਅਰ ਅੱਕੂਬ ਅਰ ਸ਼ਬਥਈ ਅਰ ਹੋਦੀਯਾਹ ਅਰ ਮਅਸੇਯਾਹ ਅਰ ਕਲੀਟਾ ਅਰ ਅਜ਼ਰਯਾਹ ਅਰ ਯੋਜ਼ਾਬਾਦ ਅਰ ਹਨਾਨ ਅਰ ਪਲਾਯਾਹ ਅਤੇ ਲੇਵੀਆਂ ਨੇ ਪਰਜਾ ਨੂੰ ਬਿਵਸਥਾ ਸਮਝਾਈ ਅਰ ਪਰਜਾ ਆਪਣੇ ਥਾਂ ਤੇ ਖੜੀ ਰਹੀ 8. ਅਤੇ ਉਨ੍ਹਾਂ ਨੇ ਪਰਮੇਸ਼ੁਰ ਦੀ ਬਿਵਸਥਾ ਦੀ ਪੋਥੀ ਨੂੰ ਬੜੀ ਸਫਾਈ ਨਾਲ ਪੜ੍ਹਿਆ ਅਤੇ ਅਰਥ ਕੀਤੇ ਏਸ ਪਾਠ ਨੂੰ ਉਨ੍ਹਾਂ ਨੇ ਸਮਝਾ ਦਿੱਤਾ।। 9. ਅਤੇ ਨਹਮਯਾਹ ਜਿਹੜਾ ਹਾਕਮ ਸੀ ਅਤੇ ਅਜ਼ਰਾ ਜਿਹੜਾ ਜਾਜਕ ਤੇ ਲਿਖਾਰੀ ਸੀ ਅਤੇ ਲੇਵੀ ਜਿਹੜੇ ਸਿਖਾਉਂਦੇ ਸਨ, ਸਾਰੀ ਪਰਜਾ ਨੂੰ ਆਖਿਆ, ਅੱਜ ਦਾ ਦਿਨ ਯਹੋਵਾਹ ਤੁਹਾਡੇ ਪਰਮੇਸ਼ੁਰ ਲਈ ਪਵਿੱਤ੍ਰ ਹੈ। ਨਾ ਸੋਗ ਕਰੋ ਨਾ ਰੋਵੋ ਕਿਉਂ ਜੋ ਸਾਰੀ ਪਰਜਾ ਬਿਵਸਥਾ ਦੀਆਂ ਗੱਲਾਂ ਨੂੰ ਸੁਣ ਕੇ ਰੋਂਦੀ ਸੀ 10. ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, ਜਾਓ ਅਤੇ ਥੰਧਿਆਈ ਖਾਓ ਅਤੇ ਮਿਠਾ ਪੀਓ ਅਤੇ ਜਿਨ੍ਹਾਂ ਦੇ ਲਈ ਕੁੱਝ ਤਿਆਰ ਨਹੀਂ ਹੋਇਆ ਉਨ੍ਹਾਂ ਲਈ ਵੀ ਛਾਂਦਾ ਘੱਲੋ ਕਿਉਂ ਜੋ ਅੱਜ ਦਾ ਦਿਨ ਸਾਡੇ ਪ੍ਰਭੁ ਲਈ ਪਵਿੱਤ੍ਰ ਹੈ ਅਤੇ ਤੁਸੀਂ ਝੁਰੇਵਾਂ ਨਾ ਕਰੋ ਕਿਉਕਿ ਯਹੋਵਾਹ ਦਾ ਅਨੰਦ ਤੁਹਾਡਾ ਬਲ ਹੈ 11. ਤਾਂ ਲੇਵੀਆਂ ਨੇ ਸਾਰੀ ਪਰਜਾ ਨੂੰ ਏਹ ਆਖ ਕੇ ਠੰਡਾ ਕੀਤਾ ਕਿ ਚੁੱਪ ਰਹੋ ਕਿਉਂ ਜੋ ਏਹ ਦਿਨ ਪਵਿੱਤ੍ਰ ਹੈ, ਝੁਰੇਵਾਂ ਨਾ ਕਰੋ 12. ਤਾਂ ਸਾਰੀ ਪਰਜਾ ਖਾਣ ਪੀਣ ਅਤੇ ਛਾਂਦੇ ਘੱਲਣ ਲਈ ਅਤੇ ਵੱਡਾ ਅਨੰਦ ਕਰਨ ਲਈ ਚਲੀ ਗਈ ਕਿਉਂ ਜੋ ਓਹ ਏਹਨਾਂ ਗੱਲਾਂ ਨੂੰ ਜਿਹੜੀਆਂ ਉਨ੍ਹਾਂ ਨੂੰ ਦੱਸੀਆਂ ਗਈਆਂ ਸਮਝਦੇ ਸਨ।। 13. ਦੂਜੇ ਦਿਨ ਸਾਰੀ ਪਰਜਾ ਦੇ ਪਿਉ ਦਾਦਿਆਂ ਦੇ ਮੁਖੀਏ ਅਰ ਜਾਜਕ ਅਤੇ ਲੇਵੀ ਅਜ਼ਰਾ ਲਿਖਾਰੀ ਕੋਲ ਇੱਕਠੇ ਹੋਏ ਭਈ ਬਿਵਸਥਾ ਦੀਆਂ ਗੱਲਾਂ ਵੱਲ ਧਿਆਨ ਦੇਣ 14. ਅਤੇ ਉਨ੍ਹਾਂ ਨੂੰ ਬਿਵਸਥਾ ਵਿੱਚ ਏਹ ਲਿਖਿਆ ਮਿਲਿਆ ਕਿ ਯਹੋਵਾਹ ਨੇ ਮੂਸਾ ਦੇ ਰਾਹੀਂ ਹੁਕਮ ਦਿੱਤਾ ਸੀ ਭਈ ਇਸਰਾਏਲ ਸੱਤਵੇਂ ਮਹੀਨੇ ਦੇ ਪਰਬ ਲਈ ਡੇਰਿਆਂ ਵਿੱਚ ਵੱਸਣ 15. ਅਤੇ ਸਾਰਿਆਂ ਸ਼ਹਿਰਾਂ ਅਤੇ ਯਰੂਸ਼ਲਮ ਵਿੱਚ ਏਹ ਸੁਣਾਇਆ ਜਾਏ ਅਤੇ ਏਹ ਦੀ ਡੌਂਡੀ ਪਿਟਾਈ ਜਾਵੇ ਕਿ ਪਹਾੜ ਉੱਤੇ ਜਾ ਕੇ ਜ਼ੈਤੂਨ ਦੀਆਂ ਟਹਿਣੀਆਂ ਅਰ ਤੇਲ ਦੇ ਬਿਰਛ ਦੀਆਂ ਟਹਿਣੀਆਂ ਅਰ ਮਹਿੰਦੀ ਦੀਆਂ ਟਹਿਣੀਆਂ ਅਰ ਖਜੂਰ ਦੀਆਂ ਟਹਿਣੀਆਂ ਅਤੇ ਸੰਘਣੇ ਬਿਰਛਾਂ ਦੀਆਂ ਟਹਿਣੀਆਂ ਡੇਰੇ ਬਣਾਉਣ ਲਈ ਲਿਆਓ ਜਿਵੇਂ ਲਿਖਿਆ ਹੈ 16. ਤਾਂ ਲੋਗ ਬਾਹਰ ਗਏ ਅਤੇ ਓਹ ਇਨ੍ਹਾਂ ਨੂੰ ਲਿਆਏ ਅਤੇ ਹਰ ਮਨੁੱਖ ਨੇ ਆਪਣੀ ਛੱਤ ਉੱਤੇ ਆਪਣੇ ਵੇਹੜੇ ਵਿੱਚ ਅਤੇ ਪਰਮੇਸ਼ੁਰ ਭਵਨ ਦੇ ਵੇਹੜੇ ਦੇ ਵਿੱਚ ਅਤੇ ਜਲ ਫਾਟਕ ਤੇ ਚੌਂਕ ਵਿੱਚ ਅਤੇ ਅਫਰਾਈਮੀ ਫਾਟਕ ਦੇ ਚੌਂਕ ਵਿੱਚ ਅਤੇ ਆਪਣੇ ਲਈ ਡੇਰੇ ਬਣਾਏ 17. ਸਾਰੀ ਸਭਾ ਨੇ ਜਿਹੜੀ ਅਸੀਰੀ ਵਿੱਚੋਂ ਮੁੜ ਆਈ ਸੀ ਡੇਰੇ ਬਣਾਏ ਅਤੇ ਡੇਰਿਆਂ ਵਿੱਚ ਵੱਸ ਗਏ ਕਿਉਂ ਜੋ ਨੂਨ ਦੇ ਪੁੱਤ੍ਰ ਯੇਸ਼ੂਆ ਦੇ ਦਿਨਾਂ ਤੋਂ ਇਸਰਾਏਲੀਆਂ ਨੇ ਅੱਜ ਦੇ ਦਿਨ ਤੀਕ ਏਦਾ ਨਹੀਂ ਕੀਤਾ ਸੀ ਤਾਂ ਬਹੁਤ ਵੱਡਾ ਅਨੰਦ ਹੋਇਆ 18. ਅਤੇ ਪਹਿਲੇ ਦਿਨ ਤੋਂ ਲੈ ਕੇ ਛੇਕੜਲੇ ਦਿਨ ਤੀਕ ਉਸ ਨੇ ਪਰਮੇਸ਼ੁਰ ਦੀ ਬਿਵਸਥਾ ਦੀ ਪੋਥੀ ਨੂੰ ਨਿਤਾ ਨੇਮ ਪੜ੍ਹਿਆ ਅਤੇ ਸੱਤ ਦਿਨ ਉਨ੍ਹਾਂ ਨੂੰ ਪਰਭ ਮਨਾਇਆ ਅਤੇ ਅੱਠਵੇਂ ਦਿਨ ਦਸਤੂਰ ਦੇ ਅਨੁਸਾਰ ਸ਼ਿਰੋਮਣੀ ਸਭਾ ਹੋਈ।।
  • ਨਹਮਿਆਹ ਅਧਿਆਇ 1  
  • ਨਹਮਿਆਹ ਅਧਿਆਇ 2  
  • ਨਹਮਿਆਹ ਅਧਿਆਇ 3  
  • ਨਹਮਿਆਹ ਅਧਿਆਇ 4  
  • ਨਹਮਿਆਹ ਅਧਿਆਇ 5  
  • ਨਹਮਿਆਹ ਅਧਿਆਇ 6  
  • ਨਹਮਿਆਹ ਅਧਿਆਇ 7  
  • ਨਹਮਿਆਹ ਅਧਿਆਇ 8  
  • ਨਹਮਿਆਹ ਅਧਿਆਇ 9  
  • ਨਹਮਿਆਹ ਅਧਿਆਇ 10  
  • ਨਹਮਿਆਹ ਅਧਿਆਇ 11  
  • ਨਹਮਿਆਹ ਅਧਿਆਇ 12  
  • ਨਹਮਿਆਹ ਅਧਿਆਇ 13  
×

Alert

×

Punjabi Letters Keypad References