ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)

੨ ਤਵਾਰੀਖ਼ ਅਧਿਆਇ 13

1 ਯਾਰਾਬੁਆਮ ਪਾਤਸ਼ਾਹ ਦੇ ਅਠਾਰਵੇਂ ਵਰ੍ਹੇ ਤੋਂ ਅਬੀਯਾਹ ਯਹੂਦਾਹ ਉੱਤੇ ਰਾਜ ਕਰਨ ਲੱਗਾ 2 ਉਸ ਨੇ ਯਰੂਸ਼ਲਮ ਵਿੱਚ ਤਿੰਨ ਵਰਹੇ ਰਾਜ ਕੀਤਾ। ਉਸ ਦੀ ਮਾਤਾ ਦਾ ਨਾਉਂ ਮੀਕਾਯਾਹ ਸੀ ਜੋ ਊਰੀਏਲ ਗਬਈ ਦੀ ਧੀ ਸੀ ਅਤੇ ਅਬੀਯਾਹ ਦੇ ਵਿੱਚ ਅਤੇ ਯਾਰਾਬੁਆਮ ਦੇ ਵਿੱਚ ਲੜਾਈ ਹੋਈ 3 ਅਤੇ ਅਬੀਯਾਹ ਜੰਗੀ ਸੂਰਮਿਆਂ ਦੀ ਫੌਜ ਜੋ ਚਾਰ ਲੱਖ ਚੁਣੇ ਹੋਏ ਮਨੁੱਖ ਸਨ ਲੈਕੇ ਲੜਾਈ ਵਿੱਚ ਗਿਆ ਅਤੇ ਯਾਰਾਬੁਆਮ ਉਹ ਦੇ ਟਾਕਰੇ ਵਿੱਚ ਪਾਲਾਂ ਬੰਨ੍ਹ ਕੇ ਅੱਠ ਲੱਖ ਚੁਣੇ ਹੋਏ ਸੂਰਮਿਆਂ ਦੀ ਫੌਜ ਨਾਲ ਲੜਾਈ ਲਈ ਆਇਆ 4 ਅਬੀਯਾਹ ਸਮਾਰੀਮ ਦੇ ਪਰਬਤ ਉੱਤੇ ਜੋ ਅਫ਼ਰਾਈਮ ਦੇ ਪਹਾੜ ਵਿੱਚ ਹੈ ਖੜਾ ਹੋਇਆ ਅਤੇ ਆਖਣ ਲੱਗਾ ਕਿ ਹੇ ਯਰਾਬੁਆਮ ਅਤੇ ਸਾਰੇ ਇਸਰਾਏਲ, ਮੇਰੀ ਸੁਣੋ! 5 ਕੀ ਤੁਹਾਨੂੰ ਪਤਾ ਨਹੀਂ ਕਿ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਨੇ ਇਸਰਾਏਲ ਉੱਤੇ ਰਾਜ ਦਾਊਦ ਨੂੰ ਅਤੇ ਉਸ ਦੇ ਪੁੱਤ੍ਰਾਂ ਨੂੰ ਹੀ ਲੂਣ ਦੇ ਨੇਮ ਨਾਲ ਸਦਾ ਲਈ ਦੇ ਦਿੱਤਾ ਹੈ? 6 ਤਾਂ ਵੀ ਨਬਾਟ ਦੇ ਪੁੱਤ੍ਰ ਯਾਰਾਬੁਆਮ ਜੋ ਦਾਊਦ ਦੇ ਪੁੱਤ੍ਰ ਸੁਲੇਮਾਨ ਦਾ ਸੇਵਾਦਾਰ ਸੀ ਉੱਠ ਕੇ ਆਪਣੇ ਮਾਲਕ ਤੋਂ ਆਕੀ ਹੋ ਗਿਆ 7 ਅਤੇ ਉਸ ਦੇ ਕੋਲ ਲਫੰਗੇ ਤੇ ਸ਼ਤਾਨ ਵੰਸੀ ਇਕੱਠੇ ਹੋ ਗਏ ਜਿਨ੍ਹਾਂ ਨੇ ਸੁਲੇਮਾਨ ਦੇ ਪੁੱਤ੍ਰ ਯਾਰਾਬੁਆਮ ਦੇ ਵਿਰੁੱਧ ਜ਼ੋਰ ਫੜ ਲਿਆ ਜਦ ਕਿ ਰਹਬੁਆਮ ਨਰਮ ਦਿਲ ਮੁੰਡਾ ਹੀ ਸੀ ਅਤੇ ਉਨ੍ਹਾਂ ਦੇ ਟਾਕਰੇ ਲਈ ਆਪਣੇ ਆਪ ਵਿੱਚ ਤਕੜਾ ਨਹੀਂ ਸੀ 8 ਹੁਣ ਤੁਹਾਡਾ ਖਿਆਲ ਹੈ ਕਿ ਤੁਸੀਂ ਯਹੋਵਾਹ ਦੀ ਪਾਤਸ਼ਾਹੀ ਦਾ ਜੋ ਦਾਊਦ ਦੀ ਅੰਸ ਦੇ ਹੱਥ ਵਿੱਚ ਹੈ ਆਪਣੇ ਜ਼ੋਰ ਨਾਲ ਟਾਕਰਾ ਕਰੋ ਅਤੇ ਤੁਸੀਂ ਬਹੁਤ ਵੱਡਾ ਕਟਕ ਹੋ ਅਤੇ ਤੁਹਾਡੇ ਨਾਲ ਓਹ ਸੁਨਹਿਲੇ ਵੱਛੇ ਹਨ ਜਿਨ੍ਹਾਂ ਨੂੰ ਯਾਰਾਬੁਆਮ ਨੇ ਦੇਵਤਿਆਂ ਲਈ ਬਣਾਇਆ ਸੀ! 9 ਕੀ ਤੁਸਾਂ ਹਾਰੂਨ ਦੇ ਪੁੱਤ੍ਰਾਂ ਅਤੇ ਲੇਵੀਆਂ ਨੂੰ ਜੋ ਯਹੋਵਾਹ ਦੇ ਜਾਜਕ ਸਨ ਨਹੀਂ ਕੱਢ ਦਿੱਤਾ ਅਤੇ ਦੂਜੇ ਦੇਸਾਂ ਦੀਆਂ ਕੌਮਾਂ ਦੇ ਢੰਗ ਉੱਤੇ ਆਪਣੇ ਜਾਜਕ ਮੁਕੱਰਰ ਨਹੀਂ ਕੀਤੇ ਐਉਂ ਭਈ ਜਿਹੜਾ ਕੋਈ ਇੱਕ ਵੱਛਾ ਤੇ ਸੱਤ ਮੇਢੇ ਲੈਕੇ ਆਪਣੇ ਆਪ ਨੂੰ ਥਾਪਣ ਆਵੇ ਉਹ ਉਨ੍ਹਾਂ ਦਾ ਜੋ ਦੇਵਤੇ ਵੀ ਨਹੀਂ ਹਨ ਜਾਜਕ ਬਣ ਸੱਕੇ? 10 ਪਰੰਤੂ ਸਾਡਾ ਏਹ ਹਾਲ ਹੈ ਕਿ ਯਹੋਵਾਹ ਸਾਡਾ ਪਰਮੇਸ਼ੁਰ ਹੈ ਅਤੇ ਅਸਾਂ ਉਸ ਨੂੰ ਨਹੀਂ ਛੱਡਿਆ ਅਤੇ ਸਾਡੇ ਕੋਲ ਹਾਰੂਨ ਦੇ ਪੁੱਤ੍ਰ ਜਾਜਕ ਹਨ ਜਿਹੜੇ ਯਹੋਵਾਹ ਦੀ ਸੇਵਾ ਕਰਦੇ ਹਨ ਅਤੇ ਸੇਵੀ ਆਪੋ ਆਪਣੇ ਕੰਮ ਵਿੱਚ ਲੱਗੇ ਰਹਿੰਦੇ ਹਨ 11 ਐਉਂ ਹਰ ਰੋਜ਼ ਸਵੇਰੇ ਦੇ ਸ਼ਾਮਾਂ ਨੂੰ ਯਹੋਵਾਹ ਦੇ ਅੱਗੇ ਹੋਮ ਬਲੀਆਂ ਚੜ੍ਹਾਉਂਦੇ ਅਤੇ ਸੁਗੰਧੀ ਧੂਪ ਧੁਖਾਉਂਦੇ ਹਨ ਅਤੇ ਪਵਿੱਤਰ ਮੇਜ਼ ਉੱਤੇ ਚੜ੍ਹਤ ਦੀਆਂ ਰੋਟੀਆਂ ਰੱਖਦੇ ਹਨ ਅਤੇ ਸੁਨਹਿਲੇ ਸ਼ਮਾਦਾਨ ਅਤੇ ਉਸ ਦੇ ਚਰਾਗਾਂ ਨੂੰ ਹਰ ਸ਼ਾਮ ਨੂੰ ਬਾਲਦੇ ਹਨ ਕਿਉਂ ਜੋ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮ ਨੂੰ ਮੰਨਦੇ ਹਾਂ ਪਰ ਤੁਸਾਂ ਤਾਂ ਉਹ ਨੂੰ ਛੱਡ ਦਿੱਤਾ ਹੈ 12 ਅਤੇ ਵੇਖੋ, ਸਾਡੀ ਅਗਵਾਈ ਲਈ ਸਾਡੇ ਨਾਲ ਪਰਮੇਸ਼ੁਰ ਹੈ ਅਤੇ ਉਸ ਦੇ ਜਾਜਕ ਤੁਹਾਡੇ ਵਿਰੁੱਧ ਸਾਹ ਨੂੰ ਖਿੱਚ ਕੇ ਜ਼ੋਰ ਦੇ ਨਾਲ ਨਰਸਿੰਗੇ ਫੂਕਣ ਲਈ ਤਿਆਰ ਹਨ। ਹੇ ਇਸਰਾਏਲੀਓ, ਤੁਸੀਂ ਆਪਣੇ ਯਹੋਵਾਹ ਦੇ ਵਿਰੁੱਧ ਜਿਹੜਾ ਤੁਹਾਡੇ ਪਿਉ ਦਾਦਿਆਂ ਦਾ ਪਰਮੇਸ਼ੁਰ ਹੈ ਨਾ ਲੜੋ, ਕਿਉਂ ਜੋ ਤੁਸੀਂ ਸਫਲ ਨਹੀਂ ਹੋਵੋਗੇ! 13 ਪਰ ਯਾਰਾਬੁਆਮ ਨੇ ਓਹਨਾਂ ਦੇ ਪਿੱਛੇ ਘਾਤ ਵਿੱਚ ਫ਼ੌਜ ਬਿਠਾ ਦਿੱਤੀ ਸੋ ਓਹ ਯਹੂਦਾਹ ਦੇ ਸਾਹਮਣੇ ਰਹੇ ਅਤੇ ਘਾਤ ਓਹਨਾਂ ਦੇ ਪਿੱਛੇ ਸੀ 14 ਜਦ ਯਹੂਦਾਹ ਨੇ ਪਿੱਛੇ ਵੇਖਿਆ ਤਾਂ ਕੀ ਵੇਖਿਆ ਕਿ ਲੜਾਈ ਉਹਨਾਂ ਦੇ ਅੱਗੇ ਪਿੱਛੇ ਦੋਹੀਂ ਪਾਸੀਂ ਹੈ! ਤਦ ਓਹਨਾਂ ਨੇ ਯਹੋਵਾਹ ਅੱਗੇ ਦੁਹਾਈ ਦਿੱਤੀ ਅਤੇ ਜਾਜਕਾਂ ਨੇ ਨਰਸਿੰਗੇ ਫੂਕੇ 15 ਅਤੇ ਯਹੂਦਾਹ ਦੇ ਲੋਕਾਂ ਨੇ ਲਲਕਾਰਿਆਂ ਅਤੇ ਜਦ ਓਹਨਾਂ ਨੇ ਲਲਕਾਰਿਆ ਜਦ ਐਉਂ ਹੋਇਆ ਕਿ ਪਰਮੇਸ਼ੁਰ ਨੇ ਯਾਰਾਬੁਆਮ ਨੂੰ ਅਤੇ ਸਾਰੇ ਇਸਰਾਏਲ ਨੂੰ ਅਬੀਯਾਹ ਅਤੇ ਯਹੂਦਾਹ ਦੇ ਸਾਹਮਣੇ ਮਾਰ ਦਿੱਤਾ 16 ਅਤੇ ਇਸਰਾਏਲੀ ਯਹੂਦਾਹ ਦੇ ਅੱਗੋਂ ਭੱਜ ਤੁਰੇ ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਓਹਨਾਂ ਦੇ ਹੱਥ ਵਿੱਚ ਦੇ ਦਿੱਤਾ 17 ਤਾਂ ਅਬੀਯਾਹ ਅਤੇ ਉਸ ਦੇ ਲੋਕਾਂ ਨੇ ਉਨ੍ਹਾਂ ਨੂੰ ਵੱਡੀ ਮਾਰ ਨਾਲ ਮਾਰਿਆ ਸੋ ਇਸਰਾਏਲ ਦੇ ਪੰਜ ਲੱਖ ਚੁਣੇ ਹੋਏ ਮਨੁੱਖ ਮਰ ਕੇ ਖੇਤ ਪਏ 18 ਐਉਂ ਇਸਰਾਏਲੀ ਉਸ ਵੇਲੇ ਅਧੀਨ ਹੋਏ ਅਤੇ ਯਹੂਦੀ ਉਨ੍ਹਾਂ ਤੋਂ ਜਿੱਤ ਗਏ ਏਸ ਲਈ ਜੋ ਓਹਨਾਂ ਨੇ ਯਹੋਵਾਹ ਆਪਣੇ ਪਿਉ ਦਾਦਿਆਂ ਦੇ ਪਰਮੇਸ਼ੁਰ ਉੱਤੇ ਭਰੋਸਾ ਕੀਤਾ 19 ਅਤੇ ਅਬੀਯਾਹ ਨੇ ਯਾਰਾਬੁਆਮ ਦਾ ਪਿੱਛਾ ਕੀਤਾ ਅਤੇ ਇਨ੍ਹਾਂ ਸ਼ਹਿਰਾਂ ਨੂੰ ਉਸ ਪਾਸੋਂ ਖੋਹ ਲਿਆ ਅਰਥਾਤ ਬੈਤਏਲ ਅਤੇ ਉਸ ਦੇ ਪਿੰਡ, ਯਸ਼ਾਨਾਹ ਅਤੇ ਉਸ ਦੇ ਪਿੱਡ, ਅਫ਼ਰੋਨ ਅਤੇ ਉਹ ਦੇ ਪਿੰਡ 20 ਅਬੀਯਾਹ ਦੇ ਦਿਨਾਂ ਵਿੱਚ ਯਾਰਾਬੁਆਮ ਨੇ ਫੇਰ ਜ਼ੋਰ ਨਾ ਫੜਿਆ ਅਤੇ ਯਹੋਵਾਹ ਨੇ ਉਸ ਨੂੰ ਮਾਰਿਆ ਸੋ ਉਹ ਮਰ ਗਿਆ 21 ਪਰੰਤੂ ਅਬੀਯਾਹ ਤਕੜਾ ਹੋ ਗਿਆ ਅਤੇ ਉਸ ਨੇ ਚੌਦਾਂ ਇਸਤ੍ਰੀਆਂ ਕੀਤੀਆਂ ਅਤੇ ਉਨ੍ਹਾਂ ਵਿੱਚੋਂ ਬਾਈ ਪੁੱਤ੍ਰ ਅਤੇ ਸੋਲਾਂ ਧੀਆਂ ਜੰਮੀਆ 22 ਅਤੇ ਅਬੀਯਾਹ ਦੇ ਬਾਕੀ ਕੰਮ ਅਤੇ ਉਸ ਦਾ ਚਾਲ ਚਲਣ ਅਤੇ ਉਸ ਦੀਆਂ ਕਹਾਉਤਾਂ ਇੱਦੋ ਨਬੀ ਦੀ ਕਥਾ ਵਿੱਚ ਲਿਖੀਆਂ ਹਨ।।
1. ਯਾਰਾਬੁਆਮ ਪਾਤਸ਼ਾਹ ਦੇ ਅਠਾਰਵੇਂ ਵਰ੍ਹੇ ਤੋਂ ਅਬੀਯਾਹ ਯਹੂਦਾਹ ਉੱਤੇ ਰਾਜ ਕਰਨ ਲੱਗਾ 2. ਉਸ ਨੇ ਯਰੂਸ਼ਲਮ ਵਿੱਚ ਤਿੰਨ ਵਰਹੇ ਰਾਜ ਕੀਤਾ। ਉਸ ਦੀ ਮਾਤਾ ਦਾ ਨਾਉਂ ਮੀਕਾਯਾਹ ਸੀ ਜੋ ਊਰੀਏਲ ਗਬਈ ਦੀ ਧੀ ਸੀ ਅਤੇ ਅਬੀਯਾਹ ਦੇ ਵਿੱਚ ਅਤੇ ਯਾਰਾਬੁਆਮ ਦੇ ਵਿੱਚ ਲੜਾਈ ਹੋਈ 3. ਅਤੇ ਅਬੀਯਾਹ ਜੰਗੀ ਸੂਰਮਿਆਂ ਦੀ ਫੌਜ ਜੋ ਚਾਰ ਲੱਖ ਚੁਣੇ ਹੋਏ ਮਨੁੱਖ ਸਨ ਲੈਕੇ ਲੜਾਈ ਵਿੱਚ ਗਿਆ ਅਤੇ ਯਾਰਾਬੁਆਮ ਉਹ ਦੇ ਟਾਕਰੇ ਵਿੱਚ ਪਾਲਾਂ ਬੰਨ੍ਹ ਕੇ ਅੱਠ ਲੱਖ ਚੁਣੇ ਹੋਏ ਸੂਰਮਿਆਂ ਦੀ ਫੌਜ ਨਾਲ ਲੜਾਈ ਲਈ ਆਇਆ 4. ਅਬੀਯਾਹ ਸਮਾਰੀਮ ਦੇ ਪਰਬਤ ਉੱਤੇ ਜੋ ਅਫ਼ਰਾਈਮ ਦੇ ਪਹਾੜ ਵਿੱਚ ਹੈ ਖੜਾ ਹੋਇਆ ਅਤੇ ਆਖਣ ਲੱਗਾ ਕਿ ਹੇ ਯਰਾਬੁਆਮ ਅਤੇ ਸਾਰੇ ਇਸਰਾਏਲ, ਮੇਰੀ ਸੁਣੋ! 5. ਕੀ ਤੁਹਾਨੂੰ ਪਤਾ ਨਹੀਂ ਕਿ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਨੇ ਇਸਰਾਏਲ ਉੱਤੇ ਰਾਜ ਦਾਊਦ ਨੂੰ ਅਤੇ ਉਸ ਦੇ ਪੁੱਤ੍ਰਾਂ ਨੂੰ ਹੀ ਲੂਣ ਦੇ ਨੇਮ ਨਾਲ ਸਦਾ ਲਈ ਦੇ ਦਿੱਤਾ ਹੈ? 6. ਤਾਂ ਵੀ ਨਬਾਟ ਦੇ ਪੁੱਤ੍ਰ ਯਾਰਾਬੁਆਮ ਜੋ ਦਾਊਦ ਦੇ ਪੁੱਤ੍ਰ ਸੁਲੇਮਾਨ ਦਾ ਸੇਵਾਦਾਰ ਸੀ ਉੱਠ ਕੇ ਆਪਣੇ ਮਾਲਕ ਤੋਂ ਆਕੀ ਹੋ ਗਿਆ 7. ਅਤੇ ਉਸ ਦੇ ਕੋਲ ਲਫੰਗੇ ਤੇ ਸ਼ਤਾਨ ਵੰਸੀ ਇਕੱਠੇ ਹੋ ਗਏ ਜਿਨ੍ਹਾਂ ਨੇ ਸੁਲੇਮਾਨ ਦੇ ਪੁੱਤ੍ਰ ਯਾਰਾਬੁਆਮ ਦੇ ਵਿਰੁੱਧ ਜ਼ੋਰ ਫੜ ਲਿਆ ਜਦ ਕਿ ਰਹਬੁਆਮ ਨਰਮ ਦਿਲ ਮੁੰਡਾ ਹੀ ਸੀ ਅਤੇ ਉਨ੍ਹਾਂ ਦੇ ਟਾਕਰੇ ਲਈ ਆਪਣੇ ਆਪ ਵਿੱਚ ਤਕੜਾ ਨਹੀਂ ਸੀ 8. ਹੁਣ ਤੁਹਾਡਾ ਖਿਆਲ ਹੈ ਕਿ ਤੁਸੀਂ ਯਹੋਵਾਹ ਦੀ ਪਾਤਸ਼ਾਹੀ ਦਾ ਜੋ ਦਾਊਦ ਦੀ ਅੰਸ ਦੇ ਹੱਥ ਵਿੱਚ ਹੈ ਆਪਣੇ ਜ਼ੋਰ ਨਾਲ ਟਾਕਰਾ ਕਰੋ ਅਤੇ ਤੁਸੀਂ ਬਹੁਤ ਵੱਡਾ ਕਟਕ ਹੋ ਅਤੇ ਤੁਹਾਡੇ ਨਾਲ ਓਹ ਸੁਨਹਿਲੇ ਵੱਛੇ ਹਨ ਜਿਨ੍ਹਾਂ ਨੂੰ ਯਾਰਾਬੁਆਮ ਨੇ ਦੇਵਤਿਆਂ ਲਈ ਬਣਾਇਆ ਸੀ! 9. ਕੀ ਤੁਸਾਂ ਹਾਰੂਨ ਦੇ ਪੁੱਤ੍ਰਾਂ ਅਤੇ ਲੇਵੀਆਂ ਨੂੰ ਜੋ ਯਹੋਵਾਹ ਦੇ ਜਾਜਕ ਸਨ ਨਹੀਂ ਕੱਢ ਦਿੱਤਾ ਅਤੇ ਦੂਜੇ ਦੇਸਾਂ ਦੀਆਂ ਕੌਮਾਂ ਦੇ ਢੰਗ ਉੱਤੇ ਆਪਣੇ ਜਾਜਕ ਮੁਕੱਰਰ ਨਹੀਂ ਕੀਤੇ ਐਉਂ ਭਈ ਜਿਹੜਾ ਕੋਈ ਇੱਕ ਵੱਛਾ ਤੇ ਸੱਤ ਮੇਢੇ ਲੈਕੇ ਆਪਣੇ ਆਪ ਨੂੰ ਥਾਪਣ ਆਵੇ ਉਹ ਉਨ੍ਹਾਂ ਦਾ ਜੋ ਦੇਵਤੇ ਵੀ ਨਹੀਂ ਹਨ ਜਾਜਕ ਬਣ ਸੱਕੇ? 10. ਪਰੰਤੂ ਸਾਡਾ ਏਹ ਹਾਲ ਹੈ ਕਿ ਯਹੋਵਾਹ ਸਾਡਾ ਪਰਮੇਸ਼ੁਰ ਹੈ ਅਤੇ ਅਸਾਂ ਉਸ ਨੂੰ ਨਹੀਂ ਛੱਡਿਆ ਅਤੇ ਸਾਡੇ ਕੋਲ ਹਾਰੂਨ ਦੇ ਪੁੱਤ੍ਰ ਜਾਜਕ ਹਨ ਜਿਹੜੇ ਯਹੋਵਾਹ ਦੀ ਸੇਵਾ ਕਰਦੇ ਹਨ ਅਤੇ ਸੇਵੀ ਆਪੋ ਆਪਣੇ ਕੰਮ ਵਿੱਚ ਲੱਗੇ ਰਹਿੰਦੇ ਹਨ 11. ਐਉਂ ਹਰ ਰੋਜ਼ ਸਵੇਰੇ ਦੇ ਸ਼ਾਮਾਂ ਨੂੰ ਯਹੋਵਾਹ ਦੇ ਅੱਗੇ ਹੋਮ ਬਲੀਆਂ ਚੜ੍ਹਾਉਂਦੇ ਅਤੇ ਸੁਗੰਧੀ ਧੂਪ ਧੁਖਾਉਂਦੇ ਹਨ ਅਤੇ ਪਵਿੱਤਰ ਮੇਜ਼ ਉੱਤੇ ਚੜ੍ਹਤ ਦੀਆਂ ਰੋਟੀਆਂ ਰੱਖਦੇ ਹਨ ਅਤੇ ਸੁਨਹਿਲੇ ਸ਼ਮਾਦਾਨ ਅਤੇ ਉਸ ਦੇ ਚਰਾਗਾਂ ਨੂੰ ਹਰ ਸ਼ਾਮ ਨੂੰ ਬਾਲਦੇ ਹਨ ਕਿਉਂ ਜੋ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮ ਨੂੰ ਮੰਨਦੇ ਹਾਂ ਪਰ ਤੁਸਾਂ ਤਾਂ ਉਹ ਨੂੰ ਛੱਡ ਦਿੱਤਾ ਹੈ 12. ਅਤੇ ਵੇਖੋ, ਸਾਡੀ ਅਗਵਾਈ ਲਈ ਸਾਡੇ ਨਾਲ ਪਰਮੇਸ਼ੁਰ ਹੈ ਅਤੇ ਉਸ ਦੇ ਜਾਜਕ ਤੁਹਾਡੇ ਵਿਰੁੱਧ ਸਾਹ ਨੂੰ ਖਿੱਚ ਕੇ ਜ਼ੋਰ ਦੇ ਨਾਲ ਨਰਸਿੰਗੇ ਫੂਕਣ ਲਈ ਤਿਆਰ ਹਨ। ਹੇ ਇਸਰਾਏਲੀਓ, ਤੁਸੀਂ ਆਪਣੇ ਯਹੋਵਾਹ ਦੇ ਵਿਰੁੱਧ ਜਿਹੜਾ ਤੁਹਾਡੇ ਪਿਉ ਦਾਦਿਆਂ ਦਾ ਪਰਮੇਸ਼ੁਰ ਹੈ ਨਾ ਲੜੋ, ਕਿਉਂ ਜੋ ਤੁਸੀਂ ਸਫਲ ਨਹੀਂ ਹੋਵੋਗੇ! 13. ਪਰ ਯਾਰਾਬੁਆਮ ਨੇ ਓਹਨਾਂ ਦੇ ਪਿੱਛੇ ਘਾਤ ਵਿੱਚ ਫ਼ੌਜ ਬਿਠਾ ਦਿੱਤੀ ਸੋ ਓਹ ਯਹੂਦਾਹ ਦੇ ਸਾਹਮਣੇ ਰਹੇ ਅਤੇ ਘਾਤ ਓਹਨਾਂ ਦੇ ਪਿੱਛੇ ਸੀ 14. ਜਦ ਯਹੂਦਾਹ ਨੇ ਪਿੱਛੇ ਵੇਖਿਆ ਤਾਂ ਕੀ ਵੇਖਿਆ ਕਿ ਲੜਾਈ ਉਹਨਾਂ ਦੇ ਅੱਗੇ ਪਿੱਛੇ ਦੋਹੀਂ ਪਾਸੀਂ ਹੈ! ਤਦ ਓਹਨਾਂ ਨੇ ਯਹੋਵਾਹ ਅੱਗੇ ਦੁਹਾਈ ਦਿੱਤੀ ਅਤੇ ਜਾਜਕਾਂ ਨੇ ਨਰਸਿੰਗੇ ਫੂਕੇ 15. ਅਤੇ ਯਹੂਦਾਹ ਦੇ ਲੋਕਾਂ ਨੇ ਲਲਕਾਰਿਆਂ ਅਤੇ ਜਦ ਓਹਨਾਂ ਨੇ ਲਲਕਾਰਿਆ ਜਦ ਐਉਂ ਹੋਇਆ ਕਿ ਪਰਮੇਸ਼ੁਰ ਨੇ ਯਾਰਾਬੁਆਮ ਨੂੰ ਅਤੇ ਸਾਰੇ ਇਸਰਾਏਲ ਨੂੰ ਅਬੀਯਾਹ ਅਤੇ ਯਹੂਦਾਹ ਦੇ ਸਾਹਮਣੇ ਮਾਰ ਦਿੱਤਾ 16. ਅਤੇ ਇਸਰਾਏਲੀ ਯਹੂਦਾਹ ਦੇ ਅੱਗੋਂ ਭੱਜ ਤੁਰੇ ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਓਹਨਾਂ ਦੇ ਹੱਥ ਵਿੱਚ ਦੇ ਦਿੱਤਾ 17. ਤਾਂ ਅਬੀਯਾਹ ਅਤੇ ਉਸ ਦੇ ਲੋਕਾਂ ਨੇ ਉਨ੍ਹਾਂ ਨੂੰ ਵੱਡੀ ਮਾਰ ਨਾਲ ਮਾਰਿਆ ਸੋ ਇਸਰਾਏਲ ਦੇ ਪੰਜ ਲੱਖ ਚੁਣੇ ਹੋਏ ਮਨੁੱਖ ਮਰ ਕੇ ਖੇਤ ਪਏ 18. ਐਉਂ ਇਸਰਾਏਲੀ ਉਸ ਵੇਲੇ ਅਧੀਨ ਹੋਏ ਅਤੇ ਯਹੂਦੀ ਉਨ੍ਹਾਂ ਤੋਂ ਜਿੱਤ ਗਏ ਏਸ ਲਈ ਜੋ ਓਹਨਾਂ ਨੇ ਯਹੋਵਾਹ ਆਪਣੇ ਪਿਉ ਦਾਦਿਆਂ ਦੇ ਪਰਮੇਸ਼ੁਰ ਉੱਤੇ ਭਰੋਸਾ ਕੀਤਾ 19. ਅਤੇ ਅਬੀਯਾਹ ਨੇ ਯਾਰਾਬੁਆਮ ਦਾ ਪਿੱਛਾ ਕੀਤਾ ਅਤੇ ਇਨ੍ਹਾਂ ਸ਼ਹਿਰਾਂ ਨੂੰ ਉਸ ਪਾਸੋਂ ਖੋਹ ਲਿਆ ਅਰਥਾਤ ਬੈਤਏਲ ਅਤੇ ਉਸ ਦੇ ਪਿੰਡ, ਯਸ਼ਾਨਾਹ ਅਤੇ ਉਸ ਦੇ ਪਿੱਡ, ਅਫ਼ਰੋਨ ਅਤੇ ਉਹ ਦੇ ਪਿੰਡ 20. ਅਬੀਯਾਹ ਦੇ ਦਿਨਾਂ ਵਿੱਚ ਯਾਰਾਬੁਆਮ ਨੇ ਫੇਰ ਜ਼ੋਰ ਨਾ ਫੜਿਆ ਅਤੇ ਯਹੋਵਾਹ ਨੇ ਉਸ ਨੂੰ ਮਾਰਿਆ ਸੋ ਉਹ ਮਰ ਗਿਆ 21. ਪਰੰਤੂ ਅਬੀਯਾਹ ਤਕੜਾ ਹੋ ਗਿਆ ਅਤੇ ਉਸ ਨੇ ਚੌਦਾਂ ਇਸਤ੍ਰੀਆਂ ਕੀਤੀਆਂ ਅਤੇ ਉਨ੍ਹਾਂ ਵਿੱਚੋਂ ਬਾਈ ਪੁੱਤ੍ਰ ਅਤੇ ਸੋਲਾਂ ਧੀਆਂ ਜੰਮੀਆ 22. ਅਤੇ ਅਬੀਯਾਹ ਦੇ ਬਾਕੀ ਕੰਮ ਅਤੇ ਉਸ ਦਾ ਚਾਲ ਚਲਣ ਅਤੇ ਉਸ ਦੀਆਂ ਕਹਾਉਤਾਂ ਇੱਦੋ ਨਬੀ ਦੀ ਕਥਾ ਵਿੱਚ ਲਿਖੀਆਂ ਹਨ।।
  • ੨ ਤਵਾਰੀਖ਼ ਅਧਿਆਇ 1  
  • ੨ ਤਵਾਰੀਖ਼ ਅਧਿਆਇ 2  
  • ੨ ਤਵਾਰੀਖ਼ ਅਧਿਆਇ 3  
  • ੨ ਤਵਾਰੀਖ਼ ਅਧਿਆਇ 4  
  • ੨ ਤਵਾਰੀਖ਼ ਅਧਿਆਇ 5  
  • ੨ ਤਵਾਰੀਖ਼ ਅਧਿਆਇ 6  
  • ੨ ਤਵਾਰੀਖ਼ ਅਧਿਆਇ 7  
  • ੨ ਤਵਾਰੀਖ਼ ਅਧਿਆਇ 8  
  • ੨ ਤਵਾਰੀਖ਼ ਅਧਿਆਇ 9  
  • ੨ ਤਵਾਰੀਖ਼ ਅਧਿਆਇ 10  
  • ੨ ਤਵਾਰੀਖ਼ ਅਧਿਆਇ 11  
  • ੨ ਤਵਾਰੀਖ਼ ਅਧਿਆਇ 12  
  • ੨ ਤਵਾਰੀਖ਼ ਅਧਿਆਇ 13  
  • ੨ ਤਵਾਰੀਖ਼ ਅਧਿਆਇ 14  
  • ੨ ਤਵਾਰੀਖ਼ ਅਧਿਆਇ 15  
  • ੨ ਤਵਾਰੀਖ਼ ਅਧਿਆਇ 16  
  • ੨ ਤਵਾਰੀਖ਼ ਅਧਿਆਇ 17  
  • ੨ ਤਵਾਰੀਖ਼ ਅਧਿਆਇ 18  
  • ੨ ਤਵਾਰੀਖ਼ ਅਧਿਆਇ 19  
  • ੨ ਤਵਾਰੀਖ਼ ਅਧਿਆਇ 20  
  • ੨ ਤਵਾਰੀਖ਼ ਅਧਿਆਇ 21  
  • ੨ ਤਵਾਰੀਖ਼ ਅਧਿਆਇ 22  
  • ੨ ਤਵਾਰੀਖ਼ ਅਧਿਆਇ 23  
  • ੨ ਤਵਾਰੀਖ਼ ਅਧਿਆਇ 24  
  • ੨ ਤਵਾਰੀਖ਼ ਅਧਿਆਇ 25  
  • ੨ ਤਵਾਰੀਖ਼ ਅਧਿਆਇ 26  
  • ੨ ਤਵਾਰੀਖ਼ ਅਧਿਆਇ 27  
  • ੨ ਤਵਾਰੀਖ਼ ਅਧਿਆਇ 28  
  • ੨ ਤਵਾਰੀਖ਼ ਅਧਿਆਇ 29  
  • ੨ ਤਵਾਰੀਖ਼ ਅਧਿਆਇ 30  
  • ੨ ਤਵਾਰੀਖ਼ ਅਧਿਆਇ 31  
  • ੨ ਤਵਾਰੀਖ਼ ਅਧਿਆਇ 32  
  • ੨ ਤਵਾਰੀਖ਼ ਅਧਿਆਇ 33  
  • ੨ ਤਵਾਰੀਖ਼ ਅਧਿਆਇ 34  
  • ੨ ਤਵਾਰੀਖ਼ ਅਧਿਆਇ 35  
  • ੨ ਤਵਾਰੀਖ਼ ਅਧਿਆਇ 36  
×

Alert

×

Punjabi Letters Keypad References