ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)

੨ ਤਵਾਰੀਖ਼ ਅਧਿਆਇ 5

1 ਇਉਂ ਉਹ ਸਾਰਾ ਕੰਮ ਜੋ ਸੁਲੇਮਾਨ ਨੇ ਯਹੋਵਾਹ ਦੇ ਭਵਨ ਲਈ ਕੀਤਾ ਸਮਾਪਤ ਹੋਇਆ। ਤਾਂ ਸੁਲੇਮਾਨ ਆਪਣੇ ਪਿਤਾ ਦਾਊਦ ਦੀਆਂ ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਅਰਥਾਤ ਸੋਨਾ, ਚਾਂਦੀ ਅਰ ਸਾਰੇ ਭਾਂਡੇ ਅੰਦਰ ਲੈ ਆਇਆ ਅਰ ਪਰਮੇਸ਼ੁਰ ਦੇ ਘਰ ਦੇ ਖ਼ਜ਼ਾਨੇ ਵਿੱਚ ਉਨ੍ਹਾਂ ਨੂੰ ਰੱਖ ਦਿੱਤਾ 2 ਤਦ ਸੁਲੇਮਾਨ ਨੇ ਇਸਰਾਏਲ ਦਿਆਂ ਬਜ਼ੁਰਗਾਂ ਅਰ ਗੋਤਾਂ ਦਿਆਂ ਸਾਰਿਆਂ ਮੁਖੀਆਂ ਅਰ ਇਸਰਾਏਲੀਆਂ ਦੇ ਪਿਤ੍ਰਾਂ ਦੇ ਘਰਾਣਿਆਂ ਦੇ ਸ਼ਜ਼ਾਦਿਆਂ ਨੂੰ ਯਰੂਸ਼ਲਮ ਵਿੱਚ ਇਕੱਠਿਆਂ ਕੀਤਾ ਭਈ ਓਹ ਦਾਊਦ ਦੇ ਸ਼ਹਿਰੋਂ ਜੋ ਸੀਯੋਨ ਹੈ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਲੈ ਆਉਣ 3 ਤਾਂ ਇਸਰਾਏਲ ਦੇ ਸਾਰੇ ਮਨੁੱਖ ਸਤਵੇਂ ਮਹੀਨੇ ਪਰਬ ਦੇ ਲਈ ਪਾਤਸ਼ਾਹ ਕੋਲ ਇਕੱਠੇ ਹੋਏ 4 ਅਤੇ ਇਸਰਾਏਲ ਦੇ ਸਾਰੇ ਬਜ਼ੁਰਗ ਆਏ ਅਤੇ ਲੇਵੀਆਂ ਨੇ ਸੰਦੂਕ ਚੁੱਕਿਆ ਹੋਇਆ ਸੀ 5 ਅਤੇ ਓਹ ਸੰਦੂਕ ਅਰ ਮੰਡਲੀ ਦਾ ਤੰਬੂ ਅਰ ਸਾਰੇ ਪਵਿੱਤਰ ਭਾਂਡਿਆਂ ਨੂੰ ਜੋ ਉਸ ਤੰਬੂ ਵਿੱਚ ਸਨ ਲੈ ਆਏ । ਲੇਵੀ ਤੇ ਜਾਜਕ ਏਹਨਾਂ ਨੂੰ ਲਿਆਏ 6 ਅਤੇ ਸੁਲੇਮਾਨ ਪਾਤਸ਼ਾਹ ਅਰ ਇਸਰਾਏਲ ਦੀ ਸਾਰੀ ਮੰਡਲੀ ਨੇ ਜੋ ਉਹ ਦੇ ਕੋਲ ਸੰਦੂਕ ਦੇ ਅੱਗੇ ਇਕੱਠੀ ਹੋਈ ਸੀ ਏਨੀਆਂ ਭੇਡਾਂ ਤੇ ਬਲਦ ਕੱਟੇ ਭਈ ਓਹ ਬਹੁਤਾਇਤ ਦੇ ਕਾਰਨ ਨਾ ਤਾਂ ਉਨ੍ਹਾਂ ਦੀ ਗਿਣਤੀ ਹੋ ਸੱਕਦੀ ਸੀ ਤੇ ਨਾ ਹੀ ਲੇਖਾ। 7 ਅਤੇ ਜਾਜਕਾਂ ਨੇ ਯਹੋਵਾਹ ਤੇ ਨੇਮ ਦੇ ਸੰਦੂਕ ਨੂੰ ਉਹ ਦੇ ਥਾਂ ਭਵਨ ਦੀ ਵਿੱਚਲੀ ਕੋਠੜੀ ਅਰਥਾਤ ਅੱਤ ਪਵਿੱਤਰ ਅਸਥਾਨ ਵਿੱਚ ਕਰੂਬੀਆਂ ਦੇ ਖੰਭਾਂ ਦੇ ਹੇਠਾਂ ਲਿਆਂਦਾ 8 ਕਿਉਂ ਜੋ ਕਰੂਬੀਆਂ ਨੇ ਆਪਣਿਆਂ ਦੋਹਾਂ ਖੰਭਾਂ ਨੂੰ ਸੰਦੂਕ ਦੇ ਅਸਥਾਨ ਦੇ ਉੱਤੇ ਫੈਲਾਇਆ ਹੋਇਆ ਸੀ ਅਰ ਐਉਂ ਕਰੂਬੀਆਂ ਨੇ ਸੰਦੂਕ ਤੇ ਉਹ ਦੀਆਂ ਚੋਬਾਂ ਨੂੰ ਉੱਤੋਂ ਹੀ ਢੱਕਿਆ ਹੋਇਆ ਸੀ 9 ਅਤੇ ਉਨ੍ਹਾਂ ਨੇ ਚੋਬਾਂ ਬਾਹਰ ਨੂੰ ਕੱਢੀਆਂ ਹੋਈਆਂ ਸਨ ਅਰ ਚੋਬਾਂ ਦੇ ਸਿਰੇ ਵਿੱਚਲੀ ਕੋਠੜੀ ਦੇ ਅੱਗੇ ਸੰਦੂਕ ਵਿੱਚੋਂ ਬਾਹਰ ਦਿੱਸਦੇ ਸਨ ਪਰ ਓਹ ਬਾਹਰ ਵਾਰੋਂ ਨਹੀਂ ਦਿੱਸਦੇ ਸਨ ਓਹ ਅੱਜ ਦੇ ਦਿਨ ਤਾਈਂ ਉੱਥੇ ਹੀ ਹਨ 10 ਸੰਦੂਕ ਵਿੱਚ ਕੁੱਝ ਨਹੀਂ ਸੀ ਬਿਨਾ ਉਨ੍ਹਾਂ ਦੋਹ ਤਖਤੀਆਂ ਦੇ ਜੋ ਮੂਸਾ ਨੇ ਹੋਰੇਬ ਵਿੱਚ ਉਹ ਦੇ ਅੰਦਰ ਰੱਖੀਆਂ ਸਨ ਜਦੋਂ ਯਹੋਵਾਹ ਨੇ ਇਸਰਾਏਲੀਆਂ ਦੇ ਮਿਸਰੋਂ ਨਿੱਕਲਦਿਆਂ ਉਨ੍ਹਾਂ ਨਾਲ ਨੇਮ ਬੰਨ੍ਹਿਆ ਸੀ।। 11 ਐਉਂ ਹੋਇਆ ਕਿ ਜਾਜਕ ਪਵਿੱਤਰ ਅਸਥਾਨੋਂ ਬਾਹਰ ਨਿੱਕਲੇ. ਓਹਨਾਂ ਸਾਰਿਆਂ ਜਾਜਕਾਂ ਨੇ ਜੋ ਹਾਜ਼ਰ ਸਨ ਆਪਣੇ ਆਪ ਨੂੰ ਪਵਿੱਤਰ ਕੀਤਾ ਹੋਇਆ ਸੀ ਅਤੇ ਓਹਨਾਂ ਨੂੰ ਵਾਰੀ ਸਿਰ ਸੇਵਾ ਕਰਨ ਦੀ ਲੋੜ ਨਹੀਂ ਸੀ 12 ਅਤੇ ਲੇਵੀ ਜੋ ਗਾਉਣ ਵਾਲੇ ਸਨ ਸਾਰੇ ਦੇ ਸਾਰੇ ਅਰਥਾਤ ਆਸਾਫ ਅਰ ਹੀਮਾਨ ਅਤੇ ਯਦੂਥੂਨ ਅਰ ਉਨ੍ਹਾਂ ਦੇ ਪੁੱਤ੍ਰ ਅਰ ਉਨ੍ਹਾਂ ਦੇ ਭਰਾ ਕਤਾਨੀ ਲੀੜੇ ਪਹਿਨ ਕੇ ਖੰਜਰੀਆਂ ਤੇ ਸਤਾਰਾਂ ਅਰ ਬਰਬਤਾਂ ਲੈ ਕੇ ਜਗਵੇਦੀ ਦੇ ਪੂਰਬ ਵੱਲ ਖਲੋਤੇ ਸਨ ਅਰ ਉਨ੍ਹਾਂ ਦੇ ਨਾਲ ਇੱਕ ਸੌ ਵੀਹ ਜਾਜਕ ਤੁਰ੍ਹੀਆਂ ਵਜਾਉਂਦੇ ਸਨ 13 ਤਦ ਐਉਂ ਹੋਇਆ ਕਿ ਜਦ ਤੁਰ੍ਹੀਆਂ ਦੇ ਵਜੰਤਰੀ ਅਰ ਗਵੰਤਰੀ ਮਿਲ ਗਏ ਭਈ ਯਹੋਵਾਹ ਦੀ ਉਸਤਤ ਅਰ ਧੰਨਵਾਦ ਕਰਨ ਵਿੱਚ ਉਨ੍ਹਾਂ ਦਾ ਸੁਰ ਇੱਕੋ ਹੀ ਸੁਣਾਈ ਦੇਵੇ ਅਰ ਜਦ ਤੁਰ੍ਹੀਆਂ ਅਰ ਖੰਜਰੀਆਂ ਅਰ ਗਾਉਣ ਦਿਆਂ ਸਾਜ਼ਾ ਨਾਲ ਉਨ੍ਹਾਂ ਨੇ ਆਪਣਾ ਸੁਰ ਉੱਚਾ ਕਰਕੇ ਯਹੋਵਾਹ ਦੀ ਉਸਤਤ ਕੀਤੀ ਕਿ ਉਹ ਭਲਾ ਹੈ, ਉਹ ਦੀ ਦਯਾ ਜੋ ਸਦਾ ਦੀ ਹੈ ਤਾਂ ਉਹ ਭਵਨ ਅਰਥਾਤ ਯਹੋਵਾਹ ਦਾ ਭਵਨ ਬੱਦਲ ਨਾਲ ਭਰ ਗਿਆ 14 ਅਤੇ ਜਾਜਕ ਬੱਦਲ ਕਰਕੇ ਸੇਵਾ ਲਈ ਖੜੇ ਨਾ ਰਹਿ ਸੱਕੇ ਕਿਉਂ ਜੋ ਪਰਮੇਸ਼ੁਰ ਦਾ ਭਵਨ ਯਹੋਵਾਹ ਦੇ ਪ੍ਰਤਾਪ ਨਾਲ ਭਰ ਗਿਆ ਸੀ।
1. ਇਉਂ ਉਹ ਸਾਰਾ ਕੰਮ ਜੋ ਸੁਲੇਮਾਨ ਨੇ ਯਹੋਵਾਹ ਦੇ ਭਵਨ ਲਈ ਕੀਤਾ ਸਮਾਪਤ ਹੋਇਆ। ਤਾਂ ਸੁਲੇਮਾਨ ਆਪਣੇ ਪਿਤਾ ਦਾਊਦ ਦੀਆਂ ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਅਰਥਾਤ ਸੋਨਾ, ਚਾਂਦੀ ਅਰ ਸਾਰੇ ਭਾਂਡੇ ਅੰਦਰ ਲੈ ਆਇਆ ਅਰ ਪਰਮੇਸ਼ੁਰ ਦੇ ਘਰ ਦੇ ਖ਼ਜ਼ਾਨੇ ਵਿੱਚ ਉਨ੍ਹਾਂ ਨੂੰ ਰੱਖ ਦਿੱਤਾ 2. ਤਦ ਸੁਲੇਮਾਨ ਨੇ ਇਸਰਾਏਲ ਦਿਆਂ ਬਜ਼ੁਰਗਾਂ ਅਰ ਗੋਤਾਂ ਦਿਆਂ ਸਾਰਿਆਂ ਮੁਖੀਆਂ ਅਰ ਇਸਰਾਏਲੀਆਂ ਦੇ ਪਿਤ੍ਰਾਂ ਦੇ ਘਰਾਣਿਆਂ ਦੇ ਸ਼ਜ਼ਾਦਿਆਂ ਨੂੰ ਯਰੂਸ਼ਲਮ ਵਿੱਚ ਇਕੱਠਿਆਂ ਕੀਤਾ ਭਈ ਓਹ ਦਾਊਦ ਦੇ ਸ਼ਹਿਰੋਂ ਜੋ ਸੀਯੋਨ ਹੈ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਲੈ ਆਉਣ 3. ਤਾਂ ਇਸਰਾਏਲ ਦੇ ਸਾਰੇ ਮਨੁੱਖ ਸਤਵੇਂ ਮਹੀਨੇ ਪਰਬ ਦੇ ਲਈ ਪਾਤਸ਼ਾਹ ਕੋਲ ਇਕੱਠੇ ਹੋਏ 4. ਅਤੇ ਇਸਰਾਏਲ ਦੇ ਸਾਰੇ ਬਜ਼ੁਰਗ ਆਏ ਅਤੇ ਲੇਵੀਆਂ ਨੇ ਸੰਦੂਕ ਚੁੱਕਿਆ ਹੋਇਆ ਸੀ 5. ਅਤੇ ਓਹ ਸੰਦੂਕ ਅਰ ਮੰਡਲੀ ਦਾ ਤੰਬੂ ਅਰ ਸਾਰੇ ਪਵਿੱਤਰ ਭਾਂਡਿਆਂ ਨੂੰ ਜੋ ਉਸ ਤੰਬੂ ਵਿੱਚ ਸਨ ਲੈ ਆਏ । ਲੇਵੀ ਤੇ ਜਾਜਕ ਏਹਨਾਂ ਨੂੰ ਲਿਆਏ 6. ਅਤੇ ਸੁਲੇਮਾਨ ਪਾਤਸ਼ਾਹ ਅਰ ਇਸਰਾਏਲ ਦੀ ਸਾਰੀ ਮੰਡਲੀ ਨੇ ਜੋ ਉਹ ਦੇ ਕੋਲ ਸੰਦੂਕ ਦੇ ਅੱਗੇ ਇਕੱਠੀ ਹੋਈ ਸੀ ਏਨੀਆਂ ਭੇਡਾਂ ਤੇ ਬਲਦ ਕੱਟੇ ਭਈ ਓਹ ਬਹੁਤਾਇਤ ਦੇ ਕਾਰਨ ਨਾ ਤਾਂ ਉਨ੍ਹਾਂ ਦੀ ਗਿਣਤੀ ਹੋ ਸੱਕਦੀ ਸੀ ਤੇ ਨਾ ਹੀ ਲੇਖਾ। 7. ਅਤੇ ਜਾਜਕਾਂ ਨੇ ਯਹੋਵਾਹ ਤੇ ਨੇਮ ਦੇ ਸੰਦੂਕ ਨੂੰ ਉਹ ਦੇ ਥਾਂ ਭਵਨ ਦੀ ਵਿੱਚਲੀ ਕੋਠੜੀ ਅਰਥਾਤ ਅੱਤ ਪਵਿੱਤਰ ਅਸਥਾਨ ਵਿੱਚ ਕਰੂਬੀਆਂ ਦੇ ਖੰਭਾਂ ਦੇ ਹੇਠਾਂ ਲਿਆਂਦਾ 8. ਕਿਉਂ ਜੋ ਕਰੂਬੀਆਂ ਨੇ ਆਪਣਿਆਂ ਦੋਹਾਂ ਖੰਭਾਂ ਨੂੰ ਸੰਦੂਕ ਦੇ ਅਸਥਾਨ ਦੇ ਉੱਤੇ ਫੈਲਾਇਆ ਹੋਇਆ ਸੀ ਅਰ ਐਉਂ ਕਰੂਬੀਆਂ ਨੇ ਸੰਦੂਕ ਤੇ ਉਹ ਦੀਆਂ ਚੋਬਾਂ ਨੂੰ ਉੱਤੋਂ ਹੀ ਢੱਕਿਆ ਹੋਇਆ ਸੀ 9. ਅਤੇ ਉਨ੍ਹਾਂ ਨੇ ਚੋਬਾਂ ਬਾਹਰ ਨੂੰ ਕੱਢੀਆਂ ਹੋਈਆਂ ਸਨ ਅਰ ਚੋਬਾਂ ਦੇ ਸਿਰੇ ਵਿੱਚਲੀ ਕੋਠੜੀ ਦੇ ਅੱਗੇ ਸੰਦੂਕ ਵਿੱਚੋਂ ਬਾਹਰ ਦਿੱਸਦੇ ਸਨ ਪਰ ਓਹ ਬਾਹਰ ਵਾਰੋਂ ਨਹੀਂ ਦਿੱਸਦੇ ਸਨ ਓਹ ਅੱਜ ਦੇ ਦਿਨ ਤਾਈਂ ਉੱਥੇ ਹੀ ਹਨ 10. ਸੰਦੂਕ ਵਿੱਚ ਕੁੱਝ ਨਹੀਂ ਸੀ ਬਿਨਾ ਉਨ੍ਹਾਂ ਦੋਹ ਤਖਤੀਆਂ ਦੇ ਜੋ ਮੂਸਾ ਨੇ ਹੋਰੇਬ ਵਿੱਚ ਉਹ ਦੇ ਅੰਦਰ ਰੱਖੀਆਂ ਸਨ ਜਦੋਂ ਯਹੋਵਾਹ ਨੇ ਇਸਰਾਏਲੀਆਂ ਦੇ ਮਿਸਰੋਂ ਨਿੱਕਲਦਿਆਂ ਉਨ੍ਹਾਂ ਨਾਲ ਨੇਮ ਬੰਨ੍ਹਿਆ ਸੀ।। 11. ਐਉਂ ਹੋਇਆ ਕਿ ਜਾਜਕ ਪਵਿੱਤਰ ਅਸਥਾਨੋਂ ਬਾਹਰ ਨਿੱਕਲੇ. ਓਹਨਾਂ ਸਾਰਿਆਂ ਜਾਜਕਾਂ ਨੇ ਜੋ ਹਾਜ਼ਰ ਸਨ ਆਪਣੇ ਆਪ ਨੂੰ ਪਵਿੱਤਰ ਕੀਤਾ ਹੋਇਆ ਸੀ ਅਤੇ ਓਹਨਾਂ ਨੂੰ ਵਾਰੀ ਸਿਰ ਸੇਵਾ ਕਰਨ ਦੀ ਲੋੜ ਨਹੀਂ ਸੀ 12. ਅਤੇ ਲੇਵੀ ਜੋ ਗਾਉਣ ਵਾਲੇ ਸਨ ਸਾਰੇ ਦੇ ਸਾਰੇ ਅਰਥਾਤ ਆਸਾਫ ਅਰ ਹੀਮਾਨ ਅਤੇ ਯਦੂਥੂਨ ਅਰ ਉਨ੍ਹਾਂ ਦੇ ਪੁੱਤ੍ਰ ਅਰ ਉਨ੍ਹਾਂ ਦੇ ਭਰਾ ਕਤਾਨੀ ਲੀੜੇ ਪਹਿਨ ਕੇ ਖੰਜਰੀਆਂ ਤੇ ਸਤਾਰਾਂ ਅਰ ਬਰਬਤਾਂ ਲੈ ਕੇ ਜਗਵੇਦੀ ਦੇ ਪੂਰਬ ਵੱਲ ਖਲੋਤੇ ਸਨ ਅਰ ਉਨ੍ਹਾਂ ਦੇ ਨਾਲ ਇੱਕ ਸੌ ਵੀਹ ਜਾਜਕ ਤੁਰ੍ਹੀਆਂ ਵਜਾਉਂਦੇ ਸਨ 13. ਤਦ ਐਉਂ ਹੋਇਆ ਕਿ ਜਦ ਤੁਰ੍ਹੀਆਂ ਦੇ ਵਜੰਤਰੀ ਅਰ ਗਵੰਤਰੀ ਮਿਲ ਗਏ ਭਈ ਯਹੋਵਾਹ ਦੀ ਉਸਤਤ ਅਰ ਧੰਨਵਾਦ ਕਰਨ ਵਿੱਚ ਉਨ੍ਹਾਂ ਦਾ ਸੁਰ ਇੱਕੋ ਹੀ ਸੁਣਾਈ ਦੇਵੇ ਅਰ ਜਦ ਤੁਰ੍ਹੀਆਂ ਅਰ ਖੰਜਰੀਆਂ ਅਰ ਗਾਉਣ ਦਿਆਂ ਸਾਜ਼ਾ ਨਾਲ ਉਨ੍ਹਾਂ ਨੇ ਆਪਣਾ ਸੁਰ ਉੱਚਾ ਕਰਕੇ ਯਹੋਵਾਹ ਦੀ ਉਸਤਤ ਕੀਤੀ ਕਿ ਉਹ ਭਲਾ ਹੈ, ਉਹ ਦੀ ਦਯਾ ਜੋ ਸਦਾ ਦੀ ਹੈ ਤਾਂ ਉਹ ਭਵਨ ਅਰਥਾਤ ਯਹੋਵਾਹ ਦਾ ਭਵਨ ਬੱਦਲ ਨਾਲ ਭਰ ਗਿਆ 14. ਅਤੇ ਜਾਜਕ ਬੱਦਲ ਕਰਕੇ ਸੇਵਾ ਲਈ ਖੜੇ ਨਾ ਰਹਿ ਸੱਕੇ ਕਿਉਂ ਜੋ ਪਰਮੇਸ਼ੁਰ ਦਾ ਭਵਨ ਯਹੋਵਾਹ ਦੇ ਪ੍ਰਤਾਪ ਨਾਲ ਭਰ ਗਿਆ ਸੀ।
  • ੨ ਤਵਾਰੀਖ਼ ਅਧਿਆਇ 1  
  • ੨ ਤਵਾਰੀਖ਼ ਅਧਿਆਇ 2  
  • ੨ ਤਵਾਰੀਖ਼ ਅਧਿਆਇ 3  
  • ੨ ਤਵਾਰੀਖ਼ ਅਧਿਆਇ 4  
  • ੨ ਤਵਾਰੀਖ਼ ਅਧਿਆਇ 5  
  • ੨ ਤਵਾਰੀਖ਼ ਅਧਿਆਇ 6  
  • ੨ ਤਵਾਰੀਖ਼ ਅਧਿਆਇ 7  
  • ੨ ਤਵਾਰੀਖ਼ ਅਧਿਆਇ 8  
  • ੨ ਤਵਾਰੀਖ਼ ਅਧਿਆਇ 9  
  • ੨ ਤਵਾਰੀਖ਼ ਅਧਿਆਇ 10  
  • ੨ ਤਵਾਰੀਖ਼ ਅਧਿਆਇ 11  
  • ੨ ਤਵਾਰੀਖ਼ ਅਧਿਆਇ 12  
  • ੨ ਤਵਾਰੀਖ਼ ਅਧਿਆਇ 13  
  • ੨ ਤਵਾਰੀਖ਼ ਅਧਿਆਇ 14  
  • ੨ ਤਵਾਰੀਖ਼ ਅਧਿਆਇ 15  
  • ੨ ਤਵਾਰੀਖ਼ ਅਧਿਆਇ 16  
  • ੨ ਤਵਾਰੀਖ਼ ਅਧਿਆਇ 17  
  • ੨ ਤਵਾਰੀਖ਼ ਅਧਿਆਇ 18  
  • ੨ ਤਵਾਰੀਖ਼ ਅਧਿਆਇ 19  
  • ੨ ਤਵਾਰੀਖ਼ ਅਧਿਆਇ 20  
  • ੨ ਤਵਾਰੀਖ਼ ਅਧਿਆਇ 21  
  • ੨ ਤਵਾਰੀਖ਼ ਅਧਿਆਇ 22  
  • ੨ ਤਵਾਰੀਖ਼ ਅਧਿਆਇ 23  
  • ੨ ਤਵਾਰੀਖ਼ ਅਧਿਆਇ 24  
  • ੨ ਤਵਾਰੀਖ਼ ਅਧਿਆਇ 25  
  • ੨ ਤਵਾਰੀਖ਼ ਅਧਿਆਇ 26  
  • ੨ ਤਵਾਰੀਖ਼ ਅਧਿਆਇ 27  
  • ੨ ਤਵਾਰੀਖ਼ ਅਧਿਆਇ 28  
  • ੨ ਤਵਾਰੀਖ਼ ਅਧਿਆਇ 29  
  • ੨ ਤਵਾਰੀਖ਼ ਅਧਿਆਇ 30  
  • ੨ ਤਵਾਰੀਖ਼ ਅਧਿਆਇ 31  
  • ੨ ਤਵਾਰੀਖ਼ ਅਧਿਆਇ 32  
  • ੨ ਤਵਾਰੀਖ਼ ਅਧਿਆਇ 33  
  • ੨ ਤਵਾਰੀਖ਼ ਅਧਿਆਇ 34  
  • ੨ ਤਵਾਰੀਖ਼ ਅਧਿਆਇ 35  
  • ੨ ਤਵਾਰੀਖ਼ ਅਧਿਆਇ 36  
×

Alert

×

Punjabi Letters Keypad References