ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
ਵਾਈਜ਼ 1:1

Notes

No Verse Added

ਵਾਈਜ਼ 1:1

1
ਯਰੂਸ਼ਲਮ ਦੇ ਪਾਤਸ਼ਾਹ ਦਾਊਦ ਦੇ ਪੁੱਤ੍ਰ ਉਪਦੇਸ਼ਕ ਦੇ ਬਚਨ।
2
ਉਪਦੇਸ਼ਕ ਆਖਦਾ ਹੈ, ਵਿਅਰਥਾਂ ਦਾ ਵਿਅਰਥ, ਵਿਅਰਥਾਂ ਦਾ ਵਿਅਰਥ, ਸਭ ਕੁਝ ਵਿਅਰਥ ਹੈ!
3
ਆਦਮੀ ਨੂੰ ਉਸ ਦੇ ਸਾਰੇ ਧੰਦੇ ਤੋਂ, ਜੋ ਉਹ ਸੂਰਜ ਦੇ ਹੇਠ ਕਰਦਾ ਹੈ, ਕੀ ਲਾਭ ਹੁੰਦਾ ਹੈ?
4
ਇੱਕ ਪੀੜੀ ਚੱਲੀ ਜਾਂਦੀ ਹੈ, ਅਤੇ ਦੂਜੀ ਜਾਂਦੀ ਹੈ, ਪਰ ਧਰਤੀ ਸਦਾ ਅਟੱਲ ਹੈ
5
ਸੂਰਜ ਚੜ੍ਹਦਾ ਹੈ ਅਤੇ ਸੂਰਜ ਲਹਿੰਦਾ ਹੈ, ਅਤੇ ਆਪਣੇ ਥਾਂ ਲਈ ਜਿੱਥੋਂ ਉਹ ਚੜ੍ਹਦਾ ਹੈ ਘਰਕਦਾ ਜਾਂਦਾ ਹੈ।
6
ਪੌਣ ਦੱਖਣ ਵੱਲ ਚੱਲੀ ਜਾਂਦੀ, ਫੇਰ ਉੱਤਰ ਵੱਲ ਮੁੜ ਪੈਂਦੀ ਹੈ, ਇਹ ਸਦਾ ਭੌਂਦੀ ਫਿਰਦੀ ਹੈ, ਅਤੇ ਆਪਣੇ ਗੇੜਾਂ ਅਨੁਸਾਰ ਮੁੜ ਜਾਂਦੀ ਹੈ।
7
ਸਾਰੀਆਂ ਨਦੀਆਂ ਸਮੁੰਦਰ ਵਿੱਚ ਜਾ ਪੈਂਦੀਆਂ ਹਨ, ਪਰ ਸਮੁੰਦਰ ਨਹੀਂ ਭਰੀਦਾ। ਓਸੇ ਥਾਂ ਨੂੰ ਜਿੱਥੋਂ ਨਦੀਆਂ ਨਿੱਕਲੀਆਂ ਹਨ, ਉੱਥੇ ਹੀ ਮੁੜ ਜਾਂਦੀਆਂ ਹਨ।
8
ਏਹਨਾਂ ਸਾਰੀਆਂ ਗੱਲਾਂ ਨਾਲ ਥਕਾਉਣਾ ਹੈ, ਇਹ ਗੱਲ ਮਨੁੱਖ ਬੋਲ ਨਹੀਂ ਸੱਕਦਾ, ਅੱਖ ਵੇਖਣ ਨਾਲ ਨਹੀਂ ਰੱਜਦੀ, ਅਤੇ ਕੰਨ ਸੁਣਨ ਨਾਲ ਨਹੀਂ ਭਰਦਾ।
9
ਜੋ ਹੋਇਆ ਓਹੋ ਫੇਰ ਹੋਵੇਗਾ, ਜੋ ਕੀਤਾ ਗਿਆ ਹੈ ਉਹ ਫੇਰ ਕੀਤਾ ਜਾਵੇਗਾ, ਅਤੇ ਸੂਰਜ ਦੇ ਹੇਠ ਕੋਈ ਨਵੀਂ ਗੱਲ ਨਹੀਂ।
10
ਭਲਾ, ਕੋਈ ਅਜਿਹੀ ਗੱਲ ਹੈ ਜਿਹ ਨੂੰ ਅਸੀਂ ਆਖ ਸੱਕੀਏ, ਲਓ, ਵੇਖੋ, ਏਹ ਨਵੀਂ ਹੈ? ਓਹ ਤਾਂ ਪਹਿਲਾਂ ਪੁਰਾਣਿਆਂ ਸਮਿਆਂ ਵਿੱਚ ਹੋਈ, ਜੋ ਸਾਥੋਂ ਅੱਗੇ ਸਨ।
11
ਪਹਿਲੀਆਂ ਗੱਲਾਂ ਦਾ ਕੁਝ ਚੇਤਾ ਨਹੀਂ, ਅਤੇ ਆਉਣ ਵਾਲੀਆਂ ਗੱਲਾਂ ਦਾ ਓਹਨਾਂ ਦੇ ਪਿੱਛੇ ਆਉਣ ਵਾਲਿਆਂ ਨੂੰ ਕੋਈ ਚੇਤਾ ਨਾ ਰਹੇਗਾ।।
12
ਮੈਂ ਉਪਦੇਸ਼ਕ ਯਰੂਸ਼ਲਮ ਵਿੱਚ ਇਸਰਾਏਲ ਉੱਤੇ ਪਾਤਸ਼ਾਹ ਸਾਂ
13
ਅਤੇ ਮੈਂ ਆਪਣਾ ਮਨ ਲਾਇਆ ਭਈ ਜੋ ਕੁਝ ਅਕਾਸ਼ ਦੇ ਹੇਠ ਵਰਤਦਾ ਹੈ, ਬੁੱਧ ਨਾਲ ਸਭ ਦੀ ਭਾਲ ਕਰਾਂ ਅਤੇ ਖੋਜ ਕੱਢਾਂ। ਪਰਮੇਸ਼ੁਰ ਨੇ ਆਦਮੀ ਦੀ ਵੰਸ ਨੂੰ ਕਰੜੀ ਕਸ਼ਟਣੀ ਦਿੱਤੀ ਹੈ ਜਿਹ ਦੇ ਵਿੱਚ ਓਹ ਲੱਗੇ ਰਹਿਣ
14
ਮੈਂ ਓਹਨਾਂ ਸਾਰਿਆਂ ਕੰਮਾਂ ਨੂੰ ਡਿੱਠਾ ਜੋ ਅਕਾਸ਼ ਦੇ ਹੇਠ ਹੁੰਦੇ ਹਨ, ਅਤੇ ਵੇਖੋ, ਸਾਰਿਆਂ ਦੇ ਸਾਰੇ ਵਿਅਰਥ ਅਤੇ ਹਵਾ ਦਾ ਫੱਕਣਾ ਸਨ!।।
15
ਜੋ ਵਿੰਗਾ ਹੈ ਸੋ ਸਿੱਧਾ ਨਹੀਂ ਬਣ ਸੱਕਦਾ, ਅਤੇ ਜਿਹੜਾ ਹੈ ਹੀ ਨਹੀਂ ਓਹ ਦਾ ਲੇਖਾ ਨਹੀਂ ਹੋ ਸੱਕਦਾ।।
16
ਮੈਂ ਆਪਣੇ ਮਨ ਨਾਲ ਏਹ ਗੱਲ ਕੀਤੀ ਭਈ ਵੇਖ, ਮੈਂ ਵੱਡਾ ਵਾਧਾ ਕੀਤਾ, ਸਗੋਂ ਓਹਨਾਂ ਸਭਨਾਂ ਨਾਲੋਂ ਜੋ ਮੈਥੋਂ ਪਹਿਲਾਂ ਯਰੂਸ਼ਲਮ ਵਿੱਚ ਸਨ ਵਧੀਕ ਬੁੱਧ ਪਾਈ। ਹਾਂ, ਮੇਰੇ ਮਨ ਨੇ ਬੁੱਧ ਅਤੇ ਵਿੱਦਿਆ ਬਹੁਤ ਵੇਖੀ
17
ਪਰ ਜਦ ਮੈਂ ਆਪਣੇ ਮਨ ਨੂੰ ਬੁੱਧ ਦੇ ਜਾਨਣ ਨੂੰ ਅਤੇ ਸੁਦਾ ਅਰ ਮੂਰਖਤਾਈ ਦੇ ਸਮਝਣ ਨੂੰ ਲਾਇਆ ਤਾਂ ਮੈਂ ਸਮਝਿਆ ਜੋ ਇਹ ਵੀ ਹਵਾ ਦਾ ਫੱਕਣਾ ਹੈ!।।
18
ਬਹੁਤ ਬੁੱਧ ਵਿੱਚ ਬਹੁਤ ਖੇਚਲ ਹੈ, ਅਤੇ ਜਿਹੜਾ ਵਿੱਦਿਆ ਵਧਾਉਂਦਾ ਹੈ ਉਹ ਸਿਰ ਦਰਦੀ ਵਧਾਂਉਦਾ ਹੈ।।
×

Alert

×

punjabi Letters Keypad References