ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
ਨਾ ਹੋਮ 2:1

Notes

No Verse Added

ਨਾ ਹੋਮ 2:1

1
ਭੰਨਣ ਵਾਲਾ ਤੇਰੇ ਵਿਰੁੱਧ ਚੜ੍ਹ ਆਇਆ ਹੈ, - ਗੜ੍ਹ ਦੀ ਰਾਖੀ ਕਰ, ਰਾਹ ਤੱਕ, ਕਮਰ ਕੱਸ, ਆਪਣਾ ਬਲ ਬਹੁਤ ਵਧਾ!।।
2
ਯਹੋਵਾਹ ਤਾਂ ਯਾਕੂਬ ਦੀ ਉੱਤਮਤਾਈ ਨੂੰ ਇਸਰਾਏਲ ਦੀ ਉੱਤਮਤਾਈ ਵਾਂਙੁ ਮੋੜ ਦੇਵੇਗਾ, ਕਿਉਂ ਜੋ ਲੁਟੇਰਿਆ ਨੇ ਓਹਨਾਂ ਨੂੰ ਖਾਲੀ ਕੀਤਾ, ਅਤੇ ਓਹਨਾਂ ਦੀਆਂ ਟਹਿਣੀਆਂ ਦਾ ਨਾਸ ਕੀਤਾ।।
3
ਉਹ ਦੇ ਸੂਰਬੀਰਾਂ ਦੀਆਂ ਢਾਲਾਂ ਲਾਲ ਕੀਤੀਆਂ ਹੋਈਆਂ ਹਨ, ਫੌਜੀ ਕਿਰਮਚੀ ਵਰਦੀ ਪਹਿਨੇ ਹੋਏ ਹਨ, ਰਥ ਦਾ ਅਸਪਾਤ ਅੱਗ ਵਾਂਙੁ ਚਮਕਦਾ ਹੈ, ਉਹ ਦੀ ਤਿਆਰੀ ਦੇ ਦਿਨ ਵਿੱਚ, ਸਰੂ ਦੇ ਬਰਛੇ ਝੁਲਾਏ ਜਾਂਦੇ ਹਨ।
4
ਰਥ ਸੜਕਾਂ ਵਿੱਚ ਸਿਰ ਤੋੜ ਭੱਜਦੇ ਹਨ, ਓਹ ਚੌਕਾਂ ਵਿੱਚ ਇੱਧਰ ਉੱਧਰ ਭੱਜੇ ਜਾਂਦੇ ਹਨ, ਵੇਖਣ ਵਿੱਚ ਓਹ ਮਸਾਲਾਂ ਵਰਗੇ ਹਨ, ਓਹ ਬਿਜਲੀ ਵਾਂਙੁ ਦੌੜਦੇ ਹਨ!
5
ਉਹ ਆਪਣੇ ਪਤਵੰਤਾਂ ਨੂੰ ਯਾਦ ਕਰਦਾ ਹੈ, ਓਹ ਜਾਂਦੇ ਜਾਂਦੇ ਠੇਡਾ ਖਾਂਦੇ ਹਨ, ਓਹ ਉਸ ਦੀ ਸਫੀਲ ਵੱਲ ਨੱਸਦੇ ਹਨ, ਲੱਕੜ ਦੀ ਓਟ ਖੜੀ ਕੀਤੀ ਜਾਂਦੀ ਹੈ।।
6
ਨਦੀਆਂ ਦੇ ਫਾਟਕ ਖੋਲ੍ਹੇ ਜਾਂਦੇ ਹਨ, ਅਤੇ ਮਹਿਲ ਗਲ ਜਾਂਦਾ ਹੈ।
7
ਫੈਸਲਾ ਹੋ ਗਿਆ ਉਹ ਬੇਪੜਦ ਕੀਤੀ ਜਾਂਦੀ ਹੈ, ਉਹ ਲੈ ਜਾਈ ਜਾਂਦੀ ਹੈ, ਉਹ ਦੀਆਂ ਟਹਿਲਣਾਂ ਘੁੱਗੀਆਂ ਦੀ ਅਵਾਜ਼ ਵਾਂਙੁ ਗੁਟਕਦੀਆਂ ਹਨ, ਅਤੇ ਆਪਣੀਆਂ ਛਾਤੀਆਂ ਪਿੱਟਦੀਆਂ ਹਨ।
8
ਨੀਨਵਾਹ ਆਦ ਤੋਂ ਪਾਣੀ ਦੇ ਕੁੰਡ ਵਾਂਙੁ ਹੈ, ਓਹ ਵਗ ਜਾਂਦੇ ਹਨ, - ਠਹਿਰੋ, ਠਹਿਰੋ! ਪਰ ਓਹ ਨਹੀਂ ਮੁੜਦੇ!
9
ਚਾਂਦੀ ਲੁੱਟੋ! ਸੋਨਾ ਲੁੱਟੋ! ਰੱਖੀਆਂ ਹੋਈਆਂ ਚੀਜ਼ਾਂ ਬੇਅੰਤ ਹਨ, ਸਾਰੇ ਪਦਾਰਥਾਂ ਦਾ ਮਾਲ ਧਨ ਵੀ!।।
10
ਉਹ ਖਾਲੀ, ਸੁੰਞੀ ਅਤੇ ਵਿਰਾਨ ਹੈ, ਦਿਲ ਪੰਘਰ ਜਾਂਦਾ, ਗੋਡੇ ਭਿੜਦੇ ਹਨ, ਕਸ਼ਟ ਸਾਰਿਆਂ ਲੱਕਾਂ ਵਿੱਚ ਹੈ, ਸਾਰਿਆਂ ਦੇ ਚਿਹਰੇ ਪੀਲੇ ਹੋ ਜਾਂਦੇ ਹਨ!
11
ਬਬਰ ਸ਼ੇਰਨੀਆਂ ਦੀ ਖੋਹ ਕਿੱਥੇ ਹੈ, ਅਤੇ ਜੁਆਨ ਬਬਰ ਸ਼ੇਰਾਂ ਦੇ ਖਾਣ ਦਾ ਥਾਂ, ਜਿੱਥੇ ਬਬਰ ਸ਼ੇਰ ਅਤੇ ਸ਼ੇਰਨੀ ਫਿਰਦੇ ਸਨ, ਅਤੇ ਬਬਰ ਸ਼ੇਰਾਂ ਦੇ ਬੱਚੇ ਸਨ, ਅਤੇ ਕੋਈ ਓਹਨਾਂ ਨੂੰ ਨਹੀਂ ਛੇੜਦਾ ਸੀ?
12
ਬਬਰ ਸ਼ੇਰਾਂ ਨੇ ਆਪਣੇ ਬੱਚਿਆਂ ਲਈ ਬਹੁਤ ਕੁਝ ਪਾੜਿਆ, ਅਤੇ ਆਪਣੀਆਂ ਸ਼ੇਰਨੀਆਂ ਲਈ ਸ਼ਿਕਾਰ ਦਾ ਗਲ ਘੁੱਟਿਆ, ਅਤੇ ਆਪਣੀਆਂ ਖੁੰਧਰਾਂ ਨੂੰ ਸ਼ਿਕਾਰ ਨਾਲ ਭਰ ਲਿਆ ਹੈ, ਅਤੇ ਆਪਣੀਆਂ ਖੋਹਾਂ ਨੂੰ ਪਾੜੇ ਹੋਏ ਮਾਸ ਨਾਲ।।
13
ਵੇਖ, ਮੈਂ ਤੇਰੇ ਵਿਰੁੱਧ ਹਾਂ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਮੈਂ ਉਹ ਦੇ ਰਥਾਂ ਨੂੰ ਧੂੰਏਂ ਵਿੱਚ ਸਾੜ ਦਿਆਂਗਾ, ਅਤੇ ਤਲਵਾਰ ਤੇਰੇ ਜੁਆਨ ਸ਼ੇਰਾਂ ਨੂੰ ਖਾਵੇਗੀ, ਮੈਂ ਤੇਰੇ ਸ਼ਿਕਾਰ ਨੂੰ ਧਰਤੀ ਤੋਂ ਕੱਟ ਸੁੱਟਾਂਗਾ, ਅਤੇ ਤੇਰੇ ਦੂਤਾਂ ਦੀ ਅਵਾਜ਼ ਫੇਰ ਸੁਣਾਈ ਨਾ ਦੇਵੇਗੀ।।
×

Alert

×

punjabi Letters Keypad References