ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)

੨ ਸਲਾਤੀਨ ਅਧਿਆਇ 16

1 ਰਮਲਯਾਹ ਦੇ ਪੁੱਤ੍ਰ ਪਕਹ ਦੇ ਸਤਾਰਵੇਂ ਵਰਹੇ ਯਹੂਦਾਹ ਦੇ ਪਾਤਸ਼ਾਹ ਯੋਥਾਮ ਦਾ ਪੁੱਤ੍ਰ ਆਹਾਜ਼ ਰਾਜ ਕਰਨ ਲੱਗਾ 2 ਅਤੇ ਆਹਾਜ਼ ਵੀਹਾਂ ਵਰਿਹਾਂ ਦਾ ਸੀ ਜਦ ਰਾਜ ਕਰਨ ਲੱਗਾ ਅਰ ਉਹ ਨੇ ਯਰੂਸ਼ਲਮ ਵਿੱਚ ਸੋਲਾਂ ਵਰਹੇ ਰਾਜ ਕੀਤਾ ਅਰ ਉਹ ਨੇ ਉਹ ਕੰਮ ਨਾ ਕੀਤਾ ਜੋ ਯਹੋਵਾਹ ਉਹ ਦੇ ਪਰਮੇਸ਼ੁਰ ਦੀ ਨਿਗਾਹ ਵਿੱਚ ਠੀਕ ਸੀ ਜਿਵੇਂ ਉਹ ਦੇ ਪਿਤਾ ਦਾਊਦ ਨੇ ਕੀਤਾ ਸੀ 3 ਪਰ ਉਹ ਇਸਰਾਏਲ ਦਿਆਂ ਪਾਤਸ਼ਾਹਾਂ ਦੇ ਰਾਜ ਉੱਤੇ ਤੁਰਿਆ ਸਗੋਂ ਉਨ੍ਹਾਂ ਕੌਮਾਂ ਦੀਆਂ ਘਿਣਾਉਣੀਆਂ ਰੀਤਾਂ ਅਨੁਸਾਰ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲੀਆਂ ਦੇ ਅੱਗਿਓਂ ਕੱਢ ਦਿੱਤਾ ਸੀ ਉਹ ਨੇ ਆਪਣੇ ਪੁੱਤ੍ਰ ਨੂੰ ਅੱਗ ਵਿੱਚੋਂ ਦੀ ਲੰਘਵਾਇਆ। 4 ਅਤੇ ਉਹ ਉੱਚਿਆਂ ਥਾਵਾਂ ਅਰ ਟਿੱਲਿਆਂ ਉੱਤੇ ਅਰ ਹਰ ਹਰੇ ਰੁੱਖ ਦੇ ਹੇਠਾਂ ਬਲੀਆਂ ਚੜ੍ਹਾਉਂਦਾ ਅਤੇ ਧੂਪ ਧੁਖਾਉਂਦਾ ਰਿਹਾ 5 ਤਦ ਅਰਾਮ ਦੇ ਰਾਜੇ ਰਸੀਨ ਅਰ ਇਸਰਾਏਲ ਦੇ ਪਾਤਸ਼ਾਹ ਰਮਲਯਾਹ ਦੇ ਪੁੱਤ੍ਰ ਪਕਹ ਨੇ ਲੜਨ ਲਈ ਯਰੂਸ਼ਲਮ ਉੱਤੇ ਚੜ੍ਹਾਈ ਕੀਤੀ ਅਰ ਉਨ੍ਹਾਂ ਨੇ ਆਹਾਜ਼ ਨੂੰ ਘੇਰ ਲਿਆ ਪਰ ਉਹ ਦੇ ਉੱਤੇ ਪਰਬਲ ਨਾ ਹੋ ਸੱਕੇ 6 ਉਸ ਵੇਲੇ ਅਰਾਮ ਦੇ ਰਾਜੇ ਰਸੀਨ ਏਲਥ ਨੂੰ ਫੇਰ ਲੈ ਕੇ ਅਰਾਮ ਵਿੱਚ ਰਲਾ ਦਿੱਤਾ ਅਰ ਏਲਥ ਵਿੱਚੋਂ ਯਹੂਦੀਆਂ ਨੂੰ ਉੱਕਾ ਹੀ ਕੱਢ ਛੱਡਿਆ ਅਰ ਅਰਾਮੀ ਏਲਥ ਵਿੱਚ ਆ ਵੜੇ ਅਰ ਅੱਜ ਦੇ ਦਿਨ ਤਾਈਂ ਉੱਥੇ ਵੱਸਦੇ ਹਨ 7 ਸੋ ਆਹਾਜ਼ ਨੇ ਅੱਸ਼ੂਰ ਦੇ ਪਾਤਸ਼ਾਹ ਤਿਗਲਥ ਪਿਲਸਰ ਕੋਲ ਇਹ ਆਖ ਕੇ ਹਲਕਾਰੇ ਘੱਲੇ ਭਈ ਮੈਂ ਤੇਰਾ ਦਾਸ ਤੇ ਤੇਰਾ ਪੁੱਤ੍ਰ ਹਾਂ। ਆ ਕੇ ਮੈਨੂੰ ਅਰਾਮ ਦੇ ਰਾਜੇ ਦੇ ਹੱਥੋਂ ਅਰ ਇਸਰਾਏਲ ਦੇ ਪਾਤਸ਼ਾਹ ਦੇ ਹੱਥੋਂ ਜੋ ਮੇਰੇ ਉੱਤੇ ਚੜ੍ਹ ਆਏ ਹਨ ਬਚਾ 8 ਅਤੇ ਆਹਾਜ਼ ਨੇ ਉਹ ਚਾਂਦੀ ਅਰ ਉਹ ਸੋਨਾ ਜੋ ਯਹੋਵਾਹ ਦੇ ਭਵਨ ਅਰ ਪਾਤਸ਼ਾਹ ਦੇ ਮਹਿਲ ਦਿਆਂ ਖਜ਼ਾਨਿਆਂ ਵਿੱਚ ਮਿਲਿਆ ਲੈ ਕੇ ਅੱਸ਼ੂਰ ਦੇ ਪਾਤਸ਼ਾਹ ਨੂੰ ਵੱਢੀ ਘੱਲੀ 9 ਅਰ ਅੱਸ਼ੂਰ ਦੇ ਪਾਤਸ਼ਾਹ ਨੇ ਉਹ ਦੀ ਮੰਨ ਲਈ ਅਰ ਅੱਸ਼ੂਰ ਦੇ ਪਾਤਸ਼ਾਹ ਨੇ ਦੰਮਿਸਕ ਉੱਤੇ ਚੜ੍ਹਾਈ ਕਰਕੇ ਉਹ ਨੂੰ ਲੈ ਲਿਆ ਅਰ ਉੱਥੋਂ ਦਿਆਂ ਲੋਕਾਂ ਨੂੰ ਅਸੀਰ ਕਰਕੇ ਕੀਰ ਨੂੰ ਲੈ ਗਿਆ ਅਰ ਰਸੀਨ ਨੂੰ ਮਾਰ ਛੱਡਿਆ 10 ਸੋ ਆਹਾਜ਼ ਪਾਤਸ਼ਾਹ ਦੰਮਿਸਕ ਵਿੱਚ ਅੱਸ਼ੂਰ ਦੇ ਪਾਤਸ਼ਾਹ ਤਿਗਲਥ ਪਿਲਸਰ ਨੂੰ ਮਿਲਣ ਲਈ ਗਿਆ ਅਰ ਉਹ ਜਗਵੇਦੀ ਵੇਖੀ ਜੋ ਦੰਮਿਸਕ ਵਿੱਚ ਸੀ ਅਰ ਆਹਾਜ਼ ਪਾਤਸ਼ਾਹ ਨੇ ਉਸ ਜਗਵੇਦੀ ਦੀ ਸਮਾਨਤਾ ਦਾ ਨਮੂਨਾ ਉਸ ਦੀ ਸਾਰੀ ਕਾਰੀਗਰੀ ਦੇ ਅਨੁਸਾਰ ਊਰੀਯਾਹ ਜਾਜਕ ਦੇ ਕੋਲ ਘੱਲਿਆ 11 ਅਤੇ ਊਰੀਯਾਹ ਜਾਜਕ ਨੇ ਆਹਾਜ਼ ਪਾਤਸ਼ਾਹ ਦੀ ਦੰਮਿਸਕ ਤੋਂ ਭੇਜੀ ਹੋਈ ਆਗਿਆ ਅਨੁਸਾਰ ਇੱਕ ਜਗਵੇਦੀ ਬਣਾਈ ਅਰ ਆਹਾਜ਼ ਪਾਤਸ਼ਾਹ ਦੀ ਦੰਮਿਸਕੋਂ ਮੁੜਦਿਆਂ ਤਾਈਂ ਊਰੀਯਾਹ ਜਾਜਕ ਨੇ ਉਸ ਨੂੰ ਬਣਾ ਲਿਆ 12 ਜਦ ਪਾਤਸ਼ਾਹ ਦੇ ਦੰਮਿਸਕੋਂ ਮੁੜਿਆ ਤਾਂ ਪਾਤਸ਼ਾਹ ਨੇ ਜਗਵੇਦੀ ਡਿੱਠੀ। ਸੋ ਪਾਤਸ਼ਾਹ ਜਗਵੇਦੀ ਦੇ ਨੇੜੇ ਗਿਆ ਅਰ ਉਸ ਦੇ ਉੱਤੇ ਬਲੀ ਚੜ੍ਹਾਈ 13 ਅਤੇ ਉਹ ਉਸ ਜਗਵੇਦੀ ਉੱਤੇ ਆਪਣੀ ਹੋਮ ਦੀ ਬਲੀ ਅਰ ਆਪਣੇ ਮੈਦੇ ਦੀ ਭੇਟ ਸਾੜੀ ਅਰ ਆਪਣੀ ਪੀਣ ਦੀ ਭੇਟ ਡੋਹਲ ਦਿੱਤੀ ਅਰ ਆਪਣੀ ਸੁਖ ਸਾਂਦ ਦੀਆਂ ਬਲੀਆਂ ਦਾ ਲਹੂ ਜਗਵੇਦੀ ਉੱਤੇ ਛਿੜਕਿਆ 14 ਅਰ ਪਿੱਤਲ ਦੀ ਉਸ ਜਗਵੇਦੀ ਨੂੰ ਜੋ ਯਹੋਵਾਹ ਦੇ ਅੱਗੇ ਸੀ ਉਹ ਨੇ ਹੈਕਲ ਦੇ ਸਾਹਮਣਿਓਂ ਯਹੋਵਾਹ ਦੇ ਭਵਨ ਤੇ ਆਪਣੀ ਜਗਵੇਦੀ ਦੇ ਵਿੱਚਕਾਰ ਹਟਾ ਕੇ ਆਪਣੀ ਜਗਵੇਦੀ ਦੇ ਉੱਤਰ ਵੱਲ ਰੱਖ ਦਿੱਤਾ 15 ਅਤੇ ਆਹਾਜ਼ ਪਾਤਸ਼ਾਹ ਨੇ ਇਹ ਆਖ ਕੇ ਊਰੀਯਾਹ ਜਾਜਕ ਨੂੰ ਆਗਿਆ ਦਿੱਤੀ ਭਈ ਸਵੇਰ ਦੀ ਹੋਮ ਬਲੀ ਅਰ ਸੰਝ ਦੀ ਮੈਦੇ ਦੀ ਭੇਟ ਅਰ ਪਾਤਸ਼ਾਹ ਦੀ ਹੋਮ ਬਲੀ ਅਰ ਉਹ ਦੀ ਮੈਦੇ ਭੇਟ ਅਰ ਦੇਸ ਦੇ ਸਾਰੇ ਲੋਕਾਂ ਦੀ ਹੋਮ ਬਲੀ ਅਰ ਉਨ੍ਹਾਂ ਦੀ ਮੈਦੇ ਦੀ ਭੇਟ ਅਰ ਉਨ੍ਹਾਂ ਦੀਆਂ ਪੀਣ ਦੀਆਂ ਭੇਟਾਂ ਵੱਡੀ ਜਗਵੇਦੀ ਤੇ ਚੜ੍ਹਾਇਆ ਕਰ ਅਰ ਹੋਮ ਬਲੀ ਦਾ ਸਾਰਾ ਲਹੂ ਅਰ ਕੁਰਬਾਨੀ ਦਾ ਸਾਰਾ ਲਹੂ ਉਸ ਦੇ ਉੱਤੇ ਛਿੜਕਿਆ ਕਰ ਪਰ ਪਿੱਤਲ ਦੀ ਜਗਵੇਦੀ ਮੇਰੇ ਪੁੱਛ ਗਿੱਛ ਕਰਨ ਲਈ ਹੋਵੇਗੀ 16 ਸੋ ਊਰੀਯਾਹ ਜਾਜਕ ਨੇ ਆਹਾਜ਼ ਪਾਤਸ਼ਾਹ ਦੀ ਆਗਿਆ ਅਨੁਸਾਰ ਸਭ ਕੁਝ ਕੀਤਾ 17 ਤਾਂ ਆਹਾਜ਼ ਪਾਤਸ਼ਾਹ ਨੇ ਕੁਰਸੀਆਂ ਦੀਆਂ ਪਟੜੀਆਂ ਨੂੰ ਕੱਟ ਛੱਡਿਆ ਅਰ ਓਹਨਾਂ ਦੇ ਓਪਰਲੇ ਹੌਦ ਨੂੰ ਲਾਹ ਦਿੱਤਾ ਅਰ ਸਾਗਰੀ ਹੌਦ ਨੂੰ ਪਿੱਤਲ ਦੀਆਂ ਬਲਦਾਂ ਉੱਤੋਂ ਜੋ ਉਹ ਦੇ ਥੱਲੇ ਸਨ ਲਾਹ ਕੇ ਪੱਥਰਾਂ ਦੇ ਫਰਸ਼ ਉੱਤੇ ਧਰ ਦਿੱਤਾ 18 ਨਾਲੇ ਉਹ ਨੇ ਉਹ ਛੱਤਿਆ ਹੋਇਆ ਰਾਹ ਜਿਹ ਨੂੰ ਉਨ੍ਹਾਂ ਨੇ ਸਬਤ ਦੇ ਲਈ ਹੈਕਲ ਦੇ ਵਿੱਚ ਬਣਾਇਆ ਸੀ ਤੇ ਪਾਤਸ਼ਾਹ ਦੇ ਬਾਹਰਲੇ ਫਾਟਕ ਨੂੰ ਅੱਸ਼ੂਰ ਦੇ ਪਾਤਸ਼ਾਹ ਦੇ ਕਾਰਨ ਯਹੋਵਾਹ ਦੇ ਭਵਨ ਤੋਂ ਹਟਾ ਦਿੱਤਾ 19 ਆਹਾਜ਼ ਦੀ ਬਾਕੀ ਵਾਰਤਾ ਅਰ ਜੋ ਕੁਝ ਉਹ ਨੇ ਕੀਤਾ ਕੀ ਉਹ ਯਹੂਦਾਹ ਦਿਆਂ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ? 20 ਅਤੇ ਆਹਾਜ਼ ਆਪਣੇ ਪਿਉ ਦਾਦਿਆਂ ਨਾਲ ਸੌਂ ਗਿਆ ਅਰ ਆਪਣੇ ਪਿਉ ਦਾਦਿਆਂ ਨਾਲ ਦਾਊਦ ਦੇ ਸ਼ਹਿਰ ਵਿੱਚ ਦੱਬਿਆ ਗਿਆ ਅਰ ਉਹ ਦਾ ਪੁੱਤ੍ਰ ਹਿਜ਼ਕੀਯਾਹ ਉਹ ਦੇ ਥਾਂ ਰਾਜ ਕਰਨ ਲੱਗਾ।।
1. ਰਮਲਯਾਹ ਦੇ ਪੁੱਤ੍ਰ ਪਕਹ ਦੇ ਸਤਾਰਵੇਂ ਵਰਹੇ ਯਹੂਦਾਹ ਦੇ ਪਾਤਸ਼ਾਹ ਯੋਥਾਮ ਦਾ ਪੁੱਤ੍ਰ ਆਹਾਜ਼ ਰਾਜ ਕਰਨ ਲੱਗਾ 2. ਅਤੇ ਆਹਾਜ਼ ਵੀਹਾਂ ਵਰਿਹਾਂ ਦਾ ਸੀ ਜਦ ਰਾਜ ਕਰਨ ਲੱਗਾ ਅਰ ਉਹ ਨੇ ਯਰੂਸ਼ਲਮ ਵਿੱਚ ਸੋਲਾਂ ਵਰਹੇ ਰਾਜ ਕੀਤਾ ਅਰ ਉਹ ਨੇ ਉਹ ਕੰਮ ਨਾ ਕੀਤਾ ਜੋ ਯਹੋਵਾਹ ਉਹ ਦੇ ਪਰਮੇਸ਼ੁਰ ਦੀ ਨਿਗਾਹ ਵਿੱਚ ਠੀਕ ਸੀ ਜਿਵੇਂ ਉਹ ਦੇ ਪਿਤਾ ਦਾਊਦ ਨੇ ਕੀਤਾ ਸੀ 3. ਪਰ ਉਹ ਇਸਰਾਏਲ ਦਿਆਂ ਪਾਤਸ਼ਾਹਾਂ ਦੇ ਰਾਜ ਉੱਤੇ ਤੁਰਿਆ ਸਗੋਂ ਉਨ੍ਹਾਂ ਕੌਮਾਂ ਦੀਆਂ ਘਿਣਾਉਣੀਆਂ ਰੀਤਾਂ ਅਨੁਸਾਰ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲੀਆਂ ਦੇ ਅੱਗਿਓਂ ਕੱਢ ਦਿੱਤਾ ਸੀ ਉਹ ਨੇ ਆਪਣੇ ਪੁੱਤ੍ਰ ਨੂੰ ਅੱਗ ਵਿੱਚੋਂ ਦੀ ਲੰਘਵਾਇਆ। 4. ਅਤੇ ਉਹ ਉੱਚਿਆਂ ਥਾਵਾਂ ਅਰ ਟਿੱਲਿਆਂ ਉੱਤੇ ਅਰ ਹਰ ਹਰੇ ਰੁੱਖ ਦੇ ਹੇਠਾਂ ਬਲੀਆਂ ਚੜ੍ਹਾਉਂਦਾ ਅਤੇ ਧੂਪ ਧੁਖਾਉਂਦਾ ਰਿਹਾ 5. ਤਦ ਅਰਾਮ ਦੇ ਰਾਜੇ ਰਸੀਨ ਅਰ ਇਸਰਾਏਲ ਦੇ ਪਾਤਸ਼ਾਹ ਰਮਲਯਾਹ ਦੇ ਪੁੱਤ੍ਰ ਪਕਹ ਨੇ ਲੜਨ ਲਈ ਯਰੂਸ਼ਲਮ ਉੱਤੇ ਚੜ੍ਹਾਈ ਕੀਤੀ ਅਰ ਉਨ੍ਹਾਂ ਨੇ ਆਹਾਜ਼ ਨੂੰ ਘੇਰ ਲਿਆ ਪਰ ਉਹ ਦੇ ਉੱਤੇ ਪਰਬਲ ਨਾ ਹੋ ਸੱਕੇ 6. ਉਸ ਵੇਲੇ ਅਰਾਮ ਦੇ ਰਾਜੇ ਰਸੀਨ ਏਲਥ ਨੂੰ ਫੇਰ ਲੈ ਕੇ ਅਰਾਮ ਵਿੱਚ ਰਲਾ ਦਿੱਤਾ ਅਰ ਏਲਥ ਵਿੱਚੋਂ ਯਹੂਦੀਆਂ ਨੂੰ ਉੱਕਾ ਹੀ ਕੱਢ ਛੱਡਿਆ ਅਰ ਅਰਾਮੀ ਏਲਥ ਵਿੱਚ ਆ ਵੜੇ ਅਰ ਅੱਜ ਦੇ ਦਿਨ ਤਾਈਂ ਉੱਥੇ ਵੱਸਦੇ ਹਨ 7. ਸੋ ਆਹਾਜ਼ ਨੇ ਅੱਸ਼ੂਰ ਦੇ ਪਾਤਸ਼ਾਹ ਤਿਗਲਥ ਪਿਲਸਰ ਕੋਲ ਇਹ ਆਖ ਕੇ ਹਲਕਾਰੇ ਘੱਲੇ ਭਈ ਮੈਂ ਤੇਰਾ ਦਾਸ ਤੇ ਤੇਰਾ ਪੁੱਤ੍ਰ ਹਾਂ। ਆ ਕੇ ਮੈਨੂੰ ਅਰਾਮ ਦੇ ਰਾਜੇ ਦੇ ਹੱਥੋਂ ਅਰ ਇਸਰਾਏਲ ਦੇ ਪਾਤਸ਼ਾਹ ਦੇ ਹੱਥੋਂ ਜੋ ਮੇਰੇ ਉੱਤੇ ਚੜ੍ਹ ਆਏ ਹਨ ਬਚਾ 8. ਅਤੇ ਆਹਾਜ਼ ਨੇ ਉਹ ਚਾਂਦੀ ਅਰ ਉਹ ਸੋਨਾ ਜੋ ਯਹੋਵਾਹ ਦੇ ਭਵਨ ਅਰ ਪਾਤਸ਼ਾਹ ਦੇ ਮਹਿਲ ਦਿਆਂ ਖਜ਼ਾਨਿਆਂ ਵਿੱਚ ਮਿਲਿਆ ਲੈ ਕੇ ਅੱਸ਼ੂਰ ਦੇ ਪਾਤਸ਼ਾਹ ਨੂੰ ਵੱਢੀ ਘੱਲੀ 9. ਅਰ ਅੱਸ਼ੂਰ ਦੇ ਪਾਤਸ਼ਾਹ ਨੇ ਉਹ ਦੀ ਮੰਨ ਲਈ ਅਰ ਅੱਸ਼ੂਰ ਦੇ ਪਾਤਸ਼ਾਹ ਨੇ ਦੰਮਿਸਕ ਉੱਤੇ ਚੜ੍ਹਾਈ ਕਰਕੇ ਉਹ ਨੂੰ ਲੈ ਲਿਆ ਅਰ ਉੱਥੋਂ ਦਿਆਂ ਲੋਕਾਂ ਨੂੰ ਅਸੀਰ ਕਰਕੇ ਕੀਰ ਨੂੰ ਲੈ ਗਿਆ ਅਰ ਰਸੀਨ ਨੂੰ ਮਾਰ ਛੱਡਿਆ 10. ਸੋ ਆਹਾਜ਼ ਪਾਤਸ਼ਾਹ ਦੰਮਿਸਕ ਵਿੱਚ ਅੱਸ਼ੂਰ ਦੇ ਪਾਤਸ਼ਾਹ ਤਿਗਲਥ ਪਿਲਸਰ ਨੂੰ ਮਿਲਣ ਲਈ ਗਿਆ ਅਰ ਉਹ ਜਗਵੇਦੀ ਵੇਖੀ ਜੋ ਦੰਮਿਸਕ ਵਿੱਚ ਸੀ ਅਰ ਆਹਾਜ਼ ਪਾਤਸ਼ਾਹ ਨੇ ਉਸ ਜਗਵੇਦੀ ਦੀ ਸਮਾਨਤਾ ਦਾ ਨਮੂਨਾ ਉਸ ਦੀ ਸਾਰੀ ਕਾਰੀਗਰੀ ਦੇ ਅਨੁਸਾਰ ਊਰੀਯਾਹ ਜਾਜਕ ਦੇ ਕੋਲ ਘੱਲਿਆ 11. ਅਤੇ ਊਰੀਯਾਹ ਜਾਜਕ ਨੇ ਆਹਾਜ਼ ਪਾਤਸ਼ਾਹ ਦੀ ਦੰਮਿਸਕ ਤੋਂ ਭੇਜੀ ਹੋਈ ਆਗਿਆ ਅਨੁਸਾਰ ਇੱਕ ਜਗਵੇਦੀ ਬਣਾਈ ਅਰ ਆਹਾਜ਼ ਪਾਤਸ਼ਾਹ ਦੀ ਦੰਮਿਸਕੋਂ ਮੁੜਦਿਆਂ ਤਾਈਂ ਊਰੀਯਾਹ ਜਾਜਕ ਨੇ ਉਸ ਨੂੰ ਬਣਾ ਲਿਆ 12. ਜਦ ਪਾਤਸ਼ਾਹ ਦੇ ਦੰਮਿਸਕੋਂ ਮੁੜਿਆ ਤਾਂ ਪਾਤਸ਼ਾਹ ਨੇ ਜਗਵੇਦੀ ਡਿੱਠੀ। ਸੋ ਪਾਤਸ਼ਾਹ ਜਗਵੇਦੀ ਦੇ ਨੇੜੇ ਗਿਆ ਅਰ ਉਸ ਦੇ ਉੱਤੇ ਬਲੀ ਚੜ੍ਹਾਈ 13. ਅਤੇ ਉਹ ਉਸ ਜਗਵੇਦੀ ਉੱਤੇ ਆਪਣੀ ਹੋਮ ਦੀ ਬਲੀ ਅਰ ਆਪਣੇ ਮੈਦੇ ਦੀ ਭੇਟ ਸਾੜੀ ਅਰ ਆਪਣੀ ਪੀਣ ਦੀ ਭੇਟ ਡੋਹਲ ਦਿੱਤੀ ਅਰ ਆਪਣੀ ਸੁਖ ਸਾਂਦ ਦੀਆਂ ਬਲੀਆਂ ਦਾ ਲਹੂ ਜਗਵੇਦੀ ਉੱਤੇ ਛਿੜਕਿਆ 14. ਅਰ ਪਿੱਤਲ ਦੀ ਉਸ ਜਗਵੇਦੀ ਨੂੰ ਜੋ ਯਹੋਵਾਹ ਦੇ ਅੱਗੇ ਸੀ ਉਹ ਨੇ ਹੈਕਲ ਦੇ ਸਾਹਮਣਿਓਂ ਯਹੋਵਾਹ ਦੇ ਭਵਨ ਤੇ ਆਪਣੀ ਜਗਵੇਦੀ ਦੇ ਵਿੱਚਕਾਰ ਹਟਾ ਕੇ ਆਪਣੀ ਜਗਵੇਦੀ ਦੇ ਉੱਤਰ ਵੱਲ ਰੱਖ ਦਿੱਤਾ 15. ਅਤੇ ਆਹਾਜ਼ ਪਾਤਸ਼ਾਹ ਨੇ ਇਹ ਆਖ ਕੇ ਊਰੀਯਾਹ ਜਾਜਕ ਨੂੰ ਆਗਿਆ ਦਿੱਤੀ ਭਈ ਸਵੇਰ ਦੀ ਹੋਮ ਬਲੀ ਅਰ ਸੰਝ ਦੀ ਮੈਦੇ ਦੀ ਭੇਟ ਅਰ ਪਾਤਸ਼ਾਹ ਦੀ ਹੋਮ ਬਲੀ ਅਰ ਉਹ ਦੀ ਮੈਦੇ ਭੇਟ ਅਰ ਦੇਸ ਦੇ ਸਾਰੇ ਲੋਕਾਂ ਦੀ ਹੋਮ ਬਲੀ ਅਰ ਉਨ੍ਹਾਂ ਦੀ ਮੈਦੇ ਦੀ ਭੇਟ ਅਰ ਉਨ੍ਹਾਂ ਦੀਆਂ ਪੀਣ ਦੀਆਂ ਭੇਟਾਂ ਵੱਡੀ ਜਗਵੇਦੀ ਤੇ ਚੜ੍ਹਾਇਆ ਕਰ ਅਰ ਹੋਮ ਬਲੀ ਦਾ ਸਾਰਾ ਲਹੂ ਅਰ ਕੁਰਬਾਨੀ ਦਾ ਸਾਰਾ ਲਹੂ ਉਸ ਦੇ ਉੱਤੇ ਛਿੜਕਿਆ ਕਰ ਪਰ ਪਿੱਤਲ ਦੀ ਜਗਵੇਦੀ ਮੇਰੇ ਪੁੱਛ ਗਿੱਛ ਕਰਨ ਲਈ ਹੋਵੇਗੀ 16. ਸੋ ਊਰੀਯਾਹ ਜਾਜਕ ਨੇ ਆਹਾਜ਼ ਪਾਤਸ਼ਾਹ ਦੀ ਆਗਿਆ ਅਨੁਸਾਰ ਸਭ ਕੁਝ ਕੀਤਾ 17. ਤਾਂ ਆਹਾਜ਼ ਪਾਤਸ਼ਾਹ ਨੇ ਕੁਰਸੀਆਂ ਦੀਆਂ ਪਟੜੀਆਂ ਨੂੰ ਕੱਟ ਛੱਡਿਆ ਅਰ ਓਹਨਾਂ ਦੇ ਓਪਰਲੇ ਹੌਦ ਨੂੰ ਲਾਹ ਦਿੱਤਾ ਅਰ ਸਾਗਰੀ ਹੌਦ ਨੂੰ ਪਿੱਤਲ ਦੀਆਂ ਬਲਦਾਂ ਉੱਤੋਂ ਜੋ ਉਹ ਦੇ ਥੱਲੇ ਸਨ ਲਾਹ ਕੇ ਪੱਥਰਾਂ ਦੇ ਫਰਸ਼ ਉੱਤੇ ਧਰ ਦਿੱਤਾ 18. ਨਾਲੇ ਉਹ ਨੇ ਉਹ ਛੱਤਿਆ ਹੋਇਆ ਰਾਹ ਜਿਹ ਨੂੰ ਉਨ੍ਹਾਂ ਨੇ ਸਬਤ ਦੇ ਲਈ ਹੈਕਲ ਦੇ ਵਿੱਚ ਬਣਾਇਆ ਸੀ ਤੇ ਪਾਤਸ਼ਾਹ ਦੇ ਬਾਹਰਲੇ ਫਾਟਕ ਨੂੰ ਅੱਸ਼ੂਰ ਦੇ ਪਾਤਸ਼ਾਹ ਦੇ ਕਾਰਨ ਯਹੋਵਾਹ ਦੇ ਭਵਨ ਤੋਂ ਹਟਾ ਦਿੱਤਾ 19. ਆਹਾਜ਼ ਦੀ ਬਾਕੀ ਵਾਰਤਾ ਅਰ ਜੋ ਕੁਝ ਉਹ ਨੇ ਕੀਤਾ ਕੀ ਉਹ ਯਹੂਦਾਹ ਦਿਆਂ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ? 20. ਅਤੇ ਆਹਾਜ਼ ਆਪਣੇ ਪਿਉ ਦਾਦਿਆਂ ਨਾਲ ਸੌਂ ਗਿਆ ਅਰ ਆਪਣੇ ਪਿਉ ਦਾਦਿਆਂ ਨਾਲ ਦਾਊਦ ਦੇ ਸ਼ਹਿਰ ਵਿੱਚ ਦੱਬਿਆ ਗਿਆ ਅਰ ਉਹ ਦਾ ਪੁੱਤ੍ਰ ਹਿਜ਼ਕੀਯਾਹ ਉਹ ਦੇ ਥਾਂ ਰਾਜ ਕਰਨ ਲੱਗਾ।।
  • ੨ ਸਲਾਤੀਨ ਅਧਿਆਇ 1  
  • ੨ ਸਲਾਤੀਨ ਅਧਿਆਇ 2  
  • ੨ ਸਲਾਤੀਨ ਅਧਿਆਇ 3  
  • ੨ ਸਲਾਤੀਨ ਅਧਿਆਇ 4  
  • ੨ ਸਲਾਤੀਨ ਅਧਿਆਇ 5  
  • ੨ ਸਲਾਤੀਨ ਅਧਿਆਇ 6  
  • ੨ ਸਲਾਤੀਨ ਅਧਿਆਇ 7  
  • ੨ ਸਲਾਤੀਨ ਅਧਿਆਇ 8  
  • ੨ ਸਲਾਤੀਨ ਅਧਿਆਇ 9  
  • ੨ ਸਲਾਤੀਨ ਅਧਿਆਇ 10  
  • ੨ ਸਲਾਤੀਨ ਅਧਿਆਇ 11  
  • ੨ ਸਲਾਤੀਨ ਅਧਿਆਇ 12  
  • ੨ ਸਲਾਤੀਨ ਅਧਿਆਇ 13  
  • ੨ ਸਲਾਤੀਨ ਅਧਿਆਇ 14  
  • ੨ ਸਲਾਤੀਨ ਅਧਿਆਇ 15  
  • ੨ ਸਲਾਤੀਨ ਅਧਿਆਇ 16  
  • ੨ ਸਲਾਤੀਨ ਅਧਿਆਇ 17  
  • ੨ ਸਲਾਤੀਨ ਅਧਿਆਇ 18  
  • ੨ ਸਲਾਤੀਨ ਅਧਿਆਇ 19  
  • ੨ ਸਲਾਤੀਨ ਅਧਿਆਇ 20  
  • ੨ ਸਲਾਤੀਨ ਅਧਿਆਇ 21  
  • ੨ ਸਲਾਤੀਨ ਅਧਿਆਇ 22  
  • ੨ ਸਲਾਤੀਨ ਅਧਿਆਇ 23  
  • ੨ ਸਲਾਤੀਨ ਅਧਿਆਇ 24  
  • ੨ ਸਲਾਤੀਨ ਅਧਿਆਇ 25  
×

Alert

×

Punjabi Letters Keypad References