ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)

੨ ਸਲਾਤੀਨ ਅਧਿਆਇ 2

1 ਤਾਂ ਐਉਂ ਹੋਇਆ ਭਈ ਜਦ ਯਹੋਵਾਹ ਏਲੀਯਾਹ ਨੂੰ ਇੱਕ ਵਾਵਰੋਲੇ ਵਿੱਚ ਅਕਾਸ਼ ਨੂੰ ਚੁੱਕਣ ਵਾਲਾ ਸੀ ਤਾਂ ਏਲੀਯਾਹ ਅਲੀਸ਼ਾ ਨਾਲ ਗਿਲਗਾਲ ਤੋਂ ਤੁਰਿਆ 2 ਤਦ ਏਲੀਯਾਹ ਨੇ ਅਲੀਸ਼ਾ ਨੂੰ ਆਖਿਆ, ਤੂੰ ਐਥੇ ਠਹਿਰ ਜਾ ਕਿਉਂ ਜੋ ਯਹੋਵਾਹ ਨੇ ਮੈਨੂੰ ਬੈਤਏਲ ਤੀਕ ਘੱਲਿਆ ਹੈ ਅਤੇ ਅਲੀਸ਼ਾ ਨੇ ਆਖਿਆ, ਜੀਉਂਦੇ ਯਹੋਵਾਹ ਦੀ ਤੇ ਤੇਰੀ ਜਿੰਦ ਦੀ ਸੌਂਹ, ਮੈਂ ਤੈਨੂੰ ਨਹੀਂ ਛੱਡਾਂਗਾ! ਸੋ ਓਹ ਬੈਤਏਲ ਨੂੰ ਚੱਲੇ ਗਏ 3 ਅਤੇ ਨਬੀਆਂ ਦੇ ਪੁੱਤ੍ਰ ਜਿਹੜੇ ਬੈਤਏਲ ਵਿੱਚ ਸਨ ਅਲੀਸ਼ਾ ਕੋਲ ਆਏ ਅਰ ਉਸ ਨੂੰ ਆਖਿਆ, ਤੂੰ ਜਾਣਦਾ ਹੈਂ ਭਈ ਯਹੋਵਾਹ ਅੱਜ ਤੇਰੇ ਸਿਰ ਤੋਂ ਤੇਰੇ ਸੁਆਮੀ ਨੂੰ ਚੁੱਕ ਲਵੇਗਾ? ਅਤੇ ਉਹ ਬੋਲਿਆ, ਮੈਨੂੰ ਪਤਾ ਹੈ। ਚੁੱਪ ਰਹੋ 4 ਤਦ ਏਲੀਯਾਹ ਨੇ ਉਸ ਨੂੰ ਆਖਿਆ ਕਿ ਅਲੀਸ਼ਾ ਤੂੰ ਐਥੇ ਠਹਿਰ ਜਾਈਂ ਕਿਉਂ ਜੋ ਯਹੋਵਾਹ ਨੇ ਮੈਨੂੰ ਯਰੀਹੋ ਨੂੰ ਘੱਲਿਆ ਹੈ ਅਰ ਉਸ ਨੇ ਆਖਿਆ, ਜੀਉਂਦੇ ਯਹੋਵਾਹ ਦੀ ਅਤੇ ਤੇਰੀ ਜਿੰਦ ਦੀ ਸੌਂਹ ਮੈਂ ਤੈਨੂੰ ਨਹੀਂ ਛੱਡਾਂਗਾ! ਸੋ ਓਹ ਯਰੀਹੋ ਨੂੰ ਆਏ 5 ਤਦ ਨਬੀਆਂ ਦੇ ਪੁੱਤ੍ਰ ਜਿਹੜੇ ਯਰੀਹੋ ਵਿੱਚ ਸਨ ਅਲੀਸ਼ਾ ਕੋਲ ਆਏ ਅਤੇ ਉਸ ਨੂੰ ਆਖਿਆ, ਕੀ ਤੂੰ ਜਾਣਦਾ ਹੈਂ ਭਈ ਯਹੋਵਾਹ ਅੱਜ ਤੇਰੇ ਸਿਰ ਤੋਂ ਤੇਰੇ ਸੁਆਮੀ ਨੂੰ ਚੁੱਕ ਲਵੇਗਾ? ਉਸ ਆਖਿਆ, ਮੈਨੂੰ ਪਤਾ ਹੈ। ਚੁੱਪ ਰਹੋ 6 ਤਾਂ ਏਲੀਯਾਹ ਨੇ ਉਸ ਨੂੰ ਆਖਿਆ, ਤੂੰ ਐਥੇ ਠਹਿਰ ਜਾਈਂ ਕਿਉਂ ਜੋ ਯਹੋਵਾਹ ਨੇ ਮੈਨੂੰ ਯਰਦਨ ਨੂੰ ਘੱਲਿਆ ਹੈ। ਅਤੇ ਉਹ ਬੋਲਿਆ, ਜੀਉਂਦੇ ਯਹੋਵਾਹ ਦੀ ਅਤੇ ਤੇਰੀ ਜਿੰਦ ਦੀ ਸੌਂਹ ਮੈਂ ਤੈਨੂੰ ਨਹੀਂ ਛੱਡਾਂਗਾ। ਸੋ ਓਹ ਦੋਵੇਂ ਤੁਰ ਗਏ 7 ਅਤੇ ਨਬੀਆਂ ਦੇ ਪੁੱਤ੍ਰਾਂ ਵਿੱਚੋਂ ਪੰਜਾਹ ਜਣੇ ਆਏ ਅਤੇ ਉਨ੍ਹਾਂ ਦੇ ਆਹਮੋ ਸਾਹਮਣੇ ਦੂਰ ਜਾ ਖਲੋਤੇ ਅਤੇ ਓਹ ਦੋਵੇਂ ਯਰਦਨ ਦੇ ਕੰਢੇ ਉੱਤੇ ਖਲੋ ਗਏ 8 ਤਦ ਏਲੀਯਾਹ ਨੇ ਆਪਣੀ ਚੱਦਰ ਲਈ ਅਰ ਉਹ ਨੂੰ ਵਲ੍ਹੇਟ ਕੇ ਪਾਣੀ ਉੱਤੇ ਮਾਰਿਆ ਅਰ ਉਹ ਪਾਟ ਕੇ ਐਧਰ ਔਧਰ ਹੋ ਗਿਆ ਸੋ ਓਹ ਦੋਵੇਂ ਸੁੱਕੀ ਧਰਤੀ ਦੇ ਉੱਤੋਂ ਦੀ ਪਾਰ ਹੋ ਗਏ 9 ਫੇਰ ਐਉਂ ਹੋਇਆ ਭਈ ਜਦ ਓਹ ਪਾਰ ਲੰਘ ਰਹੇ ਸਨ ਤਾਂ ਏਲੀਯਾਹ ਨੇ ਅਲੀਸ਼ਾ ਨੂੰ ਆਖਿਆ, ਇਸ ਤੋਂ ਪਹਿਲਾਂ ਭਈ ਮੈਂ ਤੈਥੋਂ ਲੈ ਲਿਆ ਜਾਵਾਂ ਦੱਸ ਭਈ ਮੈਂ ਤੇਰੇ ਲਈ ਕੀ ਕਰਾਂ? ਅਤੇ ਅਲੀਸ਼ਾ ਬੋਲਿਆ, ਤੇਰੇ ਆਤਮਾ ਦਾ ਦੋਹਰਾ ਹਿੱਸਾ ਮੇਰੇ ਉੱਤੇ ਹੋਵੇ! 10 ਉਹ ਨੇ ਆਖਿਆ, ਤੈਂ ਔਖਾ ਸਵਾਲ ਕੀਤਾ ਹੈ। ਜੇ ਤੂੰ ਮੈਨੂੰ ਓਦੋਂ ਵੇਖੇਂ ਜਦ ਮੈਂ ਤੈਥੋਂ ਲੈ ਲਿਆ ਜਾਵਾਂ ਤਾਂ ਤੇਰੇ ਲਈ ਉਵੇਂ ਹੀ ਹੋਵੇਗਾ ਪਰ ਜੇ ਨਹੀਂ ਤਾਂ ਐਉਂ ਨਹੀਂ ਹੋਵੇਗਾ 11 ਅਤੇ ਐਉਂ ਹੋਇਆ ਜਦ ਓਹ ਗੱਲਾਂ ਕਰਦੇ ਕਰਦੇ ਤੁਰੇ ਜਾਂਦੇ ਸਨ ਤਾਂ ਵੇਖੋ, ਉੱਥੇ ਇੱਕ ਅਗਨ ਰੱਥ ਤੇ ਅਗਨ ਘੋੜੇ ਦਿੱਸੇ ਜਿਨ੍ਹਾਂ ਨੇ ਉਨ੍ਹਾਂ ਦੋਹਾਂ ਨੂੰ ਵੱਖੋਂ ਵੱਖ ਕਰ ਦਿੱਤਾ ਅਤੇ ਏਲੀਯਾਹ ਵਾਵਰੋਲੇ ਵਿੱਚ ਅਕਾਸ਼ ਨੂੰ ਚੜ੍ਹ ਗਿਆ 12 ਅਤੇ ਏਹ ਵੇਖਦਿਆਂ ਹੀ ਅਲੀਸ਼ਾ ਉੱਚੀ ਦਿੱਤੀ ਬੋਲਿਆ, ਹੇ ਮੇਰੇ ਪਿਤਾ, ਹੇ ਮੇਰੇ ਪਿਤਾ! ਇਸਰਾਏਲ ਦੇ ਰਥ ਤੇ ਉਹ ਦੇ ਸਾਰਥੀ! ਪਰ ਜਦ ਉਹ ਉਹ ਨੂੰ ਫੇਰ ਨਾ ਵੇਖ ਸੱਕਿਆ ਤਾਂ ਉਸ ਨੇ ਆਪਣੇ ਲੀੜੇ ਫੜੇ ਤੇ ਉਨ੍ਹਾਂ ਨੂੰ ਪਾੜ ਕੇ ਦੋ ਹਿੱਸੇ ਕੀਤੇ 13 ਤਦ ਉਸ ਨੇ ਏਲੀਯਾਹ ਦੀ ਗੋਦੜੀ ਭੀ ਜਿਹੜੀ ਉਸ ਦੇ ਉੱਤੋਂ ਡਿੱਗੀ ਸੀ ਚੁੱਕ ਲਈ ਅਰ ਮੁੜ ਕੇ ਯਰਦਨ ਦੇ ਕੰਢੇ ਉੱਤੇ ਖਲੋ ਗਿਆ 14 ਅਤੇ ਉਹ ਗੋਦੜੀ ਜਿਹੜੀ ਏਲੀਯਾਹ ਉੱਤੋਂ ਡਿੱਗੀ ਸੀ ਲੈ ਕੇ ਪਾਣੀ ਉੱਤੇ ਮਾਰੀ ਤੇ ਆਖਿਆ, ਯਹੋਵਾਹ ਏਲੀਯਾਹ ਦਾ ਪਰਮੇਸ਼ੁਰ ਕਿੱਥੇ ਹੈ? ਅਰ ਜਦ ਉਸ ਨੇ ਭੀ ਪਾਣੀ ਨੂੰ ਮਾਰਿਆ ਤਾਂ ਉਹ ਪਾਟ ਕੇ ਐਧਰ ਔਧਰ ਹੋ ਗਿਆ ਅਰ ਅਲੀਸ਼ਾ ਪਾਰ ਲੰਘ ਗਿਆ 15 ਜਦ ਨਬੀਆਂ ਦੇ ਪੁਤ੍ਰਾਂ ਨੇ ਜਿਹੜੇ ਯਰੀਹੋ ਵਿੱਚ ਉਸ ਦੇ ਆਹਮੋ ਸਾਹਮਣੇ ਸਨ ਉਸ ਨੂੰ ਡਿੱਠਾ ਤਾਂ ਓਹ ਬੋਲੇ, ਏਲੀਯਾਹ ਦਾ ਆਤਮਾ ਅਲੀਸ਼ਾ ਉੱਤੇ ਠਹਿਰਿਆ ਹੋਇਆ ਹੈ। ਸੋ ਓਹ ਉਸ ਨੂੰ ਮਿਲਣ ਲਈ ਆਏ ਅਤੇ ਧਰਤੀ ਤੀਕ ਨਿਉਂ ਕੇ ਉਸ ਨੂੰ ਮੱਥਾ ਟੇਕਿਆ 16 ਤਦ ਉਨ੍ਹਾਂ ਨੇ ਉਸ ਨੂੰ ਆਖਿਆ, ਵੇਖ ਤੇਰੇ ਟਹਿਲੂਆਂ ਦੇ ਨਾਲ ਪੰਜਾਹ ਸੂਰ ਬੀਰ ਹਨ। ਉਨ੍ਹਾਂ ਨੂੰ ਜਾਣ ਦੇਹ ਭਈ ਓਹ ਤੇਰੇ ਸੁਆਮੀ ਨੂੰ ਭਾਲਣ। ਕੀ ਜਾਣੀਏ ਯਹੋਵਾਹ ਦੇ ਆਤਮਾ ਨੇ ਉਹ ਨੂੰ ਚੁੱਕ ਕੇ ਕਿਸੇ ਪਹਾੜ ਦੇ ਉੱਤੇ ਯਾ ਕਿਸੇ ਖੱਡ ਵਿੱਚ ਸੁੱਟ ਦਿੱਤਾ ਹੋਵੇ? ਉਸ ਨੇ ਆਖਿਆ, ਤੁਸੀਂ ਨਾ ਘੱਲੋ 17 ਪਰ ਜਦ ਉਨ੍ਹਾਂ ਨੇ ਐਨਾ ਹਠ ਕੀਤਾ ਭਈ ਉਹ ਲੱਜਿਆਵਾਨ ਹੋ ਗਿਆ ਤਾਂ ਉਸ ਨੇ ਆਖਿਆ, ਘੱਲ ਦਿਓ। ਸੋ ਉਨ੍ਹਾਂ ਨੇ ਪੰਜਾਹ ਮਨੁੱਖ ਘੱਲੇ ਤੇ ਤਿੰਨ ਦਿਨ ਉਹ ਦੀ ਭਾਲ ਕੀਤੀ ਪਰ ਉਹ ਨਾ ਲੱਭਾ 18 ਜਦ ਓਹ ਮੁੜ ਕੇ ਉਸ ਦੇ ਕੋਲ ਆਏ ਉਹ ਯਰੀਹੋ ਵਿੱਚ ਹੀ ਟਿਕਿਆ ਹੋਇਆ ਸੀ। ਉਸ ਨੇ ਉਨ੍ਹਾਂ ਨੂੰ ਆਖਿਆ, ਕੀ ਮੈਂ ਤੁਹਾਨੂੰ ਨਹੀਂ ਸੀ ਆਖਿਆ ਭਈ ਨਾ ਜਾਇਓ 19 ਉਸ ਸ਼ਹਿਰ ਦੇ ਲੋਕਾਂ ਨੇ ਅਲੀਸ਼ਾਂ ਨੂੰ ਆਖਿਆ, ਵੇਖੋ ਇਹ ਸ਼ਹਿਰ ਕੇਹੇ ਚੰਗੇ ਥਾਂ ਉੱਤੇ ਹੈ ਜਿਵੇਂ ਸਾਡਾ ਸੁਆਮੀ ਭੀ ਵੇਖਦਾ ਹੈ ਪਰ ਪਾਣੀ ਖਰਾਬ ਤੇ ਧਰਤੀ ਬੰਜਰ ਜਿਹੀ ਹੈ 20 ਅਤੇ ਉਹ ਬੋਲਿਆ, ਮੈਨੂੰ ਇਕ ਨਵਾਂ ਭਾਂਡਾ ਲਿਆ ਦਿਓ ਅਤੇ ਉਹ ਦੇ ਵਿੱਚ ਲੂਣ ਪਾ ਦਿਓ। ਸੋ ਓਹ ਉਸ ਦੇ ਕੋਲ ਲਿਆਏ 21 ਤਾਂ ਉਹ ਪਾਣੀ ਦੇ ਸੋਤੇ ਕੋਲ ਗਿਆ ਅਰ ਉਹ ਦੇ ਵਿੱਚ ਲੂਣ ਪਾ ਕੇ ਬੋਲਿਆ, ਯਹੋਵਾਹ ਐਉਂ ਫ਼ਰਮਾਉਂਦਾ ਹੈ, ਮੈਂ ਇਸ ਪਾਣੀ ਨੂੰ ਠੀਕ ਕਰ ਦਿੱਤਾ ਹੈ ਅੱਗੇ ਨੂੰ ਉਹ ਦੇ ਵਿੱਚੋਂ ਮੌਤ ਯਾ ਬੰਜਰਪਣ ਨਹੀਂ ਆਵੇਗਾ 22 ਸੋ ਅਲੀਸ਼ਾ ਦੇ ਬਚਨ ਅਨੁਸਾਰ ਜੋ ਉਸ ਨੇ ਕੀਤਾ ਪਾਣੀ ਠੀਕ ਹੋ ਗਿਆ ਤੇ ਅੱਜ ਦੇ ਦਿਨ ਤੀਕ ਉੱਸੇ ਤਰਾਂ ਹੈ।। 23 ਉਹ ਉੱਥੋਂ ਬੈਤਏਲ ਨੂੰ ਉਤਾਹਾਂ ਤੁਰ ਪਿਆ ਅਰ ਜਦ ਉਹ ਰਾਹ ਤੁਰਿਆ ਜਾਂਦਾ ਸੀ ਤਾਂ ਕੁਝ ਮੁੰਡੇ ਸ਼ਹਿਰੋਂ ਬਾਹਰ ਨਿੱਕਲੇ ਅਰ ਠੱਠਾ ਕਰ ਕੇ ਉਹ ਨੂੰ ਆਖਿਆ, ਚੜ੍ਹਿਆ ਜਾ ਗੰਜੇ ਸਿਰ ਵਾਲਿਆ ਚੜ੍ਹਿਆ ਜਾਹ ਗੰਜੇ ਸਿਰ ਵਾਲਿਆ 24 ਅਤੇ ਜਦ ਉਹ ਨੇ ਪਿੱਛੇ ਮੁੜ ਕੇ ਉਨ੍ਹਾਂ ਨੂੰ ਵੇਖਿਆ ਤਾਂ ਉਹਨੇ ਯਹੋਵਾਹ ਦਾ ਨਾਮ ਲੈ ਕੇ ਉਨ੍ਹਾਂ ਨੂੰ ਸਰਾਪ ਦਿੱਤਾ ਅਤੇ ਬਣ ਵਿੱਚੋਂ ਦੋ ਰਿੱਛਣੀਆਂ ਨਿੱਕਲੀਆਂ ਅਤੇ ਉਨ੍ਹਾਂ ਵਿੱਚੋਂ ਬਤਾਲੀ ਮੁੰਡਿਆਂ ਨੂੰ ਪਾੜ ਛੱਡਿਆ 25 ਉੱਥੋਂ ਉਹ ਕਰਮਲ ਪਹਾੜ ਨੂੰ ਗਿਆ ਅਰ ਉੱਥੋਂ ਉਹ ਸਾਮਰਿਯਾ ਨੂੰ ਮੁੜ ਆਇਆ।।
1. ਤਾਂ ਐਉਂ ਹੋਇਆ ਭਈ ਜਦ ਯਹੋਵਾਹ ਏਲੀਯਾਹ ਨੂੰ ਇੱਕ ਵਾਵਰੋਲੇ ਵਿੱਚ ਅਕਾਸ਼ ਨੂੰ ਚੁੱਕਣ ਵਾਲਾ ਸੀ ਤਾਂ ਏਲੀਯਾਹ ਅਲੀਸ਼ਾ ਨਾਲ ਗਿਲਗਾਲ ਤੋਂ ਤੁਰਿਆ 2. ਤਦ ਏਲੀਯਾਹ ਨੇ ਅਲੀਸ਼ਾ ਨੂੰ ਆਖਿਆ, ਤੂੰ ਐਥੇ ਠਹਿਰ ਜਾ ਕਿਉਂ ਜੋ ਯਹੋਵਾਹ ਨੇ ਮੈਨੂੰ ਬੈਤਏਲ ਤੀਕ ਘੱਲਿਆ ਹੈ ਅਤੇ ਅਲੀਸ਼ਾ ਨੇ ਆਖਿਆ, ਜੀਉਂਦੇ ਯਹੋਵਾਹ ਦੀ ਤੇ ਤੇਰੀ ਜਿੰਦ ਦੀ ਸੌਂਹ, ਮੈਂ ਤੈਨੂੰ ਨਹੀਂ ਛੱਡਾਂਗਾ! ਸੋ ਓਹ ਬੈਤਏਲ ਨੂੰ ਚੱਲੇ ਗਏ 3. ਅਤੇ ਨਬੀਆਂ ਦੇ ਪੁੱਤ੍ਰ ਜਿਹੜੇ ਬੈਤਏਲ ਵਿੱਚ ਸਨ ਅਲੀਸ਼ਾ ਕੋਲ ਆਏ ਅਰ ਉਸ ਨੂੰ ਆਖਿਆ, ਤੂੰ ਜਾਣਦਾ ਹੈਂ ਭਈ ਯਹੋਵਾਹ ਅੱਜ ਤੇਰੇ ਸਿਰ ਤੋਂ ਤੇਰੇ ਸੁਆਮੀ ਨੂੰ ਚੁੱਕ ਲਵੇਗਾ? ਅਤੇ ਉਹ ਬੋਲਿਆ, ਮੈਨੂੰ ਪਤਾ ਹੈ। ਚੁੱਪ ਰਹੋ 4. ਤਦ ਏਲੀਯਾਹ ਨੇ ਉਸ ਨੂੰ ਆਖਿਆ ਕਿ ਅਲੀਸ਼ਾ ਤੂੰ ਐਥੇ ਠਹਿਰ ਜਾਈਂ ਕਿਉਂ ਜੋ ਯਹੋਵਾਹ ਨੇ ਮੈਨੂੰ ਯਰੀਹੋ ਨੂੰ ਘੱਲਿਆ ਹੈ ਅਰ ਉਸ ਨੇ ਆਖਿਆ, ਜੀਉਂਦੇ ਯਹੋਵਾਹ ਦੀ ਅਤੇ ਤੇਰੀ ਜਿੰਦ ਦੀ ਸੌਂਹ ਮੈਂ ਤੈਨੂੰ ਨਹੀਂ ਛੱਡਾਂਗਾ! ਸੋ ਓਹ ਯਰੀਹੋ ਨੂੰ ਆਏ 5. ਤਦ ਨਬੀਆਂ ਦੇ ਪੁੱਤ੍ਰ ਜਿਹੜੇ ਯਰੀਹੋ ਵਿੱਚ ਸਨ ਅਲੀਸ਼ਾ ਕੋਲ ਆਏ ਅਤੇ ਉਸ ਨੂੰ ਆਖਿਆ, ਕੀ ਤੂੰ ਜਾਣਦਾ ਹੈਂ ਭਈ ਯਹੋਵਾਹ ਅੱਜ ਤੇਰੇ ਸਿਰ ਤੋਂ ਤੇਰੇ ਸੁਆਮੀ ਨੂੰ ਚੁੱਕ ਲਵੇਗਾ? ਉਸ ਆਖਿਆ, ਮੈਨੂੰ ਪਤਾ ਹੈ। ਚੁੱਪ ਰਹੋ 6. ਤਾਂ ਏਲੀਯਾਹ ਨੇ ਉਸ ਨੂੰ ਆਖਿਆ, ਤੂੰ ਐਥੇ ਠਹਿਰ ਜਾਈਂ ਕਿਉਂ ਜੋ ਯਹੋਵਾਹ ਨੇ ਮੈਨੂੰ ਯਰਦਨ ਨੂੰ ਘੱਲਿਆ ਹੈ। ਅਤੇ ਉਹ ਬੋਲਿਆ, ਜੀਉਂਦੇ ਯਹੋਵਾਹ ਦੀ ਅਤੇ ਤੇਰੀ ਜਿੰਦ ਦੀ ਸੌਂਹ ਮੈਂ ਤੈਨੂੰ ਨਹੀਂ ਛੱਡਾਂਗਾ। ਸੋ ਓਹ ਦੋਵੇਂ ਤੁਰ ਗਏ 7. ਅਤੇ ਨਬੀਆਂ ਦੇ ਪੁੱਤ੍ਰਾਂ ਵਿੱਚੋਂ ਪੰਜਾਹ ਜਣੇ ਆਏ ਅਤੇ ਉਨ੍ਹਾਂ ਦੇ ਆਹਮੋ ਸਾਹਮਣੇ ਦੂਰ ਜਾ ਖਲੋਤੇ ਅਤੇ ਓਹ ਦੋਵੇਂ ਯਰਦਨ ਦੇ ਕੰਢੇ ਉੱਤੇ ਖਲੋ ਗਏ 8. ਤਦ ਏਲੀਯਾਹ ਨੇ ਆਪਣੀ ਚੱਦਰ ਲਈ ਅਰ ਉਹ ਨੂੰ ਵਲ੍ਹੇਟ ਕੇ ਪਾਣੀ ਉੱਤੇ ਮਾਰਿਆ ਅਰ ਉਹ ਪਾਟ ਕੇ ਐਧਰ ਔਧਰ ਹੋ ਗਿਆ ਸੋ ਓਹ ਦੋਵੇਂ ਸੁੱਕੀ ਧਰਤੀ ਦੇ ਉੱਤੋਂ ਦੀ ਪਾਰ ਹੋ ਗਏ 9. ਫੇਰ ਐਉਂ ਹੋਇਆ ਭਈ ਜਦ ਓਹ ਪਾਰ ਲੰਘ ਰਹੇ ਸਨ ਤਾਂ ਏਲੀਯਾਹ ਨੇ ਅਲੀਸ਼ਾ ਨੂੰ ਆਖਿਆ, ਇਸ ਤੋਂ ਪਹਿਲਾਂ ਭਈ ਮੈਂ ਤੈਥੋਂ ਲੈ ਲਿਆ ਜਾਵਾਂ ਦੱਸ ਭਈ ਮੈਂ ਤੇਰੇ ਲਈ ਕੀ ਕਰਾਂ? ਅਤੇ ਅਲੀਸ਼ਾ ਬੋਲਿਆ, ਤੇਰੇ ਆਤਮਾ ਦਾ ਦੋਹਰਾ ਹਿੱਸਾ ਮੇਰੇ ਉੱਤੇ ਹੋਵੇ! 10. ਉਹ ਨੇ ਆਖਿਆ, ਤੈਂ ਔਖਾ ਸਵਾਲ ਕੀਤਾ ਹੈ। ਜੇ ਤੂੰ ਮੈਨੂੰ ਓਦੋਂ ਵੇਖੇਂ ਜਦ ਮੈਂ ਤੈਥੋਂ ਲੈ ਲਿਆ ਜਾਵਾਂ ਤਾਂ ਤੇਰੇ ਲਈ ਉਵੇਂ ਹੀ ਹੋਵੇਗਾ ਪਰ ਜੇ ਨਹੀਂ ਤਾਂ ਐਉਂ ਨਹੀਂ ਹੋਵੇਗਾ 11. ਅਤੇ ਐਉਂ ਹੋਇਆ ਜਦ ਓਹ ਗੱਲਾਂ ਕਰਦੇ ਕਰਦੇ ਤੁਰੇ ਜਾਂਦੇ ਸਨ ਤਾਂ ਵੇਖੋ, ਉੱਥੇ ਇੱਕ ਅਗਨ ਰੱਥ ਤੇ ਅਗਨ ਘੋੜੇ ਦਿੱਸੇ ਜਿਨ੍ਹਾਂ ਨੇ ਉਨ੍ਹਾਂ ਦੋਹਾਂ ਨੂੰ ਵੱਖੋਂ ਵੱਖ ਕਰ ਦਿੱਤਾ ਅਤੇ ਏਲੀਯਾਹ ਵਾਵਰੋਲੇ ਵਿੱਚ ਅਕਾਸ਼ ਨੂੰ ਚੜ੍ਹ ਗਿਆ 12. ਅਤੇ ਏਹ ਵੇਖਦਿਆਂ ਹੀ ਅਲੀਸ਼ਾ ਉੱਚੀ ਦਿੱਤੀ ਬੋਲਿਆ, ਹੇ ਮੇਰੇ ਪਿਤਾ, ਹੇ ਮੇਰੇ ਪਿਤਾ! ਇਸਰਾਏਲ ਦੇ ਰਥ ਤੇ ਉਹ ਦੇ ਸਾਰਥੀ! ਪਰ ਜਦ ਉਹ ਉਹ ਨੂੰ ਫੇਰ ਨਾ ਵੇਖ ਸੱਕਿਆ ਤਾਂ ਉਸ ਨੇ ਆਪਣੇ ਲੀੜੇ ਫੜੇ ਤੇ ਉਨ੍ਹਾਂ ਨੂੰ ਪਾੜ ਕੇ ਦੋ ਹਿੱਸੇ ਕੀਤੇ 13. ਤਦ ਉਸ ਨੇ ਏਲੀਯਾਹ ਦੀ ਗੋਦੜੀ ਭੀ ਜਿਹੜੀ ਉਸ ਦੇ ਉੱਤੋਂ ਡਿੱਗੀ ਸੀ ਚੁੱਕ ਲਈ ਅਰ ਮੁੜ ਕੇ ਯਰਦਨ ਦੇ ਕੰਢੇ ਉੱਤੇ ਖਲੋ ਗਿਆ 14. ਅਤੇ ਉਹ ਗੋਦੜੀ ਜਿਹੜੀ ਏਲੀਯਾਹ ਉੱਤੋਂ ਡਿੱਗੀ ਸੀ ਲੈ ਕੇ ਪਾਣੀ ਉੱਤੇ ਮਾਰੀ ਤੇ ਆਖਿਆ, ਯਹੋਵਾਹ ਏਲੀਯਾਹ ਦਾ ਪਰਮੇਸ਼ੁਰ ਕਿੱਥੇ ਹੈ? ਅਰ ਜਦ ਉਸ ਨੇ ਭੀ ਪਾਣੀ ਨੂੰ ਮਾਰਿਆ ਤਾਂ ਉਹ ਪਾਟ ਕੇ ਐਧਰ ਔਧਰ ਹੋ ਗਿਆ ਅਰ ਅਲੀਸ਼ਾ ਪਾਰ ਲੰਘ ਗਿਆ 15. ਜਦ ਨਬੀਆਂ ਦੇ ਪੁਤ੍ਰਾਂ ਨੇ ਜਿਹੜੇ ਯਰੀਹੋ ਵਿੱਚ ਉਸ ਦੇ ਆਹਮੋ ਸਾਹਮਣੇ ਸਨ ਉਸ ਨੂੰ ਡਿੱਠਾ ਤਾਂ ਓਹ ਬੋਲੇ, ਏਲੀਯਾਹ ਦਾ ਆਤਮਾ ਅਲੀਸ਼ਾ ਉੱਤੇ ਠਹਿਰਿਆ ਹੋਇਆ ਹੈ। ਸੋ ਓਹ ਉਸ ਨੂੰ ਮਿਲਣ ਲਈ ਆਏ ਅਤੇ ਧਰਤੀ ਤੀਕ ਨਿਉਂ ਕੇ ਉਸ ਨੂੰ ਮੱਥਾ ਟੇਕਿਆ 16. ਤਦ ਉਨ੍ਹਾਂ ਨੇ ਉਸ ਨੂੰ ਆਖਿਆ, ਵੇਖ ਤੇਰੇ ਟਹਿਲੂਆਂ ਦੇ ਨਾਲ ਪੰਜਾਹ ਸੂਰ ਬੀਰ ਹਨ। ਉਨ੍ਹਾਂ ਨੂੰ ਜਾਣ ਦੇਹ ਭਈ ਓਹ ਤੇਰੇ ਸੁਆਮੀ ਨੂੰ ਭਾਲਣ। ਕੀ ਜਾਣੀਏ ਯਹੋਵਾਹ ਦੇ ਆਤਮਾ ਨੇ ਉਹ ਨੂੰ ਚੁੱਕ ਕੇ ਕਿਸੇ ਪਹਾੜ ਦੇ ਉੱਤੇ ਯਾ ਕਿਸੇ ਖੱਡ ਵਿੱਚ ਸੁੱਟ ਦਿੱਤਾ ਹੋਵੇ? ਉਸ ਨੇ ਆਖਿਆ, ਤੁਸੀਂ ਨਾ ਘੱਲੋ 17. ਪਰ ਜਦ ਉਨ੍ਹਾਂ ਨੇ ਐਨਾ ਹਠ ਕੀਤਾ ਭਈ ਉਹ ਲੱਜਿਆਵਾਨ ਹੋ ਗਿਆ ਤਾਂ ਉਸ ਨੇ ਆਖਿਆ, ਘੱਲ ਦਿਓ। ਸੋ ਉਨ੍ਹਾਂ ਨੇ ਪੰਜਾਹ ਮਨੁੱਖ ਘੱਲੇ ਤੇ ਤਿੰਨ ਦਿਨ ਉਹ ਦੀ ਭਾਲ ਕੀਤੀ ਪਰ ਉਹ ਨਾ ਲੱਭਾ 18. ਜਦ ਓਹ ਮੁੜ ਕੇ ਉਸ ਦੇ ਕੋਲ ਆਏ ਉਹ ਯਰੀਹੋ ਵਿੱਚ ਹੀ ਟਿਕਿਆ ਹੋਇਆ ਸੀ। ਉਸ ਨੇ ਉਨ੍ਹਾਂ ਨੂੰ ਆਖਿਆ, ਕੀ ਮੈਂ ਤੁਹਾਨੂੰ ਨਹੀਂ ਸੀ ਆਖਿਆ ਭਈ ਨਾ ਜਾਇਓ 19. ਉਸ ਸ਼ਹਿਰ ਦੇ ਲੋਕਾਂ ਨੇ ਅਲੀਸ਼ਾਂ ਨੂੰ ਆਖਿਆ, ਵੇਖੋ ਇਹ ਸ਼ਹਿਰ ਕੇਹੇ ਚੰਗੇ ਥਾਂ ਉੱਤੇ ਹੈ ਜਿਵੇਂ ਸਾਡਾ ਸੁਆਮੀ ਭੀ ਵੇਖਦਾ ਹੈ ਪਰ ਪਾਣੀ ਖਰਾਬ ਤੇ ਧਰਤੀ ਬੰਜਰ ਜਿਹੀ ਹੈ 20. ਅਤੇ ਉਹ ਬੋਲਿਆ, ਮੈਨੂੰ ਇਕ ਨਵਾਂ ਭਾਂਡਾ ਲਿਆ ਦਿਓ ਅਤੇ ਉਹ ਦੇ ਵਿੱਚ ਲੂਣ ਪਾ ਦਿਓ। ਸੋ ਓਹ ਉਸ ਦੇ ਕੋਲ ਲਿਆਏ 21. ਤਾਂ ਉਹ ਪਾਣੀ ਦੇ ਸੋਤੇ ਕੋਲ ਗਿਆ ਅਰ ਉਹ ਦੇ ਵਿੱਚ ਲੂਣ ਪਾ ਕੇ ਬੋਲਿਆ, ਯਹੋਵਾਹ ਐਉਂ ਫ਼ਰਮਾਉਂਦਾ ਹੈ, ਮੈਂ ਇਸ ਪਾਣੀ ਨੂੰ ਠੀਕ ਕਰ ਦਿੱਤਾ ਹੈ ਅੱਗੇ ਨੂੰ ਉਹ ਦੇ ਵਿੱਚੋਂ ਮੌਤ ਯਾ ਬੰਜਰਪਣ ਨਹੀਂ ਆਵੇਗਾ 22. ਸੋ ਅਲੀਸ਼ਾ ਦੇ ਬਚਨ ਅਨੁਸਾਰ ਜੋ ਉਸ ਨੇ ਕੀਤਾ ਪਾਣੀ ਠੀਕ ਹੋ ਗਿਆ ਤੇ ਅੱਜ ਦੇ ਦਿਨ ਤੀਕ ਉੱਸੇ ਤਰਾਂ ਹੈ।। 23. ਉਹ ਉੱਥੋਂ ਬੈਤਏਲ ਨੂੰ ਉਤਾਹਾਂ ਤੁਰ ਪਿਆ ਅਰ ਜਦ ਉਹ ਰਾਹ ਤੁਰਿਆ ਜਾਂਦਾ ਸੀ ਤਾਂ ਕੁਝ ਮੁੰਡੇ ਸ਼ਹਿਰੋਂ ਬਾਹਰ ਨਿੱਕਲੇ ਅਰ ਠੱਠਾ ਕਰ ਕੇ ਉਹ ਨੂੰ ਆਖਿਆ, ਚੜ੍ਹਿਆ ਜਾ ਗੰਜੇ ਸਿਰ ਵਾਲਿਆ ਚੜ੍ਹਿਆ ਜਾਹ ਗੰਜੇ ਸਿਰ ਵਾਲਿਆ 24. ਅਤੇ ਜਦ ਉਹ ਨੇ ਪਿੱਛੇ ਮੁੜ ਕੇ ਉਨ੍ਹਾਂ ਨੂੰ ਵੇਖਿਆ ਤਾਂ ਉਹਨੇ ਯਹੋਵਾਹ ਦਾ ਨਾਮ ਲੈ ਕੇ ਉਨ੍ਹਾਂ ਨੂੰ ਸਰਾਪ ਦਿੱਤਾ ਅਤੇ ਬਣ ਵਿੱਚੋਂ ਦੋ ਰਿੱਛਣੀਆਂ ਨਿੱਕਲੀਆਂ ਅਤੇ ਉਨ੍ਹਾਂ ਵਿੱਚੋਂ ਬਤਾਲੀ ਮੁੰਡਿਆਂ ਨੂੰ ਪਾੜ ਛੱਡਿਆ 25. ਉੱਥੋਂ ਉਹ ਕਰਮਲ ਪਹਾੜ ਨੂੰ ਗਿਆ ਅਰ ਉੱਥੋਂ ਉਹ ਸਾਮਰਿਯਾ ਨੂੰ ਮੁੜ ਆਇਆ।।
  • ੨ ਸਲਾਤੀਨ ਅਧਿਆਇ 1  
  • ੨ ਸਲਾਤੀਨ ਅਧਿਆਇ 2  
  • ੨ ਸਲਾਤੀਨ ਅਧਿਆਇ 3  
  • ੨ ਸਲਾਤੀਨ ਅਧਿਆਇ 4  
  • ੨ ਸਲਾਤੀਨ ਅਧਿਆਇ 5  
  • ੨ ਸਲਾਤੀਨ ਅਧਿਆਇ 6  
  • ੨ ਸਲਾਤੀਨ ਅਧਿਆਇ 7  
  • ੨ ਸਲਾਤੀਨ ਅਧਿਆਇ 8  
  • ੨ ਸਲਾਤੀਨ ਅਧਿਆਇ 9  
  • ੨ ਸਲਾਤੀਨ ਅਧਿਆਇ 10  
  • ੨ ਸਲਾਤੀਨ ਅਧਿਆਇ 11  
  • ੨ ਸਲਾਤੀਨ ਅਧਿਆਇ 12  
  • ੨ ਸਲਾਤੀਨ ਅਧਿਆਇ 13  
  • ੨ ਸਲਾਤੀਨ ਅਧਿਆਇ 14  
  • ੨ ਸਲਾਤੀਨ ਅਧਿਆਇ 15  
  • ੨ ਸਲਾਤੀਨ ਅਧਿਆਇ 16  
  • ੨ ਸਲਾਤੀਨ ਅਧਿਆਇ 17  
  • ੨ ਸਲਾਤੀਨ ਅਧਿਆਇ 18  
  • ੨ ਸਲਾਤੀਨ ਅਧਿਆਇ 19  
  • ੨ ਸਲਾਤੀਨ ਅਧਿਆਇ 20  
  • ੨ ਸਲਾਤੀਨ ਅਧਿਆਇ 21  
  • ੨ ਸਲਾਤੀਨ ਅਧਿਆਇ 22  
  • ੨ ਸਲਾਤੀਨ ਅਧਿਆਇ 23  
  • ੨ ਸਲਾਤੀਨ ਅਧਿਆਇ 24  
  • ੨ ਸਲਾਤੀਨ ਅਧਿਆਇ 25  
×

Alert

×

Punjabi Letters Keypad References