ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)

੨ ਸਲਾਤੀਨ ਅਧਿਆਇ 3

1 ਯਹੂਦਾਹ ਦੇ ਪਾਤਸ਼ਾਹ ਯਹੋਸ਼ਾਫਾਟ ਦੇ ਅਠਾਰਵੇਂ ਵਰਹੇ ਅਹਾਬ ਦਾ ਪੁੱਤ੍ਰ ਯਹੋਰਾਮ ਸਾਮਰਿਯਾ ਵਿੱਚ ਇਸਰਾਏਲ ਉੱਤੇ ਰਾਜ ਕਰਨ ਲੱਗਾ ਅਤੇ ਉਸ ਨੇ ਬਾਰਾਂ ਵਰਹੇ ਰਾਜ ਕੀਤਾ 2 ਉਸ ਨੇ ਉਹ ਕੰਮ ਕੀਤਾ ਜਿਹੜਾ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ ਪਰ ਆਪਣੇ ਪਿਉ ਵਾਂਙੁ ਤੇ ਆਪਣੀ ਮਾਂ ਵਾਂਙੁ ਨਹੀਂ ਸਗੋਂ ਉਸ ਨੇ ਬਆਲ ਦੇ ਥੰਮ੍ਹ ਨੂੰ ਜਿਹੜਾ ਉਸ ਦੇ ਪਿਉ ਨੇ ਬਣਾਇਆ ਸੀ ਕੱਢ ਛੱਡਿਆ 3 ਫੇਰ ਵੀ ਉਹ ਨਬਾਟ ਦੇ ਪੁੱਤ੍ਰ ਯਾਰਾਬੁਆਮ ਦੇ ਪਾਪਾਂ ਨਾਲ ਜਿਹੜੇ ਉਹ ਨੇ ਇਸਰਾਏਲ ਤੋਂ ਕਰਾਏ ਸੀ ਚਿੰਬੜਿਆ ਰਿਹਾ ਤੇ ਉਨ੍ਹਾਂ ਤੋਂ ਮੂੰਹ ਨਾ ਮੋੜਿਆ।। 4 ਮੋਆਬ ਦਾ ਪਾਤਸ਼ਾਹ ਮੇਸ਼ਾ ਇੱਕ ਅਯਾਲੀ ਸੀ ਅਤੇ ਇਸਰਾਏਲ ਦੇ ਪਾਤਸ਼ਾਹ ਨੂੰ ਇੱਕ ਲੱਖ ਲੇਲਿਆਂ ਤੇ ਇੱਕ ਲੱਖ ਛੱਤ੍ਰਿਆਂ ਦੀ ਉੱਨ ਦਿੰਦਾ ਹੁੰਦਾ ਸੀ 5 ਅਤੇ ਐਉਂ ਹੋਇਆ ਭਈ ਜਦ ਅਹਾਬ ਮਰ ਗਿਆ ਤਾਂ ਮੋਆਬ ਦਾ ਰਾਜਾ ਇਸਰਾਏਲ ਦੇ ਪਾਤਸ਼ਾਹ ਤੋਂ ਆਕੀ ਹੋ ਗਿਆ 6 ਸੋ ਉਸ ਦਿਨ ਯਹੋਰਾਮ ਪਾਤਸ਼ਾਹ ਨੇ ਸਾਮਰਿਯਾ ਤੋਂ ਨਿੱਕਲ ਕੇ ਸਾਰੇ ਇਸਰਾਏਲ ਦੀ ਗਿਣਤੀ ਕੀਤੀ 7 ਅਰ ਉਹਨੇ ਜਾ ਕੇ ਯਹੂਦਾਹ ਦੇ ਪਾਤਸ਼ਾਹ ਯਹੋਸ਼ਾਫਾਟ ਤੋਂ ਪੁੱਛਵਾ ਘੱਲਿਆ ਭਈ ਮੋਆਬ ਦਾ ਪਾਤਸ਼ਾਹ ਮੈਥੋਂ ਆਕੀ ਹੋ ਗਿਆ ਹੈ। ਕੀ ਤੂੰ ਮੋਆਬ ਦੇ ਵਿਰੁੱਧ ਲੜਨ ਲਈ ਮੇਰੇ ਨਾਲ ਚੱਲੇਗਾਂ? ਉਸ ਨੇ ਆਖਿਆ, ਮੈਂ ਜਾਵਾਂਗਾ। ਮੈਂ ਤੇਰੇ ਜਿਹਾ ਹਾਂ। ਮੇਰੇ ਲੋਕ ਤੇਰਿਆਂ ਲੋਕਾਂ ਵਰਗੇ ਤੇ ਮੇਰੇ ਘੋੜੇ ਤੇਰਿਆਂ ਘੋੜਿਆਂ ਵਰਗੇ ਹਨ 8 ਅਤੇ ਉਹ ਨੇ ਆਖਿਆ, ਤਾਂ ਅਸੀਂ ਕਿਹੜੇ ਪਾਸਿਓਂ ਚੜ੍ਹੀਏ? ਉਸ ਨੇ ਆਖਿਆ, ਅਦੋਮ ਦੀ ਉਜਾੜ ਵੱਲੋਂ 9 ਤਦ ਇਸਰਾਏਲ ਦਾ ਪਾਤਸ਼ਾਹ ਅਰ ਯਹੂਦਾਹ ਦਾ ਪਾਤਸ਼ਾਹ ਅਰ ਅਦੋਮ ਦਾ ਰਾਜਾ ਤੁਰ ਪਏ ਜਾਂ ਸੱਤਾਂ ਦਿਨਾਂ ਦੇ ਘੇਰ ਦਾ ਪੈਂਡਾ ਕੀਤਾ ਤਾਂ ਉਨ੍ਹਾਂ ਦੀ ਸੈਨਾ ਤੇ ਪਸ਼ੂਆਂ ਲਈ ਜਿਹੜੇ ਉਨ੍ਹਾਂ ਦੇ ਪਿੱਛੇ ਪਿੱਛੇ ਆਉਂਦੇ ਸਨ ਕਿਤੇ ਪਾਣੀ ਨਹੀਂ ਸੀ 10 ਤਦ ਇਸਰਾਏਲ ਦੇ ਪਾਤਸ਼ਾਹ ਨੇ ਆਖਿਆ, ਹਾਏ, ਹਾਏ! ਯਹੋਵਾਹ ਨੇ ਇਨ੍ਹਾਂ ਤਿੰਨਾਂ ਪਾਤਸ਼ਾਹਾਂ ਨੂੰ ਸੱਦਿਆ ਹੈ ਭਈ ਉਨ੍ਹਾਂ ਨੂੰ ਮੋਆਬ ਦੇ ਹੱਥੀਂ ਫੜਾ ਦੇਵੇ 11 ਪਰ ਯਹੋਸ਼ਾਫਾਟ ਬੋਲਿਆ, ਕੀ ਐਥੇ ਯਹੋਵਾਹ ਦਾ ਕੋਈ ਨਬੀ ਨਹੀਂ ਹੈ ਭਈ ਅਸੀਂ ਉਹ ਦੇ ਰਾਹੀਂ ਯਹੋਵਾਹ ਤੋਂ ਪੁੱਛੀਏ? ਤਦ ਇਸਰਾਏਲ ਦੇ ਪਾਤਸ਼ਾਹ ਦਿਆਂ ਟਹਿਲੂਆਂ ਵਿੱਚੋਂ ਇੱਕ ਨੇ ਉੱਤਰ ਦੇ ਕੇ ਆਖਿਆ ਭਈ ਸ਼ਾਫਾਤ ਦਾ ਪੁੱਤ੍ਰ ਜਿਹੜਾ ਏਲੀਯਾਹ ਦੇ ਹੱਥਾਂ ਉੱਤੇ ਪਾਣੀ ਪਾਉਂਦਾ ਹੁੰਦਾ ਸੀ ਇੱਥੇ ਹੈ 12 ਤਦ ਯਹੋਸ਼ਾਫਾਟ ਨੇ ਆਖਿਆ, ਯਹੋਵਾਹ ਦਾ ਬਚਨ ਉਹ ਦੇ ਨਾਲ ਹੈ। ਸੋ ਇਸਰਾਏਲ ਦਾ ਪਾਤਸ਼ਾਹ ਅਰ ਯਹੋਸ਼ਾਫਾਟ ਤੇ ਅਦੋਮ ਦਾ ਰਾਜਾ ਉਹ ਦੇ ਕੋਲ ਗਏ 13 ਤਾਂ ਅਲੀਸ਼ਾ ਨੇ ਇਸਰਾਏਲ ਦੇ ਪਾਤਸ਼ਾਹ ਨੂੰ ਆਖਿਆ, ਮੇਰਾ ਤੇਰੇ ਨਾਲ ਕੀ ਵਾਸਤਾ ਹੈ? ਤੂੰ ਆਪਣੇ ਪਿਉ ਦਿਆਂ ਨਬੀਆਂ ਤੇ ਆਪਣੀ ਮਾਂ ਦਿਆਂ ਨਬੀਆਂ ਕੋਲ ਜਾਹ। ਪਰ ਇਸਰਾਏਲ ਦੇ ਪਾਤਸ਼ਾਹ ਨੇ ਉਸ ਨੂੰ ਆਖਿਆ, ਨਹੀਂ ਕਿਉਂ ਜੋ ਯਹੋਵਾਹ ਨੇ ਇਨ੍ਹਾਂ ਤਿੰਨਾਂ ਪਾਤਸ਼ਾਹਾਂ ਨੂੰ ਇਕੱਠਾ ਕੀਤਾ ਹੈ ਭਈ ਉਨ੍ਹਾਂ ਨੂੰ ਮੋਆਬ ਦੇ ਹੱਥੀਂ ਫੜਾ ਦੇਵੇ 14 ਤਦ ਅਲੀਸ਼ਾ ਬੋਲਿਆ, ਸੈਨਾਂ ਦੇ ਜੀਉਂਦੇ ਯਹੋਵਾਹ ਦੀ ਸੌਂਹ ਜਿਹ ਦੇ ਅੱਗੇ ਮੈਂ ਖਲੋਤਾ ਹਾਂ ਜੇ ਮੈਨੂੰ ਯਹੂਦਾਹ ਦੇ ਪਾਤਸ਼ਾਹ ਯਹੋਸ਼ਾਫਾਟ ਦੀ ਹਜ਼ੂਰੀ ਦਾ ਲਿਹਾਜ਼ ਨਾ ਹੁੰਦਾ ਤਾਂ ਮੈਂ ਤੇਰੇ ਵੱਲ ਨਿਗਾਹ ਵੀ ਨਾ ਕਰਦਾ ਨਾ ਤੇਰੇ ਵੱਲ ਵੇਖਦਾ 15 ਪਰ ਹੁਣ ਕਿਸੇ ਵਜੰਤਰੀ ਨੂੰ ਮੇਰੇ ਕੋਲ ਲਿਆਓ ਕਿਉਂ ਜੋ ਐਉਂ ਹੁੰਦਾ ਸੀ ਭਈ ਜਦ ਵੰਜਤਰੀ ਤਾਰਾਂ ਨੂੰ ਛੇੜਦਾ ਸੀ ਤਾਂ ਯਹੋਵਾਹ ਦਾ ਹੱਥ ਉਹ ਦੇ ਉੱਤੇ ਆਉਂਦਾ ਸੀ 16 ਤਦ ਉਹ ਨੇ ਆਖਿਆ, ਯਹੋਵਾਹ ਐਉਂ ਆਖਦਾ ਹੈ ਭਈ ਇਸ ਦੂਣ ਵਿੱਚ ਟੋਏ ਹੀ ਟੋਏ ਪੁੱਟ ਦਿਓ 17 ਕਿ ਜੋ ਯਹੋਵਾਹ ਐਉਂ ਫ਼ਰਮਾਉਂਦਾ ਹੈ ਭਈ ਤੁਸੀਂ ਨਾ ਪੌਣ ਨੂੰ ਵੇਖੋਗੇ ਨਾ ਮੀਂਹ ਨੂੰ ਤਾਂ ਭੀ ਉਹ ਦੂਣ ਪਾਣੀ ਨਾਲ ਭਰ ਜਾਵੇਗੀ ਅਰ ਤੁਸੀਂ ਪੀਓਗੇ ਤੇ ਤੁਹਾਡੇ ਡੰਗਰ ਪਸੂ ਵੀ 18 ਅਤੇ ਏਹ ਯਹੋਵਾਹ ਦੀ ਨਿਗਾਹ ਵਿੱਚ ਨਿੱਕੀ ਜੇਹੀ ਗੱਲ ਹੈ ।ਉਹ ਮੋਆਬ ਨੂੰ ਤੁਹਾਡੇ ਹੱਥ ਦੇਵੇਗਾ 19 ਅਤੇ ਤੁਸੀਂ ਹਰ ਸਫੀਲ ਵਾਲੇ ਸ਼ਹਿਰ ਤੇ ਉੱਤਮ ਸ਼ਹਿਰ ਢਾਹ ਛੱਡੋਗੇ ਅਤੇ ਹਰ ਚੰਗੇ ਬਿਰਛ ਨੂੰ ਵੱਢ ਸੁੱਟੋਗੇ ਅਤੇ ਪਾਣੀ ਦੇ ਸਾਰਿਆਂ ਸੋਤਿਆਂ ਨੂੰ ਪੂਰ ਦਿਓਗੇ ਅਤੇ ਹਰ ਚੰਗੇ ਖੇਤ ਨੂੰ ਪੱਥਰਾਂ ਨਾਲ ਵਿਗਾੜ ਦਿਓਗੇ 20 ਤਾਂ ਐਉਂ ਹੋਇਆ ਜਦ ਸਵੇਰ ਨੂੰ ਭੇਟ ਚੜ੍ਹਾਈ ਜਾਂਦੀ ਸੀ ਤਾਂ ਵੇਖੋ ਅਦੋਮ ਦੇ ਪਾਸਿਓਂ ਪਾਣੀ ਆ ਰਿਹਾ ਸੀ ਤੇ ਉਹ ਧਰਤੀ ਪਾਣੀ ਨਾਲ ਭਰ ਗਈ 21 ਜਦ ਸਾਰੇ ਮੋਆਬੀਆਂ ਨੇ ਸੁਣਿਆ ਭਈ ਪਾਤਸ਼ਾਹਾਂ ਨੇ ਸਾਡੇ ਨਾਲ ਲੜਨ ਲਈ ਚੜ੍ਹਾਈ ਕੀਤੀ ਹੈ ਤਦ ਸਾਰੇ ਜਿਹੜੇ ਸ਼ਸ਼ਤਰ ਬੰਨ੍ਹ ਸੱਕਦੇ ਸਨ ਤੇ ਵਡੇਰੇ ਭੀ ਇਕੱਠੇ ਹੋਏ ਅਤੇ ਹੱਦ ਉੱਤੇ ਖਲੋ ਗਏ 22 ਜਦ ਓਹ ਭੜਕ ਸਾਰ ਉੱਠੇ ਤਾਂ ਪਾਣੀ ਉੱਤੇ ਸੂਰਜ ਚਮਕ ਰਿਹਾ ਸੀ ਅਰ ਮੋਆਬੀਆਂ ਨੂੰ ਉਹ ਪਾਣੀ ਜੋ ਉਨ੍ਹਾਂ ਦੇ ਸਾਹਮਣੇ ਸੀ ਲਹੂ ਵਾਂਙੁ ਦਿੱਸਦਾ ਸੀ 23 ਇਸ ਲਈ ਓਹ ਬੋਲੇ, ਏਹ ਤਾਂ ਲਹੂ ਹੈ ਪਾਤਸ਼ਾਹ ਨਾਸ ਹੀ ਹੋ ਗਏ। ਹਾਂ, ਹਰ ਮਨੁੱਖ ਨੇ ਆਪਣੇ ਨਾਲ ਦੇ ਨੂੰ ਮਾਰ ਛੱਡਿਆ ਹੈ। ਹੇ ਮੋਆਬ, ਹੁਣ ਲੁੱਟ ਨੂੰ ਤੁਰ ਪਓ 24 ਜਦ ਓਹ ਇਸਰਾਏਲ ਦੇ ਡੇਰੇ ਵਿੱਚ ਆਏ ਤਾਂ ਇਸਰਾਏਲੀਆਂ ਨੇ ਉੱਠ ਕੇ ਮੋਆਬੀਆਂ ਨੂੰ ਐਉਂ ਮਾਰਿਆ ਭਈ ਓਹ ਉਨ੍ਹਾਂ ਦੇ ਅੱਗਿਓਂ ਨੱਠ ਤੁਰੇ। ਸੋ ਓਹ ਉਸ ਦੇਸ ਵਿੱਚ ਵੜ ਕੇ ਮੋਆਬੀਆਂ ਨੂੰ ਮਾਰਦੇ ਜਾਂਦੇ ਸਨ 25 ਅਤੇ ਉਨ੍ਹਾਂ ਨੇ ਸ਼ਹਿਰਾਂ ਨੂੰ ਢਾਹ ਦਿੱਤਾ ਅਤੇ ਹਰ ਇੱਕ ਚੰਗੇ ਖੇਤ ਵਿੱਚ ਹਰ ਆਦਮੀ ਨੇ ਇੱਕ ਇੱਕ ਪੱਥਰ ਸੁੱਟਿਆ ਤੇ ਉਹ ਨੂੰ ਭਰ ਦਿੱਤਾ ਤੇ ਸਾਰ ਚੰਗੇ ਬਿਰਛ ਉਨ੍ਹਾਂ ਨੇ ਵੱਢ ਛੱਡੇ ਜਦ ਤੀਕ ਕੀਰ-ਹਰਾਸਥ ਵਿੱਚ ਪੱਥਰ ਹੀ ਬਾਕੀ ਰਹੇ ਤਾਂ ਗੋਪੀਆਂ ਚਲਾਉਣ ਵਾਲਿਆਂ ਨੇ ਉਹ ਨੂੰ ਘੇਰ ਕੇ ਮਾਰਿਆ 26 ਜਦ ਮੋਆਬ ਦੇ ਰਾਜਾ ਨੇ ਡਿੱਠਾ ਭਈ ਲੜਾਈ ਮੇਰੇ ਉੱਤੇ ਪਰਬਲ ਪੈ ਗਈ ਹੈ ਤਾਂ ਉਸਨੇ ਸੱਤ ਸੌ ਤਲਵਾਰ ਚਲਾਉਣ ਵਾਲੇ ਆਦਮੀ ਆਪਣੇ ਨਾਲ ਲਏ ਭਈ ਅਦੋਮ ਦੇ ਰਾਜਾ ਦੇ ਕੋਲ ਦੀ ਧਾਵਾ ਕਰਨ ਪਰ ਓਹ ਨਾ ਕਰ ਸੱਕੇ 27 ਤਦ ਉਹ ਨੇ ਆਪਣੇ ਪਲੋਠੇ ਪੁੱਤ੍ਰ ਨੂੰ ਜਿਹੜਾ ਉਹ ਦੀ ਥਾਂ ਰਾਜ ਕਰਨ ਵਾਲਾ ਸੀ ਲੈ ਕੇ ਕੰਧ ਉੱਤੇ ਹੋਮ ਦੀ ਬਲੀ ਲਈ ਚੜ੍ਹਾਇਆ ਅਤੇ ਐਉਂ ਹੋਇਆ ਭਈ ਇਸਰਾਏਲ ਦੇ ਵਿਰੁੱਧ ਵੱਡਾ ਕਰੋਪ ਹੋ ਗਿਆ ਅਤੇ ਓਹ ਉਹ ਦੇ ਵੱਲੋਂ ਹਟ ਕੇ ਆਪਣੇ ਦੇਸ ਨੂੰ ਮੁੜ ਆਏ।।
1. ਯਹੂਦਾਹ ਦੇ ਪਾਤਸ਼ਾਹ ਯਹੋਸ਼ਾਫਾਟ ਦੇ ਅਠਾਰਵੇਂ ਵਰਹੇ ਅਹਾਬ ਦਾ ਪੁੱਤ੍ਰ ਯਹੋਰਾਮ ਸਾਮਰਿਯਾ ਵਿੱਚ ਇਸਰਾਏਲ ਉੱਤੇ ਰਾਜ ਕਰਨ ਲੱਗਾ ਅਤੇ ਉਸ ਨੇ ਬਾਰਾਂ ਵਰਹੇ ਰਾਜ ਕੀਤਾ 2. ਉਸ ਨੇ ਉਹ ਕੰਮ ਕੀਤਾ ਜਿਹੜਾ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ ਪਰ ਆਪਣੇ ਪਿਉ ਵਾਂਙੁ ਤੇ ਆਪਣੀ ਮਾਂ ਵਾਂਙੁ ਨਹੀਂ ਸਗੋਂ ਉਸ ਨੇ ਬਆਲ ਦੇ ਥੰਮ੍ਹ ਨੂੰ ਜਿਹੜਾ ਉਸ ਦੇ ਪਿਉ ਨੇ ਬਣਾਇਆ ਸੀ ਕੱਢ ਛੱਡਿਆ 3. ਫੇਰ ਵੀ ਉਹ ਨਬਾਟ ਦੇ ਪੁੱਤ੍ਰ ਯਾਰਾਬੁਆਮ ਦੇ ਪਾਪਾਂ ਨਾਲ ਜਿਹੜੇ ਉਹ ਨੇ ਇਸਰਾਏਲ ਤੋਂ ਕਰਾਏ ਸੀ ਚਿੰਬੜਿਆ ਰਿਹਾ ਤੇ ਉਨ੍ਹਾਂ ਤੋਂ ਮੂੰਹ ਨਾ ਮੋੜਿਆ।। 4. ਮੋਆਬ ਦਾ ਪਾਤਸ਼ਾਹ ਮੇਸ਼ਾ ਇੱਕ ਅਯਾਲੀ ਸੀ ਅਤੇ ਇਸਰਾਏਲ ਦੇ ਪਾਤਸ਼ਾਹ ਨੂੰ ਇੱਕ ਲੱਖ ਲੇਲਿਆਂ ਤੇ ਇੱਕ ਲੱਖ ਛੱਤ੍ਰਿਆਂ ਦੀ ਉੱਨ ਦਿੰਦਾ ਹੁੰਦਾ ਸੀ 5. ਅਤੇ ਐਉਂ ਹੋਇਆ ਭਈ ਜਦ ਅਹਾਬ ਮਰ ਗਿਆ ਤਾਂ ਮੋਆਬ ਦਾ ਰਾਜਾ ਇਸਰਾਏਲ ਦੇ ਪਾਤਸ਼ਾਹ ਤੋਂ ਆਕੀ ਹੋ ਗਿਆ 6. ਸੋ ਉਸ ਦਿਨ ਯਹੋਰਾਮ ਪਾਤਸ਼ਾਹ ਨੇ ਸਾਮਰਿਯਾ ਤੋਂ ਨਿੱਕਲ ਕੇ ਸਾਰੇ ਇਸਰਾਏਲ ਦੀ ਗਿਣਤੀ ਕੀਤੀ 7. ਅਰ ਉਹਨੇ ਜਾ ਕੇ ਯਹੂਦਾਹ ਦੇ ਪਾਤਸ਼ਾਹ ਯਹੋਸ਼ਾਫਾਟ ਤੋਂ ਪੁੱਛਵਾ ਘੱਲਿਆ ਭਈ ਮੋਆਬ ਦਾ ਪਾਤਸ਼ਾਹ ਮੈਥੋਂ ਆਕੀ ਹੋ ਗਿਆ ਹੈ। ਕੀ ਤੂੰ ਮੋਆਬ ਦੇ ਵਿਰੁੱਧ ਲੜਨ ਲਈ ਮੇਰੇ ਨਾਲ ਚੱਲੇਗਾਂ? ਉਸ ਨੇ ਆਖਿਆ, ਮੈਂ ਜਾਵਾਂਗਾ। ਮੈਂ ਤੇਰੇ ਜਿਹਾ ਹਾਂ। ਮੇਰੇ ਲੋਕ ਤੇਰਿਆਂ ਲੋਕਾਂ ਵਰਗੇ ਤੇ ਮੇਰੇ ਘੋੜੇ ਤੇਰਿਆਂ ਘੋੜਿਆਂ ਵਰਗੇ ਹਨ 8. ਅਤੇ ਉਹ ਨੇ ਆਖਿਆ, ਤਾਂ ਅਸੀਂ ਕਿਹੜੇ ਪਾਸਿਓਂ ਚੜ੍ਹੀਏ? ਉਸ ਨੇ ਆਖਿਆ, ਅਦੋਮ ਦੀ ਉਜਾੜ ਵੱਲੋਂ 9. ਤਦ ਇਸਰਾਏਲ ਦਾ ਪਾਤਸ਼ਾਹ ਅਰ ਯਹੂਦਾਹ ਦਾ ਪਾਤਸ਼ਾਹ ਅਰ ਅਦੋਮ ਦਾ ਰਾਜਾ ਤੁਰ ਪਏ ਜਾਂ ਸੱਤਾਂ ਦਿਨਾਂ ਦੇ ਘੇਰ ਦਾ ਪੈਂਡਾ ਕੀਤਾ ਤਾਂ ਉਨ੍ਹਾਂ ਦੀ ਸੈਨਾ ਤੇ ਪਸ਼ੂਆਂ ਲਈ ਜਿਹੜੇ ਉਨ੍ਹਾਂ ਦੇ ਪਿੱਛੇ ਪਿੱਛੇ ਆਉਂਦੇ ਸਨ ਕਿਤੇ ਪਾਣੀ ਨਹੀਂ ਸੀ 10. ਤਦ ਇਸਰਾਏਲ ਦੇ ਪਾਤਸ਼ਾਹ ਨੇ ਆਖਿਆ, ਹਾਏ, ਹਾਏ! ਯਹੋਵਾਹ ਨੇ ਇਨ੍ਹਾਂ ਤਿੰਨਾਂ ਪਾਤਸ਼ਾਹਾਂ ਨੂੰ ਸੱਦਿਆ ਹੈ ਭਈ ਉਨ੍ਹਾਂ ਨੂੰ ਮੋਆਬ ਦੇ ਹੱਥੀਂ ਫੜਾ ਦੇਵੇ 11. ਪਰ ਯਹੋਸ਼ਾਫਾਟ ਬੋਲਿਆ, ਕੀ ਐਥੇ ਯਹੋਵਾਹ ਦਾ ਕੋਈ ਨਬੀ ਨਹੀਂ ਹੈ ਭਈ ਅਸੀਂ ਉਹ ਦੇ ਰਾਹੀਂ ਯਹੋਵਾਹ ਤੋਂ ਪੁੱਛੀਏ? ਤਦ ਇਸਰਾਏਲ ਦੇ ਪਾਤਸ਼ਾਹ ਦਿਆਂ ਟਹਿਲੂਆਂ ਵਿੱਚੋਂ ਇੱਕ ਨੇ ਉੱਤਰ ਦੇ ਕੇ ਆਖਿਆ ਭਈ ਸ਼ਾਫਾਤ ਦਾ ਪੁੱਤ੍ਰ ਜਿਹੜਾ ਏਲੀਯਾਹ ਦੇ ਹੱਥਾਂ ਉੱਤੇ ਪਾਣੀ ਪਾਉਂਦਾ ਹੁੰਦਾ ਸੀ ਇੱਥੇ ਹੈ 12. ਤਦ ਯਹੋਸ਼ਾਫਾਟ ਨੇ ਆਖਿਆ, ਯਹੋਵਾਹ ਦਾ ਬਚਨ ਉਹ ਦੇ ਨਾਲ ਹੈ। ਸੋ ਇਸਰਾਏਲ ਦਾ ਪਾਤਸ਼ਾਹ ਅਰ ਯਹੋਸ਼ਾਫਾਟ ਤੇ ਅਦੋਮ ਦਾ ਰਾਜਾ ਉਹ ਦੇ ਕੋਲ ਗਏ 13. ਤਾਂ ਅਲੀਸ਼ਾ ਨੇ ਇਸਰਾਏਲ ਦੇ ਪਾਤਸ਼ਾਹ ਨੂੰ ਆਖਿਆ, ਮੇਰਾ ਤੇਰੇ ਨਾਲ ਕੀ ਵਾਸਤਾ ਹੈ? ਤੂੰ ਆਪਣੇ ਪਿਉ ਦਿਆਂ ਨਬੀਆਂ ਤੇ ਆਪਣੀ ਮਾਂ ਦਿਆਂ ਨਬੀਆਂ ਕੋਲ ਜਾਹ। ਪਰ ਇਸਰਾਏਲ ਦੇ ਪਾਤਸ਼ਾਹ ਨੇ ਉਸ ਨੂੰ ਆਖਿਆ, ਨਹੀਂ ਕਿਉਂ ਜੋ ਯਹੋਵਾਹ ਨੇ ਇਨ੍ਹਾਂ ਤਿੰਨਾਂ ਪਾਤਸ਼ਾਹਾਂ ਨੂੰ ਇਕੱਠਾ ਕੀਤਾ ਹੈ ਭਈ ਉਨ੍ਹਾਂ ਨੂੰ ਮੋਆਬ ਦੇ ਹੱਥੀਂ ਫੜਾ ਦੇਵੇ 14. ਤਦ ਅਲੀਸ਼ਾ ਬੋਲਿਆ, ਸੈਨਾਂ ਦੇ ਜੀਉਂਦੇ ਯਹੋਵਾਹ ਦੀ ਸੌਂਹ ਜਿਹ ਦੇ ਅੱਗੇ ਮੈਂ ਖਲੋਤਾ ਹਾਂ ਜੇ ਮੈਨੂੰ ਯਹੂਦਾਹ ਦੇ ਪਾਤਸ਼ਾਹ ਯਹੋਸ਼ਾਫਾਟ ਦੀ ਹਜ਼ੂਰੀ ਦਾ ਲਿਹਾਜ਼ ਨਾ ਹੁੰਦਾ ਤਾਂ ਮੈਂ ਤੇਰੇ ਵੱਲ ਨਿਗਾਹ ਵੀ ਨਾ ਕਰਦਾ ਨਾ ਤੇਰੇ ਵੱਲ ਵੇਖਦਾ 15. ਪਰ ਹੁਣ ਕਿਸੇ ਵਜੰਤਰੀ ਨੂੰ ਮੇਰੇ ਕੋਲ ਲਿਆਓ ਕਿਉਂ ਜੋ ਐਉਂ ਹੁੰਦਾ ਸੀ ਭਈ ਜਦ ਵੰਜਤਰੀ ਤਾਰਾਂ ਨੂੰ ਛੇੜਦਾ ਸੀ ਤਾਂ ਯਹੋਵਾਹ ਦਾ ਹੱਥ ਉਹ ਦੇ ਉੱਤੇ ਆਉਂਦਾ ਸੀ 16. ਤਦ ਉਹ ਨੇ ਆਖਿਆ, ਯਹੋਵਾਹ ਐਉਂ ਆਖਦਾ ਹੈ ਭਈ ਇਸ ਦੂਣ ਵਿੱਚ ਟੋਏ ਹੀ ਟੋਏ ਪੁੱਟ ਦਿਓ 17. ਕਿ ਜੋ ਯਹੋਵਾਹ ਐਉਂ ਫ਼ਰਮਾਉਂਦਾ ਹੈ ਭਈ ਤੁਸੀਂ ਨਾ ਪੌਣ ਨੂੰ ਵੇਖੋਗੇ ਨਾ ਮੀਂਹ ਨੂੰ ਤਾਂ ਭੀ ਉਹ ਦੂਣ ਪਾਣੀ ਨਾਲ ਭਰ ਜਾਵੇਗੀ ਅਰ ਤੁਸੀਂ ਪੀਓਗੇ ਤੇ ਤੁਹਾਡੇ ਡੰਗਰ ਪਸੂ ਵੀ 18. ਅਤੇ ਏਹ ਯਹੋਵਾਹ ਦੀ ਨਿਗਾਹ ਵਿੱਚ ਨਿੱਕੀ ਜੇਹੀ ਗੱਲ ਹੈ ।ਉਹ ਮੋਆਬ ਨੂੰ ਤੁਹਾਡੇ ਹੱਥ ਦੇਵੇਗਾ 19. ਅਤੇ ਤੁਸੀਂ ਹਰ ਸਫੀਲ ਵਾਲੇ ਸ਼ਹਿਰ ਤੇ ਉੱਤਮ ਸ਼ਹਿਰ ਢਾਹ ਛੱਡੋਗੇ ਅਤੇ ਹਰ ਚੰਗੇ ਬਿਰਛ ਨੂੰ ਵੱਢ ਸੁੱਟੋਗੇ ਅਤੇ ਪਾਣੀ ਦੇ ਸਾਰਿਆਂ ਸੋਤਿਆਂ ਨੂੰ ਪੂਰ ਦਿਓਗੇ ਅਤੇ ਹਰ ਚੰਗੇ ਖੇਤ ਨੂੰ ਪੱਥਰਾਂ ਨਾਲ ਵਿਗਾੜ ਦਿਓਗੇ 20. ਤਾਂ ਐਉਂ ਹੋਇਆ ਜਦ ਸਵੇਰ ਨੂੰ ਭੇਟ ਚੜ੍ਹਾਈ ਜਾਂਦੀ ਸੀ ਤਾਂ ਵੇਖੋ ਅਦੋਮ ਦੇ ਪਾਸਿਓਂ ਪਾਣੀ ਆ ਰਿਹਾ ਸੀ ਤੇ ਉਹ ਧਰਤੀ ਪਾਣੀ ਨਾਲ ਭਰ ਗਈ 21. ਜਦ ਸਾਰੇ ਮੋਆਬੀਆਂ ਨੇ ਸੁਣਿਆ ਭਈ ਪਾਤਸ਼ਾਹਾਂ ਨੇ ਸਾਡੇ ਨਾਲ ਲੜਨ ਲਈ ਚੜ੍ਹਾਈ ਕੀਤੀ ਹੈ ਤਦ ਸਾਰੇ ਜਿਹੜੇ ਸ਼ਸ਼ਤਰ ਬੰਨ੍ਹ ਸੱਕਦੇ ਸਨ ਤੇ ਵਡੇਰੇ ਭੀ ਇਕੱਠੇ ਹੋਏ ਅਤੇ ਹੱਦ ਉੱਤੇ ਖਲੋ ਗਏ 22. ਜਦ ਓਹ ਭੜਕ ਸਾਰ ਉੱਠੇ ਤਾਂ ਪਾਣੀ ਉੱਤੇ ਸੂਰਜ ਚਮਕ ਰਿਹਾ ਸੀ ਅਰ ਮੋਆਬੀਆਂ ਨੂੰ ਉਹ ਪਾਣੀ ਜੋ ਉਨ੍ਹਾਂ ਦੇ ਸਾਹਮਣੇ ਸੀ ਲਹੂ ਵਾਂਙੁ ਦਿੱਸਦਾ ਸੀ 23. ਇਸ ਲਈ ਓਹ ਬੋਲੇ, ਏਹ ਤਾਂ ਲਹੂ ਹੈ ਪਾਤਸ਼ਾਹ ਨਾਸ ਹੀ ਹੋ ਗਏ। ਹਾਂ, ਹਰ ਮਨੁੱਖ ਨੇ ਆਪਣੇ ਨਾਲ ਦੇ ਨੂੰ ਮਾਰ ਛੱਡਿਆ ਹੈ। ਹੇ ਮੋਆਬ, ਹੁਣ ਲੁੱਟ ਨੂੰ ਤੁਰ ਪਓ 24. ਜਦ ਓਹ ਇਸਰਾਏਲ ਦੇ ਡੇਰੇ ਵਿੱਚ ਆਏ ਤਾਂ ਇਸਰਾਏਲੀਆਂ ਨੇ ਉੱਠ ਕੇ ਮੋਆਬੀਆਂ ਨੂੰ ਐਉਂ ਮਾਰਿਆ ਭਈ ਓਹ ਉਨ੍ਹਾਂ ਦੇ ਅੱਗਿਓਂ ਨੱਠ ਤੁਰੇ। ਸੋ ਓਹ ਉਸ ਦੇਸ ਵਿੱਚ ਵੜ ਕੇ ਮੋਆਬੀਆਂ ਨੂੰ ਮਾਰਦੇ ਜਾਂਦੇ ਸਨ 25. ਅਤੇ ਉਨ੍ਹਾਂ ਨੇ ਸ਼ਹਿਰਾਂ ਨੂੰ ਢਾਹ ਦਿੱਤਾ ਅਤੇ ਹਰ ਇੱਕ ਚੰਗੇ ਖੇਤ ਵਿੱਚ ਹਰ ਆਦਮੀ ਨੇ ਇੱਕ ਇੱਕ ਪੱਥਰ ਸੁੱਟਿਆ ਤੇ ਉਹ ਨੂੰ ਭਰ ਦਿੱਤਾ ਤੇ ਸਾਰ ਚੰਗੇ ਬਿਰਛ ਉਨ੍ਹਾਂ ਨੇ ਵੱਢ ਛੱਡੇ ਜਦ ਤੀਕ ਕੀਰ-ਹਰਾਸਥ ਵਿੱਚ ਪੱਥਰ ਹੀ ਬਾਕੀ ਰਹੇ ਤਾਂ ਗੋਪੀਆਂ ਚਲਾਉਣ ਵਾਲਿਆਂ ਨੇ ਉਹ ਨੂੰ ਘੇਰ ਕੇ ਮਾਰਿਆ 26. ਜਦ ਮੋਆਬ ਦੇ ਰਾਜਾ ਨੇ ਡਿੱਠਾ ਭਈ ਲੜਾਈ ਮੇਰੇ ਉੱਤੇ ਪਰਬਲ ਪੈ ਗਈ ਹੈ ਤਾਂ ਉਸਨੇ ਸੱਤ ਸੌ ਤਲਵਾਰ ਚਲਾਉਣ ਵਾਲੇ ਆਦਮੀ ਆਪਣੇ ਨਾਲ ਲਏ ਭਈ ਅਦੋਮ ਦੇ ਰਾਜਾ ਦੇ ਕੋਲ ਦੀ ਧਾਵਾ ਕਰਨ ਪਰ ਓਹ ਨਾ ਕਰ ਸੱਕੇ 27. ਤਦ ਉਹ ਨੇ ਆਪਣੇ ਪਲੋਠੇ ਪੁੱਤ੍ਰ ਨੂੰ ਜਿਹੜਾ ਉਹ ਦੀ ਥਾਂ ਰਾਜ ਕਰਨ ਵਾਲਾ ਸੀ ਲੈ ਕੇ ਕੰਧ ਉੱਤੇ ਹੋਮ ਦੀ ਬਲੀ ਲਈ ਚੜ੍ਹਾਇਆ ਅਤੇ ਐਉਂ ਹੋਇਆ ਭਈ ਇਸਰਾਏਲ ਦੇ ਵਿਰੁੱਧ ਵੱਡਾ ਕਰੋਪ ਹੋ ਗਿਆ ਅਤੇ ਓਹ ਉਹ ਦੇ ਵੱਲੋਂ ਹਟ ਕੇ ਆਪਣੇ ਦੇਸ ਨੂੰ ਮੁੜ ਆਏ।।
  • ੨ ਸਲਾਤੀਨ ਅਧਿਆਇ 1  
  • ੨ ਸਲਾਤੀਨ ਅਧਿਆਇ 2  
  • ੨ ਸਲਾਤੀਨ ਅਧਿਆਇ 3  
  • ੨ ਸਲਾਤੀਨ ਅਧਿਆਇ 4  
  • ੨ ਸਲਾਤੀਨ ਅਧਿਆਇ 5  
  • ੨ ਸਲਾਤੀਨ ਅਧਿਆਇ 6  
  • ੨ ਸਲਾਤੀਨ ਅਧਿਆਇ 7  
  • ੨ ਸਲਾਤੀਨ ਅਧਿਆਇ 8  
  • ੨ ਸਲਾਤੀਨ ਅਧਿਆਇ 9  
  • ੨ ਸਲਾਤੀਨ ਅਧਿਆਇ 10  
  • ੨ ਸਲਾਤੀਨ ਅਧਿਆਇ 11  
  • ੨ ਸਲਾਤੀਨ ਅਧਿਆਇ 12  
  • ੨ ਸਲਾਤੀਨ ਅਧਿਆਇ 13  
  • ੨ ਸਲਾਤੀਨ ਅਧਿਆਇ 14  
  • ੨ ਸਲਾਤੀਨ ਅਧਿਆਇ 15  
  • ੨ ਸਲਾਤੀਨ ਅਧਿਆਇ 16  
  • ੨ ਸਲਾਤੀਨ ਅਧਿਆਇ 17  
  • ੨ ਸਲਾਤੀਨ ਅਧਿਆਇ 18  
  • ੨ ਸਲਾਤੀਨ ਅਧਿਆਇ 19  
  • ੨ ਸਲਾਤੀਨ ਅਧਿਆਇ 20  
  • ੨ ਸਲਾਤੀਨ ਅਧਿਆਇ 21  
  • ੨ ਸਲਾਤੀਨ ਅਧਿਆਇ 22  
  • ੨ ਸਲਾਤੀਨ ਅਧਿਆਇ 23  
  • ੨ ਸਲਾਤੀਨ ਅਧਿਆਇ 24  
  • ੨ ਸਲਾਤੀਨ ਅਧਿਆਇ 25  
×

Alert

×

Punjabi Letters Keypad References