ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
ਅੱਯੂਬ 32:1

Notes

No Verse Added

ਅੱਯੂਬ 32:1

1
ਇਨ੍ਹਾਂ ਤਿੰਨਾਂ ਮਨੁੱਖਾਂ ਨੇ ਅੱਯੂਬ ਨੂੰ ਉੱਤਰ ਦੇਣਾ ਛੱਡ ਦਿੱਤਾ, ਕਿਉਂ ਜੋ ਉਹ ਆਪਣੀ ਨਿਗਾਹ ਵਿੱਚ ਧਰਮੀ ਸੀ
2
ਫੇਰ ਬਰਕਏਲ ਬੂਜ਼ੀ ਦੇ ਪੁੱਤ੍ਰ ਅਲੀਹੂ ਦਾ ਜਿਹੜਾ ਰਾਮ ਦੇ ਟੱਬਰ ਦਾ ਸੀ, ਕ੍ਰੋਧ ਭੜਕਿਆ। ਉਹ ਦਾ ਕ੍ਰੋਧ ਅਯੁੱਬ ਉੱਤੇ ਭੜਕਿਆ ਇਸ ਲਈ ਕਿ ਉਸ ਆਪਣੇ ਆਪ ਨੂੰ ਨਾ ਕਿ ਪਰਮੇਸ਼ੁਰ ਨੂੰ ਧਰਮੀ ਠਹਿਰਾਇਆ
3
ਅਤੇ ਉਹ ਦਾ ਕ੍ਰੋਧ ਉਹ ਦੇ ਤਿੰਨਾਂ ਮਿੱਤ੍ਰਾਂ ਉੱਤੇ ਵੀ ਭੜਕਿਆ ਕਿਉਂ ਜੋ ਉਨ੍ਹਾਂ ਨੇ ਉੱਤਰ ਨਾ ਲੱਭਾ ਤਾਂ ਵੀ ਉਨ੍ਹਾਂ ਨੇ ਅੱਯੂਬ ਨੂੰ ਦੋਸ਼ੀ ਠਹਿਰਾਈਆ
4
ਅਲੀਹੂ ਅੱਯੂਬ ਨਾਲ ਗੱਲਾਂ ਕਰਨ ਲਈ ਠਹਿਰਿਆ ਰਿਹਾ ਕਿਉਂ ਜੋ ਉਹ ਉਮਰ ਵਿੱਚ ਉਹ ਦੇ ਨਾਲੋਂ ਬੁੱਢੇ ਸਨ
5
ਜਦ ਅਲੀਹੂ ਨੇ ਵੇਖਿਆ ਕਿ ਇਨ੍ਹਾਂ ਤਿੰਨ੍ਹਾਂ ਮਨੁੱਖਾਂ ਦੇ ਮੂੰਹ ਵਿੱਚ ਉੱਤਰ ਨਹੀਂ ਹੈ ਤਾਂ ਉਹ ਦਾ ਕ੍ਰੋਧ ਭੜਕਿਆ।।
6
ਤਾਂ ਬਰਕਏਲ ਬੂਜ਼ੀ ਦੇ ਪੁੱਤ੍ਰ ਅਲੀਹੂ ਨੇ ਉੱਤਰ ਦਿੱਤਾ ਅਤੇ ਆਖਿਆ, ਮੈਂ ਦਿਨਾਂ ਵਿੱਚ ਜੁਆਨ ਹਾਂ, ਤੁਸੀਂ ਵੱਡੀ ਉਮਰ ਦੇ ਹੋ, ਏਸ ਲਈ ਮੈਂ ਤੁਹਾਨੂੰ ਆਪਣਾ ਵਿਚਾਰ ਦੱਸਣ ਥੋਂ ਸੰਗ ਗਿਆ ਅਤੇ ਡਰ ਗਿਆ।
7
ਮੈਂ ਆਖਿਆ ਸੀ ਕਿ ਦਿਨ ਬੋਲਣ, ਅਤੇ ਬਹੁਤੇ ਵਰ੍ਹੇ ਬੁੱਧ ਸਿਖਾਉਣ,
8
ਪ੍ਰੰਤੂ ਮਨੁੱਖ ਵਿੱਚ ਇੱਕ ਆਤਮਾ ਹੈ, ਅਤੇ ਸਰਬ ਸ਼ਕਤੀਮਾਨ ਦਾ ਸਾਹ ਉਨ੍ਹਾਂ ਨੂੰ ਸਮਝ ਦਿੰਦਾ ਹੈ।
9
ਉਹ ਵੱਡੇ ਹੀ ਨਹੀਂ ਜਿਹੜੇ ਬੁੱਧਵਾਨ ਹਨ, ਅਤੇ ਨਾ ਹੀ ਬੁੱਢੇ ਨਿਆਉਂ ਨੂੰ ਸਮਝਣ ਵਾਲੇ ਹਨ।
10
ਏਸ ਲਈ ਮੈਂ ਆਖਿਆ, ਮੇਰੀ ਸੁਣ, ਮੈਂ ਵੀ ਆਪਣੇ ਵਿਚਾਰ ਦੱਸਾਂ।
11
ਵੇਖੋ, ਮੈਂ ਤੁਹਾਡੀਆਂ ਗੱਲਾਂ ਲਈ ਉਡੀਕਿਆ, ਮੈਂ ਤੁਹਾਡੀਆਂ ਦਲੀਲਾਂ ਉੱਤੇ ਕੰਨ ਲਾਇਆ, ਜਦ ਤੁਸੀਂ ਗੱਲਾਂ ਦੀ ਭਾਲ ਕਰਦੇ ਸਾਓ!
12
ਮੈਂ ਤੁਹਾਡੇ ਉੱਤੇ ਗੌਹ ਕੀਤਾ, ਵੇਖੋ, ਤੁਹਾਡੇ ਵਿੱਚ ਕੋਈ ਨਹੀਂ ਸੀ ਜਿਹੜਾ ਅੱਯੂਬ ਨੂੰ ਕੈਲ ਕਰਦਾ, ਜਾਂ ਉਹ ਦੇ ਆਖਣ ਦਾ ਉੱਤਰ ਦਿੰਦਾ।
13
ਮਤੇ ਤੁਸੀਂ ਆਖੋ ਭਈ ਅਸੀਂ ਬੁੱਧ ਨੂੰ ਲੱਭ ਲਿਆ ਹੈ, ਪਰਮੇਸ਼ੁਰ ਹੀ ਉਸ ਨੂੰ ਸਰ ਕਰ ਸੱਕਦਾ ਹੈ ਨਾ ਕਿ ਮਨੁੱਖ,
14
ਨਾ ਤਾਂ ਉਸ ਮੇਰੇ ਵਿਰੁੱਧ ਗੱਲਾਂ ਕੀਤੀਆਂ, ਅਤੇ ਨਾ ਮੈਂ ਤੁਹਾਡਿਆਂ ਬੋਲਾਂ ਵਿੱਚ ਉਹ ਨੂੰ ਮੋੜ ਦਿਆਂਗਾ।
15
ਉਹ ਘਾਬਰ ਗਏ। ਹੋਰ ਉੱਤਰ ਨਹੀਂ ਦਿੰਦੇ ਹਨ, ਬੋਲਣਾ ਉਨ੍ਹਾਂ ਦੇ ਕੋਲੋ ਮੁੱਕ ਗਿਆ।
16
ਭਲਾ, ਮੈਂ ਠਹਿਰਾਂ ਜਦ ਓਹ ਬੋਲਦੇ ਨਹੀਂ, ਕਿਉਂ ਜੋ ਉਹ ਖੜੇ ਹਨ ਅਤੇ ਹੋਰ ਉੱਤਰ ਨਹੀਂ ਦਿੰਦੇ?
17
ਮੈਂ ਵੀ ਆਪਣੀ ਵਾਰ ਦਾ ਉੱਤਰ ਦਿਆਂਗਾ, ਮੈਂ ਵੀ ਆਪਣਾ ਵਿਚਾਰ ਦੱਸਾਂਗਾ।
18
ਮੈਂ ਤਾਂ ਗੱਲਾਂ ਨਾਲ ਭਰਿਆ ਹੋਇਆ ਹਾਂ, ਅਤੇ ਮੇਰੇ ਅੰਦਰਲਾ ਆਤਮਾ ਮੈਨੂੰ ਲਚਾਰ ਕਰਦਾ ਹੈ।
19
ਵੇਖੋ, ਮੇਰਾ ਸੀਨਾ ਮੈ ਦੀ ਨਿਆਈਂ ਹੈ ਜਿਹੜੀ ਖੋਲ੍ਹੀ ਨਹੀਂ ਗਈ, ਨਵੀਂਆਂ ਮਸ਼ਕਾਂ ਦੀ ਨਿਆਈਂ ਉਹ ਪਾਟਣ ਵਾਲਾ ਹੈ।
20
ਮੈਂ ਬੋਲਾਂਗਾ ਭਈ ਮੈਨੂੰ ਅਰਾਮ ਆਵੇ, ਮੈਂ ਆਪਣੇ ਬੁੱਲ੍ਹ ਖੋਲ੍ਹਾਂਗਾ ਅਤੇ ਉੱਤਰ ਦਿਆਂਗਾ।
21
ਮੈਂ ਕਦੀ ਕਿਸੇ ਮਨੁੱਖ ਦਾ ਪੱਖ ਪਾਤ ਨਹੀਂ ਕਰਾਂਗਾ, ਨਾ ਕਿਸੇ ਆਦਮੀ ਨੂੰ ਲੱਲੋਂ ਪੱਤੋਂ ਦੀ ਪਦਵੀ ਦਿਆਂਗਾ,
22
ਕਿਉਂ ਜੋ ਮੈਂ ਲੱਲੋ ਪੱਤੋਂ ਦੀ ਪਦਵੀ ਦੇਣੀ ਨਹੀਂ ਜਾਣਦਾ, ਮਤੇ ਮੇਰਾ ਕਰਤਾਰ ਮੈਨੂੰ ਛੇਤੀ ਚੁੱਕ ਲਵੇ! ।।
×

Alert

×

punjabi Letters Keypad References