ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
ਜ਼ਬੂਰ 13:1

Notes

No Verse Added

ਜ਼ਬੂਰ 13:1

1
ਹੇ ਯਹੋਵਾਹ, ਤੂੰ ਕਦ ਤੀਕ ਮੈਨੂੰ ਭੁਲਾ ਛੱਡੇਂਗਾॽ ਕੀ ਸਦਾ ਤੀਕॽ ਤੂੰ ਕਦ ਤੀਕ ਆਪਣਾ ਮੂੰਹ ਮੈਥੋਂ ਲੁਕਾਵੇਂਗਾॽ
2
ਮੈਂ ਕਦ ਤੀਕ ਆਪਣੇ ਮਨ ਵਿੱਚ ਖਿਚੜੀ ਪਕਾਵਾਂ, ਅਤੇ ਸਾਰਾ ਦਿਨ ਆਪਣੇ ਦਿਲ ਵਿੱਚ ਸੋਗ ਕਰਾਂॽ ਮੇਰਾ ਵੈਰੀ ਕਦ ਤੀਕ ਮੇਰੇ ਸਿਰ ਹੁੰਦਾ ਰਹੇॽ।।
3
ਹੇ ਯਹੋਵਾਹ, ਮੇਰੇ ਪਰਮੇਸ਼ੁਰ, ਮੇਰੇ ਪਰਮੇਸ਼ੁਰ ਧਿਆਨ ਦੇ ਕੇ ਮੈਨੂੰ ਉੱਤਰ ਦੇਹ, ਮੇਰੀਆਂ ਅੱਖਾਂ ਨੂੰ ਚਾਨਣਾ ਦੇਹ ਮਤੇ ਮੌਤ ਦੀ ਨੀਂਦ ਮੈਨੂੰ ਪਵੇ,
4
ਮਤੇ ਮੇਰਾ ਵੈਰੀ ਆਖੇ ਕਿ ਮੈਂ ਉਹ ਨੂੰ ਜਿੱਤ ਲਿਆ ਹੈ, ਅਤੇ ਮੇਰੇ ਵਿਰੋਧੀ ਮੇਰੇ ਡੋਲ ਜਾਣ ਕਰਕੇ ਬਾਗ਼ ਬਾਗ਼ ਹੋਣ।।
5
ਪਰ ਮੈਂ ਤੇਰੀ ਦਯਾ ਉੱਤੇ ਭਰੋਸਾ ਰੱਖਿਆ ਹੈ, ਮੇਰਾ ਮਨ ਤੇਰੇ ਬਚਾਓ ਉੱਤੇ ਖੁਸ਼ੀ ਮਨਾਵੇਗਾ।
6
ਮੈਂ ਯਹੋਵਾਹ ਲਈ ਗਾਵਾਂਗਾ, ਉਸ ਨੇ ਮੇਰੇ ਉੱਤੇ ਪਰਉਪਰਕਾਰ ਜੋ ਕੀਤਾ ਹੈ।।
×

Alert

×

punjabi Letters Keypad References