ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
ਜ਼ਬੂਰ 140

Notes

No Verse Added

ਜ਼ਬੂਰ 140

1
ਹੇ ਯਹੋਵਾਹ, ਮੈਨੂੰ ਬੁਰੇ ਆਦਮੀ ਤੋਂ ਛੁਡਾ, ਜ਼ਾਲਮ ਮਨੁੱਖ ਤੋਂ ਮੇਰੀ ਰਾਖੀ ਕਰ,
2
ਜਿਹੜੇ ਆਪਣੇ ਦਿਲਾਂ ਵਿੱਚ ਬੁਰੇ ਉਪੱਦਰ ਸੋਚਦੇ ਹਨ, ਅਤੇ ਸਾਰਾ ਦਿਨ ਲੜਾਈਆਂ ਛੇੜਦੇ ਹਨ!
3
ਉਨ੍ਹਾਂ ਨੇ ਨਾਗ ਵਾਂਙੁ ਆਪਣੀਆਂ ਜੀਭਾਂ ਨੂੰ ਤਿੱਖਿਆ ਕੀਤਾ, ਸੱਪਾਂ ਦੀ ਵਿੱਸ ਉਨ੍ਹਾਂ ਦੇ ਬੁੱਲਾਂ ਦੇ ਹੇਠ ਹੈ! ।। ਸਲਹ ।।
4
ਹੇ ਯਹੋਵਾਹ, ਦੁਸ਼ਟ ਦੇ ਹੱਥੋਂ ਮੈਨੂੰ ਸਾਂਭ, ਜ਼ਾਲਮ ਮਨੁੱਖ ਤੋਂ ਮੇਰੀ ਰਾਖੀ ਕਰ, ਜਿਨ੍ਹਾਂ ਨੇ ਮੇਰੇ ਪੈਰਾਂ ਦੇ ਔਕੜਨ ਦੀ ਜੁਗਤੀ ਕੀਤੀ!
5
ਹੰਕਾਰੀਆਂ ਨੇ ਮੇਰੇ ਲਈ ਫਾਹੀ ਤੇ ਰੱਸੀਆਂ ਲੁਕਾ ਛੱਡੀਆਂ ਹਨ, ਉਨ੍ਹਾਂ ਨੇ ਰਾਹ ਦੇ ਲਾਗੇ ਜਾਲ ਵਿਛਾਇਆ, ਉਨ੍ਹਾਂ ਨੇ ਮੇਰੇ ਲਈ ਫੰਦੇ ਲਾਏ ਹਨ ।। ਸਲਹ ।।
6
ਮੈਂ ਯਹੋਵਾਹ ਨੂੰ ਆਖਿਆ, ਤੂੰ ਹੀ ਮੇਰਾ ਪਰਮੇਸ਼ੁਰ ਹੈਂ, ਹੇ ਯਹੋਵਾਹ, ਮੇਰੀਆਂ ਅਰਜੋਈਆਂ ਦੀ ਅਵਾਜ਼ ਉੱਤੇ ਕੰਨ ਲਾ!
7
ਹੇ ਪ੍ਰਭੁ ਯਹੋਵਾਹ, ਮੇਰੇ ਬਲਵਾਨ ਬਚਾਊ, ਰਣ ਦੇ ਦਿਨ ਵਿੱਚ ਤੈਂ ਮੇਰੇ ਸਿਰ ਨੂੰ ਕੱਜਿਆ ਹੈ!
8
ਹੇ ਯਹੋਵਾਹ, ਦੁਸ਼ਟਾਂ ਦੀਆਂ ਇੱਛਿਆਂ ਪੂਰੀਆਂ ਨਾ ਕਰ, ਉਹ ਦੇ ਉਪੱਦਰਾਂ ਨੂੰ ਤਰੱਕੀ ਨਾ ਦੇਹ, ਓਹ ਘੁਮੰਡ ਨਾ ਕਰਨ! ।। ਸਲਹ ।।
9
ਜਿਹੜੇ ਮੇਰੇ ਆਲੇ ਦੁਆਲੇ ਹਨ, ਉਨ੍ਹਾਂ ਦੇ ਬੁੱਲ੍ਹਾਂ ਦੀ ਸ਼ਰਾਰਤ ਉਨ੍ਹਾਂ ਦੇ ਹੀ ਸਿਰਾਂ ਨੂੰ ਢੱਕ ਦੇਵੇ!
10
ਉਨ੍ਹਾਂ ਉੱਤੇ ਅੰਗਿਆਰੇ ਪਾਏ ਜਾਣ, ਓਹ ਅੱਗ ਵਿੱਚ ਸੁੱਟੇ ਜਾਣ, ਅਤੇ ਡੂੰਘੇ ਟੋਇਆਂ ਵਿੱਚ ਭਈ ਫਿਰ ਨਾ ਉੱਠਣ!
11
ਬਕਵਾਦੀ ਧਰਤੀ ਉੱਤੇ ਕਾਇਮ ਨਾ ਰਹੇ, ਬੁਰਿਆਈ ਉਹ ਦੇ ਢਾਉਣ ਨੂੰ ਜ਼ਾਲਮ ਹੀ ਦਾ ਸ਼ਿਕਾਰ ਕਰੇ!
12
ਮੈਂ ਜਾਣਦਾ ਹੈਂ ਭਈ ਯਹੋਵਾਹ ਮਸਕੀਨ ਦਾ ਹੱਕ, ਅਤੇ ਕੰਗਾਲ ਦਾ ਨਿਆਉਂ ਪੂਰਾ ਕਰੇਗਾ।
13
ਧਰਮੀ ਤੇਰੇ ਨਾਮ ਦਾ ਧੰਨਵਾਦ ਸੱਚ ਮੁੱਚ ਕਰਨਗੇ, ਸਚਿਆਰ ਤੇਰੇ ਹਜ਼ੂਰ ਵੱਸਣਗੇ।।
×

Alert

×

punjabi Letters Keypad References