ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
ਜ਼ਬੂਰ 130:1

Notes

No Verse Added

ਜ਼ਬੂਰ 130:1

1
ਹੇ ਯਹੋਵਾਹ, ਡੁੰਘਿਆਈਆਂ ਵਿੱਚੋਂ ਮੈਂ ਤੈਨੂੰ ਪੁਕਾਰਿਆ,
2
ਪ੍ਰਭੁ ਜੀ, ਮੇਰੀ ਅਵਾਜ਼ ਨੂੰ ਸੁਣ, ਤੇਰੇ ਕੰਨ ਮੇਰੀਆਂ ਅਰਜੋਈਆਂ ਦੀ ਅਵਾਜ਼ ਉੱਤੇ ਲੱਗੇ ਰਹਿਣ!
3
ਹੇ ਯਹੋਵਾਹ, ਜੇ ਤੂੰ ਬਦੀਆਂ ਦਾ ਲੇਖਾ ਕਰਦਾ, ਤਾਂ ਪ੍ਰਭੁ ਜੀ, ਕੌਣ ਖੜਾ ਰਹਿ ਸੱਕਦਾॽ
4
ਪਰ ਤੇਰੇ ਕੋਲ ਤਾਂ ਮਾਫ਼ੀ ਹੈ, ਭਈ ਤੇਰਾ ਭੈ ਮੰਨਿਆ ਜਾਵੇ।।
5
ਮੈਂ ਯਹੋਵਾਹ ਨੂੰ ਉਡੀਕਦਾ ਹਾਂ, ਮੇਰੀ ਜਾਨ ਵੀ ਉਡੀਕਦੀ ਹੈ, ਅਤੇ ਉਹ ਦੇ ਬਚਨ ਉੱਤੇ ਮੇਰੀ ਆਸਾ ਹੈ।
6
ਜਿੰਨਾ ਪਹਿਰੇ ਵਾਲੇ ਸਵੇਰ ਨੂੰ, ਹਾਂ, ਜਿੰਨਾ ਪਹਿਰੇ ਵਾਲੇ ਸਵੇਰ ਨੂੰ, ਉੱਨਾ ਹੀ ਵੱਧ ਮੇਰੀ ਜਾਨ ਪ੍ਰਭੁ ਨੂੰ ਉਡੀਕਦੀ ਹੈ।
7
ਹੇ ਇਸਰਾਏਲ, ਯਹੋਵਾਹ ਦੀ ਆਸ ਰੱਖ, ਕਿਉਂ ਜੋ ਯਹੋਵਾਹ ਕੋਲ ਦਯਾ ਹੈ, ਅਤੇ ਉਹ ਦੇ ਕੋਲ ਨਿਸਤਾਰਾ ਕਾਫ਼ੀ ਹੈ,
8
ਅਤੇ ਉਹ ਇਸਰਾਏਲ ਨੂੰ ਉਸ ਦੀਆਂ ਸਾਰੀਆਂ ਬਦੀਆਂ ਤੋਂ, ਨਿਸਤਾਰਾ ਦੇਵੇਗਾ।।
×

Alert

×

punjabi Letters Keypad References