ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
ਜ਼ਬੂਰ 70:1

Notes

No Verse Added

ਜ਼ਬੂਰ 70:1

1
ਹੇ ਪਰਮੇਸ਼ੁਰ, ਮੇਰੇ ਛੁਟਕਾਰੇ ਦੇ ਲਈ, ਹੇ ਯਹੋਵਾਹ, ਮੇਰੀ ਸਹਾਇਤਾ ਦੇ ਲਈ ਛੇਤੀ ਕਰ!
2
ਜਿਹੜੇ ਮੇਰੀ ਜਾਨ ਦੇ ਗਾਹਕ ਹਨ, ਓਹ ਲੱਜਿਆਵਾਨ ਹੋਣ ਅਤੇ ਘਾਬਰ ਜਾਣ, ਜਿਹੜੇ ਮੇਰਾ ਬੁਰਾ ਚਾਹੁੰਦੇ ਹਨ, ਓਹ ਪਿਛਾਹਾਂ ਹਟਾਏ ਜਾਣ ਤੇ ਸ਼ਰਮਿੰਦੇ ਹੋਣ!
3
ਜਿਹੜੇ ਆਹਾ, ਆਹਾ! ਕਹਿੰਦੇ ਹਨ, ਓਹ ਆਪਣੀ ਲਾਜ ਦੇ ਮਾਰੇ ਪਿਛਾਹਾਂ ਹਟ ਜਾਣ!
4
ਜਿੰਨੇ ਤੇਰੇ ਤਾਲਿਬ ਹਨ ਓਹ ਤੇਰੇ ਵਿੱਚ ਖੁਸ਼ ਤੇ ਅਨੰਦ ਹੋਣ, ਅਤੇ ਜਿਹੜੇ ਤੇਰੀ ਮੁਕਤੀ ਦੇ ਪ੍ਰੇਮੀ ਹਨ, ਓਹ ਸਦਾ ਆਖਦੇ ਰਹਿਣ ਭਈ ਪਰਮੇਸ਼ੁਰ ਦੀ ਵਡਿਆਈ ਹੋਵੇ!
5
ਮੈਂ ਤਾਂ ਮਸਕੀਨ ਅਤੇ ਕੰਗਾਲ ਹਾਂ, ਹੇ ਪਰਮੇਸ਼ੁਰ, ਮੇਰੇ ਲਈ ਛੇਤੀ ਕਰ, ਤੂੰ ਹੀ ਮੇਰਾ ਸਹਾਇਕ ਅਤੇ ਮੇਰਾ ਛੁਡਾਉਣ ਵਾਲਾ ਹੈਂ, ਹੇ ਯਹੋਵਾਹ, ਢਿੱਲ ਨਾ ਲਾ!।।
×

Alert

×

punjabi Letters Keypad References