ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
ਜ਼ਬੂਰ 87:1

Notes

No Verse Added

ਜ਼ਬੂਰ 87:1

1
ਉਹ ਦੀ ਨੀਂਹ ਪਵਿੱਤਰ ਪਹਾੜ ਵਿੱਚ ਹੈ।
2
ਯਹੋਵਾਹ ਯਾਕੂਬ ਦੇ ਸਾਰੇ ਡੇਹਰਿਆਂ ਨਾਲੋਂ, ਸੀਯੋਨ ਦੇ ਫਾਟਕਾਂ ਨਾਲ ਪ੍ਰੇਮ ਰੱਖਦਾ ਹੈ।
3
ਹੇ ਪਰਮੇਸ਼ੁਰ ਦੇ ਸ਼ਹਿਰ, ਤੇਰੇ ਲਈ ਸ਼ਾਨਦਾਰ ਬੋਲ ਬੋਲੇ ਜਾ ਰਹੇ ਹਨ! ।।ਸਲਹ।।
4
ਮੈਂ ਆਪਣੇ ਜਾਣੂਆਂ ਵਿੱਚ ਰਹਬ ਅਤੇ ਬਾਬਲ ਦਾ ਚਰਚਾ ਕਰਾਂਗਾ, ਵੇਖੋ, ਫਲਿਸਤ ਅਤੇ ਸੂਰ ਅਤੇ ਕੂਸ਼ ਦਾ ਵੀ, ਭਈ ਇਹ ਉੱਥੇ ਜੰਮਿਆਂ ਸੀ।
5
ਸਗੋਂ ਸੀਯੋਨ ਲਈ ਆਖਿਆ ਜਾਵੇਗਾ, ਕਿ ਇਹ ਮਨੁੱਖ ਤੇ ਉਹ ਮਨੁੱਖ ਉੱਥੇ ਜੰਮੇ, ਅਤੇ ਅੱਤ ਮਹਾਨ ਉਸ ਨੂੰ ਕਾਇਮ ਰੱਖੇਗਾ।
6
ਯਹੋਵਾਹ ਉੱਮਤਾਂ ਦੀ ਗਿਣਤੀ ਵਿੱਚ ਲਿਖੇਗਾ, ਕਿ ਏਹ ਵੀ ਉੱਥੇ ਜੰਮਿਆਂ ।। ਸਲਹ।।
7
ਰਾਗੀ ਅਤੇ ਨਚਾਰ ਆਖਣਗੇ, ਮੇਰੇ ਸਾਰੇ ਚਸ਼ਮੇ ਤੇਰੇ ਵਿੱਚੋਂ ਹਨ।।
×

Alert

×

punjabi Letters Keypad References