ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
ਜ਼ਬੂਰ 93:1

Notes

No Verse Added

ਜ਼ਬੂਰ 93:1

1
ਯਹੋਵਾਹ ਰਾਜ ਕਰਦਾ ਹੈ ਓਨ ਪਰਤਾਪ ਪਹਿਨਿਆ ਹੋਇਆ ਹੈ, ਯਹੋਵਾਹ ਪਹਿਨਿਆ ਹੋਇਆ ਹੈ, ਓਨ ਬਲ ਨਾਲ ਕਮਰ ਕੱਸੀ ਹੋਈ ਹੈ, ਤਾਂ ਜਗਤ ਕਾਇਮ ਹੈ ਭਈ ਉਹ ਨਾ ਹਿਲੇ।
2
ਤੇਰੀ ਰਾਜ ਗੱਦੀ ਆਦ ਤੋਂ ਕਾਇਮ ਹੈ, ਅਨਾਦੀ ਕਾਲ ਤੋਂ ਤੂੰ ਹੀ ਹੈਂ।।
3
ਹੜ੍ਹਾਂ ਨੇ ਮਚਾਇਆ, ਹੇ ਯਹੋਵਾਹ, ਹੜ੍ਹਾਂ ਨੇ ਆਪਣਾ ਸ਼ੋਰ ਮਚਾਇਆ ਹੈ, ਹੜ੍ਹ ਆਪਣੀ ਗਰਜ ਮਚਾਉਂਦੇ ਹਨ!
4
ਬਾਹਲਿਆਂ ਪਾਣੀਆਂ ਦੇ ਸ਼ੋਰ ਨਾਲੋਂ ਸ਼ਾਨਦਾਰ, ਸਮੁੰਦਰ ਦੀਆਂ ਠਾਠਾਂ ਨਾਲੋਂ ਵੀ, ਯਹੋਵਾਹ ਉਚਾਈ ਵਿੱਚ ਸ਼ਾਨਦਾਰ ਹੈ।
5
ਤੇਰੀਆਂ ਸਾਖੀਆਂ ਅੱਤ ਸੱਚੀਆਂ ਹਨ, ਹੇ ਯਹੋਵਾਹ, ਪਵਿੱਤਰਤਾਈ ਤੇਰੇ ਭਵਨ ਨੂੰ ਅਨੰਤ ਕਾਲ ਤੀਕ ਫੱਬਦੀ ਹੈ।।
×

Alert

×

punjabi Letters Keypad References