ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
ਅਸਤਸਨਾ 23:1

Notes

No Verse Added

ਅਸਤਸਨਾ 23:1

1
ਜਿਸ ਦੇ ਨਲ ਮਿੱਧੇ ਹੋਏ ਹੋਣ ਅਥਵਾ ਇੰਦਰੀ ਕੱਟੀ ਹੋਈ ਹੋਵੇ ਉਹ ਯਹੋਵਾਹ ਦੀ ਸਭਾ ਵਿੱਚ ਨਾ ਵੜੇ
2
ਹਰਾਮ ਦੀ ਨਸਲ ਯਹੋਵਾਹ ਦੀ ਸਭਾ ਵਿੱਚ ਨਾ ਵੜੇ। ਉਹ ਦੱਸਵੀਂ ਪੀੜ੍ਹੀ ਤੀਕ ਵੀ ਯਹੋਵਾਹ ਸਭਾ ਵਿੱਚ ਨਾ ਵੜ੍ਹੇ
3
ਕੋਈ ਅਮੋਨੀ, ਕੋਈ ਮੋਆਬੀ ਯਹੋਵਾਹ ਦੀ ਸਭਾ ਵਿੱਚ ਨਾ ਵੜੇ ਸਗੋਂ ਉਨ੍ਹਾਂ ਵਿੱਚੋਂ ਕੋਈ ਵੀ ਦੱਸਵੀਂ ਪੀੜ੍ਹੀ ਤੀਕ ਸਦਾ ਲਈ ਯਹੋਵਾਹ ਦੀ ਸਭਾ ਵਿੱਚ ਨਾ ਵੜੇ
4
ਏਸ ਗੱਲ ਦਾ ਕਾਰਨ ਏਹ ਹੈ ਕਿ ਜਦ ਤੁਸੀਂ ਮਿਸਰ ਵਿੱਚੋਂ ਨਿੱਕਲੇ ਸਾਓ ਤਾਂ ਓਹ ਰੋਟੀ ਪਾਣੀ ਲੈ ਕੇ ਰਾਹ ਉੱਤੇ ਤੁਹਾਡੇ ਅਗਲਵਾਂਢੀ ਨਾ ਨਿੱਕਲੇ ਸਗੋਂ ਤੁਹਾਡੇ ਵਿਰੁੱਧ ਉਨ੍ਹਾਂ ਨੇ ਬਓਰ ਦੇ ਪੁੱਤ੍ਰ ਬਿਲਆਮ ਨੂੰ ਭਾੜੇ ਉੱਤੇ ਮਸੋਪੋਤਾਮੀਆਂ ਦੇ ਫਤੋਂਰ ਵਿਚੋਂ ਸੱਦਿਆ ਕੇ ਓਹ ਤੁਹਾਨੂੰ ਸਰਾਪ ਦੇਵੇ
5
ਪਰ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਬਿਲਆਮ ਦੀ ਸੁਨਣੀ ਨਾ ਚਾਹੀ ਸਗੋਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਲਈ ਸਰਾਪ ਨੂੰ ਬਰਕਤ ਵਿੱਚ ਬਦਲ ਦਿੱਤਾ ਕਿਉਂ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਨੂੰ ਤੁਹਾਡੇ ਨਾਲ ਪ੍ਰੇਮ ਸੀ
6
ਤੁਸੀਂ ਸਦਾ ਤੀਕ ਆਪਣੇ ਜੀਵਨ ਭਰ ਉਨ੍ਹਾਂ ਦੀ ਸੁੱਖ ਸਾਂਦ ਅਤੇ ਉਨ੍ਹਾਂ ਦੀ ਭਲਿਆਈ ਨਾ ਭਾਲੋ।।
7
ਤੁਸੀਂ ਕਿਸੇ ਅਦੋਮੀ ਤੋਂ ਘਿਣ ਨਾ ਕਰੋ ਕਿਉਂ ਜੋ ਉਹ ਤੁਹਾਡਾ ਭਰਾ ਹੈ। ਤੁਸੀਂ ਕਿਸੇ ਮਿਸਰੀ ਤੋਂ ਘਿਣ ਨਾ ਕਰੋ ਕਿਉਂ ਜੋ ਤੁਸੀਂ ਉਸ ਦੇ ਦੇਸ ਵਿੱਚ ਵਿੱਚ ਪਰਦੇਸੀ ਸਾਓ
8
ਉਨ੍ਹਾਂ ਦੇ ਪੁੱਤ੍ਰ ਜਿਹੜੇ ਉਨ੍ਹਾਂ ਤੋਂ ਜੰਮਣ ਤੀਜੀ ਪੀੜ੍ਹੀ ਵਿੱਚ ਯਹੋਵਾਹ ਦੀ ਸਭਾ ਵਿੱਚ ਵੜ੍ਹਨ
9
ਜਦ ਤੁਸੀਂ ਆਪਣੇ ਵੈਰੀਆਂ ਦੇ ਵਿਰੁੱਧ ਛੌਣੀ ਵਿੱਚ ਨਿੱਕਲੋ ਤਾਂ ਤੁਸੀਂ ਹਰ ਬੁਰੀ ਗੱਲ਼ ਤੋਂ ਆਪ ਨੂੰ ਬਚਾ ਰੱਖੋ
10
ਜੇ ਤੁਹਾਡੇ ਵਿੱਚ ਕੋਈ ਮਨੁੱਖ ਹੋਵੇ ਜਿਹੜਾ ਅਣਜਾਣੇ ਤੇ ਰਾਤ ਨੂੰ ਅਸ਼ੁੱਧ ਹੋ ਗਿਆ ਹੋਵੇ ਉਹ ਛੌਣੀ ਵਿੱਚੋਂ ਇੱਕ ਪਾਸੇ ਨੂੰ ਚਲਿਆ ਜਾਵੇ, ਉਹ ਛੌਣੀ ਵਿੱਚ ਨਾ ਵੜ੍ਹੇ
11
ਤਾਂ ਐਉਂ ਹੋਵੇਗਾ ਕਿ ਸੰਝ ਦੇ ਵੇਲੇ ਉਹ ਪਾਣੀ ਨਾਲ ਨਹਾਵੇ ਅਤੇ ਜਦ ਸੂਰਜ ਡੁੱਬ ਗਿਆ ਹੋਵੇ ਤਦ ਉਹ ਛੌਣੀ ਵਿੱਚ ਵੜ੍ਹੇ
12
ਤੁਹਾਡੇ ਲਈ ਛੌਣੀ ਤੋਂ ਬਾਹਰ ਇੱਕ ਪਾਸੇ ਵੱਲ ਥਾਂ ਹੋਵੇ ਜਿੱਥੇ ਤੁਸੀਂ ਸੁਚੇਤੇ ਜਾਓ
13
ਤੁਹਾਡੇ ਸੰਦਾ ਵਿੱਚ ਤੁਹਾਡੇ ਕੋਲ ਇੱਕ ਰੰਬੀ ਹੋਵੇ ਅਤੇ ਐਉਂ ਹੋਵੇ ਕੇ ਜਦ ਤੁਸੀਂ ਬਾਹਰ ਸੁਚੇਤੇ ਬੈਠੋ ਤਾਂ ਤੁਸੀਂ ਉਸ ਦੇ ਨਾਲ ਪੁੱਟੋ। ਅਤੇ ਜੋ ਕੱਜ ਤੁਹਾਡੇ ਵਿੱਚੋਂ ਨਿੱਕਲਿਆ ਹੋਵੇ ਮੁੜ ਕੇ ਉਸ ਨੂੰ ਕੁਝ ਦਿਓ
14
ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੀ ਛੌਣੀ ਦੇ ਵਿੱਚ ਫਿਰਦਾ ਹੈ ਤਾਂ ਜੋ ਉਹ ਤੁਹਾਨੂੰ ਛੁਡਾਵੇ ਅਤੇ ਤੁਹਾਡੇ ਵੈਰੀਆਂ ਨੂੰ ਤੁਹਾਡੇ ਅੱਗੇ ਲਾ ਦੇਵੇ ਤਾਂ ਹੀ ਤੁਹਾਡੀ ਛੌਣੀ ਪਵਿੱਤ੍ਰ ਹੋਵੇ ਮਤੇ ਉਹ ਤੁਹਾਡੇ ਵਿੱਚ ਕੋਈ ਬੇਸ਼ਰਮੀ ਦੀ ਗੱਲ ਵੇਖ ਕੇ ਮੁੜ ਜਾਵੇ।।
15
ਤੂੰ ਕੋਈ ਗੋੱਲਾ ਜਿਹੜਾ ਤੇਰੇ ਕੋਲ ਆਪਣੇ ਸੁਆਮੀ ਤੋਂ ਨੱਠ ਕੇ ਜਾਵੇ ਉਸ ਦੇ ਸੁਆਮੀ ਨੂੰ ਨਾ ਮੋੜੀਂ
16
ਓਹ ਤੇਰੇ ਵਿੱਚ ਤੇਰੇ ਸੰਗ ਉਸ ਥਾਂ ਜਿਹੜਾ ਤੇਰੇ ਫਾਟਕਾਂ ਦੇ ਅੰਦਰ ਉਸ ਨੂੰ ਚੰਗਾ ਲੱਗੇ ਟਿਕ ਜਾਵੇ। ਤੂੰ ਉਸ ਨੂੰ ਦੁੱਖ ਨਾ ਦੇਵੀਂ।।
17
ਇਸਰਾਏਲ ਦੀਆਂ ਧੀਆਂ ਵਿੱਚੋਂ ਕੋਈ ਦੇਵਦਾਸੀ ਨਾ ਹੋਵੇ ਅਤੇ ਨਾ ਇਸਰਾਏਲ ਦੇ ਪੁੱਤ੍ਰਾਂ ਵਿੱਚੋਂ ਕੋਈ ਗਾਂਡੂ ਹੋਵੇ
18
ਤੂੰ ਕੰਜਰੀ ਦੀ ਖਰਚੀ ਅਤੇ ਕੁੱਤੇ ਦੀ ਕਮਾਈ ਕਿਸੇ ਸੁੱਖਨਾ ਲਈ ਯਹੋਵਾਹ ਆਪਣੇ ਪਰਮੇਸ਼ੁਰ ਦੇ ਘਰ ਵਿੱਚ ਨਾ ਲੈ ਜਾਵੀਂ ਕਿਉਂ ਜੋ ਏਹ ਦੋਵੇਂ ਯਹੋਵਾਹ ਤੇਰੇ ਪਰਮੇਸ਼ੁਰ ਲਈ ਇੱਕੋ ਜਿਹੇ ਘਿਣਾਉਣੇ ਹਨ।।
19
ਤੂੰ ਆਪਣੇ ਭਰਾ ਨੂੰ ਬਿਆਜ ਉੱਤੇ ਨਾ ਦੇਵੀਂ, ਨਾ ਚਾਂਦੀ ਦਾ ਬਿਆਜ, ਨਾ ਅੰਨ ਦਾ ਬਿਆਜ, ਨਾ ਕਿਸੇ ਚੀਜ਼ ਦਾ ਬਿਆਜ ਜਿਹੜੀ ਬਿਆਜ ਉੱਤੇ ਦਿੱਤੀ ਜਾਂਦੀ
20
ਤੂੰ ਓਪਰੇ ਨੂੰ ਬਿਆਜ ਉੱਤੇ ਦੇ ਸੱਕਦਾ ਹੈਂ ਪਰ ਆਪਣੇ ਭਰਾ ਨੂੰ ਬਿਆਜ ਉੱਤੇ ਨਾ ਦੇਵੀਂ ਤਾਂ ਜੋ ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਹੱਥ ਦੇ ਕੰਮਾਂ ਵਿੱਚ ਉਸ ਧਰਤੀ ਉੱਤੇ ਜਿੱਥੇ ਤੂੰ ਕਬਜ਼ਾ ਕਰਨ ਲਈ ਜਾਂਦਾ ਹੈ ਤੈਨੂੰ ਬਰਕਤ ਦੇਵੇ
21
ਜਦ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੀ ਸੁਖਨਾ ਸੁੱਖੇ ਤਾਂ ਉਸ ਦੇ ਪੂਰਾ ਕਰਨ ਵਿੱਚ ਢਿੱਲ ਨਾ ਪੈਣ ਦੇਵੀਂ ਕਿਉਂ ਜੋ ਯਹੋਵਾਹ ਤੇਰਾ ਪਰਮੇਸ਼ੁਰ ਤੈਥੋਂ ਜ਼ਰੂਰ ਪੂਰਾ ਪੂਰਾ ਲਵੇਗਾ ਅਤੇ ਓਹ ਢਿੱਲ ਤੇਰੇ ਲਈ ਪਾਪ ਹੋਵੇਗੀ
22
ਪਰ ਜੇ ਤੂੰ ਸੁੱਖਨਾ ਨਾ ਸੁੱਖੇਂ ਤਾਂ ਓਹ ਤੇਰੇ ਲਈ ਪਾਪ ਨਹੀਂ ਹੋਵੇਗੀ
23
ਜੋ ਕੁਝ ਤੇਰੇ ਬੁੱਲਾਂ ਤੋਂ ਨਿਕਲੇ ਤੂੰ ਓਸ ਨੂੰ ਪੂਰਾ ਕਰੀਂ ਜਿਵੇਂ ਤੈਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਖੁਸ਼ੀ ਦੀ ਭੇਂਟ ਸੁੱਖੀ ਅਤੇ ਜਿਵੇਂ ਆਪਣੇ ਮੂੰਹ ਤੋਂ ਬਚਨ ਕੱਢਿਆ
24
ਜਦ ਤੂੰ ਆਪਣੇ ਗੁਆਂਢੀ ਦੇ ਅੰਗੂਰੀ ਬਾਗ ਵਿੱਚ ਜਾਵੇਂ ਤਾਂ ਤੂੰ ਆਪਣੀ ਇੱਛਾ ਅਨੁਸਾਰ ਅੰਗੂਰ ਖਾਈਂ ਪਰ ਤੂੰ ਆਪਣੇ ਭਾਂਡੇ ਵਿੱਚ ਨਾ ਪਾਈਂ
25
ਜਦ ਤੂੰ ਆਪਣੇ ਗੁਆਂਢੀ ਦੀ ਖੜ੍ਹੀ ਫ਼ਸਲ ਵਿੱਚ ਜਾਵੇਂ ਤਾਂ ਤੂੰ ਆਪਣੇ ਹੱਥ ਨਾਲ ਸਿੱਟੇ ਤੋਂੜ੍ਹੀਂ ਪਰ ਦਾਤੀ ਆਪਣੇ ਗੁਆਂਢੀ ਦੀ ਖੜ੍ਹੀ ਫ਼ਸਲ ਵਿੱਚ ਨਾ ਚਲਾਈਂ।।
×

Alert

×

punjabi Letters Keypad References