ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
ਅਫ਼ਸੀਆਂ 6:1

Notes

No Verse Added

ਅਫ਼ਸੀਆਂ 6:1

1
ਹੇ ਬਾਲਕੋ, ਤੁਸੀਂ ਪ੍ਰਭੁ ਵਿੱਚ ਆਪਣੇ ਮਾਪਿਆਂ ਦੇ ਆਗਿਆਕਾਰ ਰਹੋ ਕਿਉਂ ਜੋ ਇਹ ਧਰਮ ਦੀ ਗੱਲ ਹੈ
2
ਤੂੰ ਆਪਣੇ ਮਾਂ ਪਿਉ ਦਾ ਆਦਰ ਕਰ ਭਈ ਤੇਰਾ ਭਲਾ ਹੋਵੇ ਅਰ ਧਰਤੀ ਉੱਤੇ ਤੇਰੀ ਉਮਰ ਲੰਮੀ ਹੋਵੇ
3
ਇਹ ਵਾਇਦੇ ਨਾਲ ਪਹਿਲਾ ਹੁਕਮ ਹੈ
4
ਅਤੇ ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰੋ।।
5
ਹੇ ਨੌਕਰੋ, ਤੁਸੀਂ ਉਨ੍ਹਾਂ ਦੀ ਜਿਹੜੇ ਸਰੀਰ ਦੇ ਸਰਬੰਧ ਕਰਕੇ ਤੁਹਾਡੇ ਮਾਲਕ ਹਨ ਆਪਣੇ ਮਨ ਦੀ ਸਫ਼ਾਈ ਨਾਲ ਡਰਦੇ ਅਤੇ ਕੰਬਦੇ ਹੋਏ ਆਗਿਆਕਾਰੀ ਕਰੋ ਜਿਵੇਂ ਮਸੀਹ ਦੀ
6
ਅਤੇ ਮਨੁੱਖਾਂ ਦੇ ਰਿਝਾਉਣ ਵਾਲਿਆਂ ਵਾਂਙੁ ਵਿਖਾਵੇ ਦੀ ਨੌਕਰੀ ਨਾ ਸਗੋਂ ਸਰੀਰ ਮਸੀਹ ਦਿਆਂ ਦਾਸਾਂ ਵਾਂਙੁ ਜੀ ਲਾ ਕੇ ਪਰਮੇਸ਼ੁਰ ਦੀ ਇੱਛਿਆ ਪੂਰੀ ਕਰੋ
7
ਅਤੇ ਮਨ ਲਾ ਕੇ ਟਹਿਲ ਕਰੋ ਜਿਵੇਂ ਪ੍ਰਭੁ ਦੀ ਅਤੇ ਨਾ ਮਨੁੱਖਾਂ ਦੀ
8
ਕਿਉਂ ਜੋ ਤੁਸੀਂ ਜਾਣਦੇ ਹੋ ਭਈ ਹਰ ਕੋਈ ਜੋ ਕੁਝ ਭਲਾ ਕੰਮ ਕਰੇ ਭਾਵੇਂ ਦਾਸ ਹੋਵੇ ਭਾਵੇਂ ਅਜ਼ਾਦ ਸੋ ਪ੍ਰਭੁ ਕੋਲੋਂ ਉਹ ਦਾ ਫਲ ਪਾਵੇਗਾ
9
ਅਤੇ ਹੇ ਮਾਲਕੋ, ਤੁਸੀਂ ਧਮਕੀਆਂ ਛੱਡ ਕੇ ਓਹਨਾਂ ਨਾਲ ਉਹੋ ਜਿਹਾ ਵਰਤਾਰਾ ਕਰੋ ਕਿਉਂ ਜੋ ਤੁਸੀਂ ਜਾਣਦੇ ਹੋ ਜੋ ਸੁਰਗ ਵਿੱਚ ਓਹਨਾਂ ਦਾ ਅਤੇ ਤੁਹਾਡਾ ਦੋਹਾਂ ਦਾ ਮਾਲਕ ਹੈ ਅਤੇ ਉਹ ਦੀ ਦਰਗਾਹੇ ਕਿਸੇ ਦਾ ਪੱਖ ਪਾਤ ਨਹੀਂ ਹੁੰਦਾ।।
10
ਮੁਕਦੀ ਗੱਲ, ਪ੍ਰਭੁ ਵਿੱਚ ਅਤੇ ਉਹ ਦੀ ਸ਼ਕਤੀ ਦੇ ਪਰਾਕਰਮ ਵਿੱਚ ਤਕੜੇ ਹੋਵੋ!
11
ਪਰਮੇਸ਼ੁਰ ਦੇ ਸਾਰੇ ਸ਼ਸ਼ਤ੍ਰ ਬਸਤ੍ਰ ਧਾਰੋ ਤਾਂ ਜੋ ਤੁਸੀਂ ਸ਼ਤਾਨ ਦੇ ਛਲ ਛਿੱਦ੍ਰਾਂ ਦੇ ਸਾਹਮਣੇ ਖਲੋ ਸੱਕੋ
12
ਕਿਉਂ ਜੋ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ ਸਗੋਂ ਹਕੂਮਤਾਂ ਇਖ਼ਤਿਆਰਾਂ, ਅਤੇ ਅੰਧਘੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਿਆਂ ਨਾਲ ਹੁੰਦੀ ਹੈ ਜੋ ਸੁਰਗੀ ਥਾਵਾਂ ਵਿੱਚ ਹਨ
13
ਇਸ ਕਾਰਨ ਤੁਸੀਂ ਪਰਮੇਸ਼ੁਰ ਦੇ ਸਾਰੇ ਸ਼ਸ਼ਤ੍ਰ ਬਸ਼ਤ੍ਰ ਲੈ ਲਵੋ ਭਈ ਤੁਸੀਂ ਬੁਰੇ ਦਿਨ ਵਿੱਚ ਸਾਹਮਣਾ ਕਰ ਸੱਕੋ ਅਤੇ ਸੱਭੋ ਕੁਝ ਮੁਕਾ ਕੇ ਖਲੋ ਸੱਕੋ
14
ਸੋ ਤੁਸੀਂ ਆਪਣੀ ਕਮਰ ਸਚਿਆਈ ਨਾਲ ਕੱਸ ਕੇ ਅਤੇ ਧਰਮ ਦੀ ਸੰਜੋ ਪਹਿਨ ਕੇ
15
ਅਤੇ ਮਿਲਾਪ ਦੀ ਖੁਸ਼ ਖਬਰੀ ਦੀ ਤਿਆਰੀ ਦੀ ਜੁੱਤੀ ਆਪਣੇ ਪੈਰੀਂ ਪਾ ਕੇ ਖਲੋ ਜਾਓ!
16
ਓਹਨਾਂ ਸਭਨਾਂ ਸਣੇ ਨਿਹਚਾ ਦੀ ਢਾਲ ਲਾਓ ਜਿਹ ਦੇ ਨਾਲ ਤੁਸੀਂ ਉਸ ਦੁਸ਼ਟ ਦੇ ਸਾਰੇ ਅਗਣ ਬਾਣਾਂ ਨੂੰ ਬੁਝਾ ਸੱਕੋਗੋ
17
ਅਤੇ ਮੁਕਤੀ ਦਾ ਟੋਪ ਅਤੇ ਆਤਮਾ ਦੀ ਤਲਵਾਰ ਜੋ ਪਰਮੇਸ਼ੁਰ ਦੀ ਬਾਣੀ ਹੈ ਲੈ ਲਵੋ
18
ਅਤੇ ਸਾਰੀ ਪ੍ਰਾਰਥਨਾ ਅਤੇ ਬੇਨਤੀ ਨਾਲ ਹਰ ਸਮੇਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ ਅਤੇ ਇਹ ਦੇ ਨੱਮਿਤ ਸਾਰਿਆਂ ਸੰਤਾਂ ਲਈ ਬਹੁਤ ਤਕੜਾਈ ਅਤੇ ਬੇਨਤੀ ਨਾਲ ਜਾਗਦੇ ਰਹੋ
19
ਅਤੇ ਮੇਰੇ ਲਈ ਵੀ ਭਈ ਜਦ ਆਪਣਾ ਮੂੰਹ ਖੋਲ੍ਹਾਂ ਤਾਂ ਅਜੇਹਾ ਬੋਲਣਾ ਮੈਨੂੰ ਦਿੱਤਾ ਜਾਵੇ ਕਿ ਮੈਂ ਦਿਲੇਰੀ ਨਾਲ ਖੁਸ਼ ਖਬਰੀ ਦਾ ਭੇਤ ਖੋਲ੍ਹ ਦਿਆਂ ਜਿਹ ਦੇ ਲਈ ਮੈਂ ਸੰਗਲਾਂ ਨਾਲ ਜਕੜਿਆ ਹੋਇਆ ਏਲਚੀ ਹਾਂ
20
ਅਤੇ ਮੈਂ ਉਸ ਵਿੱਚ ਅਜਿਹਾ ਦਿਲੇਰੀ ਨਾਲ ਬੋਲਾਂ ਜਿਵੇਂ ਮੈਨੂੰ ਬੋਲਣਾ ਚਾਹੀਦਾ ਹੈ।।
21
ਪਰ ਇਸ ਲਈ ਜੋ ਤੁਸੀਂ ਵੀ ਮੇਰੀ ਬੀਤੀ ਨੂੰ ਜਾਣੋ ਭਈ ਮੇਰਾ ਕੀ ਹਾਲ ਚਾਲ ਹੈ ਤੁਖਿਕੁਸ ਜਿਹੜਾ ਪਿਆਰਾ ਭਰਾ ਅਤੇ ਪ੍ਰਭੁ ਵਿੱਚ ਹੋ ਕੇ ਮਾਤਬਰ ਸੇਵਕ ਹੈ ਤੁਹਾਨੂੰ ਸੱਭੇ ਗੱਲਾਂ ਦੱਸੇਗਾ
22
ਜਿਹ ਨੂੰ ਮੈਂ ਤੁਹਾਡੇ ਕੋਲ ਇਸੇ ਕਰਕੇ ਘੱਲਿਆ ਜੋ ਤੁਸੀਂ ਸਾਡੀਆਂ ਬੀਤੀਆਂ ਨੂੰ ਜਾਣੋ ਅਤੇ ਉਹ ਤੁਹਾਡਿਆਂ ਮਨਾਂ ਨੂੰ ਦਿਲਾਸਾ ਦੇਵੇ।।
23
ਭਰਾਵਾਂ ਨੂੰ ਸ਼ਾਂਤੀ ਅਤੇ ਪ੍ਰੇਮ ਨਿਹਚਾ ਸਣੇ ਪਿਤਾ ਪਰਮੇਸ਼ੁਰ ਅਤੇ ਪ੍ਰਭੁ ਯਿਸੂ ਮਸੀਹ ਦੀ ਵੱਲੋਂ ਹੋਵੇ
24
ਕਿਰਪਾ ਓਹਨਾਂ ਸਭਨਾਂ ਉੱਤੇ ਹੋਵੇ ਜਿਹੜੇ ਸਾਡੇ ਪ੍ਰਭੁ ਯਿਸੂ ਮਸੀਹ ਨਾਲ ਅਬਨਾਸ਼ੀ ਪ੍ਰੀਤ ਰੱਖਦੇ ਹਨ।। ਆਮੀਨ।।
×

Alert

×

punjabi Letters Keypad References